ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੇਘਮੱਲਾਰ ਸਾਬਕਾ ਪੂਰਬੀ ਪਾਕਿਸਤਾਨ ਦੇ ਹਰ ਪਰਿਵਾਰ ਦੀ ਜੰਗੀ ਕਹਾਣੀ ਹੈ: ਡਾਇਰੈਕਟਰ ਜ਼ਾਹੀਦੁਰ ਰਹੀਮ ਅੰਜਾਨ


ਜੀਵਨ-ਬਦਲਣ ਵਾਲੇ ਅਨੁਭਵ ਦੀ ਇੱਕ ਦੁਖਦਾਈ ਕਹਾਣੀ ਜਿਸ ਦਾ ਇੱਕ ਆਮ ਪਰਿਵਾਰ ਜੰਗ ਦੇ ਸਮੇਂ ਸਾਹਮਣਾ ਕਰਦਾ ਹੈ: ਅਦਾਕਾਰ ਸ਼ਾਹਿਦੁਜ਼ਮਾਨ ਸਲੀਮ



ਇਸ ਫ਼ਿਲਮ ਦੇ ਜ਼ਰੀਏ, ਜੰਗ ਤੋਂ ਬਾਅਦ ਦੀਆਂ ਪੀੜ੍ਹੀਆਂ ਵੀ ਅਸਲ ਯੁੱਧ ਸਥਿਤੀਆਂ ਦਾ ਅਨੁਭਵ ਕਰਨ ਦੇ ਯੋਗ ਹੋਣਗੀਆਂ: ਅਦਾਕਾਰਾ ਅਪਰਨਾ ਘੋਸ਼

Posted On: 20 JAN 2021 7:14PM by PIB Chandigarh

“ਬੰਗਲਾਦੇਸ਼ ਵਿੱਚ, ਅਸੀਂ 1971 ਦੀ ਆਜ਼ਾਦੀ ਦੀ ਜੰਗ ਨੂੰ ਲੋਕ ਯੁੱਧ ਕਹਿੰਦੇ ਹਾਂ। ਮੇਰੀ ਫ਼ਿਲਮ ਮੇਘਮੱਲਾਰ ਜੰਗ ਦੇ ਸਮੇਂ ਦੇ ਇੱਕ ਛੋਟੇ ਸ਼ਹਿਰ ਦੇ ਪਰਿਵਾਰ ਦੇ ਸੰਘਰਸ਼ ਦੀ ਕਹਾਣੀ ਹੈ।” - ਬੰਗਲਾਦੇਸ਼ੀ ਫ਼ਿਲਮ ਡਾਇਰੈਕਟਰ ਜ਼ਾਹੀਦੁਰ ਰਹੀਮ ਅੰਜਾਨ

 

“ਇਹ ਇੱਕ ਪਰਿਵਾਰ ਦੀ ਕਹਾਣੀ ਨਹੀਂ, ਪਰ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੇ ਹਰ ਪਰਿਵਾਰ ਦੀ ਕਹਾਣੀ ਹੈ। ਸਾਡੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਆਜ਼ਾਦੀ ਦੀ ਲੜਾਈ ਵਿੱਚ ਹਰ ਪਰਿਵਾਰ ਦਾ ਯੋਗਦਾਨ ਸੀ।” - ਬੰਗਲਾਦੇਸ਼ ਦੇ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਸ਼ਾਹਿਦੁਜ਼ਮਾਨ ਸਲੀਮ।

 

ਇੱਫੀ 51 ਦੇ ਫੋਕਸ ਦੇਸ਼ ਤੋਂ ਆਏ, ਡਾਇਰੈਕਟਰ ਅਤੇ ਅਦਾਕਾਰ ਅੱਜ (20 ਜਨਵਰੀ, 2021) ਨੂੰ ਗੋਆ ਵਿੱਚ ਭਾਰਤ ਦੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

 

 ਅੰਜਾਨ ਨੇ ਕਿਹਾ: “ਨਾਮਵਰ ਨਾਵਲਕਾਰ ਅਖ਼ਤਰੂਜ਼ਮਾਨ ਏਲੀਅਸ ਦੀ ਇੱਕ ਛੋਟੀ ਕਹਾਣੀ ‘ਤੇ ਅਧਾਰਿਤ, ਮੇਘਮੱਲਾਰ, ਜੀਵਨ ਬਦਲਣ ਵਾਲੇ ਅਨੁਭਵ ਦੀ ਦੁਖਦਾਈ ਕਥਾ ਬਿਆਨ ਕਰਦੀ ਹੈ ਜਿਸ ਵਿੱਚੋਂ ਇੱਕ ਆਮ ਪਰਿਵਾਰ ਸਿਰਫ ਤਿੰਨ ਦਿਨਾਂ ਦੌਰਾਨ ਗੁਜ਼ਰਦਾ ਹੈ। ਇਹ ਫ਼ਿਲਮ ਮੇਰੇ ਦੇਸ਼ ਦੀ ਵਿਆਪਕ ਖੂਬਸੂਰਤੀ ਨੂੰ ਵੀ ਦਰਸਾਉਂਦੀ ਹੈ।”


 


 

ਫ਼ਿਲਮ ਵਿੱਚ ਮਹਿਲਾ ਦਾ ਮੁੱਖ ਕਿਰਦਾਰ ਨਿਭਾਉਣ ਵਾਲੀ, ਬੰਗਲਾਦੇਸ਼ ਦੀ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਅਪਰਨਾ ਘੋਸ਼ ਨੇ ਕਿਹਾ, “ਅਸੀਂ ਯੁੱਧ ਤੋਂ ਬਾਅਦ ਦੀਆਂ ਪੀੜ੍ਹੀਆਂ ਨਾਲ ਸਬੰਧ ਰੱਖਦੇ ਹਾਂ ਜਿਨ੍ਹਾਂ ਨੇ ਯੁੱਧ ਨਹੀਂ ਦੇਖਿਆ; ਇਸ ਫ਼ਿਲਮ ਦੇ ਜ਼ਰੀਏ, ਤੁਸੀਂ ਯੁੱਧ ਦੀਆਂ ਅਸਲ ਸਥਿਤੀਆਂ ਨੂੰ ਦੇਖਣ ਅਤੇ ਅਨੁਭਵ ਕਰਨ ਦੇ ਯੋਗ ਹੋਵੋਗੇ।”

 

 “ਅਸੀਂ ਇੱਕ ਤਿਉਹਾਰ ਦੇ ਮੂਡ ਵਿੱਚ ਹਾਂ; ਇਹ ਸਾਡੀ ਸੁਤੰਤਰਤਾ ਦਾ 50ਵਾਂ ਸਾਲ ਹੈ ਅਤੇ ਸਾਡੇ ਰਾਸ਼ਟਰ ਪਿਤਾ, ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦਾ 100ਵਾਂ ਜਨਮਦਿਨ ਹੈ।”

 


 

ਬੰਗਲਾਦੇਸ਼ ਦੇ ਫ਼ਿਲਮ-ਉਦਯੋਗ ਬਾਰੇ ਬੋਲਦਿਆਂ ਅੰਜਾਨ ਅਤੇ ਸਲੀਮ ਨੇ ਦੱਸਿਆ ਕਿ ਬੰਗਲਾਦੇਸ਼ ਸਰਕਾਰ ਚੰਗੀਆਂ ਫਿਲਮਾਂ ਬਣਾਉਣ ਲਈ ਸਹਾਇਤਾ ਕਰਦੀ ਹੈ ਅਤੇ ਗ੍ਰਾਂਟ ਦਿੰਦੀ ਹੈ। ਡਾਇਰੈਕਟਰ ਨੇ ਕਿਹਾ, ਹਾਲਾਂਕਿ, ਫਿਲਮਾਂ ਦੀ ਇਹ ਸ਼ੈਲੀ ਬੰਗਲਾਦੇਸ਼ ਵਿੱਚ ਵਪਾਰਕ ਤੌਰ 'ਤੇ ਸਫਲ ਨਹੀਂ ਹੈ।

 

 ਬੰਗਲਾਦੇਸ਼ ਵਿੱਚ ਫ਼ਿਲਮ ਨਿਰਮਾਣ 'ਤੇ ਬਾਹਰੀ ਪ੍ਰਭਾਵ ਬਾਰੇ ਬੋਲਦਿਆਂ ਅੰਜਾਨ ਨੇ ਕਿਹਾ: ‘ਸਿਰਫ ਭਾਰਤੀ ਬੰਗਾਲੀ ਸਿਨੇਮਾ ਹੀ ਨਹੀਂ, ਭਾਰਤ ਦੇ ਹੋਰ ਖੇਤਰਾਂ ਦੀਆਂ ਫਿਲਮਾਂ ਵੀ ਸਾਡੀਆਂ ਫਿਲਮਾਂ 'ਤੇ ਪ੍ਰਭਾਵ ਪਾਉਂਦੀਆਂ ਹਨ। ਸੱਤਿਆਜੀਤ ਰੇ, ਰਿਤਵਿਕ ਘੱਟਕ, ਮ੍ਰਿਣਾਲ ਸੇਨ ਅਤੇ ਰਾਜੇਨ ਤਰਫਦਾਰ ਵਰਗੇ ਮਹਾਨ ਫਿਲਮ ਨਿਰਮਾਤਾਵਾਂ ਦੇ ਕੰਮ ਸਾਡੇ ਦੇਸ਼ ਵਿੱਚ ਬਹੁਤ ਸਤਿਕਾਰੇ ਅਤੇ ਪਸੰਦ ਕੀਤੇ ਜਾਂਦੇ ਹਨ।”

 

ਡਾਇਰੈਕਟਰ ਨੇ ਦੱਸਿਆ ਕਿ ਉਸ ਦੇ ਭਵਿੱਖ ਦੇ ਫ਼ਿਲਮ ਪ੍ਰੋਜੈਕਟ ਵਾਤਾਵਰਣ ਅਤੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ ਜਦ ਕਿ ਚੰਗੀਆਂ ਕਹਾਣੀਆਂ ਸੁਣਾਉਂਦਿਆਂ ਹੋਇਆਂ ਇਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ।

 

ਫਿਲਮ ਮੇਘਮੱਲਾਰ ਇੱਕ ਸੂਬਾਈ ਕਸਬੇ ਦੇ ਇੱਕ ਸਰਕਾਰੀ ਕਾਲਜ ਦੇ ਕੈਮਿਸਟਰੀ ਅਧਿਆਪਕ ਨੂਰੁਲ ਹੁੱਡਾ ਦੀ ਕਹਾਣੀ ਹੈ। ਉਸ ਦੀ ਮੱਧ ਸ਼੍ਰੇਣੀ ਦੀ ਹੋਂਦ ਉਸ ਦੀ ਪਤਨੀ ਅਸਮਾ ਅਤੇ 5 ਸਾਲ ਦੀ ਬੇਟੀ ਸੁਧਾ ਦੇ ਦੁਆਲੇ ਘੁੰਮਦੀ ਹੈ। ਉਨ੍ਹਾਂ ਦੇ ਨਾਲ ਇੱਕ ਹੋਰ ਵਿਅਕਤੀ ਰਹਿੰਦਾ ਹੈ, ਮਿੰਟੂ, ਅਸਮਾ ਦਾ ਭਰਾ। ਅਚਾਨਕ ਇੱਕ ਸਵੇਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਿੰਟੂ ਕਿਸੇ ਨੂੰ ਦੱਸੇ ਬਿਨਾਂ, ਆਜ਼ਾਦੀ ਘੁਲਾਟੀਆਂ ਵਿਚ ਸ਼ਾਮਲ ਹੋਣ ਲਈ ਚਲਾ ਗਿਆ ਹੈ। ਭਾਰੀ ਬਾਰਸ਼ ਦੀ ਇੱਕ ਰਾਤ ਵਿੱਚ, ਆਜ਼ਾਦੀ ਘੁਲਾਟੀਆਂ ਨੇ ਕਾਲਜ ਕੈਂਪਸ ਵਿੱਚ ਸਥਿਤ ਪਾਕਿਸਤਾਨੀ ਫ਼ੌਜੀ ਕੈਂਪ ‘ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਫ਼ੌਜ ਨੂਰੁਲ ਹੁੱਡਾ ਨੂੰ ਆਪਣੀ ਹਿਰਾਸਤ ਵਿੱਚ ਲੈਣ ਲਈ ਆਉਂਦੀ ਹੈ।  ਨੂਰੁਲ ਹੁੱਡਾ ਕੈਦ ਵਿੱਚ ਰਹਿੰਦਿਆਂ ਮਾਰਿਆ ਜਾਂਦਾ ਹੈ, ਜਦ ਕਿ ਉਸ ਦਾ ਪਰਿਵਾਰ ਦੁੱਖੀ ਹਿਰਦੇ ਨਾਲ ਦੁੱਖ ਝੱਲਣ ਲਈ ਜਿਉਂਦਾ ਰਹਿੰਦਾ ਹੈ।

 

https://youtu.be/e36dVdMTYjM 


 

                   **********


 

 ਡੀਜੇਐੱਮ/ਐੱਸਸੀ/ਇੱਫੀ -31



(Release ID: 1690633) Visitor Counter : 148