ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਸੀ ਐੱਸ ਐੱਮ ਆਰ ਐੱਸ — ਸੈਂਟਰਲ ਸੋਆਇਲ ਐਂਡ ਮਟੀਰਿਅਲ ਰਿਸਰਚ ਸਟੇਸ਼ਨ ਦੀ ਸਮੀਖਿਆ ਮੀਟਿੰਗ ਕੀਤੀ

Posted On: 18 JAN 2021 4:46PM by PIB Chandigarh

ਇਹ ਸੰਸਥਾ ਜੀਓ ਟੈਕਨੀਕਲ ਸਰਵੇਖਣ ਤੇ ਮੁਲਾਂਕਣ ਲਈ ਪ੍ਰਮੁੱਖ ਸੰਸਥਾ ਹੈ । ਇਹ ਰਣਨੀਤਕ ਅੰਤਰਰਾਸ਼ਟਰੀ ਪ੍ਰਾਜੈਕਟਾਂ ਜਿਵੇਂ ਪੁਨਾਤਸੰਗਚੂ (ਭੂਟਾਨ) ਲਈ ਮਸ਼ਵਰਾ ਮੁਹੱਈਆ ਕਰਦੀ ਹੈ । ਜਲ ਸ਼ਕਤੀ ਮੰਤਰਾਲੇ ਦੇ ਡ੍ਰਿਪ ਪੋ੍ਰਗਰਾਮ ਤਹਿਤ ਇਹ ਮੌਲਿਕ ਯੋਗਦਾਨ ਪਾਉਂਦੀ ਹੈ । ਸ਼੍ਰੀ ਕਟਾਰੀਆ ਨੇ ਵਿਗਿਆਨਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਆਤਮਨਿਰਭਰ ਭਾਰਤ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ।
ਸ਼੍ਰੀ ਰਤਨ ਲਾਲ ਕਟਾਰੀਆ ਨੇ ਅਤਿ ਆਧੁਨਿਕ ਖੋਜ ਸੰਸਥਾ ਸੀ ਐੱਸ ਐੱਮ ਆਰ ਐੱਸ ਦੀ ਸਮੀਖਿਆ ਮੀਟਿੰਗ ਕੀਤੀ , ਜੋ ਵੱਡੇ ਪੈਮਾਨੇ ਤੇ ਪਾਣੀ ਸਰੋਤਾਂ ਦੇ ਪ੍ਰਾਜੈਕਟ ਵਿੱਚ ਜੀਓ ਟੈਕਨੀਕਲ ਵਾਤਾਵਰਣ ਨੂੰ ਚੁਣੌਤੀ ਦੇਣ ਵਿੱਚ ਖੋਜ ਤੇ ਮਸ਼ਵਰਾ ਤੇ ਜਾਂਚ ਵਿੱਚ ਆਪਣੀ ਕੁਸ਼ਲਤਾ ਲਈ ਮਸ਼ਹੂਰ ਹੈ । ਸੀ ਐੱਸ ਐੱਮ ਆਰ ਐੱਸ ਹੀ ਇੱਕ ਕੇਂਦਰੀ ਸੰਸਥਾ ਹੈ , ਜੋ ਮਿੱਟੀ , ਚੱਟਾਨਾਂ , ਕੰਕ੍ਰੀਟ , ਰਾਕਫਿੱਲ , ਜੀਓ ਸੰਥੈਟਿਕਸ ਅਤੇ ਪਾਣੀ ਖੋਜ ਪ੍ਰਾਜੈਕਟਾਂ ਲਈ ਹੋਰ ਸਮੱਗਰੀ ਲਈ ਕੰਮ ਕਰਦੀ ਹੈ ।

https://ci4.googleusercontent.com/proxy/Rf4gf35tTzkjv7rffcIT68Y_YoplkmNqK9_QK7Lcu7Cd_L-DVu2efDZS1ELvW-FHLncO5t9DE06fMDmgHBMNOtSckLksLS5K60E7ZE0TbcZcTn_FkKVHykbSrcY=s0-d-e1-ft#https://static.pib.gov.in//WriteReadData/userfiles/image/image0013ZC9.jpg  

ਇਹ ਸੰਸਥਾ ਮਿੱਟੀ , ਚੱਟਾਨ ਤੇ ਹੋਰ ਭੂ—ਵਿਗਿਆਨਕ ਪੈਮਾਨਿਆਂ ਜੋ ਵੱਡੇ ਪੈਮਾਨੇ ਤੇ ਬਣੇ ਡੈਮਾਂ , ਬੰਨਾਂ ਅਤੇ ਪਾਣੀ ਦੀਆਂ ਨਦੀਆਂ ਨੂੰ ਬਣਾਉਣ ਅਤੇ ਡਿਜ਼ਾਈਨ ਕਰਨ ਲਈ ਬਹੁਤ ਮਹੱਤਵਪੂਰਨ ਹੈ , ਦਾ ਵਿਸ਼ਲੇਸ਼ਣ ਅਤੇ ਜਾਂਚ ਕਰਨ ਲਈ ਮੁਖ ਭੂਮਿਕਾ ਨਿਭਾਉਂਦੀ ਹੈ । ਸ਼੍ਰੀ ਕਟਾਰੀਆ ਨੇ ਦੱਸਿਆ ਕਿ ਸੀ ਐੱਸ ਐੱਮ ਆਰ ਐੱਸ ਲਗਭਗ ਹਰੇਕ ਕੌਮੀ ਅਤੇ ਅੰਤਰਰਾਸ਼ਟਰੀ ਮਹੱਤਵ ਵਾਲੇ ਪਾਣੀ ਸਰੋਤਾਂ ਦੇ ਪ੍ਰਾਜੈਕਟਾਂ ਜਿਵੇਂ ਪੋਲਾਵਰਮ ਪ੍ਰਾਜੈਕਟ , ਆਂਧਰਾ ਪ੍ਰਦੇਸ਼ , ਸਰਦਾਰ ਸਰੋਵਰ ਡੈਮ ਪ੍ਰਾਜੈਕਟ , ਭੌਨਰਤ ਡੈਮ ਯੂਪੀ , ਖੋਲੋਂਗਚੂ ਐੱਚ ਈ ਪ੍ਰਾਜੈਕਟ , ਭੂਟਾਨ , ਪੁਨਾਦਸੰਗਚੂ ਐੱਚ ਈ ਪ੍ਰਾਜੈਕਟ , ਭੂਟਾਨ ਅਤੇ ਮਿਆਂਮਾਰ ਅਤੇ ਅਫ਼ਗਾਨ ਦੇ ਪ੍ਰਾਜੈਕਟਾਂ ਵਿੱਚ ਚੁੱਪਚਾਪ ਕੰਮ ਕਰਕੇ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ ।
https://ci5.googleusercontent.com/proxy/E54DqC00iPFD6WytvdSiCi4zHQ83L-dDvmnSZl7Dm9BCVq6w_o2P9WTUPsW76zI9bWwf9KbsMxKzKPCFmo7KcO453A6eol760ujyYRMC8sCmU0KSnPwaumaie1M=s0-d-e1-ft#https://static.pib.gov.in//WriteReadData/userfiles/image/image0021TQD.jpg  

ਸ਼੍ਰੀ ਕਟਾਰੀਆ ਨੇ ਇਸ ਸੰਸਥਾ ਨੂੰ ਭਾਰਤ ਦੀ ਸੋਫ਼ਟ ਸ਼ਕਤੀ ਦਾ ਪ੍ਰਤੀਕ ਦੱਸਿਆ ਹੈ ਅਤੇ ਸੰਸਥਾ ਦੇ ਸਖ਼ਤ ਮੇਹਨਤੀ ਵਿਗਿਆਨੀਆਂ ਦੀ ਸਫ਼ਲਤਾ ਦੇ ਸਿਰ ਸਿਹਰਾ ਬੰਨਿਆ ਹੈ । ਸ਼੍ਰੀ ਕਟਾਰੀਆ ਨੇ ਸੰਸਥਾ ਦੀ ਕਾਰਗੁਜ਼ਾਰੀ ਉੱਪਰ ਸੰਤੂਸ਼ਟੀ ਪ੍ਰਗਟ ਕੀਤੀ ਅਤੇ ਸਾਲ 2018—19 , 2019—20 ਲਈ ਸਲਾਨਾ ਟੀਚਿਆਂ ਨੂੰ ਪਾਰ ਕਰਨ ਲਈ ਵਿਗਿਆਨਕਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਇਸ ਵਿਸ਼ਵੀ ਯੁੱਗ ਵਿੱਚ ਰਾਸ਼ਟਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਵਿਗਿਆਨੀ ਭਾਈਚਾਰੇ ਦੇ ਵੱਡੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਸ਼੍ਰੀ ਕਟਾਰੀਆ ਨੇ ਕਿਹਾ ਕਿ ਸਰਕਾਰ ਮਜ਼ਬੂਤੀ ਨਾਲ ਵਿਗਿਆਨਕ ਭਾਈਚਾਰੇ ਦੇ ਨਾਲ ਖੜੀ ਹੈ ।
ਸ਼੍ਰੀ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਸੀ ਐੱਸ ਐੱਮ ਆਰ ਐੱਸ ਮੌਜੂਦਾ ਡ੍ਰਿਪ—ਡੈਮ ਰਿਹੈਬਲੀਟੇਸ਼ਨ ਐਂਡ ਇੰਪਰੂਵਮੈਂਟ ਪ੍ਰਾਜੈਕਟ, ਵਿੱਚ ਇੱਕ ਮੁੱਖ ਭੂਮਿਕਾ ਨਿਭਾ ਰਹੀ ਹੈ । ਉਹਨਾਂ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸੀ ਐੱਸ ਐੱਮ ਆਰ ਐੱਸ ਨੂੰ ਡ੍ਰਿਪ ਪ੍ਰਾਜੈਕਟ ਤਹਿਤ ਮੁਕਾਬਲੇ ਵਾਲੇ ਸਾਫਟਵੇਅਰ ਤੇ ਉਪਕਰਨ ਖਰੀਦਣ ਲਈ ਫੰਡ ਅਲਾਟ ਕੀਤੇ ਹਨ । ਸੰਸਥਾ ਦੇ ਡਾਇਰੈਕਟਰ ਨੇ ਦੱਸਿਆ ਕਿ 2 ਸਾਫਟਵੇਅਰ ਜੋ ਰੀਅਲ ਟਾਈਮ ਡਾਟਾ ਦਾ ਵਿਸ਼ਲੇਸ਼ਣ ਅਤੇ ਨਿਰਮਾਣ ਸਟੇਜਾਂ ਦੌਰਾਨ ਤੇ ਨਿਰਮਾਣ ਤੋਂ ਬਾਅਦ ਸਟਰਕਚਰਲ ਵਿਵਹਾਰ ਦਾ ਅਧਿਅਨ ਕਰਦਾ ਹੈ , ਜੋ ਐੱਫ ਐੱਲ ਏ ਸੀ 2 ਐੱਫ ਅਤੇ ਆਰ ਐੱਸ 2 / ਫੇਜ਼ 2 ਹਨ, ਹੋਰਨਾਂ ਉਪਕਰਨਾਂ ਦੇ ਨਾਲ ਖਰੀਦੇ ਗਏ ਹਨ । ਸਰਕਾਰ ਨੇ ਸੀ ਐੱਸ ਐੱਮ ਆਰ ਐੱਸ ਦੇ ਵਿਗਿਆਨੀਆਂ ਦੀ ਸਿਖਲਾਈ ਅਤੇ ਸਮਰੱਥਾ ਉਸਾਰੀ ਸਵੈਨਸੀਆ ਯੂਨੀਵਰਸਿਟੀ , ਯੂ ਕੇ ਤੇ ਨੌਰਵੀਅਨ ਜੀਓ ਟੈਕਨੀਕਲ ਇੰਸਟੀਚਿਊਟ ਓਸਲੇ , ਨੌਰਵੇਅ ਵਿੱਚ ਕਰਵਾਉਣ ਲਈ ਹਾਂ ਕਰ ਦਿੱਤੀ ਹੈ । ਇਸ ਮੀਟਿੰਗ ਵਿੱਚ ਡਾਇਰੈਕਟਰ ਸੀ ਐੱਮ ਐੱਸ ਐੱਮ ਆਰ ਐੱਸ , ਸੀ ਐੱਸ ਐੱਮ ਆਰ ਐੱਸ ਦੇ ਵਿਗਿਆਨੀ ਤੇ ਹੋਰ ਪ੍ਰਸ਼ਾਸਕ ਅਧਿਕਾਰੀ ਵੀ ਸ਼ਾਮਲ ਹੋਏ ।

 

ਏ ਪੀ ਐੱਸ / ਐੱਮ ਜੀ / ਏ ਐੱਸ



(Release ID: 1689783) Visitor Counter : 118


Read this release in: English , Urdu , Hindi , Tamil