ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪ੍ਰਸਿੱਧ ਖੇਡ ਵਿਗਿਆਨ ਮਾਹਿਰ ਜੇਨਾਡੀਜਸ ਸੋਕੋਲੋਵਾਸ ਦੇ ਰਾਸ਼ਟਰੀ ਤੈਰਾਕੀ ਕੈਂਪ ਲਈ ਦੌਰੇ ਨੂੰ ਟੌਪਸ ਦੁਆਰਾ ਕਵਰ ਕੀਤਾ ਜਾਏਗਾ

Posted On: 13 JAN 2021 6:25PM by PIB Chandigarh

 ਮਸ਼ਹੂਰ ਫਿਜ਼ੀਓਲੋਜਿਸਟ ਅਤੇ ਸਪੋਰਟਸ ਸਾਇੰਸ ਮਾਹਿਰ ਡਾ. ਜੇਨਾਡੀਜਸ ਸੋਕੋਲੋਵਾਸ ਇਸ ਸਾਲ 11 ਜਨਵਰੀ ਤੋਂ 21 ਫਰਵਰੀ ਦੇ ਦਰਮਿਆਨ ਸੀਐੱਸਈ ਬੰਗਲੌਰ ਵਿਖੇ ਲਗਾਏ ਜਾ ਰਹੇ ਰਾਸ਼ਟਰੀ ਤੈਰਾਕੀ ਕੈਂਪ ਦੌਰਾਨ 6 ਦਿਨਾਂ ਲਈ ਦੌਰੇ ‘ਤੇ ਆਉਣਗੇ। ਉਨ੍ਹਾਂ ਦੇ ਇਸ ਦੌਰੇ ਨਾਲ ਸੀਨੀਅਰ ਕੌਮੀ ਕੈਂਪਰਾਂ ਅਤੇ ਟੌਪਸ ਡਿਵੈਲਪਮੈਂਟਲ ਸਵਿਮਰਜ਼, ਜਿਵੇਂ ਸ੍ਰੀਹਰੀ ਨਟਰਾਜ, ਕੁਸ਼ਾਗਰ ਰਾਵਤ ਅਤੇ ਮਿਹਿਰ ਆਂਬਰੇ ਦੀ ਟ੍ਰੇਨਿੰਗ ਅਤੇ ਤਿਆਰੀ ਨੂੰ ਹੁਲਾਰਾ ਮਿਲੇਗਾ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਮਾਹਿਰ ਤੱਕ ਪਹੁੰਚ ਹਾਸਲ ਹੋਵੇਗੀ।

 

 ਡਾ. ਸੋਕੋਲੋਵਾਸ ਯੂਐੱਸਏ ਸਵਿਮਿੰਗ ਫੈਡਰੇਸ਼ਨ ਦੇ ਫਿਜ਼ੀਓਲੋਜੀ ਅਤੇ ਸਪੋਰਟ ਸਾਇੰਸ ਵਿਭਾਗ ਦੇ 8 ਸਾਲਾਂ ਤੱਕ ਪ੍ਰਮੁੱਖ ਰਹੇ ਹਨ ਅਤੇ ਉਨ੍ਹਾਂ ਨੇ ਯੂਐੱਸ ਦੇ ਤੈਰਾਕਾਂ, ਵਾਟਰ ਪੋਲੋ ਖਿਡਾਰੀਆਂ ਅਤੇ ਟਰਾਇਥਲੀਟਾਂ ਦੀ ਦੇਖਭਾਲ ਦਾ ਕੰਮ ਵੀ ਸੰਭਾਲਿਆ ਹੈ। ਡਾ. ਸੋਕੋਲੋਵਸ ਪ੍ਰਸਿੱਧ ਖੋਜ ਵਿਧੀ ਨੂੰ ਪ੍ਰਮੁੱਖ ਤੈਰਾਕਾਂ ਤੋਂ ਸਲਾਹ-ਮਸ਼ਵਰਾ ਮਿਲਿਆ ਹੈ ਜਿਨ੍ਹਾਂ ਵਿੱਚ 28 ਵਾਰ ਦੇ ਓਲੰਪਿਕ ਤਮਗਾ ਜੇਤੂ ਮਾਈਕਲ ਫੇਲਪਸ ਵੀ ਸ਼ਾਮਲ ਹਨ।

 

 ਉਨ੍ਹਾਂ ਦੀ ਫੇਰੀ, ਜੋ ਕਿ 2 ਫਰਵਰੀ ਤੋਂ 7 ਫਰਵਰੀ 2021 ਤੱਕ ਪ੍ਰਸਤਾਵਿਤ ਹੈ, ਦੇ ਨਿਮਨ ਲਿਖਤ ਉਦੇਸ਼ ਹੋਣਗੇ:

 

 1. ਸਵਿਮ ਪਾਵਰ ਟੈਸਟ

 

 2. ਲੈਕਟੇਟ ਕਲੀਅਰੈਂਸ ਟੈਸਟ

 

 3. ਲੈਕਟੇਟ ਹਾਰਟ ਪ੍ਰੋਫਾਈਲ

 

 4. ਸੀਜ਼ਨਲ ਟ੍ਰੇਨਿੰਗ ਡਿਜ਼ਾਈਨ

 

 5. ਕੋਚ ਵਰਕਸ਼ਾਪ

 

 ਉਨ੍ਹਾਂ ਦੇ ਦੌਰੇ ਨਾਲ ਸਿਰਫ ਤੈਰਾਕਾਂ ਨੂੰ ਹੀ ਨਹੀਂ, ਬਲਕਿ ਕੋਚਾਂ ਨੂੰ ਵੀ ਸਹਾਇਤਾ ਮਿਲੇਗੀ, ਜਿਨ੍ਹਾਂ ਨੂੰ ਅਥਲੀਟਾਂ ਲਈ ਟ੍ਰੇਨਿੰਗ ਅਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਵਰਤੀ ਜਾਂਦੀ ਤਕਨਾਲੋਜੀ ਬਾਰੇ ਜਾਣਕਾਰੀ ਹਾਸਲ ਹੋਵੇਗੀ।

 

 ਸਵਿਮਿੰਗ ਫੈਡ੍ਰੇਸ਼ਨ ਆਫ ਇੰਡੀਆ ਦੇ ਸੱਕਤਰ ਜਨਰਲ, ਮੋਨਲ ਚੋਕਸ਼ੀ ਸੋਕੋਲੋਵਾਸ ਨੂੰ ਕੈਂਪ ਵਿੱਚ ਲਿਆਉਣ ਲਈ ਉਤਸੁਕ ਹਨ ਅਤੇ ਆਸਵੰਦ ਹਨ ਕਿ ਇਸ ਨਾਲ ਤੈਰਾਕਾਂ ਦੇ ਲੰਮੇ ਸਮੇਂ ਦੇ ਵਿਕਾਸ ਵਿੱਚ ਸਹਾਇਤਾ ਹੋਵੇਗੀ, ਇਹ ਕਹਿੰਦਿਆਂ “ਮੈਂ 

ਡਾ. ਜੇਨਾਡੀਜਸ ਸੋਕੋਲੋਵਾਸ ਵਰਗੇ ਵਿਸ਼ਵ ਪੱਧਰ ਦੇ ਪ੍ਰਸਿਧ ਖੇਡ ਵਿਗਿਆਨੀ ਨੂੰ ਭਾਰਤ ਲਿਆਉਣ ਦੇ ਐੱਸਐੱਫਆਈ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਸਪੋਰਟਸ ਅਥਾਰਿਟੀ ਆਫ ਇੰਡੀਆ (SAI) ਦਾ ਬਹੁਤ ਧੰਨਵਾਦ ਕਰਦਾ ਹਾਂ। ਇਹ ਫੇਰੀ ਵਿਸ਼ਵ ਪੱਧਰੀ ਖੇਡ ਵਿਗਿਆਨ ਸਹਾਇਤਾ ਨੂੰ ਸਾਡੇ ਕੁਲੀਨ ਤੈਰਾਕਾਂ ਅਤੇ 2024 ਅਤੇ 2028 ਦੀਆਂ ਸੰਭਾਵਿਤ ਪ੍ਰਤਿਭਾਵਾਂ ਦੇ ਨੇੜੇ ਲਿਆਉਣ ਨਾਲ ਭਾਰਤੀ ਤੈਰਾਕੀ ਵਿੱਚ ਗੁਣਾਤਮਕ ਤਬਦੀਲੀਆਂ ਲਿਆਏਗੀ।”

 

 ਡਾ. ਸੋਕੋਲੋਵਾਸ ਦੇ ਦੌਰੇ ਦਾ ਸਮੁੱਚਾ ਖਰਚਾ 8.78 ਲੱਖ ਰੁਪਏ ਹੈ ਜੋ ਟਾਰਗਿਟ ਓਲੰਪਿਕ ਪੋਡਿਅਮ ਸਕੀਮ ਦੇ ਅਧੀਨ ਕੀਤਾ ਜਾਏਗੀ। ਲਾਗਤ ਵਿੱਚ ਪ੍ਰੋਫੈਸ਼ਨਲ ਚਾਰਜਿਜ਼, ਹਵਾਈ ਕਿਰਾਏ, ਬੋਰਡਿੰਗ ਅਤੇ ਰਿਹਾਇਸ਼, ਵੀਜ਼ਾ ਅਤੇ ਆਵਾਜਾਈ ਖਰਚੇ ਸ਼ਾਮਲ ਹਨ।

 

*********


 

ਐੱਨਬੀ/ਓਏ



(Release ID: 1688431) Visitor Counter : 151