ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 16 JAN 2021 6:22PM by PIB Chandigarh

16 ਜਨਵਰੀ, 2021 ਤੱਕ ਮਹਾਰਾਸ਼ਟਰ ਦੇ ਲਾਤੂਰ, ਪ੍ਰਭਾਨੀ, ਨੰਦੇਡ਼, ਪੁਣੇ, ਸੋਲਾਪੁਰ, ਯਵਤਮਾਲ, ਅਹਿਮਦਨਗਰ, ਬੀਡ਼ ਅਤੇ ਰਾਏਗਡ਼ ਜ਼ਿਲ੍ਹਿਆਂ ਵਿਚ ਪੋਲਟਰੀ ਵਿਚ ਏਵੀਅਨ ਇਨਫਲੂਐਂਜ਼ਾ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁਕੀ ਹੈ। 

 

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਛਤਰਪੁਰ (ਕਾਂਵਾ), ਗੁਜਰਾਤ ਦੇ ਸੂਰਤ ਨਵਸਾਰੀ ਅਤੇ ਨਰਮਦਾ ਜ਼ਿਲ੍ਹਿਆਂ, (ਕਾਂਵਾਂ), ਉੱਤਰਾਖੰਡ ਦੇ  ਦੇਹਰਾਦੂਨ ਜ਼ਿਲ੍ਹੇ ਵਿਚ  (ਕਾਂਵਾਂ) ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਜਿਲੇ ਅੰਦਰ (ਕਾਵਾਂ) ਵਿਚ ਏਆਈ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਦਿੱਲੀ ਦੇ ਨਜ਼ਫਗਡ਼੍ਹ ਅਤੇ ਰੋਹਿਨੀ ਵਿਚ ਹੈਰੋ (ਕਬੂਤਰਾਂ ਅਤੇ ਬਰਾਊਨ ਫਿਸ਼ ਉੱਲੂ) ਵਿਚ ਏਵੀਅਨ ਇਨਫਲੂਐਂਜ਼ਾਂ ਲਈ ਕੀਤੇ ਗਏ ਟੈਸਟ ਪਾਜ਼ਿਟਿਵ ਪਾਏ ਗਏ ਹਨ।

 

ਭਾਰਤ ਸਰਕਾਰ ਦੇ ਮੁੰਬਈ ਸਥਿਤ ਕੇਂਦਰੀ ਪੋਲਟਰੀ ਵਿਕਾਸ ਸੰਗਠਨ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਫਾਰਮ ਵਿਚ ਪੋਲਟਰੀ ਦੀ ਅਸਾਧਾਰਨ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਨਮੂਨੇ ਨਾਮਜ਼ਦ ਲੈਬਾਰਟਰੀ ਨੂੰ ਟੈਸਟਿੰਗ ਲਈ ਭੇਜੇ ਗਏ ਹਨ।

 

ਛੱਤੀਸਗਡ਼੍ਹ ਰਾਜ ਵਿਚ ਆਰਆਰਟੀਜ਼ ਤਾਇਨਾਤ ਕੀਤੀ ਗਈ ਹੈ ਅਤੇ ਬਲੌਡ਼ ਜ਼ਿਲ੍ਹੇ ਵਿਚ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ ਆਰਆਰਟੀਜ਼ ਦੀ ਤਾਇਨਾਤੀ ਕੀਤੀ ਗਈ ਹੈ। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੇ ਬੀਮਾਰੀ ਵਾਲੇ ਕੇਂਦਰ ਵਿਚ ਪੋਲਟਰੀ ਨੂੰ ਮਾਰਨ ਦੀ ਕਾਰਵਾਈ ਜਾਰੀ ਹੈ।

 

ਦੇਸ਼ ਦੇ ਪ੍ਰਭਾਵਤ ਇਲਾਕਿਆਂ ਵਿਚ ਸਥਿਤੀ ਦੀ ਨਿਗਰਾਨੀ ਲਈ ਕੇਂਦਰੀ ਟੀਮਾਂ ਗਠਤ ਕੀਤੀਆਂ ਗਈਆਂ ਹਨ ਅਤੇ ਉਹ ਪ੍ਰਭਾਵਤ ਖੇਤਰਾਂ ਵਿੱਚ ਬੀਮਾਰੀ ਦਾ ਅਧਿਅਨ ਕਰਨ ਲਈ ਦੌਰਾ ਕਰ ਰਹੀਆਂ ਹਨ।

 

ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਗੈਰ ਪ੍ਰਭਾਵਤ ਇਲਾਕਿਆਂ /ਰਾਜਾਂ ਤੋਂ ਆਉਣ ਵਾਲੀ ਪੋਲਟਰੀ ਅਤੇ ਪੋਲਟਰੀ ਉਤਪਾਦਾਂ ਦੀ ਵਿਕੱਰੀ ਤੇ ਪਾਬੰਦੀ ਦੇ ਸੰਬੰਧ ਵਿਚ ਲਏ ਗਏ ਫੈਸਲਿਆਂ ਤੇ ਮੁਡ਼ ਵਿਚਾਰ ਕਰਨ ਅਤੇ ਇਨ੍ਹਾਂ ਦੀ ਵਿੱਕਰੀ ਦੀ ਇਜਾਜ਼ਤ ਦੇਣ। ਇਹ ਮੁਡ਼ ਤੋਂ ਦੁਹਰਾਇਆ ਗਿਆ ਹੈ ਕਿ ਚੰਗੀ ਤਰ੍ਹਾਂ ਨਾਲ ਪਕਾਇਆ ਗਿਆ ਚਿਕਨ ਅਤੇ ਅੰਡੇ ਮਨੁੱਖੀ ਖਪਤ ਲਈ ਸੁਰੱਖਿਅਤ ਹਨ। ਖਪਤਕਾਰਾਂ ਨੂੰ ਬੇਬੁਨਿਆਦ ਅਫਵਾਹਾਂ, ਜੋ ਗੈਰ ਵਿਗਿਆਨਕ ਅਤੇ ਘਬਰਾਹਟ ਪਾਉਣ ਵਾਲੀਆਂ ਹਨ ਤੇ ਧਿਆਨ ਨਹੀਂ ਦੇਣਾ ਚਾਹੀਦਾ। ਇਹ ਪੋਲਟਰੀ ਅਤੇ ਅੰਡਿਆਂ ਦੀ ਮਾਰਕੀਟ ਤੇ ਮਾਡ਼ਾ ਪ੍ਰਭਾਵ ਪਾਉਂਦੀਆਂ ਹਨ ਜਿਸ ਨਾਲ ਕੋਵਿਡ-19 ਮਹਾਮਾਰੀ ਲਾਕਡਾਊਨ ਨਾਲ ਪਹਿਲਾਂ ਤੋਂ ਹੀ ਪ੍ਰਭਾਵਤ ਪੋਲਟਰੀ ਅਤੇ ਮੱਕੀ ਕਿਸਾਨਾਂ ਤੇ ਮਾਡ਼ਾ ਅਸਰ ਪੈ ਸਕਦਾ ਹੈ।

 

ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਅਡਵਾਈਜ਼ਰੀਆਂ ਤੇ ਅਮਲ ਕਰਦਿਆਂ ਰਾਜਾਂ ਨੇ ਅਖਬਾਰੀ ਇਸ਼ਤਿਹਾਰਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਆਦਿ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਅਤੇ ਸਥਿਤੀ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਬਾਰੇ ਸਾਰੀ ਜਾਣਕਾਰੀ ਆਮ ਜਨਤਾ ਨਾਲ ਟਵਿਟਰ ਅਤੇ ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਸਾਂਝੀ ਕੀਤੀ ਜਾ ਰਹੀ ਹੈ।

 --------------------------  

ਏਪੀਐਸ/ਐਮਜੀ



(Release ID: 1689250) Visitor Counter : 144