ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ: ਹਰਸ਼ ਵਰਧਨ ਨੇ ਨਵੇਂ ਦ੍ਰਿਸ਼ਟੀਕੋਣ ਨਾਲ ਨਵੀਂ ਸੰਸਥਾ ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ ਦਾ ਉਦਘਾਟਨ ਕੀਤਾ।
ਇਹ ਨਵਾਂ ਇੰਸਟੀਚਿਊਟ, ਐਸ ਅਤੇ ਟੀ, ਸਮਾਜ ਅਤੇ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਦੇ ਇੰਟਰਫੇਸ 'ਤੇ ਕੰਮ ਕਰ ਰਹੇ ਸੀਐਸਆਈਆਰ-ਨਿਸਕੇਅਰ ਅਤੇ ਸੀਐਸਆਈਆਰ-ਨਿਸਟਾਡਸ, ਸੀਐਸਆਈਆਰ ਦੀਆਂ ਦੋ ਵੱਕਾਰੀ ਸੰਸਥਾਵਾਂ ਦੇ ਰਲੇਵੇਂ ਤੋਂ ਬਾਅਦ ਸਥਾਪਤ ਕੀਤਾ ਗਿਆ ਹੈ;
ਇਹ ਸੁਮੇਲ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ (ਐਸਟੀਆਈ) ਨੀਤੀ ਖੋਜ ਅਤੇ ਸੰਚਾਰ ਨੂੰ ਸਮਝਣ ਲਈ ਵਿਸ਼ਵਵਿਆਪੀ ਤੌਰ 'ਤੇ ਸਨਮਾਨਿਤ ਥਿੰਕ ਟੈਂਕ ਅਤੇ ਸਰੋਤ ਕੇਂਦਰ ਬਣਨ ਲਈ ਇੱਕ ਵਿਜ਼ਨ ਨਾਲ ਸਾਂਝੇ ਢੰਗ ਨਾਲ ਦੋ ਸੰਸਥਾਵਾਂ ਦੀ ਤਾਕਤ ਨੂੰ ਇੱਕ ਕਰੇਗਾ: ਡਾ. ਹਰਸ਼ ਵਰਧਨ
ਦੋਵਾਂ ਸੰਸਥਾਵਾਂ ਦਾ ਰਲੇਵਾਂ ਇੱਕ ਜਮ੍ਹਾਂ ਇੱਕ ਦੋ ਨਹੀਂ ਬਲਕਿ ਗਿਆਰਾਂ ਹੈ : ਡਾ: ਸ਼ੇਖਰ ਸੀ ਮੰਡੇ, ਡੀਜੀ ਸੀਐੱਸਆਈਆਰ ਅਤੇ ਸਕੱਤਰ ਡੀਐੱਸਆਈਆਰ
Posted On:
14 JAN 2021 5:46PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ, ਧਰਤੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਨਵੇਂ ਇੰਸਟੀਚਿਊਟ ਆਫ ਕੌਂਸਲ ਆਫ ਸਾਇੰਟਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐਸਆਈਆਰ) ਭਾਵ ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਸੀਐਸਆਈਆਰ-ਐਨਆਈਐਸਸੀਪੀਆਰ) ਦਾ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ। ਇਹ ਨਵਾਂ ਇੰਸਟੀਚਿਊਟ, ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਰਿਸੋਰਸਿਜ਼ (ਸੀਐਸਆਈਆਰ-ਐਨਆਈਐਸਸੀਏਆਈਆਰ) ਅਤੇ ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਸਾਇੰਸ, ਟੈਕਨਾਲੋਜੀ ਅਤੇ ਵਿਕਾਸ ਅਧਿਐਨ (ਸੀਐਸਆਈਆਰ-ਨਿਸਤਾਡਸ) ਦੇ ਰਲੇਵੇਂ ਦੇ ਨਤੀਜੇ ਵਜੋਂ ਸਥਾਪਤ ਕੀਤਾ ਗਿਆ ਹੈ, ਜੋ ਐਸ ਐਂਡ ਟੀ ਅਤੇ ਸੁਸਾਇਟੀ ਅਤੇ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਦੇ ਇੰਟਰਫੇਸ 'ਤੇ ਕੰਮ ਕਰਦੇ ਹਨ।
ਡਾ: ਹਰਸ਼ਵਰਧਨ ਨੇ ਨਵੇਂ ਸੰਸਥਾਨ ਦੀ ਤਖ਼ਤੀ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ, ਇਸ ਤੋਂ ਬਾਅਦ ਇਸ ਮੌਕੇ ਸੀਐਸਆਈਆਰ-ਐਨਆਈਐਸਆਰਪੀਆਰ ਕੈਂਪਸ ਦੇ ਕੇਂਦਰੀ ਲਾਅਨ ਵਿੱਚ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸ ਰਲੇਵੇਂ ਦਾ ਉਦੇਸ਼ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ (ਐਸਟੀਆਈ) ਨੀਤੀ ਖੋਜ ਅਤੇ ਸੰਚਾਰ ਨੂੰ ਸਮਝਣ ਲਈ ਵਿਸ਼ਵਵਿਆਪੀ ਤੌਰ 'ਤੇ ਥਿੰਕ ਟੈਂਕ ਅਤੇ ਸਰੋਤ ਕੇਂਦਰ ਬਣਨ ਲਈ ਦੋਵਾਂ ਸੰਸਥਾਵਾਂ ਦੀ ਤਾਕਤ ਨੂੰ ਇੱਕ ਸਹਿਯੋਗੀ ਢੰਗ ਨਾਲ ਜੋੜਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੀਐਸਆਈਆਰ-ਐਨਆਈਐਸਸੀਪੀਆਰ ਵਿਗਿਆਨ ਸੰਚਾਰ ਅਤੇ ਨੀਤੀਗਤ ਖੋਜ ਦੇ ਆਪਣੇ ਮੂਲ ਖੇਤਰਾਂ ਦੇ ਨਾਲ ਸਮਾਜ ਦੀ ਸੇਵਾ ਕਰੇਗੀ ਜੋ ਕੋਵਿਡ-19 ਮਹਾਂਮਾਰੀ ਦੇ ਦੌਰਾਨ ਬਹੁਤ ਮਹੱਤਵਪੂਰਨ ਸਾਬਤ ਹੋਈ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਬੂਤ ਅਧਾਰਤ ਨੀਤੀ ਆਤਮਨਿਰਭਰ ਭਾਰਤ ਨੂੰ ਐਸ ਐਂਡ ਟੀ ਅਤੇ ਨਵੀਨਤਾ ਦੁਆਰਾ ਅਸਲੀਅਤ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ।
ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਮਹਾਨ ਸੰਸਥਾਵਾਂ ਦਾ ਰਲੇਵਾਂ ਹੋਣਾ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ ਕਿਉਂਕਿ ਹੁਣ ਦੋਵਾਂ ਸੰਸਥਾਵਾਂ ਵਿੱਚ ਗਿਆਨ ਭੰਡਾਰਨ ਨਵੀਂ ਸੰਸਥਾ ਨੂੰ ਵਿਸ਼ਵ ਵਿਆਪੀ ਵਿਗਿਆਨਕ ਖੇਤਰ ਵਿੱਚ ਇੱਕ ਹੋਰ ਵਿਸ਼ਾਲ ਅਤੇ ਵਧੇਰੇ ਵੱਕਾਰੀ ਸੰਸਥਾ ਬਣਾਉਣ ਲਈ ਜੋੜ ਦੇਵੇਗਾ। ਉਨ੍ਹਾਂ ਸਾਰਿਆਂ ਨੂੰ ਆਪਣੇ ਨਜ਼ਰੀਏ ਨੂੰ ਬਦਲਣ ਅਤੇ ਭਵਿੱਖ ਨੂੰ ਸਦਾ ਨਵੇਂ ਸੁਪਨਿਆਂ ਨਾਲ ਵੇਖਣਾ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਜੋ "ਨਿਊ ਇੰਡੀਆ" ਦਾ ਸੁਪਨਾ ਹਾਸਲ ਕੀਤਾ ਜਾ ਸਕੇ।
ਡਾਇਰੈਕਟਰ ਜਨਰਲ ਸੀਐਸਆਈਆਰ ਡਾ: ਸ਼ੇਖਰ ਸੀ ਮੰਡੇ ਨੇ ਦੱਸਿਆ ਕਿ ਸੰਸਥਾ ਦਾ ਮਿਸ਼ਨ ਵੱਖ-ਵੱਖ ਹਿਤਧਾਰਕਾਂ ਵਿੱਚ ਐਸਟੀਆਈ ਨੀਤੀ ਅਧਿਐਨ ਅਤੇ ਵਿਗਿਆਨ ਸੰਚਾਰ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿਗਿਆਨ, ਟੈਕਨਾਲੌਜੀ, ਉਦਯੋਗ ਅਤੇ ਸਮਾਜ ਦੇ ਇੰਟਰਫੇਸ 'ਤੇ ਇੱਕ ਪੁਲ ਵਜੋਂ ਕੰਮ ਕਰਨਾ ਹੈ ਜੋ ਕਿ ਦੇਸ਼ ਵਿੱਚ ਮਜਬੂਤ ਐਸ ਐਂਡ ਟੀ ਵਾਤਾਵਰਣ ਪ੍ਰਣਾਲੀ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੰਸਥਾਵਾਂ ਦਾ ਰਲੇਵਾਂ ਇੱਕ ਜਮ੍ਹਾਂ ਇੱਕ ਦੋ ਨਹੀਂ ਬਲਕਿ ਗਿਆਰਾਂ ਹੈ ” ਉਨ੍ਹਾਂ ਵਿਗਿਆਨੀਆਂ 'ਤੇ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਉਹ ਨਵੇਂ ਇੰਸਟੀਚਿਊਟ ਨੂੰ ਨਵੀਂ ਬੁਲੰਦੀ ਵੱਲ ਲਿਜਾਣ ਲਈ ਯਤਨ ਕਰਨਗੇ।
ਪ੍ਰੋ: ਰੰਜਨਾ ਅਗਰਵਾਲ, ਡਾਇਰੈਕਟਰ ਸੀਐਸਆਈਆਰ-ਨਿਸਕੈਅਰ ਅਤੇ ਸੀਐਸਆਈਆਰ-ਨਿਸਟਾਡਸ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਦੋਵਾਂ ਸੰਸਥਾਵਾਂ ਦੁਆਰਾ ਨਿਭਾਈਆਂ ਪ੍ਰਮੁੱਖ ਭੂਮਿਕਾਵਾਂ ’ਤੇ ਚਾਨਣਾ ਪਾਇਆ। ਸੀਐਸਆਈਆਰ-ਨਿਸਕੈਅਰ, ਪ੍ਰਸਿੱਧ ਵਿਗਿਆਨ ਰਸਾਲਿਆਂ (ਵਿਗਿਆਨ ਪ੍ਰਗਤੀ ਅਤੇ ਵਿਗਿਆਨ ਰਿਪੋਰਟਰ) ਅਤੇ ਵਿਗਿਆਨਕ ਜਰਨਲਜ਼ ਵਿੱਚ ਸਾਇੰਸ ਕਮਿਊਨੀਕੇਸ਼ਨ ਪ੍ਰਕਾਸ਼ਨ ਵਿੱਚ ਇੱਕ ਮਹੱਤਵਪੂਰਨ ਸੰਸਥਾ ਰਿਹਾ ਹੈ। ਸੀਐਸਆਈਆਰ-ਨਿਸਕੈਅਰ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਨੈਸ਼ਨਲ ਸਾਇੰਸ ਲਾਇਬ੍ਰੇਰੀ ਦਾ ਪ੍ਰਬੰਧਨ ਵੀ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਸਟੈਂਡਰਡ ਸੀਰੀਅਲ ਨੰਬਰ (ਆਈਐਸਐਸਐਨ) ਤਕਸੀਮ ਕਰਨ ਦਾ ਕੰਮ ਕਰਦਾ ਹੈ। ਇਹ ਨੈਸ਼ਨਲ ਨੋਲੇਜ ਰਿਸੋਰਸ ਕੰਸੋਰਟੀਅਮ (ਐਨਕੇਆਰਸੀ) ਦਾ ਰਖਵਾਲਾ ਵੀ ਰਿਹਾ ਹੈ ਜੋ ਸਾਰੇ ਪ੍ਰਮੁੱਖ ਪ੍ਰਕਾਸ਼ਕਾਂ, ਪੇਟੈਂਟਾਂ, ਮਿਆਰਾਂ, ਹਵਾਲਿਆਂ ਅਤੇ ਕਿਤਾਬਾਂ ਦੇ ਡੇਟਾਬੇਸ ਦੇ 5000 ਤੋਂ ਵੀ ਵੱਧ ਈ-ਰਸਾਲਿਆਂ ਤੱਕ ਪਹੁੰਚ ਦੀ ਸਹੂਲਤ ਦਿੰਦਾ ਹੈ।
ਇਸੇ ਤਰ੍ਹਾਂ, ਸੀਐਸਆਈਆਰ-ਨਿਸਟਾਡਸ ਨੇ ਨੀਤੀਗਤ ਖੋਜ ਵਿੱਚ ਆਪਣੀ ਲੰਮੀ ਯਾਤਰਾ ਵਿੱਚ ਨਾਮਣਾ ਖੱਟਿਆ ਹੈ ਅਤੇ ਇਤਿਹਾਸ ਦੇ ਵਿਗਿਆਨ, ਐਸ ਐਂਡ ਟੀ ਅਤੇ ਸੁਸਾਇਟੀ, ਅਤੇ ਐਸ ਐਂਡ ਟੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਇੱਕ ਸ਼ਾਨਦਾਰ ਖੋਜ ਅਨੁਭਵ ਪ੍ਰਾਪਤ ਕੀਤਾ ਹੈ।ਇਸਨੇ ਸਾਇੰਸ ਕੌਂਸਲ, ਸਟੇਟ ਐਸ ਐਂਡ ਟੀ ਕੌਂਸਲਾਂ ਅਤੇ ਅੰਤਰਰਾਸ਼ਟਰੀ ਏਜੰਸੀਆਂ ਆਪਣੀਆਂ ਅਨੁਸਾਰੀ ਐਸ ਐਂਡ ਟੀ ਪ੍ਰਚਾਰ ਸਕੀਮਾਂ ਦੀ ਸਮੀਖਿਆ ਕਰਨ ਲਈ ਯੂਨੈਸਕੋ ਅਤੇ ਰਾਸ਼ਟਰਮੰਡਲ ਵਲੋਂ ਪ੍ਰਾਜੈਕਟ ਚਲਾਏ ਹਨ। ਸੀਐਸਆਈਆਰ-ਨਿਸਟਾਡਸ ਨੇ ਸਮਾਜਿਕ ਤੌਰ 'ਤੇ ਸਵੀਕਾਰਯੋਗ, ਢੁਕਵੇਂ, ਪਹੁੰਚ ਯੋਗ ਅਤੇ ਲਾਗਤ ਪ੍ਰਤੀਯੋਗੀ ਉਤਪਾਦਾਂ ਦੇ ਵਿਕਾਸ ਅਤੇ ਐਪਲੀਕੇਸ਼ਨ ਨੂੰ ਸਮਰੱਥ ਬਣਾਉਣ ਲਈ ਇੱਕ ਟੈਕਨੋ-ਸਮਾਜਿਕ-ਆਰਥਿਕ ਪਲੇਟਫਾਰਮ ਬਣਾਇਆ ਹੈ।
ਸੀਐਸਆਈਆਰ-ਨਿਸਕੈਅਰ ਦੇ ਮੁੱਖ ਵਿਗਿਆਨੀ ਸ਼੍ਰੀ ਹਸਨ ਜਾਵੇਦ ਖਾਨ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਭਰੋਸਾ ਦਿਵਾਇਆ ਕਿ ਨਵਾਂ ਇੰਸਟੀਚਿਊਟ ਆਪਣੇ ਵਿਸ਼ੇਸ਼ ਖੇਤਰਾਂ ਵਿੱਚ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ।
ਸੀਐਸਆਈਆਰ ਅਤੇ ਹੋਰ ਸਰਕਾਰੀ ਵਿਗਿਆਨ ਸੰਚਾਰ ਅਤੇ ਨੀਤੀਗਤ ਖੋਜ ਏਜੰਸੀਆਂ ਦੀਆਂ ਸਾਰੀਆਂ ਵਿਗਿਆਨਕ ਸੰਸਥਾਵਾਂ ਅਤੇ ਪ੍ਰਯੋਗਸ਼ਾਲਾਵਾਂ ਵਲੋਂ ਇਸ ਪ੍ਰੋਗ੍ਰਾਮ ਨੂੰ ਲਾਈਵ ਸਟ੍ਰੀਮਿੰਗ ਰਾਹੀਂ ਵੇਖਿਆ ਗਿਆ।
*****
ਐਨਬੀ/ਕੇਜੀਐਸ/(ਇਨਪੁਟਸ ਐਨਆਈਐਸਸੀਆਈਆਰ)
(Release ID: 1688700)
Visitor Counter : 186