ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੋਵਿਡ-19 ਦੇ ਪ੍ਰਬੰਧਨ ਵਿਚ ਲਕਸ਼ਦ੍ਵੀਪ ਪ੍ਰਸ਼ਾਸਨ ਦੀ ਸਹਾਇਤਾ ਲਈ ਬਹੁ-ਅਨੁਸ਼ਾਸਨੀ ਟੀਮ ਭੇਜੀ
प्रविष्टि तिथि:
19 JAN 2021 8:22PM by PIB Chandigarh
ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦ੍ਵੀਪ ਨੇ 18 ਜਨਵਰੀ, 2021 ਨੂੰ ਕੋਵਿਡ-19 ਦਾ ਆਪਣਾ ਸਭ ਤੋਂ ਪਹਿਲਾ ਮਾਮਲਾ ਰਿਪੋਰਟ ਕੀਤਾ ਹੈ। ਪਛਾਣਿਆ ਗਿਆ ਮਾਮਲਾ ਇਕ ਯਾਤਰੀ ਹੈ ਜੋ ਕੇਰਲ ਦੇ ਕੋਚੀ ਤੋਂ ਇਕ ਸਮੁੰਦਰੀ ਜਹਾਜ਼ ਰਾਹੀਂ 4 ਜਨਵਰੀ 2021 ਨੂੰ ਲਕਸ਼ਦ੍ਵੀਪ ਆਇਆ ਸੀ। ਕੋਵਿਡ -19 ਦੇ ਸੰਕੇਤਕ ਲੱਛਣਾਂ ਨਾਲ ਹਸਪਤਾਲ ਵਿਚ ਰਿਪੋਰਟ ਕੀਤਾ ਗਿਆ ਅਤੇ ਇਸਦਾ ਟੈਸਟ ਪੋਜ਼ੀਟਿਵ ਪਾਇਆ ਗਿਆ ਸੀ। ਸ਼ੁਰੂਆਤ ਵਿਚ ਇਸ ਪਛਾਣੇ ਗਏ ਕੇਸ ਦੇ 31 ਮੁਢਲੇ ਸੰਪਰਕ ਲੱਭੇ ਗਏ ਹਨ ਅਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ, ਜਿਨ੍ਹਾਂ ਵਿਚੋਂ 14 ਹੁਣ ਪੋਜ਼ੀਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਪੋਜ਼ੀਟਿਵ ਮਾਮਲਿਆਂ ਦੇ 56 ਸੰਪਰਕਾਂ ਦੀ ਹੁਣ ਤੱਕ ਖੋਜ ਹੋਈ ਹੈ ਅਤੇ ਉਨ੍ਹਾਂ ਨੂੰ ਲੱਭ ਕੇ ਕੁਆਰੰਟੀਨ ਕੀਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਸ਼ਾਸਨ ਨੇ ਡਿਸਇਨਫੈਕਸ਼ਨ ਪ੍ਰਕ੍ਰਿਆਵਾਂ ਅਤੇ ਇਨਟੈਂਸਿਵ ਜੋਖਮ-ਸੰਚਾਰ ਗਤੀਵਿਧੀ ਕਾਰਜਸ਼ੀਲ ਕਰ ਦਿੱਤੀ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਕ ਬਹੁ-ਅਨੁਸ਼ਾਸਨੀ ਕੇਂਦਰੀ ਟੀਮ ਲਕਸ਼ਦ੍ਵੀਪ ਭੇਜੀ ਹੈ। ਇਸ ਟੀਮ ਵਿਚ ਜਵਾਹਰਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੁਡੂਚੇਰੀ, ਨੈਸ਼ਨਲ ਇੰਸਟੀਚਿਊਟ ਆਫ ਵਾਇਰਾਲੋਜੀ, ਪੁਣੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਖੇਤਰੀ ਦਫਤਰ ਦੇ ਮਾਹਿਰ ਸ਼ਾਮਿਲ ਹਨ। ਟੀਮ ਕੋਵਿਡ-19 ਕੰਟੇਨਮੈਂਟ ਗਤੀਵਿਧੀਆਂ ਵਿਚ ਕੇਂਦਰ ਸ਼ਾਸਿਤ ਪ੍ਰਸ਼ਾਸਨ ਦੀ ਮਦਦ ਕਰੇਗੀ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਕੇਂਦਰ ਸ਼ਾਸਿਤ ਪ੍ਰਸ਼ਾਸਨ ਨੂੰ ਹਰ ਢੁਕਵੀਂ ਸਹਾਇਤਾ ਉਪਲਬਧ ਕਰਵਾਈ ਜਾਵੇਗੀ।
------------------------------------
ਐਮਵੀ
(रिलीज़ आईडी: 1690213)
आगंतुक पटल : 215