ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐਸਟ੍ਰੋਸੈਟ ਦੀ ਅਲਟ੍ਰਾਵਾਇਲਟ ਇਮੇਜਿੰਗ ਟੈਲੀਸਕੋਪ ਰਾਹੀਂ ਆਕਾਸ਼ਗੰਗਾ ਦੇ ਭੇਤ–ਭਰੇ ਵਿਸ਼ਾਲ ਕੌਸਮਿਕ ਡਾਇਓਨੋਸੌਰ ਵਿੱਚ ਵੇਖੇ ਗਏ ਦੁਰਲੱਭ ਅਲਟ੍ਰਾਵਾਇਲਟ–ਚਮਕਦੇ ਤਾਰੇ
Posted On:
21 JAN 2021 3:42PM by PIB Chandigarh
ਸਾਡੇ ਬ੍ਰਹਿਮੰਡ ਵਿੱਚ ‘ਐੱਨਜੀਸੀ 2808’ ਨਾਂਅ ਦੇ ਭੇਤ–ਭਰੇ ਵਿਸ਼ਾਲ ਗਲੋਬਿਯੂਲਰ ਸਮੂਹ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਵਿੱਚ ਉਸ ਵਿੱਚ ਘੱਟੋ–ਘੱਟ ਪੰਜ ਪੀੜ੍ਹੀਆਂ ਦੇ ਤਾਰੇ ਮੌਜੂਦ ਹਨ, ਦੀ ਖੋਜ ਕਰ ਰਹੇ ਖਗੋਲ ਵਿਗਿਆਨੀਆਂ ਨੇ ਉਸ ਵਿੱਚ ਦੁਰਲੱਭ ਗਰਮ ਅਲਟ੍ਰਾਵਾਇਲਟ–ਰੌਸ਼ਨ ਤਾਰੇ ਵੇਖੇ ਹਨ। ਇਨ੍ਹਾਂ ਤਾਰਿਆਂ ਦੀ ਅੰਦਰੂਨੀ ਕੋਰ ਲਗਭਗ ਸਾਹਮਣੇ ਆ ਗਈ ਹੈ, ਜੋ ਉਨ੍ਹਾਂ ਨੂੰ ਬਹੁਤ ਗਰਮ ਬਣਾਉਂਦੀ ਹੈ ਅਤੇ ਜੋ ਸੂਰਜ ਵਰਗੇ ਤਾਰੇ ਵਿਕਾਸ ਦੇ ਆਖ਼ਰੀ ਪੜਾਵਾਂ ਵਿੱਚ ਮੌਜੂਦ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕਿਵੇਂ ਇਹ ਤਾਰੇ ਆਪਣੇ ਜੀਵਨ ਖ਼ਤਮ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਨ੍ਹਾਂ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਪੜਾਵਾਂ ਵਿੱਚ ਵੇਖਿਆ ਨਹੀਂ ਜਾਂਦਾ, ਜਿਸ ਨਾਲ ਉਨ੍ਹਾਂ ਦਾ ਅਧਿਐਨ ਅਹਿਮ ਹੋ ਜਾਂਦਾ ਹੈ।
ਇਸ ਤੱਥ ਤੋਂ ਪ੍ਰੇਰਿਤ ਹੋ ਕੇ ਕਿ ਪੁਰਾਣੇ ਗਲੋਬਿਯੂਲਰ ਸਮੂਹ, ਜਿਨ੍ਹਾਂ ਨੂੰ ਬ੍ਰਹਿਮੰਡ ਦੇ ਡਾਇਨੋਸੌਰ ਆਖਿਆ ਜਾਂਦਾ ਹੈ, ਮੌਜੂਦਾ ਸ਼ਾਨਦਾਰ ਪ੍ਰਯੋਗਸ਼ਾਲਾਵਾਂ ਵਿੱਚ ਖਗੋਲ–ਵਿਗਿਆਨੀ ਇਹ ਸਮਝ ਸਕਦੇ ਹਨ ਕਿ ਤਾਰੇ ਕਿਵੇਂ ਆਪਣੇ ਜਨਮ ਤੋਂ ਮੌਤ ਤੱਕ ਦੇ ਪੜਾਵਾਂ ਵਿਚਕਾਰ ਵਿਕਸਤ ਹੁੰਦੇ ਹਨ; ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਇੰਡੀਅਨ ਇੰਸਟੀਚਿਊਟ ਆੱਵ੍ ਐਸਟ੍ਰੋਫ਼ਿਜ਼ਿਕਸ’ (IIA) ਦੇ ਵਿਗਿਆਨੀਆਂ ਨੇ ‘ਐੱਨਜੀਸੀ 2808’ ਦੀ ਖੋਜ ਕੀਤੀ।
ਭਾਰਤ ਦੇ ਪਹਿਲੇ ਮਲਟੀ–ਵੇਵਲੈਂਗਥ ਪੁਲਾੜੀ ਉੱਪਗ੍ਰਹਿ ਐਸਟ੍ਰੋਸੈਟ ਉੱਤੇ ਮੌਜੂਦ ਅਲਟ੍ਰਾਵਾਇਲਟ ਇਮੇਜਿੰਗ ਟੈਲੀਸਕੋਪ (UVIT) ਰਾਹੀਂ ਇਸ ਸਮੂਹ ਦੀਆਂ ਸ਼ਾਨਦਾਰ ਅਲਟ੍ਰਾ–ਵਾਇਲਟ ਤਸਵੀਰਾਂ ਤੋਂ ਉਨ੍ਹਾਂ ਨੇ ਮੁਕਾਬਲਤਨ ਠੰਢੇ ਲਾਲ ਵਿਸ਼ਾਲ ਤੇ ਇਨ੍ਹਾਂ ਤਸਵੀਰਾਂ ਵਿੱਚ ਮੱਧਮ ਵਿਖਾਈ ਦੇਣ ਵਾਲੇ ਮੁੱਖ–ਕ੍ਰਮ ਤਾਰਿਆਂ ’ਚੋਂ ਗਰਮ–ਚਮਕਦਾਰ ਤਾਰਿਆਂ ਦਾ ਨਿਖੇੜ ਕੀਤਾ। ਇਸ ਅਧਿਐਨ ਦੇ ਨਤੀਜਿਆਂ ਨੂੰ ‘ਦਿ ਐਸਟ੍ਰੋਫ਼ਿਜ਼ੀਕਲ ਜਰਨਲ’ ਵਿੱਚ ਪ੍ਰਕਾਸ਼ਨ ਲਈ ਪ੍ਰਵਾਨ ਕੀਤਾ ਗਿਆ ਹੈ।
IIA ਦੇ ਦੀਪਤੀ ਐੱਸ. ਪ੍ਰਭੂ, ਅੰਨਪੂਰਨੀ ਸੁਬਰਨਾਮੀਅਮ ਅਤੇ ਸਨੇਹਲਤਾ ਸਾਹੂ ਜਿਹੇ ਵਿਗਿਆਨੀਆਂ ਦੀ ਟੀਮ ਨੇ UVIT ਡਾਟਾ ਨੂੰ ‘ਹਬਲ ਸਪੇਸ ਟੈਲੀਸਕੋਪ’ ਅਤੇ ‘ਗੈਲਾ ਟੈਲੀਸਕੋਪ’ ਜਿਹੀਆਂ ਹੋਰ ਪੁਲਾੜ ਮਿਸ਼ਨਾਂ ਦੇ ਨਤੀਜਿਆਂ ਨਾਲ ਮਿਲਾਇਆ। ਲਗਭਗ 34 ਅਲਟ੍ਰਾ–ਵਾਇਲਟ–ਚਮਕੀਲੇ ਤਾਰੇ ਇਸ ਗਲੋਬਿਯੂਲਰ ਸਮੂਹ ਦੇ ਮੈਂਬਰ ਪਾਏ ਗਏ ਸਨ। ਇਸ ਡਾਟਾ ਤੋਂ, ਟੀਮ ਨੇ ਇਨ੍ਹਾਂ ਤਾਰਿਆਂ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਉਨ੍ਹਾਂ ਦੀ ਸਤ੍ਹਾ ਦੇ ਤਾਪਮਾਨ, ਰੌਸ਼ਨੀਆਂ ਦੇ ਪੱਧਰ ਅਤੇ raddi ਦਾ ਪਤਾ ਲਾਇਆ।
ਅਲਟ੍ਰਾ–ਵਾਇਲਟ–ਚਮਕਦਾਰ ਤਾਰਿਆਂ ਵਿੱਚੋਂ ਇੱਕ ਨੂੰ ਸੂਰਜ ਤੋਂ ਵੀ ਲਗਭਗ 3,000 ਗੁਣਾ ਚਮਕਦਾਰ ਪਾਇਆ ਗਿਆ, ਜਿਸ ਦੀ ਸਤ੍ਹਾ ਦਾ ਤਾਪਮਾਨ ਲਗਭਗ 1,00,000 K ਸੀ। ਇਨ੍ਹਾਂ ਤਾਰਿਆਂ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਸਿਧਾਂਤਕ ਮਾੱਡਲਾਂ ਨਾਲ ਖਗੋਲ–ਵਿਗਿਆਨੀਆਂ ਦੀ ਹਰਟਜ਼ਸਪ੍ਰੰਗ–ਰੱਸੇਲ (HR) ਡਾਇਗ੍ਰਾਮ ਉੱਤੇ ਰੱਖਣ ਲਈ ਕੀਤੀ ਗਈ, ਤਾਂ ਜੋ ਉਨ੍ਹਾਂ ਦੇ ਮਾਂ–ਤਾਰਿਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਨ੍ਹਾਂ ਦੇ ਭਵਿੱਖ ਦੇ ਵਿਕਾਸ ਬਾਰੇ ਕੋਈ ਅਨੁਮਾਨ ਲਾਇਆ ਜਾ ਸਕੇ। ਬਹੁਤੇ ਤਾਰੇ; ਸਮਾਨੰਤਰ ਸ਼ਾਖਾ ਤਾਰੇ ਨਾਂਅ ਦੇ ਇੱਕ ਸੂਰਜੀ ਪੜਾਅ ’ਚੋਂ ਵਿਕਸਤ ਹੋਏ ਪਾਏ ਗਏ, ਜਿਨ੍ਹਾਂ ਦਾ ਕੋਈ ਬਾਹਰੀ ਕਵਰ ਨਹੀਂ ਸੀ। ਇਸ ਪ੍ਰਕਾਰ ਉਨ੍ਹਾਂ ਦੇ ਲੱਛਣਹੀਣ ਵੱਡੇ ਪੜਾਅ ਨਾਂਅ ਦੇ ਜੀਵਨ ਦੇ ਆਖ਼ਰੀ ਪ੍ਰਮੁੱਖ ਗੇੜ ਦਾ ਪਤਾ ਹੀ ਨਹੀਂ ਲੱਗਦਾ ਅਤੇ ਉਹ ਸਿੱਧੇ ਮ੍ਰਿਤਕ ਕਚਰਾ ਜਾਂ ਨਿੱਕੇ ਚਿੱਟੇ ਤਾਰੇ ਬਣ ਜਾਂਦੇ ਹਨ।
ਅਜਿਹੇ ਅਲਟ੍ਰਾ–ਵਾਇਲਟ ਚਮਕੀਲੇ ਤਾਰਿਆਂ ਬਾਰੇ ਅਨੁਮਾਨ ਲਾਇਆ ਜਾਂਦਾ ਹੈ ਕਿ ਉਹ ਪੁਰਾਣੇ ਅੰਡ–ਆਕਾਰੀ ਬ੍ਰਹਿਮੰਡਾਂ ਦੇ ਸਟੈਲਰ ਸਿਸਟਮਜ਼ ਵਿੱਚੋਂ ਆ ਰਹੀ ਅਲਟ੍ਰਾ–ਵਾਇਲਟ ਰੇਡੀਏਸ਼ਨ ਦਾ ਕਾਰਣ ਹੁੰਦੇ ਹਨ, ਜੋ ਨਿੱਕੇ ਨੀਲੇ ਤਾਰਿਆਂ ਤੋਂ ਰਹਿਤ ਹੁੰਦੇ ਹਨ। ਇੰਝ, ਇਹ ਸਭ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਅਜਿਹੇ ਹੋਰ ਤਾਰਿਆਂ ਨੂੰ ਗਹੁ ਨਾਲ ਵਾਚਣਾ ਬਹੁਤ ਅਹਿਮ ਹੈ।
ਚਿੱਤਰ 1: ਐੱਨਜੀਸੀ 2808 ਗਲੋਬਿਯੂਲਰ ਸਮੂਹ ਦੀ ਇੱਕ ਫ਼ਰਜ਼ੀ ਤਸਵੀਰ, ਜੋ ਐਸਟ੍ਰੋਸੈਟ/UVIT ਦੀ ਵਰਤੋਂ ਕਰਦਿਆਂ ਲਈ ਗਈ ਹੈ। ਇਹ ਤਾਰੇ ਦੂਰ ਦੇ-UV (FUV) ਫ਼ਿਲਟਰ ਦੀ ਵਰਤੋਂ ਨਾਲ ਵੇਖੇ ਗਏ ਹਨ ਤੇ ਇਨ੍ਹਾਂ ਨੂੰ ਨੀਲੇ ਰੰਗ ਵਿੱਚ ਵਿਖਾਇਆ ਗਿਆ ਹੈ ਅਤੇ ਪੀਲੇ ਰੰਗ ਦੀ ਵਰਤੋਂ ਨੇੜਲੇ–UV (NUV) ਵਿੱਚ ਵਿਖਾਈ ਦਿੱਤ। ਤਾਰੇ ਵਿਖਾਉਣ ਲਈ ਕੀਤੀ ਗਈ ਹੈ।
[ਪ੍ਰਕਾਸ਼ਨ ਲਿੰਕ :
arXiv ਲਿੰਕ - https://arxiv.org/pdf/2012.05732.pdf
ਹੋਰ ਵੇਰਵਿਆਂ ਲਈ ਦੀਪਤੀ ਐੱਸ. ਪ੍ਰਭੂ ਨਾਲ (deepthi.prabhu@iiap.res.in) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ]
*****
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(Release ID: 1691078)
Visitor Counter : 240