ਰਸਾਇਣ ਤੇ ਖਾਦ ਮੰਤਰਾਲਾ

ਰਸਾਇਣ ਤੇ ਖਾਦ ਬਾਰੇ ਕੇਂਦਰੀ ਮੰਤਰੀ ਨੇ ਆਰ ਐੱਫ ਸੀ ਐੱਲ ਪ੍ਰਾਜੈਕਟ ਦੀ ਤਰੱਕੀ ਦੀ ਕੀਤੀ ਸਮੀਖਿਆ

Posted On: 21 JAN 2021 5:49PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ  ਆਰ ਐੱਫ ਸੀ ਐੱਲ ਦੇ ਸੀ ਈ ਓ ਸ਼੍ਰੀ ਨਿਰਲੇਪ ਸਿੰਘ ਨਾਲ ਇੱਕ ਮੀਟਿੰਗ ਦੌਰਾਨ ਨਵੇਂ ਨਿਰਮਾਣ ਕੀਤੇ ਜਾ ਰਹੇ ਰਾਮਾਗੁੰਡਮ ਫਰਟੀਲਾਈਜ਼ਰਸ ਐਂਡ ਕੈਮੀਕਲਜ਼ ਲਿਮਟਿਡ (ਆਰ ਐੱਫ ਸੀ ਐੱਲ) ਯੂਰੀਆ ਪਲਾਂਟ ਦੀ ਤਰੱਕੀ ਦੀ ਸਮੀਖਿਆ ਕੀਤੀ । ਇਸ ਮੀਟਿੰਗ ਵਿੱਚ ਕੇ ਕੇ ਚਤੁਰਵੇਦੀ ਸਕੱਤਰ (ਖਾਦ) , ਸ਼੍ਰੀ ਧਰਮਪਾਲ ਵਧੀਕ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ।



ਮੰਤਰੀ ਨੇ ਤੇਲੰਗਾਨਾ ਦੇ ਰਾਮਾਗੁੰਡਮ ਵਿੱਚ ਬਣ ਰਹੇ ਆਰ ਐੱਫ ਸੀ ਐੱਲ ਪ੍ਰਾਜੈਕਟ ਦੀ ਤਰੱਕੀ ਤੇ ਸੰਤੂਸ਼ਟੀ ਪ੍ਰਗਟ ਕੀਤੀ ਹੈ । ਇਹ ਪ੍ਰਾਜੈਕਟ 99.85% ਮੁਕੰਮਲ ਹੈ ਅਤੇ ਜਲਦੀ ਹੀ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ । ਆਰ ਐੱਫ ਸੀ ਐੱਲ ਪ੍ਰਾਜੈਕਟ ਮੁਕੰਮਲ ਹੋਣ ਨਾਲ ਯੂਰੀਏ ਦਾ ਸਵਦੇਸ਼ੀ ਉਤਪਾਦਨ 22.7 ਲੱਖ ਮੀਟ੍ਰਿਕ ਟਨ ਵੱਧ ਜਾਵੇਗਾ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਵੱਲ ਇੱਕ ਅੱਗੇ ਕਦਮ ਹੋਵੇਗਾ ਤਾਂ ਜੋ ਯੂਰੀਆ ਉਤਪਾਦਨ ਵਿੱਚ ਸਵੈ ਨਿਰਭਰਤਾ ਪ੍ਰਾਪਤ ਕੀਤੀ ਜਾ ਸਕੇ ।
ਇਸ ਮੀਟਿੰਗ ਦੌਰਾਨ ਸ਼੍ਰੀ ਨਿਰਲੇਪ ਸਿੰਘ , ਸੀ ਈ ਓ , ਆਰ ਐੱਫ ਸੀ ਐੱਲ ਨੇ ਪ੍ਰਾਜੈਕਟ ਦੀਆਂ ਚਾਲੂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਾਜੈਕਟ ਜਲਦੀ ਹੀ ਕੌਮ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ । ਤੇਲੰਗਾਨਾ ਵਿੱਚ ਇਸ ਯੂਰੀਆ ਪਲਾਂਟ ਦਾ ਮੀਲ ਪੱਥਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 07 ਅਗਸਤ 2016 ਨੂੰ ਰੱਖਿਆ ਗਿਆ ਸੀ । ਰਾਮਾਗੁੰਡਮ ਵਿੱਚ ਬਣ ਰਹੇ ਰਾਮਾਗੁੰਡਮ ਫਰਟੀਲਾਈਜ਼ਰਸ ਤੇ ਕੈਮੀਕਲ ਲਿਮਟਿਡ (ਆਰ ਐੱਫ ਸੀ ਐੱਲ) ਦੀ ਸਲਾਨਾ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੈ । ਇਹ ਇੱਕ ਜੁਆਇੰਟ ਵੈਂਚਰ ਕੰਪਨੀ ਹੈ , ਜਿਸ ਵਿੱਚ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ ਐੱਫ ਐੱਲ) , ਇੰਜੀਨੀਅਰਸ ਇੰਡੀਆ ਲਿਮਟਿਡ (ਈ ਆਈ ਐੱਲ) , ਤੇਲੰਗਾਨਾ ਸਰਕਾਰ ਦੀ ਫਰਟੀਲਾਈਜ਼ਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਫ ਸੀ ਆਈ ਐੱਲ) , ਗੇਲ (ਜੀ ਏ ਆਈ ਐੱਲ) , ਇੰਡੀਆ ਲਿਮਟਿਡ ਅਤੇ ਐੱਚ ਟੀ ਏ ਐੱਸ ਕੰਜ਼ੋਟਿਅਮ ਦੀ ਬਰਾਬਰ ਦੀ ਹਿੱਸੇਦਾਰੀ ਹੈ । ਇਸ ਦੇ ਮੁਕੰਮਲ ਹੋਣ ਤੋਂ ਬਾਅਦ ਆਰ ਐੱਫ ਸੀ ਐੱਲ ਪ੍ਰਾਜੈਕਟ ਭਾਰਤ ਦੀ ਯੂਰੀਏ ਉੱਪਰ ਬਰਾਮਦ ਨਿਰਭਰਤਾ ਘਟੇਗੀ ਅਤੇ ਕਈ ਸੌ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਪੈਦਾ ਹੋਣਗੇ ।

 

ਐੱਮ ਸੀ / ਕੇ ਪੀ / ਪੀ ਕੇ



(Release ID: 1691054) Visitor Counter : 98