ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਵੈਕਸੀਨ ਰੋਲਆਊਟ


ਡਾ: ਹਰਸ਼ ਵਰਧਨ ਨੇ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸਮੀਖਿਆ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਗੱਲਬਾਤ ਕੀਤੀ

ਡਾ: ਹਰਸ਼ ਵਰਧਨ ਨੇ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਬਾਰੇ ਅਫਵਾਹਾਂ ਅਤੇ ਅਪਵਾਦ 'ਤੇ ਨਜ਼ਰ ਰੱਖਣ ਅਤੇ ਸਹੀ ਜਾਣਕਾਰੀ ਦੇ ਪ੍ਰਚਾਰ ਲਈ ਯਤਨ ਕਰਨ

Posted On: 16 JAN 2021 9:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਇੱਕ ਵੀਡੀਓ ਕਾਨਫਰੰਸ ਰਾਹੀਂ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ / ਵਧੀਕ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 10:30 ਵਜੇ ਕੋਵਿਡ -19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਹੈ ਜੋ ਸਮੁੱਚੇ ਦੇਸ਼ ਨੂੰ ਕਵਰ ਕਰਦਾ ਹੈ।

https://static.pib.gov.in/WriteReadData/userfiles/image/image001GBGN.jpg

ਸ਼ੁਰੂਆਤ ਵਿੱਚ, ਡਾ ਹਰਸ਼ ਵਰਧਨ ਨੇ ਟੀਕਾਕਰਨ ਮੁਹਿੰਮ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਵਚਨਬੱਧਤਾ ਅਤੇ ਨਿੱਜੀ ਰੁਚੀ ਲਈ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਨੇ ਸਿਹਤ ਮੰਤਰੀਆਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸਫਲਤਾਪੂਰਵਕ ਸ਼ੁਰੂਆਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, “ਅੱਜ ਦਾ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਟੀਕਾਕਰਨ ਮੁਹਿੰਮ, ਜਿਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਅਤੇ ਗਤੀਸ਼ੀਲ ਅਗਵਾਈ ਹੇਠ ਪਿਛਲੇ ਪੰਜ ਮਹੀਨਿਆਂ ਤੋਂ ਤਿਆਰੀ ਕੀਤੀ ਜਾ ਰਹੀ ਹੈ। ਸਾਨੂੰ ਪਹਿਲੇ ਦਿਨ ਉਤਸ਼ਾਹਜਨਕ ਅਤੇ ਤਸੱਲੀਬਖਸ਼ ਫੀਡਬੈਕ ਨਤੀਜੇ ਮਿਲੇ ਹਨ। ਇਹ ਸੰਕੇਤ ਦਿੰਦਾ ਹੈ ਕਿ ਅਸੀਂ ਕੋਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਜਿੱਤ ਵੱਲ ਵਧ ਰਹੇ ਹਾਂ।”

ਗੁਜਰਾਤ ਦੇ ਡਿਪਟੀ ਸਿਹਤ ਮੰਤਰੀ ਸ਼੍ਰੀ  ਨਿਤਿਨ ਭਾਈ ਪਟੇਲ, ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪੇ, ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ, ਰਾਜਸਥਾਨ ਦੇ ਸਿਹਤ ਮੰਤਰੀ ਡਾ: ਰਘੂ ਸ਼ਰਮਾ, ਹਰਿਆਣਾ ਦੇ ਸਿਹਤ ਮੰਤਰੀ ਸ਼੍ਰੀ ਅਨਿਲ ਵਿਜ, ਬਿਹਾਰ ਦੇ ਸਿਹਤ ਮੰਤਰੀ ਸ਼੍ਰੀ ਮੰਗਲ ਪਾਂਡੇ, ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ, ਝਾਰਖੰਡ ਦੇ ਸਿਹਤ ਮੰਤਰੀ ਸ਼੍ਰੀ ਬੰਨਾ ਗੁਪਤਾ, ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਡਾ: ਪ੍ਰਭੂਰਾਮ ਚੌਧਰੀ, ਓਡੀਸ਼ਾ ਦੇ ਸਿਹਤ ਮੰਤਰੀ ਸ਼੍ਰੀ ਨਬਾ ਕਿਸ਼ੋਰ ਦਾਸ, ਤੇਲੰਗਾਨਾ ਦੇ ਸਿਹਤ ਮੰਤਰੀ ਸ਼੍ਰੀ ਈਤੇਲਾ ਰਾਜੇਂਦਰ, ਸਿੱਕਮ ਦੇ ਸਿਹਤ ਮੰਤਰੀ ਡਾ: ਮਨੀ ਕੁਮਾਰ ਸ਼ਰਮਾ, ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤੇਂਦਰ ਕੁਮਾਰ ਜੈਨ, ਦਮਨ ਅਤੇ ਦਿਯੂ ਅਤੇ ਦਾਦਰਨਗਰ ਹਵੇਲੀ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ, ਛੱਤੀਸਗੜ ਦੇ ਵਧੀਕ ਮੁੱਖ ਸਕੱਤਰ ਸਿਹਤ ਸ੍ਰੀਮਤੀ ਰੇਨੂੰ ਪਿਲਾਈ, ਗੋਆ ਦੇ ਸਿਹਤ ਸਕੱਤਰ ਸ੍ਰੀ ਅਮਿਤ ਸਤੀਜਾ, ਮਨੀਪੁਰ ਦੇ ਮੁੱਖ ਮੰਤਰੀ ਸਿਹਤ ਸਲਾਹਕਾਰ ਡਾ ਐਸ ਰੰਜਨ, ਨਾਗਾਲੈਂਡ ਦੇ  ਪ੍ਰਮੁੱਖ ਸਕੱਤਰ ਸ੍ਰੀ ਅਮਰਦੀਪ ਸਿੰਘ ਭਾਟੀਆ, ਮੇਘਾਲਿਆ ਦੇ ਸੱਕਤਰ ਸਿਹਤ ਸ਼੍ਰੀ ਸੰਪਤ ਕੁਮਾਰ ਨੇ ਭਾਗ ਲਿਆ।

ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਸਿਹਤ ਸੇਵਾਵਾਂ ਅਤੇ ਫਰੰਟਲਾਈਨ ਕਰਮਚਾਰੀਆਂ ਦੇ ਅਣਥੱਕ ਕਾਰਜ ਲਈ ਆਪਣੀ ਸ਼ਲਾਘਾ ਅਤੇ ਸਹਾਇਤਾ ਨੂੰ ਦੁਹਰਾਉਂਦਿਆਂ, ਡਾ. ਹਰਸ਼ ਵਰਧਨ ਨੇ ਕਿਹਾ, “ਭਾਰਤ ਨੇ ਕੋਵਿਡ ਕੰਟੇਨਮੈਂਟ ਫਰੰਟ 'ਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ, ਖੋਜਕਰਤਾਵਾਂ, ਡਾਕਟਰਾਂ ਅਤੇ ਕਲੀਨਿਕਲ ਅਜ਼ਮਾਇਸ਼ ਲਈ ਸਵੈਇੱਛੁਤ ਹੋਣ ਵਾਲੇ ਸਾਰੇ ਨਾਗਰਿਕਾਂ ਦੇ ਸਹਿਯੋਗ ਨੇ ਇਹ ਸੁਨਿਸ਼ਚਿਤ ਕੀਤਾ ਕਿ ਸਾਡੇ ਕੋਲ 10 ਮਹੀਨਿਆਂ ਦੇ ਅੰਦਰ-ਅੰਦਰ ਦੋ ਟੀਕੇ ਤਿਆਰ ਹਨ। 

ਸਿਹਤ ਮੰਤਰੀ ਨੇ ਟੀਕਾਕਰਨ ਦੇ ਅਸਲ ਸਮਾਗਮਾਂ ਦੀ ਤਿਆਰੀ ਬਾਰੇ ਚਾਨਣਾ ਪਾਇਆ। “ਡ੍ਰਾਈ ਰਨ ਅਭਿਆਸ ਜਿਸ ਵਿੱਚ ਟੀਕਾ ਲਗਵਾਉਣ ਵਾਲਿਆਂ ਲਈ ਸਿਖਲਾਈ ਸੈਸ਼ਨ, ਸੈਸ਼ਨ ਸਾਈਟਾਂ ਦੀ ਵੰਡ, ਵਿਸਥਾਰਪੂਰਵਕ ਸਿਖਲਾਈ ਮੋਡੀਊਲ ਆਦਿ ਸ਼ਾਮਲ ਹਨ, ਨੇ ਇਸ ਦਿਨ ਦੀ ਸਫਲਤਾ ਲਈ ਅਗਵਾਈ ਕੀਤੀ। ਇਹ ਟੀਕਾ ਅਸਲ ਵਿੱਚ ਕੋਰੋਨਾ ਲੜਾਈ ਵਿਰੁੱਧ ਇੱਕ ਸੰਜੀਵਨੀ ਹੋਵੇਗਾ। ”

ਡਾ: ਹਰਸ਼ ਵਰਧਨ ਨੇ ਸਿਹਤ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ-19 ਟੀਕੇ ਦੀ ਸੁਰੱਖਿਆ ਨੂੰ ਲੈ ਕੇ ਅਫਵਾਹਾਂ ਅਤੇ ਵਿਗਾੜ ਮੁਹਿੰਮਾਂ ਖਿਲਾਫ ਚੌਕਸ ਰਹਿਣ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫਵਾਹਾਂ ਨੂੰ ਨਕਾਰਿਆ ਜੋ ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਦੇ ਮਨ ਵਿੱਚ ਸ਼ੰਕੇ ਪੈਦਾ ਕਰ ਰਹੀਆਂ ਹਨ। ਉਨ੍ਹਾਂ ਸਾਰੇ ਰਾਜਾਂ ਦੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਅਪਵਾਦ ਅਤੇ ਗ਼ਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਅਤੇ ਸਹੀ ਜਾਣਕਾਰੀ ਦੇ ਪ੍ਰਚਾਰ ਲਈ ਸਾਰੇ ਸੰਚਾਰ ਚੈਨਲਾਂ ਦੀ ਵਰਤੋਂ ਕਰਨ।

ਪ੍ਰਧਾਨ ਮੰਤਰੀ ਦੇ ‘ਦਵਾਈ ਵੀ, ਕਰੜਾਈ ਵੀ’ ਦੇ ਸੱਦੇ ਨੂੰ ਦੁਹਰਾਉਂਦੇ ਹੋਏ ਡਾਕਟਰ ਵਰਧਨ ਨੇ ਕਿਹਾ, “ਟੀਕਾ ਵਾਇਰਸ ਨਾਲ ਲੜਨ ਦੀ ਸਾਡੀ ਕੋਸ਼ਿਸ਼ ਨੂੰ ਮਜ਼ਬੂਤ ​​ਕਰਦਾ ਹੈ।”

https://static.pib.gov.in/WriteReadData/userfiles/image/image002VW2D.jpg

ਰਾਜ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਨੇ ਟੀਕਾਕਰਣ ਦੇ ਪਹਿਲੇ ਦਿਨ ਪ੍ਰਾਪਤ ਕੀਤੀ ਤਰੱਕੀ ਅਤੇ ਟੀਚੇ ਬਾਰੇ ਕੇਂਦਰੀ ਸਿਹਤ ਮੰਤਰੀ ਨੂੰ ਜਾਣੂ ਕਰਾਇਆ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਟੀਕਾਕਰਨ ਦੌਰਾਨ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਅਪਲੋਡ ਕਰਨ ਵਰਗੇ ਸੌਫਟਵੇਅਰ ਨੂੰ ਮਾਮੂਲੀ ਤਕਨੀਕੀ ਗਲਤੀ ਨਜ਼ਰ ਆਈ। ਮੰਤਰੀ ਨੂੰ ਦੱਸਿਆ ਗਿਆ ਕਿ ਲੋਕਾਂ ਨੇ ਪੂਰੇ ਦੇਸ਼ ਵਿੱਚ ਟੀਕੇ ਪ੍ਰਤੀ ਕਦਰ ਅਤੇ ਵਿਸ਼ਵਾਸ ਦਿਖਾਇਆ ਹੈ। 

https://static.pib.gov.in/WriteReadData/userfiles/image/image003ILQO.jpg

ਸਿਹਤ ਮੰਤਰਾਲੇ ਦੇ ਸੱਕਤਰ ਸ਼੍ਰੀ ਰਾਜੇਸ਼ ਭੂਸ਼ਣ, ਡੀਜੀਐਚਐਸ ਡਾ ਸੁਨੀਲ ਕੁਮਾਰ, ਐਮਐਚਐਫਡਬਲਯੂ ਏਐਸ ਐਂਡ ਐਮਡੀ ਸ਼੍ਰੀਮਤੀ ਵੰਦਨਾ ਗੁਰਨਾਣੀ, ਐਮਐਚਐਫਡਬਲਯੂ ਜੇਐਸ ਸ਼੍ਰੀ ਵਿਕਾਸ ਸ਼ੀਲ, ਐਮਐਚਐਫਡਬਲਯੂ ਜੇਐਸ ਸ਼੍ਰੀ ਵਿਸ਼ਾਲ ਚੌਹਾਨ ਅਤੇ ਜੇਐਸ ਸ਼੍ਰੀਮਤੀ ਗਾਇਤਰੀ ਮਿਸ਼ਰਾ ਮੀਟਿੰਗ ਵਿੱਚ ਮੌਜੂਦ ਸਨ। 

****

ਐਮਵੀ / ਐਸਜੇ



(Release ID: 1689517) Visitor Counter : 172


Read this release in: English , Urdu , Manipuri , Telugu