ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਜਾਂਚ ਕਮੇਟੀਆਂ ਨੇ ਧੂੜ ਘਟਾਉਣ ਅਤੇ ਹਵਾ ਪ੍ਰਦੂਸ਼ਣ ਨਾਲ ਸੰਬੰਧਤ ਗੈਰ ਪਾਲਣਾ ਕਰਨ ਵਾਲੀਆਂ ਇਕਾਈਆਂ ਨੂੰ ਲਗਭਗ 76 ਲੱਖ ਰੁਪਏੇ ਦਾ ਜ਼ੁਰਮਾਨਾ ਕੀਤਾ ਹੈ


ਇਹ ਮੁਹਿੰਮ 31 ਦਸੰਬਰ 2020 ਤੋਂ 15 ਜਨਵਰੀ 2021 ਵਿਚਾਲੇ ਦਿੱਲੀ , ਰਾਜਸਥਾਨ , ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਚਲਾਈ ਗਈ

Posted On: 19 JAN 2021 5:11PM by PIB Chandigarh

ਧੂੜ ਮਿੱਟੀ ਘਟਾਉਣ ਅਤੇ ਹਵਾ ਪ੍ਰਦੂਸ਼ਣ ਨਾਲ ਸੰਬੰਧਤ ਨਿਰਮਾਣ ਅਤੇ ਢਾਉਣ ਕਾਰਵਾਈਆਂ ਦੇ ਮੱਦੇਨਜ਼ਰ ਦਿੱਲੀ ਐੱਨ ਸੀ ਆਰ ਤੇ ਨੇੜਲੇ ਇਲਾਕਿਆਂ ਵਿੱਚ ਹਵਾ ਦੇ ਮਿਆਰੀ ਪ੍ਰਬੰਧਨ ਲਈ ਕਮਿਸ਼ਨ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ , ਰਾਜਸਥਾਨ , ਹਰਿਆਣਾ , ਉੱਤਰ ਪ੍ਰਦੇਸ਼ ਦੇ ਸੂਬਾ ਪ੍ਰਦੂਸ਼ਣ ਬੋਰਡਾਂ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਗਠਿਤ ਵਿਸ਼ੇਸ਼ ਟੀਮਾਂ ਨੇ ਐੱਨ ਸੀ ਆਰ ਵਿੱਚ ਨਿਰਮਾਣ ਅਤੇ ਢਾਉਣ ਕਾਰਵਾਈਆਂ ਨਾਲ ਸੰਬੰਧਤ ਸਮਗਰੀ ਦੀ ਆਵਾਜਾਈ ਅਤੇ ਪ੍ਰਾਜੈਕਟ ਵਿਹੜਿਆਂ ਵਿੱਚ ਜਾਂਚ ਮੁਹਿੰਮ ਲਾਂਚ ਕੀਤੀ ਹੈ । 
31—12—2020 ਤੋਂ 15—01—2021 ਤੱਕ ਇਹਨਾਂ ਏਜੰਸੀਆਂ ਵੱਲੋਂ ਗਠਿਤ ਕੀਤੀਆਂ 174 ਟੀਮਾਂ ਨੇ 1,600 ਨਿਰਮਾਣ ਅਤੇ ਢਾਉਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ , ਜਿਹਨਾਂ ਵਿੱਚੋਂ 119 ਥਾਵਾਂ ਅਜਿਹੀਆਂ ਪਾਈਆਂ ਗਈਆਂ , ਜੋ ਵੱਖ ਵੱਖ ਨਿਰਮਾਣ ਤੇ ਢਾਉਣ , ਕੂੜੇ ਪ੍ਰਬੰਧਨ ਨਿਯਮਾਂ / ਨਿਰਦੇਸ਼ਾਂ ਅਤੇ ਵਾਤਾਵਰਣ , ਵਣ ਤੇ ਜਲਵਾਯੂ ਮੰਤਰਾਲੇ ਅਤੇ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪਰਾਲਿਆਂ ਦੀ ਪਾਲਣਾ ਨਾ ਕਰਨ ਵਾਲੀਆਂ ਪਾਈਆਂ ਗਈਆਂ । ਇਹਨਾਂ ਗੈਰ ਪਾਲਣਾ ਕਰਨ ਵਾਲੀਆਂ ਏਜੰਸੀਆਂ ਖਿਲਾਫ ਵਾਤਾਵਰਣ ਮੁਆਵਜ਼ੇ ਵਜੋਂ ਕਰੀਬ 51 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ । ਇਸ ਤੋਂ ਇਲਾਵਾ 27 ਥਾਵਾਂ ਤੇ ਕੰਮ ਰੋਕਣ ਦੇ ਹੁਕਮ ਜਾਰੀ ਕੀਤੇ ਗਏ ।
ਨਿਰਮਾਣ ਤੇ ਢਾਉਣ ਗਤੀਵਿਧੀਆਂ ਨਾਲ ਸੰਬੰਧਤ ਸਮੱਗਰੀ ਦੀ ਆਵਾਜਾਈ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਪਾਲਣਾ ਦੀ ਵੀ ਜਾਂਚ ਟੀਮਾਂ ਵੱਲੋਂ ਜਾਂਚ ਕੀਤੀ ਗਈ । ਕਰੀਬ 563 ਵਾਹਨ, ਜੋ ਨਿਰਮਾਣ ਅਤੇ ਢਾਉਣ ਸਮੱਗਰੀ ਦੀ ਆਵਾਜਾਈ ਦੇ ਨਾਲ ਸੰਬੰਧਤ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ , ਨੂੰ ਵਾਤਾਵਰਣ ਮੁਆਵਜੇ ਵਜੋਂ 25 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ ।
ਸੀ ਏ ਕਿਉ ਐੱਮ ਨੇ ਸੂਬਾ ਪ੍ਰਦੂਸ਼ਣ ਬੋਰਡਾਂ ਨੂੰ ਕਿਹਾ, ਕਿ ਸੀ ਤੇ ਡੀ ਕੂੜਾ ਪ੍ਰਬੰਧਨ ਦੇ ਨਿਯਮਾਂ ਦੀ ਪਾਲਣਾ ਅਤੇ ਸੀ ਐਂਡ ਡੀ ਖੇਤਰ ਵਿੱਚ ਧੂੜ ਮਿੱਟੀ ਨੂੰ ਘੱਟ ਕਰਨ ਸੰਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਅਜਿਹੀਆਂ ਪੰਦਰਵਾੜਾ ਮੁਹਿੰਮਾ ਨੂੰ ਜਾਰੀ ਰੱਖਿਆ ਜਾਵੇ , ਜੋ ਖੇਤਰ ਵਿੱਚ ਹਵਾ ਦੀ ਗੁਣਵਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ।

 

ਜੀ ਕੇ



(Release ID: 1690143) Visitor Counter : 138