ਰਸਾਇਣ ਤੇ ਖਾਦ ਮੰਤਰਾਲਾ

ਪੀ ਐਲ ਆਈ ਸਕੀਮ ਅਧੀਨ ਜ਼ੋਖਮ ਵਾਲੇ ਮੁੱਖ ਸਟਾਰਟਿੰਗ ਮੈਟੀਰੀਅਲਜ਼ (ਕੇਐਸਐਮਜ਼) / ਡਰੱਗ ਇੰਟਰਮੀਡੀਏਟਸ ਅਤੇ ਏਪੀਆਈ'ਜ਼ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ

Posted On: 22 JAN 2021 1:50PM by PIB Chandigarh

ਅਰਜ਼ੀਆਂ, ਜਿਹੜੀਆਂ ਘੱਟੋ ਘੱਟ ਪ੍ਰਸਤਾਵਿਤ ਸਾਲਾਨਾ ਉਤਪਾਦਨ ਸਮਰੱਥਾ ਤੋਂ ਵੱਧ ਲਈ ਵਚਨਬੱਧ ਹਨ ਅਤੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ, ਨੂੰ ਦੇਸ਼ ਵਿੱਚ ਜ਼ੋਖਮ ਵਾਲੇ ਮੁੱਖ ਮਟੀਰੀਅਲ (ਕੇਐਸਐਮਜ਼) / ਡਰੱਗ ਇੰਟਰਮੀਡੀਏਟਸ ਅਤੇ ਕਿਰਿਆਸ਼ੀਲ ਫਾਰਮਾਸਿਊਟੀਕਲ ਸਮਗਰੀ (ਏਪੀਆਈ) ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ (ਪੀਐਲਆਈ) ਸਕੀਮ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ:

 ਇਨ੍ਹਾਂ ਪਲਾਂਟਾਂ ਦੀ ਸਥਾਪਨਾ ਨਾਲ ਕੰਪਨੀਆਂ ਵੱਲੋਂ ਕੁੱਲ ਵਚਨਬੱਧ ਨਿਵੇਸ਼ 3761 ਕਰੋੜ ਰੁਪਏ ਤਕ ਹੋ ਜਾਵੇਗਾ ਅਤੇ ਕੋਈ 3,825 ਰੋਜ਼ਗਾਰ ਪੈਦਾ ਹੋਣਗੇ। ਵਪਾਰਕ ਉਤਪਾਦਨ 1 ਅਪ੍ਰੈਲ, 2023 ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ ਅਤੇ ਛੇ ਸਾਲਾਂ ਦੇ ਅਰਸੇ ਦੌਰਾਨ ਸਰਕਾਰ ਵੱਲੋਂ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੀ ਵੰਡ ਵੱਧ ਤੋਂ ਵੱਧ 3,600 ਕਰੋੜ ਰੁਪਏ ਹੋਵੇਗੀ।  ਇਨ੍ਹਾਂ ਪਲਾਂਟਾਂ ਦੀ ਸਥਾਪਨਾ ਥੋਕ ਦਵਾਈਆਂ ਦੇ ਸਬੰਧ ਵਿੱਚ ਦੇਸ਼ ਨੂੰ ਵੱਡੀ ਹੱਦ ਤੱਕ ਸਵੈ-ਨਿਰਭਰ ਬਣਾਏਗੀ।

 ਦੇਸ਼ ਵਿੱਚ ਸਵੈ-ਨਿਰਭਰਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਅਤੇ ਇਨ੍ਹਾਂ ਜ਼ੋਖਮ ਵਾਲੀਆਂ ਦਵਾਈਆਂ ਦੀ ਥੋਕ ਦਰਾਮਦ ਨੂੰ ਘਟਾਉਣ ਲਈ ਫਾਰਮਾਸਿਊਟੀਕਲ ਦੇ ਵਿਭਾਗ ਨੇ ਦੇਸ਼ ਵਿੱਚ ਜ਼ੋਖਮ ਵਾਲੇ ਮੁੱਖ ਸਟਾਰਟਿੰਗ ਮਟੀਰੀਅਲ (ਕੇਐਸਐਮ'ਜ਼)/ਡਰੱਗ ਇੰਟਰਮੀਡੀਏਟਜ ਅਤੇ ਕਿਰਿਆਸ਼ੀਲ ਫਰਮਾਸਿਊਟਿਕਲ ਸਮਗਰੀ (ਏਪੀਆਈ'ਜ) ਦੇ ਘਰੇਲੂ ਨਿਰਮਾਣ ਨੂੰ ਉਤਸਾਹਿਤ ਕਰਨ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਸਕੀਮ (ਪੀਆਈਐਲ) ਲਾਂਚ ਕੀਤੀ ਸੀ , ਜੋ ਚਾਰ ਵੱਖ-ਵੱਖ ਟੀਚਾ ਖੇਤਰਾਂ ਵਿੱਚ ਘੱਟੋ ਘੱਟ ਘਰੇਲੂ ਮੁੱਲ ਵਾਧੇ ਨਾਲ ਗ੍ਰੀਨਫੀਲਡ ਪਲਾਂਟ ਲਗਾ ਕੇ ਉਨ੍ਹਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ 2020-21 ਤੋਂ 2029-30 ਦੇ ਅਰਸੇ ਲਈ ਕੁੱਲ ਆਊਟ-ਲੇ 6,940 ਕਰੋੜ ਰੁਪਏ ਨਾਲ (ਫਰਮੈਂਟੇਸ਼ਨ ਅਧਾਰਤ ਦੋ ਵਿੱਚ-ਘੱਟੋ ਘੱਟ 90% ਅਤੇ ਕੈਮੀਕਲ ਸਿੰਥੇਸਿਸ ਅਧਾਰਤ ਦੋ ਵਿੱਚ - ਘੱਟੋ ਘੱਟ 70%) ਹੈ। 

ਚਾਰ ਵੱਖ-ਵੱਖ ਟੀਚਾ ਸੇਗਮੈਂਟਾਂ ਅਧੀਨ ਅਰਜ਼ੀਆਂ 30 ਨਵੰਬਰ, 2020 ਦੀ ਅੰਤਿਮ ਤਾਰੀਖ ਨਾਲ ਮੰਗੀਆਂ ਗਈਆਂ ਸਨ। ਕੁੱਲ ਮਿਲਾ ਕੇ, 4 ਟਾਰਗੇਟ ਸੇਗਮੈਂਟਾਂ ਵਿੱਚ ਫੈਲੇ 36 ਉਤਪਾਦਾਂ ਲਈ 215 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਅਰਜ਼ੀਆਂ ਪ੍ਰੋਸੈਸ ਕੀਤੀਆਂ ਜਾਣਗੀਆਂ ਅਤੇ 90 ਦਿਨਾਂ ਦੀ ਮਿਆਦ ਦੇ ਅੰਦਰ-ਅੰਦਰ ਅਰਥਾਤ 28 ਫਰਵਰੀ, 2021 ਤੱਕ ਇਨ੍ਹਾਂ ਦਾ ਫੈਸਲਾ ਕਰ ਦਿਤਾ ਜਾਵੇਗਾ।   

ਟਾਰਗੇਟ ਸੈਗਮੇਂਟ -1 ਵਿੱਚ 4 ਯੋਗ ਉਤਪਾਦ ਸ਼ਾਮਲ ਹਨ, ਜਿਵੇਂ ਕਿ, ਪੈਨਸਿਲਿਨ ਜੀ; 7-ਏਸੀਏ; ਏਰੀਥਰੋਮਾਈਸਿਨ ਥਿਓਸਾਈਨੇਟ (ਟੀਆਈਓਸੀ) ਅਤੇ ਕਲਾਵੁਲੇਨਿਕ ਐਸਿਡ, ਜਿਸ ਵਿਚ ਦੇਸ਼ ਇਸ ਸਮੇਂ ਪੂਰੀ ਤਰ੍ਹਾਂ ਦਰਾਮਦ 'ਤੇ ਨਿਰਭਰ ਹੈ, ਨੂੰ ਫੈਸਲਾਕੁੰਨ ਮੁਲਾਂਕਣ ਅਤੇ ਚੋਣ ਮਾਪਦੰਡਾਂ ਅਨੁਸਾਰ ਪਹਿਲ ਦੇ ਅਧਾਰ' ਤੇ ਵਿਚਾਰਿਆ ਗਿਆ ਸੀ I

ਇਸ ਤੋਂ ਇਲਾਵਾ, ਹੋਰ ਤਿੰਨ ਸੇਗਮੇੰਟ੍ਸ ਅਧੀਨ ਅਰਜ਼ੀਆਂ ਨੂੰ ਅਗਲੇ 45 ਦਿਨਾਂ ਵਿਚ ਪ੍ਰਵਾਨਗੀ ਲਈ ਲਏ ਜਾਣ ਦੀ ਤਜਵੀਜ਼ ਹੈ I

ਭਾਰਤੀ ਫਾਰਮਾਸਿਉਟੀਕਲ ਇੰਡਸਟਰੀ ਆਕਾਰ ਦੇ ਲਿਹਾਜ਼ ਨਾਲ ਵਿਸ਼ਵ ਵਿਚ ਤੀਜੀ ਸਭ ਤੋਂ ਵੱਡੀ ਇੰਡਸਟਰੀ ਹੈ। ਇਸਦੀ ਕਈ ਉੱਨਤ ਅਰਥਵਿਵਸਥਾਵਾਂ ਜਿਵੇਂ ਯੂਐਸ ਅਤੇ ਈਯੂ ਦੇ ਬਾਜ਼ਾਰ ਵਿੱਚ ਉੱਚ ਮੌਜੂਦਗੀ ਹੈ। ਉਦਯੋਗ ਆਪਣੇ ਕਿਫਾਇਤੀ ਦਵਾਈਆਂ ਦੇ ਉਤਪਾਦਨ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ, ਖਾਸ ਕਰਕੇ ਜੈਨਰਿਕ ਦਵਾਈਆਂ ਦੇ ਖੇਤਰ ਵਿੱਚ। ਹਾਲਾਂਕਿ ਦੇਸ਼ ਵਿਸ਼ੇਸ਼ ਤੌਰ ਤੇ ਬੇਸਿਕ ਕੱਚੇ ਮਾਲ ਦੀ ਦਰਾਮਦ 'ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਥੋਕ ਡਰੱਗਸ, ਜੋ ਇਲਾਜ਼ ਦੀਆਂ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। 

------------------------------  

ਐਮ ਸੀ /ਕੇ ਪੀ /ਏ ਕੇ



(Release ID: 1691320) Visitor Counter : 210


Read this release in: English , Hindi , Marathi , Tamil