ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਹਿੰਸਾ - ਗਾਂਧੀ : ਕਮਜ਼ੋਰਾਂ ਦੀ ਸ਼ਕਤੀ ਅਹਿੰਸਾ ਦੇ ਗਾਂਧੀਵਾਦੀ ਸੰਦੇਸ਼ ਦੇ ਆਲਮੀ ਪ੍ਰਭਾਵ ਨੂੰ ਦਰਸਾਉਂਦੀ ਹੈ: ਡਾਇਰੈਕਟਰ ਰਮੇਸ਼ ਸ਼ਰਮਾ
“ਫਿਲਮ ਅਹਿੰਸਾ ਦੀ ਤਾਕਤ ਨੂੰ ਉਭਾਰਦੀ ਹੈ ਅਤੇ ਤਾਂ ਹੀ ਅੱਜ ਤੱਕ ਇਹ ਸਾਰਥਕ ਹੈ”: ਐਡੀਟਰ ਯਾਮਿਨੀ ਉਪਾਧਿਆ
“ਇੱਥੇ ਦੋ ਹੀ ਵਿਕਲਪ ਹਨ - ਅਹਿੰਸਾ ਜਾਂ ਅਸਤਿਤਵਹੀਣ”
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 51 ਇੰਡੀਅਨ ਪਨੋਰਮਾ ਨਾਨ ਫੀਚਰ ਫਿਲਮ 'ਅਹਿੰਸਾ - ਗਾਂਧੀ: ਦਿ ਪਾਵਰ ਆਫ ਦਿ ਪਾਵਰਲੈੱਸ' ਅਹਿੰਸਾ ਦੀ ਸ਼ਕਤੀ ਨੂੰ ਡੀਕੋਡ ਕਰਦੀ ਹੈ ਅਤੇ ਇਹ ਅੱਜ ਤੱਕ ਸਾਰਥਕ ਹੈ। ਇਹ ਅਹਿੰਸਾ ਦੇ ਗਾਂਧੀਵਾਦੀ ਸੰਦੇਸ਼ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਸਾਹਮਣੇ ਲਿਆਉਂਦੀ ਹੈ: ਕਿਵੇਂ ਇਸਨੇ ਕਈ ਵਿਸ਼ਵ ਨੇਤਾਵਾਂ, ਸੰਯੁਕਤ ਰਾਜ ਵਿੱਚ ਨਾਗਰਿਕ ਅਧਿਕਾਰਾਂ ਦੀ ਲਹਿਰ ਨੂੰ ਪ੍ਰੇਰਿਤ ਕੀਤਾ; ਪੋਲੈਂਡ ਵਿੱਚ ਏਕਤਾ ਲਹਿਰ ਦੇ ਨਾਲ-ਨਾਲ ਨੈਲਸਨ ਮੰਡੇਲਾ ਅਤੇ ਦੱਖਣੀ ਅਫਰੀਕਾ ਵਿੱਚ ਨਸਲਵਾਦ ਵਿਰੋਧੀ ਸੰਘਰਸ਼ ਨੂੰ ਪ੍ਰਭਾਵਿਤ ਕੀਤਾ। ਫਿਲਮ ਦੇ ਡਾਇਰੈਕਟਰ ਰਮੇਸ਼ ਸ਼ਰਮਾ ਨੇ ਕਿਹਾ ਇਹ ਦਸਤਾਵੇਜ਼ੀ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ 150 ਵੇਂ ਜਨਮਦਿਨ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਉਨ੍ਹਾਂ ਨੂੰ ਭਾਰਤ ਦੀ ਅਹਿੰਸਾਵਾਦੀ ਆਜ਼ਾਦੀ ਅੰਦੋਲਨ ਦੇ ਨੇਤਾ ਵਜੋਂ ਸਨਮਾਨਿਤ ਕਰਦੀ ਹੈ। ਉਹ ਅੱਜ 21 ਜਨਵਰੀ, 2021 ਨੂੰ ਗੋਆ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51 ਵੇਂ ਸੰਸਕਰਣ ਵਿੱਚ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਅਹਿੰਸਾ - ਡਾਇਰੈਕਟਰ ਨੇ ਕਿਹਾ ਕਿ ਗਾਂਧੀ ਫਿਲਮ ਨਹੀਂ, ਬਲਕਿ ਜਨੂੰਨ ਹੈ। “ਫਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਨੂੰ ਵਿਸ਼ਵਵਿਆਪੀ ਪੱਧਰ ‘ਤੇ ਮਨੁੱਖੀ ਅਧਿਕਾਰਾਂ ਅਤੇ ਸਨਮਾਨ ਨੂੰ ਬਹਾਲ ਕਰਨ ਦੀ ਲੋੜ ਹੈ; ਇਹ ਦਰਸਾਉਂਦਾ ਹੈ ਕਿ ਕਿਵੇਂ ਗਾਂਧੀ ਜੀ ਦਾ ਸੰਦੇਸ਼ ਭਾਰਤ ਦੀਆਂ ਹੱਦਾਂ ਤੋਂ ਪਾਰ ਗਿਆ, ਜਿੱਥੇ ਉਸ ਨੇ ਅਹਿੰਸਾ ਨੂੰ ਇੱਕ ਸ਼ਕਤੀਸ਼ਾਲੀ ਸਾਧਨ ਦੇ ਤੌਰ 'ਤੇ ਵਰਤਿਆ। ਅੱਜ ਵੀ ਇਹ ਅਨਿਆਂ ਨਾਲ ਲੜ ਰਹੇ ਸਮਾਜਾਂ ਲਈ ਪ੍ਰੇਰਣਾ ਦਾ ਕੰਮ ਕਰਦਾ ਹੈ।”
ਸ਼ਰਮਾ ਨੇ ਨੌਜਵਾਨਾਂ ਨੂੰ ਅੱਗੇ ਆ ਕੇ ਗਾਂਧੀਵਾਦੀ ਅਹਿੰਸਾ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ, ਜੋ ਸਮੇਂ ਦੀ ਲੋੜ ਹੈ। ਗਾਂਧੀ ਜੀ ਬਾਰੇ ਬੋਲਦਿਆਂ, ਉਨ੍ਹਾਂ ਕਿਹਾ: “ਮਹਾਤਮਾ ਇੱਕ ਸੰਮਲਿਤ ਆਦਮੀ ਸਨ। ਉਹ ਮੰਨਦੇ ਸੀ ਕਿ ਹਰ ਧਰਮ ਅਤੇ ਵਿਸ਼ਵਾਸ ਦੀ ਆਪਣੀ ਇੱਕ ਜਗ੍ਹਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਡਰ ਸੀ ਕਿ ਇਨ੍ਹੀਂ ਦਿਨੀਂ ਸਮਾਵੇਸ਼ ਦਾ ਤਾਣਾ-ਬਾਣਾ ਟੁੱਟ ਰਿਹਾ ਹੈ। ਗਾਂਧੀ ਕਦੇ ਨਹੀਂ ਚਾਹੁੰਦੇ ਸਨ ਕਿ ਦੇਸ਼ ਇੱਕ ਧਰਮ ਦਾ ਦੇਸ਼ ਬਣੇ।”
ਫਿਲਮ ਦੀ ਐਡੀਟਰ ਯਾਮਿਨੀ ਉਪਾਧਿਆ ਨੇ ਵੀ ਗੋਆ ਤੋਂ ਸ਼ਿਰਕਤ ਕਰਦਿਆਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। “ਫਿਲਮ ਲਈ ਕੰਮ ਕਰਨਾ ਅੱਖਾਂ ਖੋਲ੍ਹਣ ਵਾਲਾ ਅਨੁਭਵ ਸੀ; ਇਹ ਡਾਇਰੈਕਟਰ ਰਮੇਸ਼ ਨਾਲ ਕੰਮ ਕਰਨਾ ਇੱਕ ਮਾਸਟਰ ਕਲਾਸ ਸੀ।”
ਫਿਲਮ ਦੇ ਸੰਦੇਸ਼ ਬਾਰੇ ਬੋਲਦਿਆਂ, ਉਨ੍ਹਾਂ ਕਿਹਾ ਕਿ ਸਾਡੇ ਕੋਲ ਦੋ ਵਿਕਲਪ ਹਨ- ਅਹਿੰਸਾ ਜਾਂ ਅਸਤਿਤਵਹੀਣ। ਇਹ ਫਿਲਮ ਅਹਿੰਸਾ ਦੀ ਤਾਕਤ ਨੂੰ ਡੀਕੋਡ ਕਰਦੀ ਹੈ ਅਤੇ ਅੱਜ ਲਈ ਸਾਰਥਕ ਹੈ, ਕਿਉਂਕਿ ਹਿੰਸਾ ਹੋਰ ਹਿੰਸਾ ਦਾ ਕਾਰਨ ਬਣਦੀ ਹੈ ਅਤੇ ਹੋਰ ਕੁਝ ਨਹੀਂ। ਇੱਥੇ ਸਿਰਫ ਦੋ ਵਿਕਲਪ ਹਨ - ਅਹਿੰਸਾ ਜਾਂ ਅਸਤਿਤਵਹੀਣਤਾ। ਅਸੀਂ ਗਾਂਧੀ ਜੀ ਬਾਰੇ ਆਪਣੀਆਂ ਪੁਸਤਕਾਂ ਤੋਂ ਬਹੁਤ ਘੱਟ ਸਿੱਖਦੇ ਹਾਂ। ਮੈਨੂੰ ਫਿਲਮ ਦੇ ਜ਼ਰੀਏ ਗਾਂਧੀ ਜੀ ਬਾਰੇ ਹੋਰ ਬਹੁਤ ਕੁਝ ਪਤਾ ਲੱਗਾ। ਅਸੀਂ ਆਪਣੀ ਫਿਲਮ ਦੇ ਜ਼ਰੀਏ ਧਰਤੀ ਉੱਤੇ ਹਰੇਕ ਮਨੁੱਖ ਤੱਕ ਪਹੁੰਚਣ ਦੀ ਇੱਛਾ ਰੱਖਦੇ ਹਾਂ।”
'ਅਹਿੰਸਾ - ਗਾਂਧੀ: ਦਿ ਪਾਵਰ ਆਫ ਦਿ ਪਾਵਰਲੈੱਸ' ਬਾਰੇ
ਇਹ ਫਿਲਮ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਤਿਆਰ ਕੀਤੀ ਗਈ ਸੀ। ਇੱਕ ਅਜਿਹੇ ਸਮੇਂ ਵੀ ਆਇਆ ਹੈ ਜਦੋਂ ਮਿਨੇਸੋਟਾ ਵਿੱਚ ਪੁਲਿਸ ਦੇ ਹੱਥੋਂ ਪਿਛਲੇ ਮਹੀਨੇ ਮਾਰੇ ਗਏ ਇੱਕ ਕਾਲੇ ਆਦਮੀ ਜਾਰਜ ਫਲਾਇਡ ਦਾ ਸਮਰਥਨ ਇੱਕ ਵਿਸ਼ਾਲ ਅੰਦੋਲਨ ਵਿੱਚ ਤਬਦੀਲ ਹੋ ਰਿਹਾ ਸੀ।
ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਰਮੇਸ਼ ਸ਼ਰਮਾ ਨੇ ਕੀਤਾ, ਜਿਸ ਨੇ ਪਹਿਲਾਂ “ਦ ਜਰਨਲਿਸਟ ਐਂਡ ਜੇਹਾਦੀ: ਦ ਮਾਰਡਰ ਆਵ੍ ਡੈਨੀਅਲ ਪਰਲ” ਲਈ ਐਮੀ ਪੁਰਸਕਾਰਾਂ ਦੀ ਨਾਮਜ਼ਦਗੀ ਪ੍ਰਾਪਤ ਕੀਤੀ ਸੀ। ਪ੍ਰੋਡਕਸ਼ਨ ਅਤੇ ਅਧਿਕਾਰਾਂ ਦੀ ਵਿਕਰੀ ਦੱਖਣੀ ਅਫਰੀਕਾ-ਅਧਾਰਿਤ 'ਡਿਸਟੈਂਟ ਹੋਰੀਜ਼ੋਨ' ਦੁਆਰਾ ਪ੍ਰਬੰਧਤ ਕੀਤੀ ਗਈ ਹੈ।
ਇਹ ਫਿਲਮ ਉਨ੍ਹਾਂ ਲੋਕਾਂ ਦੁਆਰਾ ਜ਼ੁਲਮ ਅਤੇ ਮੁਢਲੀਆਂ ਆਜ਼ਾਦੀਆਂ ਤੋਂ ਮੁਨਕਰ ਹੋਣ ਬਾਰੇ ਦੱਸਦੀ ਹੈ ਜੋ ਸੱਤਾ ਦੇ ਅਹੁਦਿਆਂ 'ਤੇ ਹਨ ਅਤੇ ਨਿਰਦੋਸ਼ ਲੋਕਾਂ 'ਤੇ ਹਿੰਸਾ ਭੜਕਾ ਕੇ ਅਹੁਦਿਆਂ ਦੀ ਜ਼ਬਰਦਸਤ ਹਿਫਾਜ਼ਤ ਕਰਦੇ ਹਨ। ਇਹ ਗਾਂਧੀ ਦੇ ਅਹਿੰਸਾ ਦੇ ਸੰਦੇਸ਼ ਦੇ ਪ੍ਰਭਾਵਾਂ ਬਾਰੇ ਬੋਲਦਾ ਹੈ ਅਤੇ ਕਿਵੇਂ ਇਸਨੇ ਵਿਸ਼ਵ ਭਰ ਦੇ ਕਈ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ।
***
ਡੀਜੇਐੱਮ/ਐੱਚਆਰ/ ਇੱਫੀ- 34
(Release ID: 1691046)
Visitor Counter : 247