ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਕਾਸਾ - ਮਾਈ ਹੋਮ ਇੱਕ ਅਜਿਹੇ ਪਰਿਵਾਰ ਦਾ ਚਿਤਰਣ ਕਰਦੀ ਹੈ, ਜੋ ਸ਼ਹਿਰੀ ਜੀਵਨ ਨੂੰ ਅਪਣਾਉਣ ਨੂੰ ਮਜ਼ਬੂਰ ਹੋ ਗਿਆ ਸੀ: ਨਿਰਦੇਸ਼ਕ ਰਾਡੂ ਸੀਓਰਨੀਸੀਅਸ


“ਫਿਲਮ ਸਾਨੂੰ ਸ਼ਹਿਰ ਤੋਂ ਬਾਹਰ ਨਿਕਲਣ ਅਤੇ ਕੁਦਰਤ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਦੀ ਹੈ”

Posted On: 21 JAN 2021 4:29PM by PIB Chandigarh

ਲੰਬੇ ਸਮੇਂ ਤੋਂ ਭੁਲਾਈ ਜਾ ਚੁੱਕੀ ਇੱਕ ਜਗ੍ਹਾ ’ਤੇ 20 ਸਾਲ ਤੋਂ 9 ਬੱਚਿਆਂ ਦਾ ਇੱਕ ਪਰਿਵਾਰ ਸਦਭਾਵ ਦੇ ਨਾਲ ਰਹਿ ਰਿਹਾ ਸੀ, ਹਾਲਾਂਕਿ ਇਹ ਜਗ੍ਹਾ ਸ਼ਹਿਰ ਦੇ ਕਰੀਬ ਸੀ। ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਅਚਾਨਕ ਰੋਮਾਨੀਆ ਦੇ ਅਧਿਕਾਰੀਆਂ ਨੇ ਉਸ ਖੇਤਰ ਨੂੰ ਸੁਰੱਖਿਅਤ ਖੇਤਰ ਦਾ ਦਰਜਾ ਦੇਣ ਦੇ ਲਈ ਉੱਥੇ ਕਦਮ ਰੱਖ ਦਿੱਤੇ ਸੀ। ਮੇਰੀ ਦਸਤਾਵੇਜ਼ੀ ਫਿਲਮ ਆਕਾਸਾ - ਮਾਈ ਹੋਮ ਪੋਰਟ੍ਰੇਜ ਇਸ ਪਰਿਵਾਰ ਦਾ ਹੀ ਸਫ਼ਰ ਹੈ, ਜੋ ਜੰਗਲ ਵਿੱਚ ਆਪਣੇ ਘਰ ਤੋਂ ਨਿਕਲਣ ਤੋਂ ਬਾਅਦ ਸ਼ਹਿਰੀ ਜ਼ਿੰਦਗੀ ਨੂੰ ਅਪਣਾਉਣ ਦੇ ਲਈ ਮਜਬੂਰ ਹੋ ਗਿਆ ਸੀ। ਇੱਕ ਪੱਤਰਕਾਰ ਦੇ ਨਾਤੇ, ਮੈਂ ਉਨ੍ਹਾਂ ’ਤੇ ਸਿਰਫ਼ ਇੱਕ ਰਿਪੋਰਟ ਹੀ ਬਣਾ ਸਕਦਾ ਸੀ, ਪਰ ਚਾਰ ਸਾਲ ਤੱਕ ਉਨ੍ਹਾਂ ਦੇ ਨਾਟਕੀ ਸਫ਼ਰ ਨੂੰ ਦੇਖਣ ਤੋਂ ਬਾਅਦ ਮੈਂ ਇਸ ’ਤੇ ਇੱਕ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ।” ਰੋਮਾਨੀਆ ਦੇ ਨਿਰਦੇਸ਼ਕ ਰਾਡੂ ਨੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਦੌਰਾਨ, ਅਕਾਸਾ - ਮਾਈ ਹੋਮ ਦੇ ਉਨ੍ਹਾਂ ਦੇ ਜੀਵਨ ਵਿੱਚ ਆਉਣ ਦੇ ਸਬੰਧ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਇਹ ਗੱਲਾਂ ਕਹੀਆਂ। ਰਾਡੂ ਪਣਜੀ, ਗੋਆ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਦੌਰਾਨ ਅੱਜ 21 ਜਨਵਰੀ, 2021 ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਫਿਨਲੈਂਡ, ਜਰਮਨੀ ਅਤੇ ਰੋਮਾਨੀਆ ਵਿੱਚ ਸ਼ੂਟਿੰਗ ਤੋਂ ਬਾਅਦ ਤਿਆਰ ਹੋਈ ਇਸ ਫਿਲਮ ਨੂੰ ਫੈਸਟੀਵਲ  ਵਿੱਚ ਵਿਸ਼ੇਸ਼ ਸਕ੍ਰੀਨਿੰਗ ਦਾ ਮੌਕਾ ਮਿਲਿਆ ਹੈ।

 

 

ਰਾਡੂ ਨੇ ਦਸਤਾਵੇਜ਼ੀ ਫਿਲਮ ਦੇ ਨਿਰਮਾਣ ਦੇ ਦੌਰਾਨ ਸਾਹਮਣੇ ਆਈਆਂ ਕਈ ਘਟਨਾਵਾਂ ਬਾਰੇ  ਦੱਸਿਆ: “ਰੋਮਾਨੀਆ ਦੀ ਸਰਕਾਰ ਨੇ ਇੱਕ ਖੇਤਰ ਨੂੰ ਸੁਰੱਖਿਅਤ ਖੇਤਰ ਦਾ ਦਰਜਾ ਦੇ ਦਿੱਤਾ ਸੀ, ਜਿਸਨੂੰ ਲੈਂਡਫਿਲ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਹ ਸ਼ਹਿਰ ਰਾਜਧਾਨੀ ਬੁਖਾਰੇਸਟ ਦੇ ਨਜ਼ਦੀਕ ਸੀ। ਇਹ ਕਦਮ ਇਸ ਲਈ ਚੁੱਕਿਆ ਗਿਆ ਸੀ, ਕਿਉਂਕਿ ਵਿਗਿਆਨਕਾਂ ਨੇ ਪਾਇਆ ਸੀ ਕਿ ਇਸ ਹਰੀ ਜਗ੍ਹਾ ’ਤੇ ਵਿੱਚੋਂ-ਵਿੱਚ ਅਜ਼ੀਬ ਰੂਪ ਨਾਲ ਸੰਵੇਦਨਸ਼ੀਲ ਈਕੋਸਿਸਟਮ ਪਾਇਆ ਗਿਆ ਸੀ। ਇਸਦੇ ਨਾਲ ਹੀ ਇੱਥੇ ਯੂਰਪ ਦੇ ਕੁਝ ਨਾਜ਼ੁਕ ਪੰਛੀ, ਜਾਨਵਰ ਅਤੇ ਪੌਦੇ ਪਾਏ ਗਏ ਸੀ।”

 

ਉੱਥੇ ਇਹ ਪਰਿਵਾਰ ਕਿਵੇਂ ਪਹੁੰਚਿਆ? ਰਾਡੂ ਦੇ ਅਨੁਸਾਰ, ਇੱਕ ਵਾਰ ਉਨ੍ਹਾਂ ਨੇ ਅਤੇ ਪਟਕਥਾ ਲੇਖਿਕਾ ਲੀਨਾ ਵਡੋਵੀ ਨੇ ਸਰਕਾਰ ਦੇ ਫ਼ੈਸਲੇ ’ਤੇ ਇੱਕ ਰਿਪੋਰਟ ਬਣਾਉਣ ਦਾ ਫ਼ੈਸਲਾ ਕੀਤਾ। ਇਸ ਦੇ ਲਈ ਉਨ੍ਹਾਂ ਨੂੰ ਪ੍ਰਸਥਿਤੀਆਂ ਨੂੰ ਸਮਝਣ ਦੇ ਲਈ ਉਸ ਖੇਤਰ ਦਾ ਦੌਰਾ ਕੀਤਾ। ਉੱਥੇ ਇੱਕ ਹੈਰਾਨੀਜਨਕ ਗੱਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ, “ਉੱਥੇ ਇੱਕ 9 ਬੱਚਿਆਂ ਦਾ ਪਰਿਵਾਰ ਰਹਿ ਰਿਹਾ ਸੀ, ਜੋ ਬੀਤੇ ਵੀਹ ਸਾਲ ਤੋਂ ਦੁਨੀਆ ਤੋਂ ਅਲੱਗ-ਥਲੱਗ ਸੀ। ਅਸੀਂ ਕੁਦਰਤ ਦੇ ਨਾਲ ਬੱਚਿਆਂ ਦੇ ਇੱਕਸੁਰਤਾ ਦੇ ਸਬੰਧ ਨੂੰ ਦੇਖ ਕੇ ਮੰਤਰ ਮੁਗਧ ਹੋ ਗਏ ਅਤੇ ਅਸੀਂ ਅੱਗੇ ਖੋਜ ਕਰਨ ਅਤੇ ਆਪਣੇ ਪ੍ਰੋਜੈਕਟ ਨੂੰ ਸਿਰਫ਼ ਸਮਾਚਾਰ ਲਿਖਣ ਤੱਕ ਸੀਮਿਤ ਨਾ ਰੱਖਣ ਦਾ ਫ਼ੈਸਲਾ ਕੀਤਾ।”

 

ਆਪਣੇ ਮੁਸ਼ਕਲ ਭਰੇ ਸਫ਼ਰ ਦਾ ਵਰਨਣ ਕਰਦੇ ਹੋਏ ਰਾਡੂ ਨੇ ਕਿਹਾ, “ਅਸੀਂ ਅਗਲੇ ਚਾਰ ਸਾਲ ਇਸ ਪਰਿਵਾਰ ਅਤੇ ਉਨ੍ਹਾਂ ਦੇ ਜੰਗਲੀ ਜੀਵਨ ਤੋਂ ਰਾਜਧਾਨੀ ਵਿੱਚ ਇੱਕ ਵੱਡੇ ਸ਼ਹਿਰ ਦੀ ਜੀਵਨਸ਼ੈਲੀ ਨੂੰ ਅਪਣਾਉਣ ਤੱਕ ਦੇ ਨਾਟਕੀ ਸਫ਼ਰ ’ਤੇ ਨਜ਼ਰ ਰੱਖਣ ’ਤੇ ਬਿਤਾਏ।”

 

ਰਾਡੂ ਨੇ ਕਿਹਾ, “ਅਸੀਂ ਇਸ ਤੋਂ ਇੱਕ ਅਨੋਖੀ ਕਹਾਣੀ ਬਣਾ ਸਕਦੇ ਸੀ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਦੀ ਬਜਾਏ ਇਸ ਨਾਲ ਪਰਿਵਾਰ ਨੂੰ ਨੁਕਸਾਨ ਹੋ ਸਕਦਾ ਸੀ।”

 

ਰਾਡੂ ਨੇ ਕਿਹਾ ਕਿ ਉਹ ਇਸ ਫਿਲਮ ਨੂੰ ਗੀਕਾ ਈਨਾਚੇ ਨੂੰ ਸਮਰਪਿਤ ਕਰਨਾ ਚਾਹੁਣਗੇ, ਜਿਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋਈ ਹੈ ਅਤੇ ਉਹ ਅਸਲ ਜ਼ਿੰਦਗੀ ਦੇ ਮੁੱਖ ਪਾਤਰ ਸੀ ਜਿਨ੍ਹਾਂ ਉੱਪਰ ਇਸ ਦਸਤਾਵੇਜ਼ੀ ਫਿਲਮ ਨੂੰ ਬਣਾਇਆ ਗਿਆ ਹੈ।

ਪਟਕਥਾ ਲੇਖਕਾ ਲੀਨਾ ਵਡੋਵੀ ਵੀ ਇੱਕ ਪੱਤਰਕਾਰ ਹੈ, ਉਨ੍ਹਾਂ ਨੇ ਕਿਹਾ, “ਸਾਨੂੰ ਅਹਿਸਾਸ ਹੋਇਆ ਕਿ ਇਹ ਕਹਾਣੀ ਕਿਸੇ ਟੀਵੀ ਰਿਪੋਰਟ ਜਾਂ ਲੰਬੇ ਲੇਖ ਤੋਂ ਵੀ ਲੰਬੀ ਸੀ, ਜੋ ਅਸੀਂ ਹਾਲੇ ਤੱਕ ਲਿਖੀ ਸੀ। ਇਸ ਲਈ, ਅਸੀਂ ਇਸ ਪਰਿਵਾਰ ’ਤੇ ਹੋਰ ਕੰਮ ਕਰਨ ਅਤੇ ਉਨ੍ਹਾਂ ਦੇ ਸਫ਼ਰ ’ਤੇ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ। ਦਸਤਾਵੇਜ਼ੀ ਫਿਲਮ ਵਿੱਚ ਲਿਖਣ ਦੀ ਪ੍ਰਕਿਰਿਆ ਅਲੱਗ ਹੋ ਸਕਦੀ ਹੈ, ਪਰ ਮੈਨੂੰ ਇਸ ਫਿਲਮ ਨਾਲ ਜੁੜੇ ਕੰਮ ਨਾਲ ਪਿਆਰ ਹੈ।

 

 

ਉਨ੍ਹਾਂ ਨੇ ਕਿਹਾ, “ਸਾਨੂੰ ਏਨਾਚੇ ਪਰਿਵਾਰ, ਉਨ੍ਹਾਂ ਦੀ ਸਰਲਤਾ, ਆਸ਼ਾਵਾਦ ਅਤੇ ਸਾਦਗੀ ਨਾਲ ਪਿਆਰ ਹੋ ਗਿਆ ਹੈ। ਉਨ੍ਹਾਂ ਨੇ ਸਾਡੇ ਆਪਣੇ ਬਚਪਨ ਅਤੇ ਅਸੀਂ ਕਿਵੇਂ ਕੁਦਰਤ ਦੇ ਵਿੱਚ ਪਲੇ ਵਧੇ ਅਤੇ ਆਸ-ਪਾਸ ਮੌਜੂਦ ਕੁਦਰਤ ਦੇ ਨਾਲ ਗਹਿਰੇ ਜੁੜਾਵ ਦੀ ਯਾਦ ਦਿਲਾ ਦਿੱਤੀ ਹੈ।”

 

ਰਾਡੂ ਨੇ ਕਿਹਾ, “ਇਸ ਫਿਲਮ ਨੂੰ ਬਣਾਉਣ ਤੋਂ ਬਾਅਦ, ਅਸੀਂ ਸ਼ਹਿਰ ਤੋਂ ਬਾਹਰ ਜਾਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਫਿਲਮ ਦਾ ਸਾਡੇ ਜੀਵਨ ’ਤੇ ਡੂੰਘਾ ਅਸਰ ਪਿਆ ਹੈ।”

 

ਪੱਤਰਕਾਰਤਾ ਅਤੇ ਫਿਲਮ ਨਿਰਮਾਣ ਦੇ ਵਿੱਚ ਸੰਤੁਲਨ ਕਾਇਮ ਕਰਨ ਦੇ ਨਾਲ ਜੁੜੇ ਸਵਾਲਾਂ ’ਤੇ ਰਾਡੂ ਨੇ ਮੰਨਿਆ, “ਇਹ ਕਾਰੋਬਾਰ ਕਾਫ਼ੀ ਹੱਦ ਤੱਕ ਪੂਰਕ ਹੈ। ਕੁਝ ਸਮੇਂ ਪਹਿਲਾਂ ਮੈਨੂੰ ਮਹਿਸੂਸ ਹੋਇਆ ਕਿ ਸੱਚ ਦੇ ਅਲੱਗ-ਅਲੱਗ ਰੂਪ ਹੋ ਸਕਦੇ ਹਨ। ਇਹ ਪੱਤਰਕਾਰਤਾ ਦਾ ਸੱਚ ਹੈ ਅਤੇ ਇੱਕ ਜ਼ਿਆਦਾ ਨਾਟਕੀ ਸੱਚ ਹੈ, ਜਿਸ ਬਾਰੇ ਲੱਗਦਾ ਹੈ ਕਿ ਅਸੀਂ ਆਪਣੀ ਫਿਲਮ ਦੇ ਮਾਧਿਅਮ ਨਾਲ ਕਾਫੀ ਕੁਝ ਹਾਸਲ ਕਰ ਲਿਆ ਹੈ। ਫਿਲਮ ਨਿਰਮਾਣ ਨੇ ਜ਼ਿੰਦਗੀ, ਸੱਚ ਬਾਰੇ ਦੱਸਣ ਦੇ ਲਈ ਸੰਭਾਵਨਾਵਾਂ ਦੀ ਨਵੀਂ ਦੁਨੀਆ ਖੋਲ੍ਹ ਦਿੱਤੀ ਹੈ, ਜੋ ਸ਼ਾਨਦਾਰ ਹੈ। ਅਸੀਂ ਇਸ ਫਿਲਮ ਨੂੰ ਜਿੱਥੋਂ ਤੱਕ ਸੰਭਵ ਹੋ ਸਕਿਆ ਵਾਸਤਵਿਕ ਰੱਖਣ ਦੀ ਕੋਸ਼ਿਸ਼ ਕੀਤੀ ਹੈ।” ਰਾਡੂ ਦੇ ਅਨੁਸਾਰ, ਇਹ ਪ੍ਰੋਜੈਕਟ ਪੱਤਰਕਾਰਤਾ ਦੇ ਪੇਸ਼ੇ ਦੀਆਂ ਸਮੱਸਿਆਵਾਂ ਤੋਂ ਬਚ ਗਿਆ ਸੀ, ਜਿਸ ਦੇ ਲਈ ਅਸੀਂ ਸਾਲਾਂ ਤੋਂ ਤਰਸ ਰਹੇ ਸੀ।

 

ਜਦੋਂ ਅਜਿਹੇ ਸਫ਼ਰ ’ਤੇ ਕੋਈ ਦਸਤਾਵੇਜ਼ੀ ਫਿਲਮ ਬਣਾਈ ਜਾਂਦੀ ਹੈ, ਤਾਂ ਅਸਲ ਦੌਰ ਦੀਆਂ ਚੁਣੌਤੀਆਂ ਸਾਹਮਣੇ ਆਉਣਾ ਕੋਈ ਗ਼ੈਰ-ਆਮ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ, “ਸਾਡੇ ਸਾਹਮਣੇ ਇਹ ਚੁਣੌਤੀ ਸੀ ਕਿ ਅਸੀਂ ਪਰਿਵਾਰ ਤੱਕ ਪਹੁੰਚਣ ਅਤੇ ਸੰਪਰਕ ਅਤੇ ਨੇੜਤਾ ਵਿਕਸਿਤ ਕਰਨ ਦੇ ਲਈ ਦਲ ਨੂੰ ਸੀਮਤ ਰੱਖਣਾ ਸੀ।”

 

ਫਿਲਮ ਨੇ ਜਿਊਰਿਖ਼ ਫਿਲਮ ਫੈਸਟੀਵਲ , ਸੂਡਾਂਸ ਫਿਲਮ ਫੈਸਟੀਵਲ  ਅਤੇ ਸਿਡਨੀ ਫਿਲਮ ਫੈਸਟੀਵਲ  ਸਮੇਤ ਦੁਨੀਆ ਦੇ ਕਈ ਜਾਣੇ ਮਾਣੇ ਫਿਲਮ ਫੈਸਟੀਵਲਾਂ ਵਿੱਚ ਆਪਣੀ ਅਧਿਕਾਰਤ ਐਂਟਰੀ ਦਰਜ ਕਰਾਈ ਹੈ।
ਨਿਰਦੇਸ਼ਕ ਰਾਡੂ ਨੇ 2012 ਵਿੱਚ ਰੋਮਾਨੀਆ ਵਿੱਚ ਪਹਿਲਾਂ ਸੁਤੰਤਰ ਮੀਡੀਆ ਸੰਗਠਨ ਦੀ ਸਹਿ ਸਥਾਪਨਾ ਕੀਤੀ ਸੀ, ਜੋ ਡੂੰਘਾਈ ਦੇ ਨਾਲ, ਲੰਬੇ ਰੂਪ ਵਿੱਚ ਅਤੇ ਮਲਟੀਮੀਡੀਆ ਰਿਪੋਰਟਿੰਗ ਵਿੱਚ ਮਾਹਰਤਾ ਪ੍ਰਾਪਤ ਪੱਤਰਕਾਰ ਦੀ ਇੱਕ ਕਮਿਊਨਿਟੀ ਹੈ। ਉਹ ਲੰਬੇ ਲੇਖ ਲਿਖਣ ਵਾਲੇ ਲੇਖਕ ਅਤੇ ਖੋਜੀ ਪੱਤਰਕਾਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਖੋਜਾਂ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ, ਪਸ਼ੂ ਕਲਿਆਣ ਅਤੇ ਵਾਤਾਵਰਨ ਨਾਲ ਸਬੰਧਿਤ ਮੁੱਦਿਆਂ ’ਤੇ ਕੇਂਦਰਿਤ ਹੁੰਦੀਆਂ ਹਨ। ਉਨ੍ਹਾਂ ਦੇ ਕੰਮ ਦਾ ਗਾਰਜੀਅਨ, ਅਲ ਜਜ਼ੀਰਾ, ਚੈਨਲ 4 ਨਿਊਜ਼ ਜਿਹੇ ਦੁਨੀਆ ਦੇ ਪ੍ਰਮੁੱਖ ਅੰਤਰਰਾਸ਼ਟਰੀ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਮਿਲ ਚੁੱਕੇ ਹਨ।

 

ਅਕਾਸਾ - ਮਾਈ ਹੋਮ ਬਾਰੇ 

 

ਪਿਛਲੇ ਦੋ ਦਹਾਕਿਆਂ ਤੋਂ, ਏਨਾਚੇ ਪਰਿਵਾਰ ਇੱਕ ਵੱਡੇ ਹਰੇ ਖੇਤਰ ਬੁਖਾਰੈਸਟ ਡੇਸਟਾ ਵਿੱਚ ਰਹਿ ਰਿਹਾ ਸੀ, ਜਿਸ ਵਿੱਚ ਜੰਗਲ ਜੀਵਨ ਦੇ ਦੁਰਲੱਭ ਸ਼ਹਿਰੀ ਈਕੋ ਸਿਸਟਮ ਬਣ ਗਿਆ ਹੈ। ਰੁੱਤਾਂ ਦੇ ਆਧਾਰ ’ਤੇ, ਉਹ ਸਮਾਜ ਤੋਂ ਅਲੱਗ-ਅਲੱਗ ਰਹਿ ਕੇ ਇੱਕ ਆਮ ਜੀਵਨ ਜਿਊਂਦੇ ਸੀ। ਪਰ ਉਨ੍ਹਾਂ ਦਾ ਸਕੂਨ ਜਲਦੀ ਹੀ ਛਿਨ ਗਿਆ: ਉਹ ਸਮਾਜਿਕ ਸੇਵਾਵਾਂ ਤੋਂ ਜ਼ਿਆਦਾ ਸਮੇਂ ਤੱਕ ਬਚ ਨਹੀਂ ਸਕੇ ਅਤੇ ਨਗਰ ਨਿਗਮਾਂ ਦਾ ਦਬਾਅ ਵਧ ਗਿਆ, ਉਨ੍ਹਾਂ ਨੂੰ ਸ਼ਹਿਰ ਦਾ ਰੁਖ਼ ਕਰਨਾ ਪਿਆ ਅਤੇ ਸਮਾਜ ਦੇ ਨਿਯਮਾਂ ਦੇ ਅਨੁਰੂਪ ਖ਼ੁਦ ਨੂੰ ਢਾਲਣਾ ਪਿਆ।

 

https://youtu.be/d9QV10e3ouE 

 

****

 

ਡੀਜੇਐੱਮ/ ਐੱਸਕੇਵਾਈ/ ਇੱਫੀ - 37



(Release ID: 1691075) Visitor Counter : 184