ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੇ ਲਾਭਾਰਥੀਆਂ ਅਤੇ ਟੀਕਾ ਲਗਾਉਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ
Posted On:
22 JAN 2021 4:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਾਰਾਣਸੀ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੇ ਲਾਭਾਰਥੀਆਂ ਅਤੇ ਟੀਕਾ ਲਗਾਉਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਵਾਰਾਣਸੀ ਦੇ ਲੋਕਾਂ, ਸਾਰੇ ਡਾਕਟਰਾਂ, ਹਸਪਤਾਲਾਂ ਦੇ ਮੈਡੀਕਲ ਸਟਾਫ, ਪੈਰਾ-ਮੈਡੀਕਲ ਸਟਾਫ, ਸਵੱਛਤਾ ਕਰਮਚਾਰੀਆਂ ਅਤੇ ਕੋਰੋਨਾ ਟੀਕੇ ਨਾਲ ਜੁੜੇ ਹਰ ਵਿਅਕਤੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੋਵਿਡ ਦੇ ਕਾਰਨ ਇਸ ਮੌਕੇ ’ਤੇ ਲੋਕਾਂ ਦੇ ਨਾਲ ਨਾ ਹੋਣ ’ਤੇ ਦੁਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ ਚਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਪਹਿਲੇ ਦੋ ਪੜਾਵਾਂ ਵਿੱਚ 30 ਕਰੋੜ ਦੇਸ਼ਵਾਸੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਕੋਲ ਆਪਣੀ ਟੀਕਾ ਬਣਾਉਣ ਦੀ ਇੱਛਾ ਸ਼ਕਤੀ ਹੈ। ਅੱਜ ਦੇਸ਼ ਦੇ ਹਰ ਕੋਨੇ ਤੱਕ ਟੀਕਿਆਂ ਨੂੰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਭਾਰਤ ਦੁਨੀਆ ਦੀ ਇਸ ਸਭ ਤੋਂ ਵੱਡੀ ਜ਼ਰੂਰਤ ’ਤੇ ਪੂਰੀ ਤਰ੍ਹਾਂ ਆਤਮ-ਨਿਰਭਰ ਹੈ ਅਤੇ ਭਾਰਤ ਕਈ ਦੇਸ਼ਾਂ ਦੀ ਸਹਾਇਤਾ ਵੀ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਦੇ ਦੌਰਾਨ ਵਾਰਾਣਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਡਾਕਟਰੀ ਬੁਨਿਆਦੀ ਢਾਂਚੇ ਵਿੱਚ ਹੋਏ ਬਦਲਾਅ ਦਾ ਉਲੇਖ ਕੀਤਾ, ਜਿਸ ਨਾਲ ਕੋਰੋਨਾ ਕਾਲ ਵਿੱਚ ਪੂਰੇ ਪੂਰਵਾਂਚਲ ਨੂੰ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਵਾਰਾਣਸੀ ਵਿੱਚ ਵੀ ਟੀਕਾਕਰਣ ਦੀ ਚੰਗੀ ਗਤੀ ਦੇਖਣ ਨੂੰ ਮਿਲ ਰਹੀ ਹੈ। ਵਾਰਾਣਸੀ ਵਿੱਚ 20 ਹਜ਼ਾਰ ਤੋਂ ਵੱਧ ਸਿਹਤ ਪੇਸ਼ੇਵਰ ਟੀਕੇ ਲਗਾਏ ਜਾਣਗੇ। ਇਸ ਦੇ ਲਈ, 15 ਟੀਕਾਕਰਣ ਕੇਂਦਰ ਸਥਾਪਿਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਬੰਧਾਂ ਦੇ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਵੀ ਤਾਰੀਫ ਕੀਤੀ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸੰਵਾਦ ਦਾ ਉਦੇਸ਼ ਟੀਕਾਕਰਣ ਦੇ ਸਬੰਧ ਵਿੱਚ ਪ੍ਰਬੰਧਾਂ ਅਤੇ ਸੰਭਾਵਿਤ ਸਮੱਸਿਆਵਾਂ ਬਾਰੇ ਪੁੱਛ-ਗਿੱਛ ਕਰਨਾ ਹੈ। ਉਨ੍ਹਾਂ ਨੇ ਟੀਕਾਕਰਣ ਮੁਹਿੰਮ ਵਿੱਚ ਸ਼ਾਮਲ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਵਾਰਾਣਸੀ ਦੇ ਲੋਕਾਂ ਤੋਂ ਮਿਲੇ ਫੀਡਬੈਕ ਤੋਂ ਉੱਥੋਂ ਦੇ ਹਾਲਾਤ ਨੂੰ ਸਮਝਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਪ੍ਰਚਾਰਕਾਂ, ਏਐੱਨਐੱਮ ਵਰਕਰਾਂ, ਡਾਕਟਰਾਂ ਅਤੇ ਲੈਬ ਟੈਕਨੀਸ਼ੀਅਨਾਂ ਦੇ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਸੰਤ ਦੀ ਤਰ੍ਹਾਂ ਦਿਖਾਏ ਗਏ ਸਮਰਪਣ ਦੇ ਲਈ ਵਿਗਿਆਨੀਆਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਵੱਛਤਾ ਅਭਿਯਾਨ ਵਿੱਚ ਉਠਾਏ ਗਏ ਕਦਮਾਂ ਸਦਕਾ ਮਹਾਮਾਰੀ ਦਾ ਸਾਹਮਣਾ ਕਰਨ ਦੇ ਲਈ ਦੇਸ਼ ਦੇ ਬਿਹਤਰ ਤਰੀਕੇ ਨਾਲ ਤਿਆਰ ਹੋਣ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਦੇਸ਼ ਵਿੱਚ ਸਵੱਛਤਾ ਦਾ ਸੱਭਿਆਚਾਰ ਪੈਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਅਤੇ ਟੀਕਾਕਰਣ ਦੇ ਬਾਰੇ ਵਿੱਚ ਪ੍ਰਮਾਣਿਕ ਸੰਵਾਦ ਦੇ ਲਈ ਕੋਰੋਨਾ ਜੋਧਿਆਂ ਦੀ ਸ਼ਲਾਘਾ ਕੀਤੀ|
***
ਡੀਐੱਸ / ਏਕੇ
(Release ID: 1691403)
Visitor Counter : 134
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam