ਖੇਤੀਬਾੜੀ ਮੰਤਰਾਲਾ

ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਦਰਮਿਆਨ ਅੱਜ ਨਵੀਂ ਦਿੱਲੀ ਵਿੱਚ ਨੌਵੇਂ ਦੌਰ ਦੀ ਬੈਠਕ ਹੋਈ


ਅਗਲੇ ਦੌਰ ਦੀ ਗੱਲਬਾਤ 19 ਜਨਵਰੀ 2021 ਨੂੰ ਹੋਵੇਗੀ

Posted On: 15 JAN 2021 7:09PM by PIB Chandigarh

 

D:\TRANSLATION WORK 2019\PIB 2019 work\111.jpg




 

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਉਪਭੋਗਤਾ ਮਾਮਲੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ 15 ਜਨਵਰੀ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਸੁਹਿਰਦਤਾ ਵਾਲੇ ਮਾਹੌਲ ਵਿੱਚ ਅਗਲੇ ਦੌਰ ਦੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਅਤੇ ਲੋਹੜੀ ਅਤੇ  ਮਕਰ ਸੰਕ੍ਰਾਂਤੀ (ਮਾਘੀ) ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੰਤਰੀਆਂ ਨੇ ਕਿਸਾਨ ਸੰਗਠਨਾਂ ਦਾ ਅੰਦੋਲਨ ਦੇ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਦੇ ਲਈ ਧੰਨਵਾਦ ਕੀਤਾ ਅਤੇ ਅੰਦੋਲਨ ਸਮਾਪਤ ਕਰਨ ਦੇ ਲਈ ਮੁੜ ਬੇਨਤੀ ਕੀਤੀ।

 

ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਕਿ ਸਾਨੂੰ ਰਸਮੀ ਜਾਂ ਗ਼ੈਰ-ਰਸਮੀ ਸਮੂਹ ਬਣਾ ਕੇ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਸ਼ੇ ’ਤੇ ਸਮਾਧਾਨ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਚਰਚਾ ਦੇ ਦੌਰਾਨ ਜੋ ਵੀ ਸਹਿਮਤੀ ਬਣੇਗੀ, ਉਸ ਨਾਲ ਸਮਾਧਾਨ ਦਾ ਮਾਰਗ ਪੱਧਰਾ ਹੋ ਸਕਦਾ ਹੈ। ਜਿਨ੍ਹਾਂ ਮੁੱਦਿਆਂ ਉੱਤੇ ਸਹਿਮਤੀ ਨਹੀਂ ਬਣੇਗੀ, ਉਨ੍ਹਾਂ ਪ੍ਰਾਵਧਾਨਾਂ ’ਤੇ ਤਰਕਪੂਰਨ ਮੰਥਨ ਕਰਕੇ ਸੰਸ਼ੋਧਨ ਕਰਨ ਦਾ ਵਿਚਾਰ ਕੀਤਾ ਜਾ ਸਕਦਾ ਹੈ। ਲੋਕਤੰਤਰ ਵਿੱਚ ਸਰਬਉੱਚ ਅਦਾਲਤ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਹੈ। ਜੇਕਰ ਦੋਵੇਂ ਪੱਖ ਮਿਲ ਬੈਠ ਕੇ ਸਮਾਧਾਨ ਕੱਢ ਸਕਣ ਤਾਂ ਚੰਗਾ ਹੋਵੇਗਾ। 

 

D:\TRANSLATION WORK 2019\PIB 2019 work\222.jpg

ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਕਾਨੂੰਨ ਦੇ ਪ੍ਰਾਵਧਾਨਾਂ ’ਤੇ ਕਿਸਾਨ ਪ੍ਰਤੀਨਿਧੀਆਂ ਦੇ ਨਾਲ ਬਿੰਦੂਵਾਰ ਚਰਚਾ ਕਰਨ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹਾਲੇ ਤੱਕ ਇਨ੍ਹਾਂ ਪ੍ਰਾਵਧਾਨਾਂ ’ਤੇ ਬਿੰਦੂਵਾਰ ਚਰਚਾ ਨਹੀਂ ਹੋ ਸਕੀ ਹੈ। ਹਰ ਰਾਜ ਦੀਆਂ ਅਲੱਗ-ਅਲੱਗ ਪਰਿਸਥਿਤੀਆਂ ਹਨ ਅਤੇ ਵੱਡੀ ਸੰਖਿਆ ਵਿੱਚ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ’ਤੇ ਆਪਣਾ ਸਮਰਥਨ ਪ੍ਰਗਟਾਇਆ ਹੈ। ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਐੱਮਐੱਸਪੀ ’ਤੇ ਕਿਸਾਨਾਂ ਦੀ ਉਪਜ ਦੀ ਖਰੀਦ ਵੀ ਇਸ ਖ਼ਰੀਦ ਸਾਲ ਦੇ ਦੌਰਾਨ ਵਧੀ ਹੈ ਅਤੇ ਮੰਡੀਆਂ ਦੀ ਸੰਖਿਆ ਵਧਾ ਕੇ ਡੇਢ ਗੁਣਾ ਕਰ ਦਿੱਤੀ ਗਈ ਹੈ ਅਤੇ ਮੰਡੀਆਂ ਦੀ ਅੱਪਗ੍ਰੇਡੇਸ਼ਨ ਦੇ ਪ੍ਰਸਤਾਵ ’ਤੇ ਵੀ ਸਰਕਾਰ ਦੁਆਰਾ ਸਾਕਾਰਾਤਮਕ ਫੈਸਲੇ ਲਏ ਗਏ ਹਨ। 

 

ਉਪਭੋਗਤਾ ਮਾਮਲੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜ਼ਰੂਰੀ ਵਸਤਾਂ ਸੰਸ਼ੋਧਨ ਕਾਨੂੰਨ ’ਤੇ ਚਰਚਾ ਦੇ ਦੌਰਾਨ ਦੱਸਿਆ ਕਿ ਸੰਸ਼ੋਧਨ ਦੁਆਰਾ ਇਸ ਕਾਨੂੰਨ ਨੂੰ ਹੋਰ ਸਸ਼ਕਤ ਅਤੇ ਕਿਸਾਨਾਂ ਦੇ ਲਈ ਲਾਭਕਾਰੀ ਬਣਾਇਆ ਗਿਆ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਨਾਜ ਦੀ ਖ਼ਪਤ ਨੂੰ ਧਿਆਨ ਵਿੱਚ ਰੱਖ ਕੇ ਹੀ ਇਸ ਕਾਨੂੰਨ ਵਿੱਚ ਸਰਕਾਰ ਦੁਆਰਾ ਉਚਿਤ ਪ੍ਰਾਵਧਾਨ ਕੀਤੇ ਗਏ ਹਨ। ਬੈਠਕ ਵਿੱਚ ਚਰਚਾ ਜਾਰੀ ਰਹੀ ਅਤੇ ਅੱਗੇ ਦੀ ਗੱਲਬਾਤ ਦੇ ਲਈ ਸਰਕਾਰ ਅਤੇ ਕਿਸਾਨ ਸੰਗਠਨਾਂ ਨੇ 19 ਜਨਵਰੀ, 2021 ਨੂੰ ਦੁਪਹਿਰ 12 ਵਜੇ ਅਗਲੀ ਬੈਠਕ ਆਯੋਜਿਤ ਕਰਨ ’ਤੇ ਆਪਣੀ ਸਹਿਮਤੀ ਦਿੱਤੀ। ਗੱਲਬਾਤ ਸੁਹਿਰਦ ਮਾਹੌਲ ਵਿੱਚ ਧੰਨਵਾਦ ਸਹਿਤ ਸਮਾਪਤ ਹੋਈ।

 

****

 

ਏਪੀਐੱਸ


(Release ID: 1688916) Visitor Counter : 170