ਗ੍ਰਹਿ ਮੰਤਰਾਲਾ

ਰਾਸ਼ਟਰੀ ਆਪਦਾ ਮੋਚਨ ਬਲ (ਐਨ.ਡੀ.ਆਰ.ਐਫ. ) ਨੇ ਆਪਣਾ 16ਵਾਂ ਸਥਾਪਨਾ ਦਿਵਸ ਮਨਾਇਆ


ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਬਲ ਦੇ ਜਵਾਨਾਂ ਅਤੇ ਅਧਿਕਾਰੀਆਂ
ਨੂੰ ਵਧਾਈ ਦਿੱਤੀ

ਇਹ ਦਿਵਸ ਰਾਸ਼ਟਰੀ ਆਪਦਾ ਮੋਚਨ ਬਲ ਦੀ ਉੱਚ ਪੱਧਰੀ ਪ੍ਰੋਫੈਸ਼ਨਲ ਯੋਗਤਾ, ਦਿ੍ੜ ਸੰਕਲਪ
ਅਤੇ ਸਖਤ ਮਿਹਨਤ ਰਾਹੀਂ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਯਾਦ ਕਰਨ ਦਾ ਸ਼ੁੱਭ
ਅਵਸਰ ਹੈ

Posted On: 20 JAN 2021 6:23PM by PIB Chandigarh

ਰਾਸ਼ਟਰੀ ਆਪਦਾ ਮੋਚਨ ਬਲ (ਐਨ.ਡੀ.ਆਰ.ਐਫ.) ਨੇ ਅੱਜ ਆਪਣਾ 16ਵਾਂ ਸਥਾਪਨਾ ਦਿਨ ਮਨਾਇਆ।
ਇਸ ਮੌਕੇ ’ਤੇ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ
ਗਿਆ। ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਪ੍ਰੋਗਰਾਮ ਦੇ ਮੁੱਖ ਮਹਿਮਾਨ
ਸਨ।  ਆਪਣੇ ਸੰਬੋਧਨ ਵਿੱਚ ਸ਼੍ਰੀ ਨਿਤਿਆਨੰਦ ਰਾਏ ਨੇ ਬਲ ਦੇ ਜਵਾਨਾਂ ਅਤੇ ਅਧਿਕਾਰੀਆਂ
ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦਿਨ ਰਾਸ਼ਟਰੀ ਆਪਦਾ ਮੋਚਨ ਬਲ ਦੀ ਉੱਚ ਪੱਧਰੀ
ਪ੍ਰੋਫੈਸ਼ਨਲ ਯੋਗਤਾ, ਦਿ੍ਰੜ ਸੰਕਲਪ ਅਤੇ ਸਖਤ ਮਿਹਨਤ ਰਾਹੀਂ ਪ੍ਰਾਪਤ ਕੀਤੀਆਂ ਗਈਆਂ
ਉਪਲੱਬਧੀਆਂ ਨੂੰ ਯਾਦ ਕਰਨ ਦਾ ਸ਼ੁੱਭ ਅਵਸਰ ਹੈ। ਸ਼੍ਰੀ ਰਾਏ ਨੇ ਕਿਹਾ ਕਿ ਇਹ ਇਸ ਬਲ ਦੀ
ਕਾਰਜ ਪ੍ਰਣਾਲੀ ਦਾ ਹੀ ਨਤੀਜਾ ਹੈ ਕਿ ਪਿਛਲੇ ਸਾਲਾਂ ’ਚ ਆਈਆਂ ਵੱਖ-ਵੱਖ ਆਫਤਾਂ ਦੌਰਾਨ
ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਹੇਠਲੇ ਪੱਧਰ ’ਤੇ ਲਿਆਂਦਾ ਜਾ ਸਕਿਆ ਹੈ ।

C:\Users\dell\Desktop\image001T9YX.jpg
ਉਨ੍ਹਾਂ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਦੇ ਵਿਜ਼ਨ ਨੂੰ ਸਾਕਾਰ ਕਰਦੇ ਹੋਏ
ਐਨ.ਡੀ.ਆਰ.ਐਫ. ’ਚ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜੋ ਮਰਦ ਸਾਥੀਆਂ ਦੇ ਨਾਲ
ਮੋਢੇ ਨਾਲ ਮੋਢਾ ਮਿਲਾਕੇ ਹਰ ਆਫਤ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀਆਂ ਹਨ ।

ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਆਪਦਾ
ਪ੍ਰਬੰਧਨ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਬੀਤੇ ਸਾਲ ਦੇਸ਼ ਵਿੱਚ ਆਈਆਂ ਵੱਖ-ਵੱਖ
ਆਪਦਾਵਾਂ ਜਿਵੇਂ ਚੱਕਰਵਾਤ ਅਤੇ ਹੜ੍ਹ ਦੇ ਸਮੇਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਆਪ ਖੁਦ
ਗ੍ਰਿਹ ਮੰਤਰਾਲਾ ਅਤੇ ਸੰਬੰਧਿਤ ਰਾਜ ਸਰਕਾਰਾਂ ਦੇ ਨਾਲ ਇਨ੍ਹਾਂ ਨਾਲ ਨਿੱਬੜਣ ਲਈ
ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਭੌਤਿਕ ਰੂਪ ਨਾਲ ਵੀ ਆਪਦਾ ਪ੍ਰਭਾਵਿਤ ਖੇਤਰ ਦਾ ਦੌਰਾ
ਕੀਤਾ, ਜਿਸਦੇ ਨਾਲ ਇਨ੍ਹਾਂ ਆਪਦਾਵਾਂ ’ਤੇ ਕਾਬੂ ਪਾਉਣ ਵਿੱਚ ਦੇਸ਼ ਨੇ ਸਫਲਤਾ ਪਾਈ।

C:\Users\dell\Desktop\image002UHPB.jpg

ਸ਼੍ਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਗਿ੍ਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀ ਆਪਦਾ
ਪ੍ਰਬੰਧਨ ਦੇ ਕਾਰਜ ਅਤੇ ਯੋਜਨਾਵਾਂ ਦੀ ਸਮੇਂ-ਸਮੇਂ ਤੇ ਡੂੰਘੀ ਸਮੀਖਿਆ ਕੀਤੀ ਅਤੇ
ਐਨ.ਡੀ.ਆਰ.ਐਫ. ਨੂੰ ਸਮੇਂ-ਸਮੇਂ ’ਤੇ ਵੱਡਮੁੱਲੇ ਦਿਸ਼ਾ-ਨਿਰਦੇਸ਼ ਦਿੱਤੇ। ਮਾਣਯੋਗ
ਗਿ੍ਹ ਮੰਤਰੀ ਜੀ ਦੇ ਮਾਰਗ ਦਰਸ਼ਨ ’ਚ ਐਨ.ਡੀ.ਆਰ.ਐਫ. ਨੇ ਐਸ.ਸੀ.ਓ. ਸੰਯੁਕਤ ਅਭਿਆਸ
2019 ਅਤੇ ਬਿੰਸਟੇਕ  2020 ਵਰਗੀ ਅੰਤਰ-ਰਾਸ਼ਟਰੀ
ਆਪਦਾ ਪ੍ਰਬੰਧਨ ਤੋਂ ਜੁੜੀ ਐਕਸਰਸਾਈਜ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕਿਸੇ ਵੀ
ਮੁਸੀਬਤ ਦੀ ਹਾਲਤ ਤੋਂ ਆਪਸੀ ਸਹਿਯੋਗ ਦੇ ਨਾਲ ਨਿੱਬੜਿਆ ਜਾ ਸਕੇ।

ਸ਼੍ਰੀ ਨਿਤਿਆਨੰਦ ਰਾਏ ਨੇ ਇਸ ਮੌਕੇ ’ਤੇ ਰਾਸ਼ਟਰਪਤੀ ਮੈਡਲ ਅਤੇ ਹੋਰ ਪੁਲਸ ਮੈਡਲਾਂ ਨਾਲ
ਸਨਮਾਨ ਹਾਸਿਲ ਕਰਨ  ਵਾਲਿਆਂ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਬਹੁਤ
ਮਾਣ ਦਾ ਵਿਸ਼ਾ ਹੈ ਕਿ ਰਾਸ਼ਟਰੀ ਆਪਦਾ ਮੋਚਨ ਬਲ ਨੇ ਗਣਤੰਤਰ ਦਿਵਸ ਝਾਂਕੀ 2020 ’ਚ
ਪਹਿਲੀ ਵਾਰ ਭਾਗ ਲਿਆ ਅਤੇ ਪਹਿਲਾ ਸਥਾਨ ਵੀ ਪ੍ਰਾਪਤ ਕੀਤਾ। ਪ੍ਰੋਗਰਾਮ ’ਚ ਰਾਸ਼ਟਰੀ
ਆਪਦਾ ਪ੍ਰਬੰਧਨ ਬੋਰਡ (ਐਨ.ਡੀ.ਐਮ.ਏ.) ਦੇ ਮੈਂਬਰ  ਲੇਫ਼ਟੀਨੇੰਟ ਜਨਰਲ (ਰਿਟਾਇਰਡ) ਸ਼੍ਰੀ ਸੈਯਦ ਅਤਾ ਹਸਨੈਨ
ਅਤੇ ਐਨ.ਡੀ.ਆਰ.ਐਫ. ਦੇ ਮਹਾਨਿਦੇਸ਼ਕ ਸ਼੍ਰੀ ਸੱਤਿਆ ਨਾਰਾਇਣ ਪ੍ਰਧਾਨ ਸਮੇਤ ਕੇਂਦਰ ਅਤੇ
ਰਾਸ਼ਟਰੀ ਆਪਦਾ ਮੋਚਨ ਬਲ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ।

ਐੱਨ ਡਬਲਯੂ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ(Release ID: 1690603) Visitor Counter : 137