ਵਿੱਤ ਮੰਤਰਾਲਾ
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ 2021-22 ਦੇ ਬਜਟ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ (ਵਿਧਾਨ ਸਭਾ ਨਾਲ) ਦੇ ਵਿੱਤ ਮੰਤਰੀਆਂ ਨਾਲ ਪ੍ਰੀ-ਬਜਟ ਸਲਾਹ-ਮਸ਼ਵਰਾ ਕੀਤਾ
प्रविष्टि तिथि:
18 JAN 2021 8:20PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਥੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਵਿਧਾਨਸਭਾ ਨਾਲ) ਦੇ ਵਿੱਤ ਮੰਤਰੀਆਂ ਨਾਲ ਪ੍ਰੀ-ਬਜਟ ਸਲਾਹ-ਮਸ਼ਵਰੇ ਕੀਤੇ। ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਈ ਸੀ ਅਤੇ ਇਸ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ, ਵਿੱਤ ਮੰਤਰੀਆਂ, ਮੰਤਰੀਆਂ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਕੇਂਦਰੀ ਵਿੱਤ ਸਕੱਤਰ ਡਾ. ਏ ਬੀ ਪਾਂਡੇ ਨੇ ਚਰਚਾ ਵਿਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਇਸ ਵਿਸ਼ੇਸ਼ ਸਲਾਹ ਮਸ਼ਵਰੇ ਦੀ ਮੀਟਿੰਗ ਦੀ ਮਹੱਤਤਾ ਬਾਰੇ ਦੱਸਿਆ। ਕੇਂਦਰੀ ਵਿੱਤ ਮੰਤਰੀ ਨੇ ਇਸ ਮੀਟਿੰਗ ਦੀ ਮਹੱਤਤਾ ਨੂੰ ਕੋ-ਆਪ੍ਰੇਟਿਵ ਫੈਡਰੇਲਿਜ਼ਮ ਦਾ ਇਕ ਸੰਕੇਤ ਦੱਸਿਆ ਅਤੇ ਉਸ ਗੱਲ ਦਾ ਵੀ ਸੰਕੇਤ ਦਿੱਤਾ ਜਿਸ ਢੰਗ ਨਾਲ ਕੇਂਦਰ ਸਰਕਾਰ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਵਿਧਾਨ ਸਭਾ ਨਾਲ) ਲਈ ਮਹਾਮਾਰੀ ਵਿਰੁੱਧ ਲਡ਼ਾਈ ਵਿਚ ਮਜ਼ਬੂਤੀ ਨਾਲ ਸਹਾਇਕ ਰਹੀ। ਜ਼ਿਆਦਾਤਰ ਭਾਗੀਦਾਰਾਂ ਨੇ ਮਹਾਮਾਰੀ ਦੇ ਸਭ ਤੋਂ ਮਾਡ਼ੇ ਮਹੀਨਿਆਂ ਦੌਰਾਨ ਕਰਜੇ ਦੀ ਸੀਮਾ ਵਿੱਚ ਵਾਧਾ ਕਰਨ ਅਤੇ ਰਾਜਾਂ ਨੂੰ ਬੈਕ ਟੂ ਬੈਕ ਕਰਜ਼ਾ ਮੁਹੱਈਆ ਕਰਵਾਉਣ ਲਈ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਭਾਗੀਦਾਰਾਂ ਨੇ ਕੇਂਦਰੀ ਵਿੱਤ ਮੰਤਰੀ ਨੂੰ ਬਜਟ ਭਾਸ਼ਣ ਵਿਚ ਸ਼ਾਮਿਲ ਕਰਨ ਲਈ ਕਈ ਸੁਝਾਅ ਵੀ ਦਿੱਤੇ।
-------------------------------------------
ਆਰਕੇ /ਕੇਐਮਐਨ
(रिलीज़ आईडी: 1689869)
आगंतुक पटल : 191