ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਰਕਾਰ ਨੇ ਬੈਂਚਮਾਰਕ ਵਿਕਲਾਂਗਤਾ ਵਾਲੇ ਵਿਅਕਤੀਆਂ ਲਈ ਢੁੱਕਵੀਆਂ ਪੋਸਟਾਂ ਦੀ ਸੂਚੀ ਨੋਟੀਫਾਈ ਕੀਤੀ

Posted On: 15 JAN 2021 7:10PM by PIB Chandigarh

ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਨੇ 4 ਜਨਵਰੀ 2021 ਨੂੰ ਕੇਂਦਰ ਸਰਕਾਰ ਦੇ ਅਦਾਰਿਆਂ ਵਿੱਚ 3566 ਅਸਾਮੀਆਂ ਨੂੰ ਵਿਕਲਾਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਅਧੀਨ ਬੈਂਚਮਾਰਕ ਵਿਕਲਾਂਗਤਾ ਵਾਲੇ ਵਿਅਕਤੀਆਂ (40% ਅਤੇ ਇਸ ਤੋਂ ਵੱਧ ਦੀ ਵਿਕਲਾਂਗਤਾ) ਲਈ ਢੁੱਕਵੀਆਂ  ਅਸਾਮੀਆਂ ਵਜੋਂ ਨੋਟੀਫਾਈ ਕੀਤਾ ਹੈ। ਇਨ੍ਹਾਂ ਅਸਾਮੀਆਂ ਵਿੱਚ ਗਰੁੱਪ ਏ ਵਿੱਚ 1046, ਗਰੁੱਪ ਬੀ ਵਿੱਚ 515, ਗਰੁੱਪ ਸੀ ਵਿੱਚ 1724 ਅਤੇ ਗਰੁੱਪ ਡੀ ਦੀਆਂ 281 ਪੋਸਟਾਂ ਸ਼ਾਮਲ ਹਨ। 

 

 ਢੁੱਕਵੀਆਂ ਪੋਸਟਾਂ ਵਿੱਚ ਬੋਣਾਪਨ, ਏਸਿਡ ਅਟੈਕ ਦੇ ਪੀੜਤਾਂ, ਮਾਸਪੇਸ਼ੀ ਡਿਸਟ੍ਰੋਫੀ, ਓਟਿਜ਼ਮ ਸਪੈਕਟ੍ਰਮ ਡਿਸਆਰਡਰ, ਬੌਧਿਕ ਵਿਕਲਾਂਗਤਾ, ਸਿੱਖਣ ਦੀ ਖਾਸ ਅਯੋਗਤਾ, ਮਾਨਸਿਕ ਬਿਮਾਰੀ ਅਤੇ ਮਲਟੀਪਲ ਅਸਮਰਥਤਾਵਾਂ ਵਾਲੇ ਵਿਕਲਾਂਗ ਵਿਅਕਤੀਆਂ ਦੀਆਂ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਸੂਚੀ ਮੁਕੰਮਲ ਸੂਚੀ ਨਹੀਂ ਹੈ ਅਤੇ ਕੇਂਦਰੀ ਮੰਤਰਾਲੇ / ਵਿਭਾਗ / ਆਟੋਨੋਮਸ ਬਾਡੀਜ਼ ਅਤੇ ਪਬਲਿਕ ਸੈਕਟਰ ਅੰਡਰਟੇਕਿੰਗਜ਼ ਹੋਰ ਪੂਰਕ ਸੂਚੀਆਂ ਜਾਰੀ ਕਰ  ਸਕਦੀਆਂ ਹਨ। ਇਹ ਨੋਟੀਫਿਕੇਸ਼ਨ ਸਰਕਾਰੀ ਅਦਾਰਿਆਂ ਵਿੱਚ ਬੈਂਚਮਾਰਕ ਵਿਕਲਾਂਗਤਾ ਵਾਲੇ ਵਿਅਕਤੀਆਂ ਲਈ ਰੁਜ਼ਗਾਰ ਦੀ ਗੁੰਜਾਇਸ਼ ਨੂੰ ਵਧਾਏਗੀ।     

 

 ਬੈਂਚਮਾਰਕ ਵਿਕਲਾਂਗ ਵਿਅਕਤੀਆਂ ਲਈ ਢੁੱਕਵੀਂਆਂ 2973 ਅਸਾਮੀਆਂ ਦੀ ਸੂਚੀ ਅੰਤਮ ਵਾਰੀ 29.07.2013 ਨੂੰ ਵਿਕਲਾਂਗ ਵਿਅਕਤੀਆਂ (ਸਮਾਨ ਅਵਸਰ, ਅਧਿਕਾਰਾਂ ਦੀ ਰੱਖਿਆ ਅਤੇ ਪੂਰੀ ਭਾਗੀਦਾਰੀ) ਐਕਟ, 1995 ਦੇ ਅਧਾਰ ‘ਤੇ ਨੋਟੀਫਾਈ ਕੀਤੀ ਗਈ ਸੀ। ਪਹਿਲਾਂ ਨੋਟੀਫਾਈ ਕੀਤੀ ਸੂਚੀ ਦੀ ਤੁਲਨਾ ਵਿੱਚ,  593 ਨਵੀਆਂ ਪੋਸਟਾਂ ਸ਼ਾਮਲ ਕੀਤੀਆਂ ਗਈਆਂ ਹਨ।

 

ਕੇਂਦਰ ਸਰਕਾਰ ਦੁਆਰਾ 04.01.2021 ਨੂੰ ਨੋਟੀਫਾਈ ਕੀਤੀਆਂ ਅਸਾਮੀਆਂ ਦੀ ਇਹ ਸੂਚੀ ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਗਠਿਤ ਇੱਕ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਅਧਾਰਿਤ ਹੈ ਜਿਸ ਵਿੱਚ ਮਾਹਿਰ, ਬੈਂਚਮਾਰਕ ਅਸਮਰਥਤਾਵਾਂ ਵਾਲੇ ਵਿਅਕਤੀਆਂ ਅਤੇ ਵਿਕਲਾਂਗ ਵਿਅਕਤੀਆਂ ਦੀਆਂ ਵਿਭਿੰਨ ਐਸੋਸੀਏਸ਼ਨਾਂ ਦੇ ਪ੍ਰਤੀਨਿਧ ਸ਼ਾਮਲ ਸਨ।


 

ਸੂਚੀ ਦਾ ਵੇਰਵਾ ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹੈ।  ਸੂਚਨਾ

http://egazette.nic.in/WriteReadData/2021/224370.pdf  ‘ਤੇ ਵੀ ਉਪਲਬਧ ਹੈ।

 

 

*********


 

 ਐੱਨਬੀ / ਐੱਸਕੇ / ਜੇਕੇ / ਐੱਮਓਐੱਸਜੇ ਅਤੇ ਈ-15-01-2021

 (Release ID: 1688978) Visitor Counter : 3


Read this release in: Tamil , English , Urdu , Hindi