ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਛੱਤੀਸਗੜ ਵਿੱਚ ਕਬਾਇਲੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 15 JAN 2021 7:21PM by PIB Chandigarh

 ਟ੍ਰਾਈਫੈੱਡ ਦੇ ਐੱਮਡੀ, ਸ਼੍ਰੀ ਪ੍ਰਵੀਰ ਕ੍ਰਿਸ਼ਨ ਦੀ ਅਗਵਾਈ ਵਿੱਚ ਟ੍ਰਾਈਫੈੱਡ ਅਧਿਕਾਰੀਆਂ ਦੀ ਇੱਕ ਟੀਮ ਨੇ ਪਿਛਲੇ ਹਫਤੇ ਛੱਤੀਸਗੜ੍ਹ ਰਾਜ ਵਿੱਚ ਕਬਾਇਲੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਦੌਰਾ ਕੀਤਾ। ਚਾਰ ਦਿਨਾਂ ਦੌਰੇ ਦੌਰਾਨ, ਉਨ੍ਹਾਂ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲਿਆ ਅਤੇ ਆਦਿਵਾਸੀ ਵਿਕਾਸ ਦੇ ਵਿਭਿੰਨ ਪਹਿਲੂਆਂ 'ਤੇ ਕਈ ਸਫਲ ਮੀਟਿੰਗਾਂ ਅਤੇ ਵਿਚਾਰ ਵਟਾਂਦਰੇ ਕੀਤੇ। ਇਸ ਸਬੰਧ ਵਿਚ, ਛੱਤੀਸਗੜ੍ਹ ਦੀ ਸਟੀਅਰਿੰਗ ਕਮੇਟੀ ਦੀ ਇਕ ਮੀਟਿੰਗ 7 ਜਨਵਰੀ 2021 ਨੂੰ ਸੂਬੇ ਵਿੱਚ ਚੱਲ ਰਹੇ ਨਵੇਂ ਕਬਾਇਲੀ ਵਿਕਾਸ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਭਵਿੱਖ ਲਈ ਕਾਰਜ ਬਿੰਦੂ ਤੈਅ ਕਰਨ ਲਈ ਬੁਲਾਈ ਗਈ ਸੀ।

 

 ਮੀਟਿੰਗ ਦੌਰਾਨ, ਛੱਤੀਸਗੜ ਰਾਜ ਵੱਲੋਂ ਉਨ੍ਹਾਂ ਪ੍ਰੋਗਰਾਮਾਂ ਦੇ ਸਬੰਧ ਵਿੱਚ ਕੀਤੀ ਗਈ ਪ੍ਰਗਤੀ ਜੋ ਕਿ ਸਰਕਾਰ ਦੁਆਰਾ ਕਬਾਇਲੀ ਆਜੀਵਕਾ ਵਿੱਚ ਸੁਧਾਰ ਲਿਆਉਣ ਲਈ ਰੱਖੇ ਗਏ ਪ੍ਰੋਗਰਾਮਾਂ ਜਿਵੇਂ ਕਿ ਮਾਈਨਰ ਜੰਗਲਾਤ ਉਤਪਾਦਨ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਫਪੀ ਲਈ ਐੱਮਐੱਸਪੀ), ਵਨ ਧਨ ਯੋਜਨਾ,  ਆਦਿਵਾਸੀਆਂ ਲਈ ਈਐੱਸਡੀਪੀ ਟ੍ਰੇਨਿੰਗ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

 

 ਐੱਮਡੀ ਟ੍ਰਾਈਫੈੱਡ ਨੇ ਪਿਛਲੇ ਸਾਲਾਂ ਵਿੱਚ ਐੱਮਐੱਸਪੀ ਸਕੀਮ ਅਧੀਨ ਛੱਤੀਸਗੜ੍ਹ ਰਾਜ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਵਨ ਧਨ ਫੇਜ਼ 2 ਮੋਡਲ ਵਿੱਚ ਯੋਜਨਾਬੱਧ ਕੀਤੇ ਜਾ ਰਹੇ ਵਿਭਿੰਨ ਨਵੇਂ ਟ੍ਰਾਈਫੈੱਡ ਪ੍ਰੋਗਰਾਮਾਂ ਬਾਰੇ ਗੱਲ ਕੀਤੀ। ਉਨ੍ਹਾਂ ਦੁਹਰਾਇਆ ਕਿ ਰਾਜ ਦੇ ਆਦਿਵਾਸੀ ਭਾਈਚਾਰੇ ਨੂੰ ਲਾਭ ਪ੍ਰਦਾਨ ਕਰਨ ਲਈ ਉਤਪਾਦਾਂ ਦੀ ਗੁਣਵਤਾ ਵਧਾਉਣ, ਕੇਂਦਰਿਤ ਮਾਰਕੀਟਿੰਗ ਅਤੇ ਰਣਨੀਤਕ ਬ੍ਰਾਂਡਿੰਗ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਚਾਨਣਾ ਪਾਇਆ ਕਿ ਸੂਬੇ ਦੇ ਕਬਾਇਲੀ ਖੇਤਰਾਂ ਵਿੱਚ ਆਜੀਵਕਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਦੇ ਵਿਸਤਾਰ ਦੀ ਅਜੇ ਵੀ ਇੱਕ ਵੱਡੀ ਗੁੰਜਾਇਸ਼ ਹੈ। ਵਿਆਪਕ ਯੋਜਨਾਬੰਦੀ ਅਤੇ ਵਿਚਾਰ ਵਟਾਂਦਰੇ ਦੇ ਅਧਾਰ 'ਤੇ ਅਗਲੇ ਵਿੱਤੀ ਸਾਲ ਦੌਰਾਨ ਵਨ ਧਨ ਵਿਕਾਸ ਕੇਂਦਰਾਂ ਦੀ ਗਿਣਤੀ 231, ਹਾਟ ਬਾਜ਼ਾਰਾਂ ਦੀ 370, ਗੋਦਾਮਾਂ ਦੀ 74 ਅਤੇ ਟਰਸ਼ੀਅਰੀ ਪ੍ਰੋਸੈਸਿੰਗ ਇਕਾਈਆਂ ਦੀ ਗਿਣਤੀ 13 ਕਰਨ ਦਾ ਫੈਸਲਾ ਕੀਤਾ ਗਿਆ ਹੈ।

 

 ਉਤਪਾਦਕ ਸੈਸ਼ਨ ਦੌਰਾਨ, ਹੋਰ ਪ੍ਰਮੁੱਖ ਐਕਸ਼ਨ ਪੁਆਇੰਟਾਂ ਦੀ ਰੂਪ ਰੇਖਾ ਵੀ ਅੰਕਿਤ ਕੀਤੀ ਗਈ। ਇਹ ਸਿਫਾਰਸ਼ ਕੀਤੀ ਗਈ ਹੈ ਕਿ ਛੱਤੀਸਗੜ੍ਹ ਰਾਜ ਜ਼ਿਲ੍ਹਾ ਖਣਿਜ ਫੰਡਾਂ (ਡੀਐੱਮਐੱਫ) ਦੇ 10% ਅਤੇ ਆਰਟ 275 (1) ਦੇ ਅਧੀਨ ਟਰਾਈਫੂਡ ਇਕਾਈਆਂ ਦੇ ਜ਼ਰੀਏ ਆਦਿਵਾਸੀਆਂ ਦੀ ਉੱਦਮਸ਼ੀਲਤਾ ਅਤੇ ਆਜੀਵਕਾ ਪੈਦਾ ਕਰਨ ਲਈ ਫੰਡਾਂ ਦੀ ਵੰਡ ਕਰਨ 'ਤੇ ਵਿਚਾਰ ਕਰ ਸਕਦਾ ਹੈ।  25 ਕਬਾਇਲੀ ਸਮੂਹਾਂ ਦੀ ਪਹਿਚਾਣ ਕੀਤੀ ਜਾਏਗੀ ਤਾਂ ਜੋ ਉਨ੍ਹਾਂ ਨੂੰ SFURTI ਸਕੀਮ ਅਧੀਨ ਇਕਾਈਆਂ ਵਿੱਚ ਵਿਕਸਤ ਕੀਤਾ ਜਾ ਸਕੇ। ਰਾਜ ਵਿੱਚ 10 ਟ੍ਰਾਈਫੂਡ ਯੂਨਿਟ ਸਥਾਪਿਤ ਕਰਨ ਦੀ ਤਜਵੀਜ਼ ਹੈ ਅਤੇ ਇਸਦੇ ਲਈ ਸਥਾਨਾਂ ਦੀ ਪਹਿਚਾਣ ਕੀਤੀ ਜਾਏਗੀ। ਫਿਲਹਾਲ, ਜਗਦਲਪੁਰ ਵਿਖੇ ਸਥਾਪਿਤ ਕੀਤੀ ਜਾ ਰਹੀ ਟ੍ਰਾਈਫੂਡ ਇਕਾਈ ਲਈ ਜੋਰਾਂ-ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਇੱਕ ਐਕਸ਼ਨ ਨੁਕਤਾ ਜੋ ਵਿਚਾਰਿਆ ਜਾ ਰਿਹਾ ਹੈ, ਉਹ ਹੈ ਮਾਈਨਰ ਜੰਗਲਾਤ ਉਤਪਾਦਾਂ (ਐੱਮਐੱਫਪੀ) ਦੇ ਕਟਾਈ ਦੇ ਚਰਮ ਸੀਜ਼ਨ ਦੌਰਾਨ ਛੱਤੀਸਗੜ੍ਹ ਵਿੱਚ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਣਾ, ਜਿੱਥੇ ਇਸ ਚੈਂਪੀਅਨ ਰਾਜ ਦੁਆਰਾ ਅਪਣਾਈਆਂ ਗਈਆਂ ਕੰਮ ਕਰਨ ਦੀਆਂ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਬਾਰੇ ਦੂਜੇ ਰਾਜਾਂ ਦੇ ਅਧਿਕਾਰੀਆਂ ਨੂੰ ਸਮਝਾਇਆ ਜਾਵੇਗਾ। ਇਹ ਸਿਫਾਰਸ਼ ਕੀਤੀ ਗਈ ਸੀ ਕਿ ਰਾਜ ਐੱਮਐੱਫਪੀ ਲਈ ਐੱਮਐੱਸਪੀ ਦੀ ਯੋਜਨਾ ਅਧੀਨ 15 ਹੋਰ ਵਸਤੂਆਂ ਨੂੰ ਐੱਮਐੱਫਪੀਜ਼ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਵੀ ਦੇਵੇ।

 

 ਹੋਰਨਾਂ ਤੋਂ ਇਲਾਵਾ, ਕਬਾਇਲੀ ਹੈਂਡਲੂਮ, ਹੈਂਡੀਕਰਾਫਟ ਅਤੇ ਕੁਦਰਤੀ ਭੋਜਨ ਉਤਪਾਦਾਂ ਦੀ ਵਿਕਰੀ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਟ੍ਰਾਈਫੈੱਡ ਇਸ ਸਬੰਧੀ ਸਾਰੀਆਂ ਰਾਜ ਫੈਡ੍ਰੇਸ਼ਨਾਂ ਨਾਲ ਇੱਕ ਪ੍ਰਬੰਧ ਕਾਇਮ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦੁਆਰਾ ਛੱਤੀਸਗੜ੍ਹ ਵਿੱਚ ਟ੍ਰਾਈਬਜ਼ ਇੰਡੀਆ ਦੀਆਂ 10 ਦੁਕਾਨਾਂ ਖੋਲ੍ਹਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ - ਜਿਨ੍ਹਾਂ ਵਿਚੋਂ ਦੋ ਆਊਟਲੈੱਟ ਇਸ ਦੌਰੇ ਦੌਰਾਨ ਹੀ ਖੋਲ੍ਹੇ ਗਏ ਹਨ।

 

 ਇਸ ਸਫਲ ਮੁਲਾਕਾਤ ਜ਼ਰੀਏ ਇਸ ਚਾਰ ਦਿਨਾਂ ਦੌਰੇ ਦੀਆਂ ਗਤੀਵਿਧੀਆਂ ਅਤੇ ਹੋਰ ਵਿਚਾਰ ਵਟਾਂਦਰੇ ਲਈ ਪ੍ਰਸਤਾਵ ਨਿਰਧਾਰਿਤ ਕੀਤੇ ਗਏ। ਜ਼ਮੀਨੀ ਪੱਧਰ 'ਤੇ ਲਾਗੂਕਰਨ, ਚੁਣੌਤੀਆਂ ਅਤੇ ਇਨ੍ਹਾਂ ਕਬਾਇਲੀ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਲਈ ਭਵਿੱਖ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਛੱਤੀਸਗੜ ਤੋਂ ਸ਼ੁਰੂ ਕਰਦਿਆਂ, ਅਗਲੇ ਕੁਝ ਹਫ਼ਤਿਆਂ ਵਿੱਚ ਦੂਜੇ ਰਾਜਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਜਾਵੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਜ਼ਮੀਨੀ ਪੱਧਰ 'ਤੇ ਪ੍ਰੋਗਰਾਮਾਂ ਦੀ ਅਜਿਹੀ ਸਮੀਖਿਆ, ਨਿਗਰਾਨੀ ਅਤੇ ਲਾਗੂਕਰਨ ਨਾਲ, ਆਦਿਵਾਸੀ ਲੋਕਾਂ ਲਈ ਆਮਦਨੀ ਪੈਦਾ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ‘ਤੇ ਪ੍ਰਭਾਵ ਪਏਗਾ। ਟ੍ਰਾਈਫੈੱਡ ਦੇਸ਼ ਭਰ ਵਿੱਚ ਕਬਾਇਲੀ ਜੀਵਨ ਅਤੇ ਆਜੀਵਕਾ ਦਾ ਇੱਕ ਸੰਪੂਰਨ ਰੂਪਾਂਤਰਣ ਲਾਗੂ ਕਰਨ ਲਈ ਆਪਣੇ ਮਿਸ਼ਨ ਵਿੱਚ ਜੁਟਿਆ ਹੋਇਆ ਹੈ। 

 

**********

 

 ਐੱਨਬੀ / ਐੱਸਕੇ / ਜੇਕੇ / ਐੱਮਓਟੀਏ-15-01-2021



(Release ID: 1688979) Visitor Counter : 59


Read this release in: English , Urdu , Hindi