ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਗਣਤੰਤਰ ਦਿਵਸ ਦੀ ਪਰੇਡ ਝਾਕੀ ਹਾਲ ਹੀ ਵਿੱਚ ਕੀਤੇ ਗਏ ਇਤਿਹਾਸਕ ਕਿਰਤ ਸੁਧਾਰਾਂ ਨੂੰ ਦਰਸਾਉਂਦੀ ਹੈ

Posted On: 22 JAN 2021 3:51PM by PIB Chandigarh

ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਲਈ ਇੱਕ ਪਰੇਡ ਝਾਕੀ ਤਿਆਰ ਕੀਤੀ ਹੈ । ਇਹ ਝਾਕੀ ਹਾਲ ਹੀ ਵਿੱਚ ਸਰਕਾਰ ਵੱਲੋਂ ਕੀਤੇ ਗਏ ਇਤਿਹਾਸਕ ਕਿਰਤ ਸੁਧਾਰਾਂ ਨੂੰ ਦਰਸਾਏਗੀ । ਇਸ ਝਾਕੀ ਦਾ ਥੀਮ ਹੈ ਮੇਹਨਤ ਕੋ ਸੰਮਾਨ, ਅਧਿਕਾਰ ਏਕ ਸਮਾਨ ।

https://ci3.googleusercontent.com/proxy/rTPwThv4A4aIfYhOZ9BZZme-ItrVrxBOVJUpJg3s0_Zp1yOVfHtrgjor5WfHh1dFQjMqBjCOsJl6CafIsk_5NIEwVXYR9WD7CYZ1Ev7vJrqs-vbwc2ul_TTWLg=s0-d-e1-ft#https://static.pib.gov.in/WriteReadData/userfiles/image/image001JDJ0.png  

ਇਹ ਝਾਕੀ ਵਿੱਚ ਹਾਲ ਹੀ ਵਿੱਚ ਕਿਰਤ ਕੋਡਸ ਲਾਗੂ ਕਰਨ ਤੋਂ ਬਾਅਦ ਸੰਗਠਿਤ ਅਤੇ ਅਸੰਗਠਿਤ ਕਾਮਿਆਂ ਦੀ ਜਿ਼ੰਦਗੀ ਵਿੱਚ ਆਉਣ ਵਾਲੇ ਬਦਲਾਅ ਨੂੰ ਪੇਸ਼ ਕਰਦੀ ਹੈ । ਇਸ ਵਿੱਚ ਡਿਜ਼ਾਈਨ ਕੀਤਾ ਗਿਆ ਵਿਚਾਰ ਕਾਮਿਆਂ ਦੀ ਸੁਰੱਖਿਅਤਾ ਅਤੇ ਸਮੁੱਚੇ ਤੌਰ ਤੇ ਰਿਸ਼ਟ ਪੁਸ਼ਟਤਾ ਦਾ ਜਸ਼ਨ ਦਿਖਾਉਂਦਾ ਹੈ । ਝਾਕੀ ਦੇ ਸਾਹਮਣੇ ਹਿੱਸੇ ਵਿੱਚ ਇੱਕ ਬਹੁਤ ਸਸ਼ਕਤ ਅਤੇ ਵਿਸ਼ਵਾਸ ਪਾਤਰ ਕਾਮੇਂ ਦਾ ਵੱਡਾ ਬੁੱਤ ਹੈ , ਜਿਸ ਦੇ ਕੋਲ ਟੂਲ ਹੈ ਤੇ ਉਹ ਰਸਤੇ ਦੀ ਅਗਵਾਈ ਕਰ ਰਿਹਾ ਹੈ । ਉਸ ਦੇ ਸਿਰ ਉੱਪਰ ਪੀਲੇ ਰੰਗ ਦੀ ਸੁਰੱਖਿਅਤ ਕੈਪ ਕਿਰਤ ਸੁਧਾਰਾਂ ਤਹਿਤ ਮੁਹੱਈਆ ਕੀਤੀ ਗਈ ਸਿਹਤ ਸੁਰੱਖਿਆ ਅਤੇ ਉਜਰਤ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਦਰਸਾਉਂਦੀ ਹੈ । ਝਾਕੀ ਦਾ ਦਰਮਿਆਨਾ ਹਿੱਸਾ ਵੱਖ ਵੱਖ ਉਦਯੋਗਾਂ ਦੇ ਕਾਮਿਆਂ ਦੀ ਝਲਕੀ ਪੇਸ਼ ਕਰਦਾ ਹੈ , ਇਸ ਦੇ ਨਾਲ ਇੱਕ ਮੋਬਾਈਲ ਐਪ ਡੀ ਬੀ ਟੀ (ਡਾਇਰੈਕਟ ਬੈਨੀਫਿਟ ਟਰਾਂਸਫਰ) ਸਹੂਲਤ ਅਤੇ ਮੈਡੀਕਲ ਸਹਾਇਤਾ , ਸੁਝਾਅ ਜੋ ਇਸ ਤਰ੍ਹਾਂ ਪੜਿ੍ਆ ਜਾ ਸਕਦਾ ਹੈ "ਸਵੱਛ ਸ਼੍ਰਮਿਕ , ਸਵੱਛ ਭਾਰਤ" । ਇਹ ਉਹਨਾਂ ਨੂੰ ਮੈਡੀਕਲ ਅਤੇ ਵਿੱਤੀ ਸਹਾਇਤਾ ਦੇਣ ਨੂੰ ਉਜਾਗਰ ਕਰਦਾ ਹੈ । ਝਾਕੀ ਦਾ ਪਿਛਲਾ ਹਿੱਸਾ ਕਾਮਿਆਂ ਨੂੰ ਇੱਕ ਵੱਡੇ ਪੀਲੇ ਹੈਲਮੇਟ ਹੇਠਾਂ ਬੈਠਿਆਂ ਦਿਖਾਉਂਦਾ ਹੈ , ਹੈਲਮੇਟ ਉੱਪਰ "ਸੁਰੱਖਿਆ ਪਹਿਲਾਂ" ਲਿਖਿਆ ਹੋਇਆ ਹੈ । ਝਾਕੀ ਵਿੱਚ ਦਿਖਾਏ ਗਏ ਪਹੀਏ ਸਮਾਜਿਕ ਸੁਰੱਖਿਆ ਅਤੇ ਸਵੱਛ ਕੰਮਕਾਜੀ ਵਾਤਾਵਰਣ ਦਾ ਸੁਨੇਹਾ ਦਿੰਦੇ ਹਨ, ਜੋ 24 ਘੰਟੇ ਉਪਲਬੱਧ ਹੈ । ਝਾਕੀ ਦੇ ਨਾਲ ਨਾਲ ਗਿੱਗ ਅਤੇ ਪਲੇਟਫਰਮ ਕਾਮੇਂ ਅਤੇ ਆਰਟਿਸਟ , ਡਿਲੀਵਰੀ ਬੁਆਏ ਤੇ ਕਾਰਗੋ ਕੈਰੀਅਰ ਆਦਿ ਵਜੋਂ ਅਭਿਨੈਅ ਕਰਨਗੇ ।

 

ਐੱਮ ਐੱਸ / ਜੇ ਕੇ(Release ID: 1691328) Visitor Counter : 16


Read this release in: English , Urdu , Marathi , Hindi