ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਐਨਆਈਸੀ ਨੇ ਸੀਬੀਐਸਈ ਅਤੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ), ਨਾਲ ਸੰਯੁਕਤ ਰੂਪ ਵਿਚ ਸੀਬੀਐਸਈ ਨਾਲ ਸੰਬੰਧਤ ਸਕੂਲਾਂ ਲਈ ਕੋਲੈਬਕੈਡ ਸਾਫਟਵੇਅਰ ਉਪਲਬਧ ਕਰਵਾਇਆ ਅਤੇ ਵਿਦਿਆਰਥੀਆਂ ਅਤੇ ਪੇਸ਼ੇਵਾਰਾਂ ਲਈ ਈ-ਬੁੱਕ ਜਾਰੀ ਕੀਤੀ
Posted On:
14 JAN 2021 5:15PM by PIB Chandigarh
ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ), ਮੀਟ-ਵਾਈ ਅਤੇ ਸਿੱਖਿਆ ਮੰਤਰਾਲਾ ਦੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ) ਨਾਲ ਮਿਲ ਕੇ ਅੱਜ ਇੱਥੇ ਕੋਲੈਬ-ਕੈਡ ਸਾਫਟਵੇਅਰ ਲਾਂਚ ਕੀਤਾ ਅਤੇ ਕੋਲੈਬ-ਕੈਡ 3-ਡੀ ਮਾਡਲਿੰਗ ਤੇ ਇਕ ਵਿਆਪਕ ਈ-ਬੁੱਕ ਜਾਰੀ ਕੀਤੀ। ਵਰਚੁਅਲ ਸਮਾਗਮ ਵਿਚ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ (ਮੀਟ-ਵਾਈ) ਮੰਤਰਾਲਾ ਦੇ ਸਕੱਤਰ ਅਜੇ ਸਾਹਨੀ ਦੀ ਮੌਜੂਦਗੀ ਵਿਚ ਹੋਇਆ। ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਦੀ ਡਾਇਰੈਕਟਰ ਜਨਰਲ ਡਾ. ਨੀਤਾ ਵਰਮਾ, ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ) ਦੇ ਮਿਸ਼ਨ ਡਾਇਰੈਕਟਰ ਸ਼੍ਰੀ ਰਮੰਨਾ ਰਾਮਾਨਾਥਨ, ਸੀਬੀਐਸਈ ਦੇ ਚੇਅਰਮੈਨ ਸ਼੍ਰੀ ਮਨੋਜ ਅਹੂਜਾ, ਸੀਬੀਐਸਈ ਦੇ ਡਾਇਰੈਕਟਰ (ਆਈਟੀ ਅਤੇ ਪ੍ਰੋਜੈਕਟ) ਡਾ.ਅੰਤ੍ਰਿਕਸ਼ ਜੈਹਰੀ, ਸੀਬੀਐਸਈ ਦੇ ਡਾਇਰੈਕਟਰ (ਐਕੇਡਮਿਕਸ) ਡਾ. ਜੋਸਫ ਐਮੈਨੁਅਲ, ਐਨਆਈਸੀ ਦੀ ਡਿਪਟੀ ਡਾਇਰੈਕਟਰ ਜਨਰਲ ਅਤੇ ਕੋਲੈਬ ਕੈਡ ਦੀ ਐਚਓਜੀ ਡਾ. ਸਵਿਤਾ ਡਾਵਰ ਅਤੇ ਐਨਆਈਸੀ ਅਤੇ ਸੀਬੀਐਸਈ ਤੋਂ ਕਈ ਸੀਨੀਅਰ ਅਧਿਕਾਰੀ ਇਸ ਵਰਚੁਅਲ ਸਮਾਗਮ ਵਿੱਚ ਸ਼ਾਮਿਲ ਹੋਏ।
ਐਨਆਈਸੀ ਅਤੇ ਸੀਬੀਐਸਈ ਨੇ ਕੋਲੈਬ-ਕੈ਼ਡ ਸਾਫਟਵੇਅਰ ਲਈ ਇਕ ਸਮਝੌਤੇ ਤੇ ਦਸਤਖਤ ਵੀ ਕੀਤੇ ਤਾਕਿ ਸੀਬੀਐਸਈ ਨਾਲ ਸੰਬੰਧਤ ਦੇਸ਼ ਭਰ ਦੇ ਸਕੂਲਾਂ ਦੇ 10ਵੀਂ ਅਤੇ 11ਵੀਂ ਜਮਾਤ ਦੇ ਇੰਜੀਨੀਅਰਿੰਗ ਗ੍ਰਾਫਿਕਸ ਵਿਦਿਆਰਥੀਆਂ ਦੀ ਫੈਕਲਟੀ ਲਈ 10 ਸਾਲਾਂ ਦੇ ਅਰਸੇ ਲਈ ਸਹਾਇਤਾ ਅਤੇ ਸਿਖਲਾਈ ਦਾ ਪ੍ਰਬੰਧ ਹੋ ਸਕੇ।
ਇਸ ਵਰਚੁਅਲ ਸਮਾਗਮ ਦੌਰਾਨ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੀਟ-ਵਾਈ ਮੰਤਰਾਲਾ ਦੇ ਸਕੱਤਰ ਅਜੇ ਸਾਹਨੀ ਨੇ ਐਨਆਈਸੀ ਅਤੇ ਕੋਲੈਬ-ਕੈਡ ਦੀ ਸਾਰੀ ਟੀਮ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਅਤੇ ਕਿਹਾ, "ਐਨਆਈਸੀ ਨੇ ਦੇਸ਼ ਦੀਆਂ ਨਾਮੀ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਉਤਪਾਦ ਦੀ ਸਿਰਜਣਾ ਕੀਤੀ ਹੈ। ਇਹ ਸਾਫਟਵੇਅਰ ਅਟਲ ਟਿੰਕਰਿੰਗ ਲੈਬ ਦੇ ਵਿਦਿਆਰਥੀਆਂ ਦੇ ਹੱਥਾਂ ਵਿਚ ਇਕ ਬਹੁਤ ਹੀ ਜ਼ਿਆਦਾ ਉਪਯੋਗੀ ਸਾਬਤ ਹੋਵੇਗੀ ਅਤੇ ਹੁਣ ਜਦੋਂ ਇਹ ਸੀਬੀਐਸਈ ਦੀ ਸਹਾਇਤਾ ਨਾਲ ਮੁੱਖ ਧਾਰਾ ਵਿਚ ਜਾਂਦੀ ਹੈ ਤਾਂ ਇਸਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ।" ਉਨ੍ਹਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਇਸ ਉਪਕਰਣ ਦੀ ਵਰਤੋਂ ਪਲੇ ਗਰੁੱਪਾਂ, ਹਾਬੀ ਗਰੁੱਪਾਂ ਅਤੇ ਕਿੱਤਾਕਾਰੀ ਸਿਖਲਾਈ ਦਾ ਵੀ ਇਕ ਹਿੱਸਾ ਹੋਣਾ ਚਾਹੀਦਾ ਹੈ।
ਕੋਲੈਬ-ਕੈਡ ਐਨਆਈਸੀ ਵਲੋਂ ਭਾਭਾ ਐਟੋਮਿਕ ਰਿਸਰਚ ਸੈਂਟਰ (ਬੀਏਆਰਸੀ) ਅਤੇ ਵਿਕਰਮ ਸਾਰਾਬਾਈ ਸਪੇਸ ਸੈਂਟਰ (ਵੀਐਸਐਸਸੀ) ਦੀ ਭਾਈਵਾਲੀ ਨਾਲ ਸਿਰਜਿਆ ਗਿਆ ਪਹਿਲਾ ਉਪਕਰਣ ਹੈ। ਇਹ ਇਕ ਸਹਿਯੋਗੀ ਨੈੱਟਵਰਕ ਅਤੇ ਡੈਸਕਟੌਪ ਸਾਫਟਵੇਅਰ ਪ੍ਰਣਾਲੀ ਹੈ ਜੋ ਇੰਜੀਨੀਅਰਿੰਗ ਗ੍ਰਾਫਿਕਸ ਪਾਠਕ੍ਰਮ ਦੇ ਵਿਦਿਆਰਥੀਆਂ ਅਤੇ ਫੈਕਲਟੀ ਲਈ 2-ਡੀ ਡ੍ਰਾਫਟਿੰਗ ਅਤੇ ਵੇਰਵੇ ਤੋਂ 3-ਡੀ ਪ੍ਰੌਡਕਟ ਡਿਜ਼ਾਈਨ ਲਈ ਕੁਲ ਇੰਜੀਨੀਅਰਿੰਗ ਹੱਲ ਉਪਲਬਧ ਕਰਵਾਉਂਦਾ ਹੈ। ਨੈਸ਼ਨਲ ਇਨਫਾਰਮੈਟਿਕ ਸੈਂਟਰ ਦੀ ਡਾਇਰੈਕਟਰ ਜਨਰਲ ਡਾ. ਨੀਤਾ ਵਰਮਾ ਨੇ ਕਿਹਾ, "ਅਸੀਂ ਸੀਬੀਐਸਈ ਵਿਦਿਆਰਥੀਆਂ ਨਾਲ ਸਾਫਟਵੇਅਰ ਸਾਂਝਾ ਕਰਕੇ ਬਹੁਤ ਖੁਸ਼ ਹਾਂ। ਇਹ ਉਦਯੋਗਿਕ ਵਿਸ਼ੇਸ਼ਤਾਵਾਂ ਨਾਲ ਇਕ ਬਹੁਤ ਹੀ ਸਾਧਾਰਨ ਸਾਫਟਵੇਅਰ ਹੈ। ਇਹ ਸਾਫਟਵੇਅਰ 3-ਡੀ ਮਾਡਲ ਡਿਜ਼ਾਈਨਿੰਗ ਸਿੱਖਣ ਵਾਲੇ ਵਿਦਿਆਰਥੀਆਂ ਲਈ ਇਕ ਨਵੀਨਤਾਕਾਰੀ ਮਾਰਗ ਹੈ ਅਤੇ ਇਹ ਗਿਆਨ ਉਨ੍ਹਾਂ ਦੀ ਉੱਚ ਸਿੱਖਿਆ ਵਿਚ ਇਕ ਪ੍ਰਤੀਯੋਗੀ ਅਧਾਰ ਦੇਵੇਗਾ।
ਸਾਡੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਵਿਚ ਜਦੋਂ ਅਸੀਂ ਵਿਸ਼ੇਸ਼ ਤੌਰ ਤੇ ਦੇਸ਼ ਵਿਚ ਉਦਯੋਗ ਅਤੇ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਜਾਂਦੇ ਹਾਂ ਤਾਂ ਇਸ ਤਰ੍ਹਾਂ ਦੀ ਪਹਿਲਕਦਮੀ ਇਕ ਵਿਸ਼ੇਸ਼ ਮਾਰਗ ਵਿਚ ਯੋਗਦਾਨ ਪਾਵੇਗੀ।"
ਨੀਤੀ ਆਯੋਗ ਦੇ ਅਟਲ ਇੰਡੀਆ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਰਮੰਨਾ ਰਾਮਾਨਾਥਨ ਨੇ ਟਿੱਪਣੀ ਕੀਤੀ,"ਅਟਲ ਇਨੋਵੇਸ਼ਨ ਮਿਸ਼ਨ ਲਈ ਇਹ ਇਕ ਬਹੁਤ ਹੀ ਮਾਣ ਵਾਲੀ ਅਤੇ ਸ਼ਾਨਦਾਰ ਉਪਲਬਧੀ ਹੈ ਅਤੇ ਮੈਂ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੂੰ ਸਾਡੇ ਨਾਲ ਨੇਡ਼ਿਓਂ ਸਹਿਯੋਗ ਕਰਨ ਅਤੇ ਇਸ ਉਪਕਰਣ ਅਤੇ ਹੋਰ ਕਈ ਪਹਿਲੂਆਂ ਰਾਹੀਂ ਸਾਡੀ ਸਹਾਇਤਾ ਕਰਨ ਲਈ ਡੂੰਘਾ ਸ਼ੁਕਰੀਆ ਅਦਾ ਕਰਦਾ ਹੈ। ਅਟਲ ਇਨੋਵੇਸ਼ਨ ਮਿਸ਼ਨ ਨੌਜਵਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਨਵੀਨਤਾਕਾਰੀ ਮਾਈਂਡਸੈੱਟ ਹੈ, ਜੋ ਫਰੰਟ ਤੇ ਪੇਸ਼ ਕੀਤਾ ਗਿਆ ਹੈ। ਅਟਲ ਟਿੰਕਰਿੰਗ ਲੈਬਾਂ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਚ ਉੱਦਮੀ ਬਣਨ ਤੱਕ ਇਕ ਆਦਰਸ਼ ਸਿਖਲਾਈ ਗ੍ਰਾਊਂਡ ਮੁਹੱਈਆ ਕਰਵਾਉਂਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਨੌਜਵਾਨ ਵਿਦਿਆਰਥੀਆਂ ਦੀ ਸੋਚ ਨੂੰ ਉਪਕਰਣਾਂ ਨਾਲ ਆਕਾਰ ਦੇਣ ਅਤੇ ਮਹਾਨ ਉਤਪਾਦਾਂ ਦੇ ਡਿਜ਼ਾਈਨ ਲਈ ਇਨ੍ਹਾਂ ਉਪਕਰਣਾਂ ਦਾ ਉਪਯੋਗ ਵਧੇਰੇ ਲਾਹੇਵੰਦ ਹੋਵੇਗਾ। ਇਹ ਸਾਡੇ ਵਿਦਿਆਰਥੀਆਂ ਵਿਚ ਸੋਚ ਦੇ ਨਵੇਂ ਡਿਜ਼ਾਈਨ ਦੇ ਇਕ ਨਵੇਂ ਯੁੱਗ ਦਾ ਆਗਾਜ਼ ਕਰੇਗਾ।"
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਅਹੂਜਾ ਨੇ ਕਿਹਾ, "ਰਾਸ਼ਟਰੀ ਸਿੱਖਿਆ ਨੀਤੀ ਵੋਕੇਸ਼ਨਲਾਈਜ਼ੇਸ਼ਨ ਤੇ ਵਧੇਰੇ ਜ਼ੋਰ ਦੇਂਦੀ ਹੈ ਅਤੇ ਸੀਬੀਐਸਈ ਵੋਕੇਸ਼ਨਲ ਵਿਸ਼ਿਆਂ ਦੀ ਇਕ ਵਿਸ਼ਾਲ ਰੇਂਜ ਪੇਸ਼ ਕਰਨ ਵਾਲਾ ਇਕ ਮੁੱਖ ਬੋਰਡ ਹੈ। ਕੋਲੈਬ ਕੈਡ ਵਰਗਾ ਉਤਪਾਦ, ਅਟਲ ਟਿੰਕਰਿੰਗ ਲੈਬਾਂ ਵਲੋਂ ਪੇਸ਼ ਕੀਤੇ ਗਏ ਮੌਕੇ ਵਿਦਿਆਰਥੀਆਂ ਦੇ ਫਰੰਟੀਅਰ ਗਿਆਨ ਨੂੰ ਹਾਸਿਲ ਕਰਨ ਵਿਚ ਮਦਦ ਕਰ ਸਕਦੇ ਹਨ। ਅਸੀਂ ਭਵਿੱਖ ਵਿਚ ਅਟਲ ਟਿੰਕਰਿੰਗ ਲੈਬਾਂ ਅਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨਾਲ ਨੇਡ਼ਿਓਂ ਕੰਮ ਕਰਨ ਦੇ ਇੱਛੁਕ ਹਾਂ।"
ਕੋਲੈਬ-ਕੈਡ 3-ਡੀ ਮਾ਼ਡਲਿੰਗ 1.0 ਤੇ ਵਿਆਪਕ ਈ-ਬੁੱਕ ਰਜਿਸਟਰਡ ਯੂਜ਼ਰਾਂ ਲਈ ਕੋਲੈਬ-ਕੈਡ ਪੋਰਟਲ ਰਾਹੀਂ ਆਮ ਜਨਤਾ ਲਈ ਜਾਰੀ ਕੀਤੇ ਜਾਣ ਲਈ ਤਿਆਰ ਹੈ ਅਤੇ ਵਿਦਿਆਰਥੀਆਂ, ਸ਼ੁਰੂਆਤੀਆਂ, ਪੇਸ਼ੇਵਰਾਂ ਨੂੰ ਕੋਲੈਬ-ਕੈਡ ਸਾਫਟਵੇਅਰ ਨੂੰ ਸਮਝਣ ਅਤੇ ਇਸਤੇਮਾਲ ਕਰਨ ਲਈ ਸੇਧ ਦੇਵੇਗੀ। ਇਹ ਐਨਆਈਸੀ, ਨਵੀਂ ਦਿੱਲੀ ਦੇ ਕੋਲੈਬ-ਕੈਡ ਗਰੁੱਪ ਵਲੋਂ ਡਿਜ਼ਾਈਨ ਕੀਤੀ ਅਤੇ ਲਿਖੀ ਗਈ ਹੈ।
ਇਸ ਪਹਿਲਕਦਮੀ ਦਾ ਉਦੇਸ਼ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਇਕ ਵਿਸ਼ਾਲ ਪਲੇਟਫਾਰਮ ਉਪਲਬਧ ਕਰਵਾਉਣਾ ਹੈ ਤਾਕਿ ਮੁਫਤ ਸਿਰਜਣਾਤਮਕ ਅਤੇ ਕਲਪਨਾਸ਼ੀਲ ਫਲੋ ਨਾਲ 3-ਡੀ ਡਿਜੀਟਲ ਡਿਜ਼ਾਈਨਾਂ ਦੀ ਸਿਰਜਣਾ ਅਤੇ ਰਿਵੀਜਨ ਹੋ ਸਕੇ । ਇਹ ਸਾਫਟਵੇਅਰ ਵਿਦਿਆਰਥੀਆਂ ਨੂੰ ਸਮੁੱਚੇ ਨੈਟਵਰਕ ਦੇ ਡਿਜ਼ਾਈਨਾਂ ਵਿਚ ਸਹਿਯੋਗ ਦੇ ਯੋਗ ਬਣਾਏਗਾ ਅਤੇ ਇਸੇ ਡਿਜ਼ਾਈਨ ਡੇਟਾ ਨੂੰ ਸਟੋਰ ਕਰਨ ਅਤੇ ਵੇਖਣ ਲਈ ਪਹੁੰਚ ਉਪਲਬਧ ਕਰਵਾਏਗਾ।
-------------------------
ਮੋਨਿਕਾ / ਆਰਐਨਐਮ /ਆਈਏ
(Release ID: 1688703)
Visitor Counter : 130