ਰੱਖਿਆ ਮੰਤਰਾਲਾ

ਭਾਰਤੀ ਸੈਨਾ ਨੇ ਸਵਦੇਸ਼ੀਕਰਨ ਅਤੇ ਨਵੀਨਤਾਕਾਰੀ ਭਾਈਵਾਲੀ ਤੇ ਐਸਆਈਡੀਐਮ ਨਾਲ ਸਮਝੌਤੇ ਤੇ ਦਸਤਖ਼ਤ ਕੀਤੇ

Posted On: 21 JAN 2021 3:46PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਆਤਮਨਿਰਭਰ ਭਾਰਤ" ਅਤੇ ਵਿਦੇਸ਼ਾਂ ਵਿਚ ਨਿਰਮਿਤ ਉਪਕਰਣਾਂ ਤੇ ਨਿਰਭਰਤਾ ਨੂੰ ਘਟਾ ਕੇ ਰਣਨੀਤਿਕ ਸੁਤੰਤਰਤਾ ਹਾਸਿਲ ਕਰਨ ਦੇ ਵਿਜ਼ਨ ਅਧੀਨ ਸਵਦੇਸ਼ੀਕਰਨ ਨੂੰ ਹੋਰ ਹੁਲਾਰਾ ਦੇਣ ਲਈ 21 ਜਨਵਰੀ, 2021 ਨੂੰ ਭਾਰਤੀ ਸੈਨਾ ਅਤੇ ਸੁਸਾਇਟੀ ਆਫ ਇੰਡੀਅਨ ਮੈਨੁਫੈਕਚਰਰ (ਐਸਆਈਡੀਐਮ) ਦਰਮਿਆਨ ਇਕ ਸਮਝੋਤੇ ਤੇ ਦਸਤਖਤ ਕੀਤੇ। ਇਹ ਸਮਝੌਤਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਨਾਲ ਸੈਨਾ-ਉਦਯੋਗ ਭਾਈਵਾਲੀ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਹਸਤਾਖਰ ਕੀਤਾ ਗਿਆ, ਜੋ ਭਾਰਤੀ ਸੈਨਾ ਅਤੇ ਉਦਯੋਗ ਦਰਮਿਆਨ 1995 ਵਿਚ ਪੁਰਜ਼ਿਆਂ ਦੇ ਸਵਦੇਸ਼ੀਕਰਨ ਨਾਲ ਸ਼ੁਰੂ ਹੋਇਆ ਅਤੇ ਇਸ ਨੇ ਮੁੱਖ ਰੱਖਿਆ ਪਲੇਟਫਾਰਮਾਂ ਅਤੇ ਹਥਿਆਰਾਂ ਅਤੇ ਉਪਕਰਣਾਂ ਦੀ ਇਕ ਵੱਡੀ ਰੇਂਜ ਵਿਚ ਪ੍ਰਗਤੀ ਕੀਤੀ।

 

ਅੰਤਰਰਾਸ਼ਟਰੀ ਭਾਈਚਾਰੇ ਵਿਚ ਭਾਰਤ ਦੇ ਵਧਦੇ ਰੁਤਬੇ ਕਾਰਣ ਵੱਧ ਰਹੀਆਂ ਸੁਰੱਖਿਆ ਚੁਣੌਤੀਆਂ ਤੋਂ ਇਲਾਵਾ ਸਰਹੱਦਾਂ ਦੇ ਅਣਸੁਲਝੇ ਮਾਮਲੇ ਅਤੇ ਬਾਰ ਬਾਰ ਦੁਹਰਾਈਆਂ ਜਾਂਦੀਆਂ ਮਾਡ਼ੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਸੈਨਾ ਦੇ ਆਧੁਨਿਕੀਕਰਨ ਰਾਹੀਂ ਇਸ ਦੀ ਸਮਰੱਥਾ ਨਿਰਮਾਣ ਲਈ ਲਗਾਤਾਰ ਕੋਸ਼ਿਸ਼ਾਂ ਦੀ ਲੋਡ਼ ਸੀ। ਅਜਿਹਾ ਸੈਨਾ ਨੂੰ ਸਵਦੇਸ਼ ਵਿਚ ਬਣੇ ਉਪਕਰਣਾਂ ਨਾਲ ਲੈਸ ਕਰਕੇ ਹੀ ਕੀਤਾ ਜਾ ਸਕਦਾ ਸੀ। ਸਮਰੱਥਾ ਨਿਰਮਾਣ ਨੂੰ ਵੱਧ ਤੋਂ ਵੱਧ ਵਧਾਉਣ ਅਤੇ ਉਦਯੋਗ ਨਾਲ ਸਿੰਗਲ ਸੰਪਰਕ ਨਾਲ ਆਪਣੇ ਆਪ ਨੂੰ ਭਾਰਤੀ ਸੈਨਾ ਦੇ ਡਿਪਟੀ ਚੀਫ ਆਫ ਆਰਮੀ ਸਟਾਫ (ਸਮਰੱਥਾ ਵਿਕਾਸ ਤੇ ਨਿਰੰਤਰਤਾ) ਅਧੀਨ ਖਰੀਦ ਦੇ ਦੋਹਾਂ ਹੀ ਰੈਵਿਨਿਊ ਅਤੇ ਕੈਪਿਟਲ ਰੂਪਾਂ ਨਾਲ ਜੋਡ਼ ਕੇ ਪੁਨਰਗਠਤ ਕੀਤਾ ਹੈ। ਆਰਮੀ ਡਿਜ਼ਾਈਨ ਬਿਊਰੋ (ਏਡੀਬੀ) ਦੀ ਸਥਾਪਨਾ ਉਦਯੋਗ ਨਾਲ ਸਿੱਧੀ ਸਹੂਲਤ ਵਜੋਂ ਕੀਤੀ ਗਈ ਹੈ ਅਤੇ ਇਸ ਨਾਲ ਰੱਖਿਆ ਨਿਰਮਾਤਾ ਸਿੱਧੇ ਹੀ ਯੂਜ਼ਰ ਨਾਲ ਜੁਡ਼ ਸਕਣਗੇ। ਇਹ ਤਬਦੀਲੀਆਂ  ਟੈਕਨੋਲੋਜੀ ਪ੍ਰੋਵਾਈਡਰ, ਉਪਕਰਣ ਨਿਰਮਾਤਾ ਅਤੇ ਯੂਜ਼ਰ ਦਰਮਿਆਨ ਸਮੂਹਕ ਰੁਝੇਵੇਂ ਦੇ ਰੂਪ ਵਿਚ ਸਾਹਮਣੇ ਆਈਆਂ ਹਨ।

 

ਸਰਕਾਰ ਨੇ ਸੈਨਾ ਦੀ ਸਰਗਰਮ ਸਹਾਇਤਾ ਨਾਲ ਰੱਖਿਆ ਖੇਤਰ ਵਿਚ ਸਵੈ-ਨਿਰਭਰਤਾ ਅਤੇ ਸਵਦੇਸ਼ੀਕਰਨ ਨੂੰ ਸਹਾਇਤਾ ਦੇਣ ਲਈ ਕਈ ਜ਼ਰੂਰੀ ਨੀਤੀਗਤ ਤਬਦੀਲੀਆਂ ਕੀਤੀਆਂ ਹਨ। ਉਦਯੋਗ ਐਸੋਸੀਏਸ਼ਨਾਂ ਨੇ ਭਾਰਤੀ ਸੈਨਾ ਨਾਲ ਗੱਲਬਾਤ ਕਰਨ ਅਤੇ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕਰਨ ਲਈ ਇਕ ਸਾਂਝਾ ਪਲੇਟਫਾਰਮ ਉਪਲਬਧ ਕਰਵਾਇਆ ਹੈ। ਉਦਯੋਗ ਦੇ ਇਨਪੁਟ ਨੀਤੀਗਤ ਮਾਡਿਊਲੇਸ਼ਨ ਅਤੇ ਤਬਦੀਲੀਆਂ ਨੂੰ ਵੱਡੀ ਪੱਧਰ ਤੇ ਪ੍ਰਭਾਵਤ ਕਰਨਗੇ। ਐਸਆਈਡੀਐਮ ਨਾਲ ਸਮਝੌਤੇ ਤੇ ਦਸਤਖਤ ਕਰਨ ਨਾਲ ਭਾਰਤੀ ਸੈਨਾ ਨੇ ਹੈਂਡ ਹੋਲਡਿੰਗ ਸਵਦੇਸ਼ੀ ਰੱਖਿਆ ਉਦਯੋਗ ਵਿਚ ਸਹਾਇਤਾ ਨਾਲ ਸਵੈ-ਨਿਰਭਰਤਾ ਹਾਸਿਲ ਕਰਨ ਵੱਲ ਆਪਣਾ ਇਕ ਦ੍ਰਿਡ਼ ਇਰਾਦਾ ਦੁਹਰਾਇਆ ਹੈ।

 

ਏਏ ਬੀਬੀ ਵੀਬੀਵਾਈ



(Release ID: 1690922) Visitor Counter : 197