ਸਿੱਖਿਆ ਮੰਤਰਾਲਾ

ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 - ਸਕੂਲੀ ਸਿੱਖਿਆ ਲਈ ਅਮਲ ਯੋਜਨਾ

Posted On: 18 JAN 2021 6:14PM by PIB Chandigarh

1.      ਭਾਰਤ ਵਿਚ ਰਾਸ਼ਟਰੀ ਸਿੱਖਿਆ ਨੀਤੀ, 2020 ਰਾਸ਼ਟਰੀ ਸਿੱਖਿਆ ਨੀਤੀਆਂ ਦੀ ਲੜੀ (1968 ਅਤੇ 1986 ਅਤੇ 1992 ਵਿਚ ਸੋਧ ਕੀਤੀਆਂ ਨੀਤੀਆਂ) ਵਿਚ ਤੀਜੀ ਨੀਤੀ ਹੈ ਅਤੇ ਇਹ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ। ਰਾਸ਼ਟਰੀ ਸਿੱਖਿਆ ਨੀਤੀ, 2020 ਪ੍ਰੀ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਕੂਲੀ ਸਿੱਖਿਆ ਵਿਚ ਵਿਸ਼ਾਲ ਘੇਰੇ ਨੂੰ ਕਵਰ ਕਰਦੀ ਹੈ।

 

2.      ਇਹ ਸਿਫਾਰਸ਼ਾਂ ਵੱਖ-ਵੱਖ ਸਮੇਂ ਸੀਮਾਵਾਂ ਲਈ ਕੀਤੀਆਂ ਗਈਆਂ ਹਨ ਕਿਉਂਕਿ ਨੀਤੀ ਅਗਲੇ 20 ਸਾਲਾਂ ਲਈ ਬਣਾਈ ਗਈ ਹੈ। ਇਸ ਲਈ ਰਾਸ਼ਟਰੀ ਸਿੱਖਿਆ ਨੀਤੀ ਦਾ ਅਮਲ ਪਡ਼ਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

 

3.      ਰਾਸ਼ਟਰੀ ਸਿੱਖਿਆ ਨੀਤੀ, 2020 ਦੀਆਂ ਵੱਖ-ਵੱਖ ਸਿਫਾਰਸ਼ਾਂ ਅਤੇ ਇਸ ਦੀਆਂ ਰਣਨੀਤੀਆਂ ਤੇ ਅਮਲ ਕਰਨ ਲਈ 8 ਤੋਂ 25 ਸਤੰਬਰ, 2020 ਤੋਂ ਸ਼ਿਕਸ਼ਕ ਪਰਵ ਆਯੋਜਿਤ ਕੀਤੇ ਗਏ I ਤਕਰੀਬਨ 15 ਲੱਖ ਹਿੱਸੇਦਾਰਾਂ ਤੋਂ ਸੁਝਾਅ ਪ੍ਰਾਪਤ ਹੋਏ ਹਨ ਜਿਨ੍ਹਾਂ ਦੀ ਪਡ਼ਤਾਲ ਕੀਤੀ ਜਾ ਰਹੀ ਹੈ।

 

4.      ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਟੀਚਿਆਂ ਅਤੇ ਉਦੇਸ਼ਾਂ ਨੂੰ ਹਾਸਿਲ ਕਰਨ ਲਈ ਡੀਓਐਸਈਐਲ ਨੇ ਟਾਸਕ ਲਿਸਟਾਂ ਨਾਲ ਇਕ ਖਰਡ਼ਾ ਲਾਗੂਕਰਣ ਯੋਜਨਾ ਤਿਆਰ ਕੀਤੀ ਹੈ ਜੋ ਕੰਮਾਂ ਦੀ ਹਰੇਕ ਸਿਫਾਰਸ਼ ਨਾਲ, ਕੰਮ ਨੂੰ ਜਾਰੀ ਰੱਖਣ ਲਈ ਜ਼ਿੰਮੇਵਾਰ ਏਜੰਸੀਆਂ ਅਤੇ ਸਮਾਂ ਸੀਮਾ ਤੇ ਉਨ੍ਹਾਂ ਦੀ ਆਊਟਪੁੱਟ ਨਾਲ ਜੋਡ਼ੀਆਂ ਗਈਆਂ ਹਨ। ਇਹ ਟਾਸਕ ਲਿਸਟ 10 ਸਤੰਬਰ, 2020 ਨੂੰ ਰਾਜਾ/  ਕੇਂਦਰ ਸ਼ਾਸਿਤ ਪ੍ਰਦੇਸ਼ਾਂ ਖੁਦਮੁਖਤਿਆਰੀ ਸੰਸਥਾਵਾਂ ਨਾਲ 12 ਅਕਤੂਬਰ, 2020 ਤੱਕ ਉਨ੍ਹਾਂ ਵਲੋਂ ਫੀਡਬੈਕ / ਸੁਝਾਅ ਪ੍ਰਦਾਨ ਕਰਨ ਲਈ ਸਾਂਝੀ ਕੀਤੀ ਗਈ ਸੀ। ਇਸ ਵਿਭਾਗ ਦੀਆਂ ਖੁਦਮੁਖਤਿਆਰੀ ਸੰਸਥਾਵਾਂ ਅਤੇ 31 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਟਾਸਕ ਲਿਸਟ ਤੇ 7,177 ਸੁਝਾਅ / ਫੀਡਬੈਕ ਮੁਹੱਈਆ ਕਰਵਾਏ ਸਨ। ਇਨ੍ਹਾਂ ਦਾ ਮਾਹਿਰ ਗਰੁੱਪਾਂ ਵਲੋਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਲਾਗੂਕਰਣ ਯੋਜਨਾ ਦੇ ਅੰਤ ਵਿਚ ਮਹੱਤਵਪੂਰਨ ਸੁਝਾਵਾਂ ਨੂੰ ਸਥਾਪਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਲਾਗੂਕਰਣ ਤੇ ਰਾਸ਼ਟਰੀ ਵਰਕਸ਼ਾਪਾਂ ਦੀ ਇਕ ਲਡ਼ੀ ਸ਼ੁਰੂ ਕੀਤੀ ਗਈ ਅਤੇ ਸਾਰੇ ਹੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਨ ਲਈ 10 ਨਵੰਬਰ, 27 ਨਵੰਬਰ ਅਤੇ 2 ਦਸੰਬਰ, 2020 ਨੂੰ ਸਕੱਤਰ (ਐਸਈਐਂਡਐਲ) ਦੀ ਪ੍ਰਧਾਨਗੀ ਹੇਠ ਸਮੱਗਰ ਸ਼ਿਕਸ਼ਾ ਦੀ ਰਵੀਜ਼ਨ ਕੀਤੀ ਗਈ। ਦਸਤਾਵੇਜ਼ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਜਾਰੀ ਕੀਤਾ ਜਾਵੇਗਾ।

 

5.      ਇਸ ਲਾਗੂਕਰਣ ਯੋਜਨਾ ਨੂੰ ਵਾਸਤਵਿਕ, ਲਚਕਦਾਰ ਅਤੇ ਸਹਿਯੋਗਾਤਮਕ ਬਣਾਉਣ ਲਈ ਢੁਕਵੀਂ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਇਸ ਲਈ ਸਮਾਜ ਦੇ ਸਾਰੇ ਪਾਸਿਓਂ ਤੋਂ ਸੁਝਾਅ ਮੰਗੇ ਗਏ ਹਨ। ਇਹ ਉਮੀਦ ਹੈ ਕਿ ਲਾਗੂਕਰਣ ਯੋਜਨਾ ਜੋ ਸਾਰੇ ਹੀ ਸਹਿਯੋਗੀਆਂ ਦੇ ਇਨਪੁੱਟ ਨਾਲ ਫਾਈਨਲ ਕੀਤੀ ਜਾਵੇਗੀ, ਨੀਤੀ ਦੇ ਵਿਜ਼ਨ ਨੂੰ ਫੀਲਡ ਵਿਚ ਉਤਾਰਨ ਦੇ ਯੋਗ ਹੋਵੇਗੀ ਅਤੇ ਹੇਠਲੇ ਪੱਧਰ ਤੱਕ ਪਹੁੰਚੇਗੀ ਜਿਸ ਨਾਲ ਦੇਸ਼ ਵਿਚ ਸਕੂਲੀ ਸਿੱਖਿਆ ਦੇ ਪਰਿਵਰਤਨ ਲਈ ਸਾਰੇ ਹੀ ਹਿੱਸੇਦਾਰਾਂ ਵਿਚ ਢੁਕਵੀਂ ਜਾਗਰੂਕਤਾ, ਪ੍ਰੇਰਣਾ ਅਤੇ ਯੋਗਤਾ ਪੈਦਾ ਹੋਵੇਗੀ। 

 

6.      ਰਾਸ਼ਟਰੀ ਸਿੱਖਿਆ ਨੀਤੀ ਦੇ ਮੁੱਖ ਹਿੱਸਿਆਂ ਨੂੰ ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ (ਐਨਸੀਐਫ) ਅਤੇ ਕੇਂਦਰੀ ਸਪਾਂਸਰਡ ਸਕੀਮਾਂ ਅਧੀਨ ਕਵਰ ਕੀਤਾ ਜਾਵੇਗਾ। ਐਨਸੀਐਫ ਲਈ ਜ਼ਮੀਨੀ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੇ ਅਗਲੇ ਵਿੱਦਿਅਕ ਸੈਸ਼ਨ 2021-22 ਵਿਚ ਵਿਕਸਤ ਹੋਣ ਦੀ ਸੰਭਾਵਨਾ ਹੈ।

 

7.      ਵਿਭਾਗ ਨੇ ਨੀਤੀ ਦੀਆਂ ਸਿਫਾਰਸ਼ਾਂ ਨਾਲ ਹੇਠ ਲਿਖੀਆਂ ਗਤੀਵਿਧੀਆਂ ਅਨੁਸਾਰ ਰਾਸ਼ਟਰੀ ਸਿੱਖਿਆ ਨੀਤੀ ਦਾ ਲਾਗੂਕਰਣ ਸ਼ੁਰੂ ਕਰ ਦਿੱਤਾ ਹੈ -

 

∙                 ਅਧਿਆਪਕਾਂ ਦਾ 50 ਘੰਟਿਆਂ ਦਾ ਲਾਜ਼ਮੀ ਲਗਾਤਾਰ ਪੇਸ਼ੇਵਰਾਨਾ ਵਿਕਾਸ ਸ਼ੁਰੂ ਕਰਨਾ, ਨਿਸ਼ਠਾ ਅਧੀਨ ਐਲੀਮੈਂਟਰੀ ਸਿੱਖਿਆ ਦੇ ਸਾਰੇ ਹੀ ਪਹਿਲੂਆਂ ਨੂੰ ਵਿਆਪਕ ਤੌਰ ਤੇ ਕਵਰ ਕਰਨ ਲਈ 4-5 ਘੰਟਿਆਂ ਦੇ ਹਰੇਕ ਮਾਡਿਊਲ ਨਾਲ 18 ਮਾਡਿਊਲ ਲਾਂਚ ਕੀਤੇ ਗਏ ਹਨ ਜੋ ਇਨ ਸਰਵਿਸ ਟ੍ਰੇਨਿੰਗ ਅਧਿਆਪਕਾਂ (ਸੀਪੀਡੀ) ਲਈ 6 ਅਕਤੂਬਰ, 2020 ਨੂੰ ਦੀਕਸ਼ਾ ਪਲੇਟਫਾਰਮ ਤੇ ਔਨਲਾਈਨ ਮੋਡ ਵਿਚ ਹਨ। ਇਸ ਪਲੇਟਫਾਰਮ ਤੇ 23 ਲੱਖ ਤੋਂ ਵੱਧ ਅਧਿਆਪਕਾਂ ਤੋਂ 3.4 ਕਰੋਡ਼ ਕੋਰਸ ਵਾਰ ਰਜਿਸਟ੍ਰੇਸ਼ਨਾਂ ਹੋਈਆਂ ਹਨ ਅਤੇ 2.8 ਕਰੋਡ਼ ਮੁਕੰਮਲ ਹੋਈਆਂ ਹਨ।

 

∙                 ਫਾਊਂਡੇਸ਼ਨ ਲਿਟਰੇਸੀ ਅਤੇ ਨਿਊਮ੍ਰੇਸੀ ਮਿਸ਼ਨ ਤੇ ਨੈਸ਼ਨਲ ਮਿਸ਼ਨ ਦੀ ਸਥਾਪਨਾ ਲਈ ਸਿਧਾਂਤਕ ਰੂਪ ਵਿਚ ਪ੍ਰਵਾਨਗੀ ਦਿੱਤੀ ਗਈ। ਐਫਐਲਐਂਡਐਨ, ਕੋਡੀਫਿਕੇਸ਼ਨ ਆਫ ਲਰਨਿੰਗ ਆਊਟਕਮਜ਼ ਆਦਿ ਤੇ ਢਾਂਚਾ ਤਿਆਰ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ।

 

∙                 ਦੀਕਸ਼ਾ ਰਾਹੀਂ ਈ-ਲਰਨਿੰਗ ਦਾ ਵਿਸਥਾਰ ਕੀਤਾ ਗਿਆ ਹੈ। ਦੀਕਸ਼ਾ ਕਿਊਆਰ ਕੋਡਿਡ ਐਨਰਜਾਈਜ਼ਡ ਟੈਕਸਟ ਬੁਕਸ (ਈਟੀਬੀਜ਼), ਅਧਿਆਪਕਾਂ ਲਈ ਕੋਰਸਾਂ, ਕੁਇਜ਼ ਆਦਿ ਵਰਗੇ ਕਈ ਹੱਲਾਂ ਰਾਹੀਂ ਵੱਡੀ ਗਿਣਤੀ ਵਿਚ ਪਾਠਕ੍ਰਮ ਨਾਲ ਜੁਡ਼ੇ ਈ-ਕੰਟੈਂਟ ਤੱਕ ਪਹੁੰਚ ਉਪਲਬਧ ਕਰਵਾਉਂਦਾ ਹੈ। ਹੁਣ ਤੱਕ ਦੀਕਸ਼ਾ ਨੇ 3,600 ਕਿਊਆਰ ਤੋਂ ਵੱਧ ਕੋਡਿਡ ਟੈਸਟ ਬੁਕਸ ਤੋਂ ਵੱਧ ਪਾਠਕ੍ਰਮ ਜੋਡ਼ੇ ਹਨ (ਟੈਗ ਵਿਦ ਈ-ਕੰਟੈਂਟ) ਜੋ 29 ਰਾਜਾਂ, 1.44 ਲੱਖ ਈ-ਕੰਟੈਂਟਾਂ ਅਤੇ 300 ਤੋਂ ਵੱਧ ਕੋਰਸਾਂ ਤੋਂ ਹਨ।

 

∙                 ਵਿਭਾਗ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਮਨੋਦਰਪਣ ਨਾਂ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਨਿਰਾਸ਼ਾ ਅਧੀਨ ਵਿਦਿਆਰਥੀਆਂ ਨੂੰ ਜਜ਼ਬਾਤੀ ਸਮਰਥਨ ਅਤੇ ਸਲਾਹ ਉਪਲਬਧ ਕਰਵਾਉਣਾ ਹੈ। ਐਡਵਾਈਜ਼ਰੀ ਦਿਸ਼ਾ ਨਿਰਦੇਸ਼, ਵੈਬ ਪੇਜ਼ ਅਤੇ ਰਾਸ਼ਟਰੀ ਟੋਲ ਫਰੀ ਨੰਬਰ, ਇੰਟਰੈਕਟਿਵ ਚੈਟ ਆਪਸ਼ਨਜ਼ ਅਤੇ ਰਾਸ਼ਟਰ ਪੱਧਰੀ ਡਾਟਾਬੇਸ ਅਤੇ ਕੌਂਸਲਰਾਂ ਦੀ ਡਾਇਰੈਕਟਰੀ ਇਸ ਪਹਿਲਕਦਮੀ ਦਾ ਹਿੱਸਾ ਹਨ।

 

∙                 ਸਕੂਲੀ ਸਿੱਖਿਆ ਲਈ ਇੰਡੀਅਨ ਸਾਈਨ ਲੈਂਗੁਏਜ ਰਿਸਰਚ ਅਤੇ ਟ੍ਰੇਨਿੰਗ ਸੈਂਟਰ (ਆਈਐਸਐਲਆਰਟੀਸੀ) ਅਤੇ ਐਨਸੀਈਆਰਟੀ ਦਰਮਿਆਨ ਇੰਡੀਅਨ ਸਾਈਨ ਲੈਂਗੁਏਜ ਦੇ ਵਿਕਾਸ ਲਈ ਇਕ ਸਮਝੌਤੇ ਤੇ ਦਸਤਖਤ ਕੀਤੇ ਗਏ ਹਨ।

 

∙                 ਸੀਬੀਐਸਈ ਪ੍ਰੀਖਿਆ ਸੁਧਾਰ ਸ਼ੁਰੂ ਕੀਤੇ ਗਏ ਹਨ - ਸੀਬੀਐਸਈ 2021 ਦੇ ਸਾਲ ਤੋਂ ਸੁਧਾਰ ਪ੍ਰੀਖਿਆ ਸ਼ੁਰੂ ਕਰੇਗਾ ਅਤੇ 2021 - 22 ਦੇ ਸੈਸ਼ਨ ਤੋਂ ਦੋ ਪੱਧਰਾਂ ਵਿਚ ਅੰਗਰੇਜ਼ੀ ਅਤੇ ਸੰਸਕ੍ਰਿਤ ਲਾਗੂ ਕਰੇਗਾ (ਦੋ ਪੱਧਰਾਂ ਤੇ ਗਣਿਤ ਅਤੇ ਹਿੰਦੀ ਦੀ ਪੇਸ਼ਕਸ਼ ਪਹਿਲਾਂ ਹੀ ਕੀਤੀ ਗਈ ਹੈ)। ਯੋਗਤਾ ਆਧਾਰਤ ਸਵਾਲ ਦਸਵੀਂ ਅਤੇ 12ਵੀਂ ਦੀਆਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਸ਼ੁਰੂ ਕੀਤੇ ਗਏ ਹਨ ਜੋ ਪਡ਼ਾਅਵਾਰ ਢੰਗ ਵਿਚ ਹਨ ਅਤੇ ਹਰ ਸਾਲ 10 ਫੀਸਦੀ ਦੇ ਹਿਸਾਬ ਨਾਲ ਵਧਾਏ ਜਾਣਗੇ।

 

∙                 ਸੈਕੰਡਰੀ ਪੱਧਰ ਤੇ ਲਰਨਿੰਗ ਆਊਟਕਮਜ਼ ਨੋਟੀਫਾਈ ਕੀਤੇ ਗਏ ਹਨ ਅਤੇ ਸੀਨੀਅਰ ਸੈਕੰਡਰੀ ਪੱਧਰ ਲਈ ਲਰਨਿੰਗ ਆਊਟਕਮਜ਼ ਦਾ ਖਰਡ਼ਾ ਸੁਝਾਅ ਮੰਗਣ ਲਈ ਜਾਰੀ ਕੀਤਾ ਜਾ ਚੁੱਕਾ ਹੈ।

 

∙                 ਵਿਭਾਗ ਸਮੱਗਰ ਸ਼ਿਕਸ਼ਾ, ਮਿਡ-ਡੇ-ਮੀਲ ਅਤੇ ਪਡ਼ਨਾ-ਲਿਖਣਾ ਅਭਿਯਾਨ ਵਰਗੀਆਂ ਮੌਜੂਦਾ ਯੋਜਨਾਵਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ, 2020 ਦੀਆਂ ਸਿਫਾਰਸ਼ਾਂ ਨਾਲ ਵੀ ਜੋਡ਼ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ 86 ਪੈਰੇ ਸਮੱਗਰ ਸ਼ਿਕਸ਼ਾ ਦੀ ਸੋਧੀ ਹੋਈ ਯੋਜਨਾ ਅਧੀਨ ਕਵਰ / ਏਕੀਕ੍ਰਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਪਡ਼ਾਅਵਾਰ ਜਾਣ-ਪਛਾਣ ਸ਼ਾਮਿਲ ਹੈ - ਸਾਰੇ ਹੀ ਬੱਚਿਆਂ ਦੀ ਇਕ ਸਾਲ ਦੀ ਬਾਲ ਵਾਟਿਕਾ ਅਤੇ ਟੀਐਲਐਮਜ਼, ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ ਦੇ ਰਾਸ਼ਟਰੀ ਮਿਸ਼ਨ ਨੂੰ ਸ਼ੁਰੂ ਕਰਨਾ, ਸਕੂਲਾਂ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕਰਨਾ ਜਿਨ੍ਹਾਂ ਵਿਚ ਰੈਜ਼ੀਡੈਂਸ਼ੀਅਲ ਸਕੂਲ ਅਤੇ ਕੇਜੀਬੀਵੀਜ਼, ਹਾਲਿਸਟਿਕ ਪ੍ਰੌਗਰੈਸ ਕਾਰਡ (ਐਚਪੀਸੀ) ਅਤੇ ਲਰਨਿੰਗ ਆਊਟਕਮਜ਼ ਵੀ ਟ੍ਰੈਕਿੰਗ ਦੇ ਨਾਲ ਨਾਲ ਬੱਚਿਆਂ ਦੀ ਤਬਦੀਲੀ, ਹਿੰਦੀ ਅਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਨਿਯੁਕਤੀ, ਅਧਿਆਪਕਾਂ ਦਾ ਸਮਰੱਥਾ ਨਿਰਮਾਣ (50 ਘੰਟੇ ਸੀਪੀਡੀ), ਬਿਨਾਂ ਬਸਤੇ ਦੇ ਦਿਨ ਅਤੇ ਇੰਟਰਨਸ਼ਿਪਜ਼, ਓਓਐਸਸੀ ਲਈ ਸਹਾਇਤਾ, ਪਰਖ ਦੀਆਂ ਗਤੀਵਿਧੀਆਂ,  ਸੀਡਬਲਿਊਐਸਐਨ ਕੰਨਿਆ ਬੱਚੀਆਂ ਲਈ ਵੱਖਰਾ ਸਟਾਈਪੈਂਡ, ਸੀਡਬਲਿਊਐਸਐਨ ਦੀ ਪਛਾਣ ਲਈ ਵਿਵਸਥਾ ਅਤੇ ਬਲਾਕ ਲੈਵਲ ਤੇ ਰੀਸੋਰਸ ਸੈਂਟਰ, ਵੋਕੇਸ਼ਨਲ ਐਜੂਕੇਸ਼ਨ ਵਿਚ ਹੱਬ ਅਤੇ ਸਪੋਕ ਮਾਡਲ ਲਈ ਵਿਵਸਥਾ, ਸਮਾਰਟ ਕਲਾਸਰੂਮਾਂ ਅਤੇ ਦੀਕਸ਼ਾ ਲਈ ਵਿਵਸਥਾ, ਐਸਸੀਈਆਰਟੀ ਆਦਿ ਆਦਿ ਵਿਚ ਮੁਲਾਂਕਣ ਸੈੱਲਾਂ ਲਈ ਸਹਾਇਤਾ ਸ਼ਾਮਿਲ ਹੈ।

 

∙                 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਾਵਧਾਨਾਂ ਨੂੰ ਆਪਣੇ ਆਪਣੇ ਸੰਬੰਧਤ ਅਧਿਕਾਰ ਖੇਤਰਾਂ ਵਿਚ ਲਾਗੂ ਕਰਨ ਲਈ ਆਪਣੀ ਟਾਸਕ ਫੋਰਸ ਗਠਿਤ ਕਰ ਰਹੇ ਹਨ।

 --------------------------  

ਐਮਸੀ/ਏਕੇ



(Release ID: 1689843) Visitor Counter : 255