ਸੂਚਨਾ ਤੇ ਪ੍ਰਸਾਰਣ ਮੰਤਰਾਲਾ
'ਲੌਂਗ ਟਾਈਮ ਨੋ ਸੀ' ਜਿਹੀਆਂ ਫਿਲਮਾਂ ਨੂੰ ਅਸਲ ਸਥਾਨਾਂ 'ਤੇ ਫਿਲਮਾਇਆ ਜਾਣਾ ਚਾਹੀਦਾ ਹੈ, ਸਟੂਡੀਓ ਹਕੀਕਤ ਨੂੰ ਸੀਮਿਤ ਕਰ ਦਿੰਦੇ ਹਨ: ਡਾਇਰੈਕਟਰ ਪਿਅਰੇ ਫਿਲਮੋਨ
ਉਹ ਵੱਖ ਹੋਣ ਤੋਂ ਨੌਂ ਸਾਲਾਂ ਬਾਅਦ ਮਿਲ ਰਹੇ ਸਨ। ਉਨ੍ਹਾਂ ਨੇ ਆਪਣੀ ਯਾਤਰਾ ਨੂੰ ਮੁੜ ਪੇਸ਼ ਕਰਨ, ਉਨ੍ਹਾਂ ਦੇ ਜੀਵਨ ਦਾ ਮੁਲਾਂਕਣ ਕਰਨ, ਉਨ੍ਹਾਂ ਦੀ ਸੱਚਾਈ, ਪਛਤਾਵਾ ਅਤੇ ਯਾਦਾਂ ਦਾ ਸਾਹਮਣਾ ਕਰਨ ਲਈ ਅੱਸੀ ਮਿੰਟ ਦਿੱਤੇ ਅਤੇ ਇਹ ਉਨ੍ਹਾਂ ਦਾ ਆਖਰੀ ਮੌਕਾ ਹੈ। ਘੱਟੋ-ਘੱਟ ਸ਼ਬਦਾਂ ਵਿੱਚ, ਫ੍ਰੈਂਚ ਫਿਲਮ 'ਲੌਂਗ ਟਾਈਮ ਨੋ ਸੀ' ਦੀ ਕਹਾਣੀ ਇਸ ਤਰ੍ਹਾਂ ਵਰਣਿਤ ਕੀਤੀ ਜਾ ਸਕਦੀ ਹੈ।
ਪਿਅਰੇ ਫਿਲਮੋਨ ਦੁਆਰਾ ਨਿਰਦੇਸ਼ਿਤ ਅਤੇ ਸਕ੍ਰਿਪਟਡ, 'ਲੌਂਗ ਟਾਈਮ ਨੋ ਸੀ' ਦੋ ਲੋਕਾਂ ਦੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦੱਸਦੀ ਹੈ, ਹਾਲਾਂਕਿ ਥੋੜੇ ਸਮੇਂ ਲਈ ਪਿਛਲੇ ਸਮੇਂ ਵਿੱਚ ਬਹੁਤ ਪਿਆਰ ਸੀ ਅਤੇ ਅਚਾਨਕ, ਨੌਂ ਸਾਲ ਤੋਂ ਬਾਅਦ ਇੱਕ ਰੇਲਵੇ ਸਟੇਸ਼ਨ 'ਤੇ ਮਿਲਦੇ ਹਨ ਅਤੇ ਉਨ੍ਹਾਂ ਕੋਲ ਸਿਰਫ 80 ਮਿੰਟ ਵਾਧੂ ਸਨ।
ਪਣਜੀ, ਗੋਆ ਵਿੱਚ ਅੱਜ 21 ਜਨਵਰੀ, 2021 ਨੂੰ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਨੇ ਕਿਹਾ, “ਇਸ ਪ੍ਰੋਜੈਕਟ ਨੂੰ ਲਿਖਣ ਵਿੱਚ ਮੈਨੂੰ ਬਹੁਤ ਸਾਰੇ ਸਾਲ ਲਗ ਗਏ, ਹਾਲਾਂਕਿ ਸ਼ੂਟਿੰਗ ਨੂੰ ਸਿਰਫ ਪੰਜ ਦਿਨ ਦੀ ਲੋੜ ਸੀ, ਕਿਉਂਕਿ ਐਕਸ਼ਨ ਤੋਂ ਲੈ ਕੇ ਕੱਟ ਤੱਕ, ਇਸ ਨੂੰ ਲੰਬੇ ਸ਼ੌਟ 'ਚ ਫਿਲਮਾਇਆ ਗਿਆ ਸੀ।'
ਫਿਲਮੋਨ ਨੇ ਕਿਹਾ ਕਿ ਉਸਨੇ ਫਿਲਮ ਦੀ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਸੀ ਜਦੋਂ ਉਹ ਕਾਫ਼ੀ ਜਵਾਨ ਸੀ। “ਮੈਂ ਇੱਕ ਸਕ੍ਰਿਪਟ ਦੋ ਲੋਕਾਂ ਦੇ ਹਸਪਤਾਲ ਵਿੱਚ ਮਿਲਣ ਬਾਰੇ ਲਿਖੀ। ਉਹ ਮਿਲੇ, ਪ੍ਰੇਮ ਵਿੱਚ ਪੈ ਗਏ ਅਤੇ ਯਾਦਗ਼ਾਰ ਪਲਾਂ ਵਿੱਚੋਂ ਲੰਘੇ, ਪਰ ਉਹ ਵੱਖ ਹੋ ਗਏ।"
ਫਿਲਮ ਨੂੰ ਉਤਸਵ ਦੇ ਵਰਲਡ ਪੈਨੋਰਮਾ ਸੈਕਸ਼ਨ ਦੇ ਤਹਿਤ ਪ੍ਰਦਰਸ਼ਿਤ ਕੀਤਾ ਗਿਆ ਸੀ।
ਫਿਲਮੋਨ ਨੇ ਇਸ ਨੂੰ ਫਿਲਮ ਵਿੱਚ ਬਦਲਣ ਤੋਂ ਪਹਿਲਾਂ ਕਾਫ਼ੀ ਭਾਵਨਾਤਮਕ ਯਾਤਰਾ ਤੈਅ ਕੀਤੀ। “ਮੇਰੀ ਸਕ੍ਰਿਪਟ ਤਿਆਰ ਸੀ ਪਰ ਜਦੋਂ ਇਸ ਦੇ ਨਿਰਮਾਣ ਦਾ ਸਮਾਂ ਆਇਆ, ਤਾਂ ਇੱਕ ਹੋਰ ਫ੍ਰੈਂਚ ਫਿਲਮ ਉਸੇ ਵਿਸ਼ੇ ਨਾਲ ਸਾਹਮਣੇ ਆਈ; ਅਤੇ ਇਸ ਨੇ ਮੇਰੀ ਫਿਲਮ ਨੂੰ ਮਾਰ ਦਿੱਤਾ। ਇਹ ਕਿਸੇ ਵੀ ਵਿਚਾਰ ਨੂੰ ਚੋਰੀ ਕਰਨ ਵਾਂਗ ਨਹੀਂ ਸੀ, ਕਿਉਂਕਿ ਕਈ ਵਾਰ, ਅਸੀਂ ਫਿਲਮ ਨਿਰਮਾਤਾ ਘੱਟ ਜਾਂ ਘੱਟ ਇੱਕੋ ਜਿਹੇ ਵਿਚਾਰ ਰੱਖਦੇ ਹਾਂ। ਫਿਰ ਵੀ, ਇਸ ਤੋਂ ਮੁੜ ਉਭਰਨ ਵਿੱਚ ਮੈਨੂੰ ਕਈ ਸਾਲ ਲੱਗ ਗਏ। ਉਸ ਤੋਂ ਬਾਅਦ, ਇੱਕ ਵਧੀਆ ਦਿਨ, ਮੈਂ ਪੁਰਾਣੀ ਸਕ੍ਰਿਪਟ ਲੈ ਲਈ ਅਤੇ ਸੋਚਿਆ ਕਿ ਇਹ ਮਰ ਨਹੀਂ ਸਕਦੀ ਕਿਉਂਕਿ ਮੇਰੇ ਲਈ ਇਸਦੇ ਬਹੁਤ ਅਰਥ ਸਨ। ਉਸ ਵਕਤ ਨਾਲੋਂ ਮੈਂ ਦਸ ਸਾਲ ਵੱਡਾ ਹੋ ਗਿਆ ਸੀ, ਪਰ ਇਹ ਕਦੇ ਮਹੱਤਵਪੂਰਨ ਨਹੀਂ ਸੀ। ਬਹੁਤ ਸਾਰੀਆਂ ਲਿਖਤਾਂ ਤੋਂ ਬਾਅਦ, ਅਸੀਂ ਆਖਰਕਾਰ ਉੱਥੇ ਪਹੁੰਚ ਗਏ ਜਿੱਥੇ ਅਸੀਂ ਅੱਜ ਹਾਂ। ”
ਫਿਲਮੋਨ ਤੋਂ ਪੁੱਛਿਆ ਗਿਆ ਕਿ ਉਸ ਨੇ ਸ਼ੂਟਿੰਗ ਦੇ ਸਥਾਨਾਂ ਨੂੰ ਕਿਵੇਂ ਅੰਤਮ ਰੂਪ ਦਿੱਤਾ ਕਿਉਂਕਿ ਫਿਲਮ ਦੇ ਪਾਤਰ ਗੁੰਝਲਦਾਰ ਹਨ ਅਤੇ ਉਨ੍ਹਾਂ ਨੂੰ 80 ਮਿੰਟਾਂ ਦੇ ਥੋੜੇ ਸਮੇਂ ਵਿੱਚ ਪ੍ਰਦਰਸ਼ਿਤ ਕਰਨਾ ਪਿਆ ਸੀ। “ਲੈਂਡਸਕੇਪਸ ਮੈਨੂੰ ਪ੍ਰੇਰਿਤ ਕਰਦੇ ਹਨ। ਜਿਹੜੀਆਂ ਥਾਵਾਂ 'ਤੇ ਮੈਂ ਫਿਲਮ ਦੀ ਸ਼ੂਟਿੰਗ ਕੀਤੀ ਹੈ - ਰੇਲਵੇ ਸਟੇਸ਼ਨ, ਬੋਟੈਨੀਕਲ ਗਾਰਡਨ - ਮੈਂ ਉਨ੍ਹਾਂ ਦੇ ਸਥਿਰ ਵੇਰਵਿਆਂ ਦਾ ਹਰ ਇੰਚ ਜਾਣਦਾ ਸੀ, ਜਿਵੇਂ ਕਿ ਹਰ ਸਾਲ ਮੈਂ ਉੱਥੋਂ ਲੰਘਦਾ ਸੀ। ਮੈਨੂੰ ਪਤਾ ਸੀ ਕਿ ਉਹ ਸਥਾਨ ਕਹਾਣੀ ਵਿੱਚ ਕੁਝ ਨਾ ਕੁਝ ਜੋੜ ਦੇਣਗੇ। ”
ਅਸਲ ਸਥਾਨਾਂ 'ਤੇ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਜ਼ਰੂਰਤ ਬਾਰੇ ਦੱਸਦੇ ਹੋਏ ਫਿਲਮੋਨ ਨੇ ਕਿਹਾ: "ਹਾਲਾਂਕਿ ਮੈਂ ਇੱਕ ਲਘੂ ਫਿਲਮ ਬਣਾਈ ਸੀ ਜਿਸਦੀ ਸ਼ੂਟਿੰਗ ਪੂਰੀ ਤਰ੍ਹਾਂ ਇੱਕ ਸਟੂਡੀਓ ਵਿੱਚ ਕੀਤੀ ਗਈ ਸੀ, ਪਰ ਫਿਲਮਾਂ ਦੀ ਸ਼ੂਟਿੰਗ ਅਸਲ ਲੋਕੇਸ਼ਨਾਂ 'ਤੇ ਕਰਨੀ ਚਾਹੀਦੀ ਹੈ ਕਿਉਂਕਿ ਸਟੂਡੀਓ ਹਕੀਕਤ ਨੂੰ ਸੀਮਤ ਕਰ ਦਿੰਦੇ ਹਨ।"
ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਰੇਲਵੇ ਸਟੇਸ਼ਨ ਨੂੰ ਮੁੱਖ ਸਥਾਨ ਦੇ ਤੌਰ ‘ਤੇ ਕਿਉਂ ਚੁਣਿਆ ਗਿਆ, ਫਿਲਮੋਨ ਨੇ ਇਤਿਹਾਸ ਦੀ ਪਹਿਲੀ ਫਿਲਮਾਂ ਵਿੱਚੋਂ ਇੱਕ ਦਾ ਹਵਾਲਾ ਦਿੱਤਾ, ਲੂਮੀਅਰ ਬ੍ਰਦਰਜ਼ ਦੁਆਰਾ, ਜਿਸ ਵਿੱਚ ਸ਼ੁਰੂਆਤੀ ਸ਼ਾਟ ਕੈਮਰਾ ਵੱਲ ਆ ਰਹੀ ਇੱਕ ਰੇਲ ਗੱਡੀ ਦਾ ਹੈ। “ਰੇਲਵੇ ਸਟੇਸ਼ਨ ਅਜੇ ਵੀ ਹਰ ਦਰਸ਼ਕਾਂ ਦੇ ਮਨ ਨੂੰ ਵੱਖੋ-ਵੱਖਰੀਆਂ ਭਾਵਨਾਵਾਂ ਲਈ ਖੋਲ੍ਹ ਦਿੰਦੇ ਹਨ। ਜ਼ਿੰਦਗੀ ਉੱਥੇ ਇੱਕ ਪੂਰੇ ਚੱਕਰ ਵਿੱਚ ਚਲਦੀ ਹੈ।”
ਫਿਲਮ ਨੂੰ ਸੱਦਾ ਦੇਣ ਲਈ ਇੱਫੀ ਦਾ ਧੰਨਵਾਦ ਕਰਦੇ ਹੋਏ ਫਿਲਮੋਨ ਨੇ ਕਿਹਾ, “ਫਿਲਮ ਪੇਸ਼ ਕਰਨ ਲਈ ਇੱਥੇ ਗੋਆ ਵਿੱਚ ਆਉਣਾ ਇੱਕ ਅੰਤਰਰਾਸ਼ਟਰੀ ਮਾਣ ਹੈ। ਮੈਂ ਚਾਰ ਸਾਲ ਪਹਿਲਾਂ ਇੱਥੇ ਆਇਆ ਸੀ ਅਤੇ ਇਹ ਘਰ ਵਾਪਸੀ ਵਰਗਾ ਮਹਿਸੂਸ ਹੁੰਦਾ ਹੈ। ”
ਫਿਲਮ ਵਿੱਚ ਲੇਟਿਟੀਆ ਈਡੋ, ਪਿਅਰੇ ਰੋਚਫੋਰਟ ਨੇ ਮੁੱਖ ਕਿਰਦਾਰਾਂ ਵਜੋਂ ਕੰਮ ਕੀਤਾ ਹੈ, ਉਨ੍ਹਾਂ ਨੇ ਕੁਝ ਪੁਰਸਕਾਰ ਵੀ ਜਿੱਤੇ ਹਨ, ਜਿਸ ਵਿੱਚ ਸਟੋਨੀ ਬਰੂਕ ਫਿਲਮ ਫੈਸਟੀਵਲ 2020 ਵਿੱਚ ਬਿਹਤਰੀਨ ਫ਼ੀਚਰ ਲਈ ਨਾਮਜ਼ਦ ਦਰਸ਼ਕ ਚੋਣ ਅਵਾਰਡ ਅਤੇ ਮੁੱਖ ਅਦਾਕਾਰ ਨੇ ਗੀਰੋਨਾ ਫਿਲਮ ਫੈਸਟੀਵਲ 2020 ਵਿੱਚ ਬਿਹਤਰੀਨ ਅਭਿਨੇਤਾ ਦਾ ਪੁਰਸਕਾਰ ਜਿੱਤਿਆ।
ਡਾਇਰੈਕਟਰ ਪਿਅਰੇ ਫਿਲਮੋਨ ਲਘੂ ਅਤੇ ਦਸਤਾਵੇਜ਼ੀ ਫਿਲਮ ਡਾਇਰੈਕਟਰ ਹਨ। ਉਨ੍ਹਾਂ ਦੀ ਦਸਤਾਵੇਜ਼ੀ ਫਿਲਮ ਨੂੰ ਕਾਨਜ਼ ਵਿਖੇ ਅਧਿਕਾਰਤ ਚੋਣ ਲਈ 2016 ਵਿੱਚ ਚੁਣਿਆ ਗਿਆ ਸੀ। ਸਿਨੇਮਾਥੀਕਕ ਫ੍ਰਾਂਸੇਸ ਅਤੇ ਏਆਰਪੀ ਦਾ ਮੈਂਬਰ, ਪਿਅਰੇ ਹੁਣ ਆਪਣੀ ਕੰਪਨੀ ਅਲਮਾਨੋ ਫਿਲਮਜ਼ ਦੁਆਰਾ ਆਪਣੇ ਖੁਦ ਦੇ ਪ੍ਰੋਜੈਕਟ ਤਿਆਰ ਕਰਦਾ ਹੈ। ਫਿਲਹਾਲ ਉਹ ਆਪਣੀ ਪੰਜਵੀਂ ਲਘੂ ਫਿਲਮ ਮੁਕੰਮਲ ਕਰ ਰਿਹਾ ਹੈ।
https://youtu.be/d9QV10e3ouE
***
ਡੀਜੇਐੱਮ/ਐੱਸਕੇਵਾਈ/ਇੱਫੀ -39
(Release ID: 1691076)
Visitor Counter : 217