ਮੰਤਰੀ ਮੰਡਲ
ਕੈਬਨਿਟ ਨੇ ਭਾਰਤੀ ਵਾਯੂ ਸੈਨਾ (ਆਈਏਐੱਫ) ਲਈ ਐੱਚਏਐੱਲ ਤੋਂ 83 ਲਾਈਟ ਕੰਬੈਟ ਏਅਰਕ੍ਰਾਫਟਸ (ਐੱਲਸੀਏ) ‘ਤੇਜਸ’ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ
Posted On:
13 JAN 2021 5:25PM by PIB Chandigarh
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ 13 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ 45,696 ਕਰੋੜ ਰੁਪਏ ਦੀ ਲਾਗਤ ਨਾਲ 73 ਐੱਲਸੀਏ ਤੇਜਸ ਐੱਮਕੇ -1ਏ ਲੜਾਕੂ ਹਵਾਈ ਜਹਾਜ਼ ਅਤੇ 10 ਐੱਲਸੀਏ ਤੇਜਸ ਐੱਮਕੇ -1 ਟ੍ਰੇਨਰ ਹਵਾਈ ਜਹਾਜ਼ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ-ਨਾਲ 1,202 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਡਿਜ਼ਾਈਨ ਅਤੇ ਵਿਕਾਸ ਲਈ ਵੀ ਪ੍ਰਵਾਨਗੀ ਦਿੱਤੀ ਗਈ।
ਲਾਈਟ ਕੰਬੈਟ ਏਅਰਕ੍ਰਾਫਟ ਐੱਮਕੇ -1ਏ ਵੇਰੀਐਂਟ ਸਵਦੇਸ਼ ਵਿੱਚ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ ਕੀਤਾ ਇੱਕ ਅਤਿ-ਆਧੁਨਿਕ 4+ ਪੀੜ੍ਹੀ ਦਾ ਲੜਾਕੂ ਜਹਾਜ਼ ਹੈ। ਇਹ ਜਹਾਜ਼ ਐਕਟਿਵ ਇਲੈਕਟ੍ਰੌਨੀਕਲੀ ਸਕੈਨਡ ਐਰੇ (ਏਈਐੱਸਏ) ਰਾਡਾਰ, ਵਿਜ਼ੂਅਲ ਰੇਂਜ ਤੋਂ ਪਰ੍ਹੇ ਦਾ ਮਿਜ਼ਾਈਲ (ਬੀਵੀਆਰ), ਇਲੈਕਟ੍ਰੌਨਿਕ ਵਾਰਫੇਅਰ (ਈਡਬਲਿਊ) ਸੂਟ ਅਤੇ ਏਅਰ ਟੂ ਏਅਰ ਰੀਫਿਊਲਿੰਗ (ਏਏਆਰ) ਦੀਆਂ ਨਾਜ਼ੁਕ ਸੰਚਾਲਨ ਸਮਰੱਥਾਵਾਂ ਨਾਲ ਲੈਸ ਹੈ, ਜੋ ਭਾਰਤੀ ਵਾਯੂ ਸੈਨਾ (ਆਈਏਐੱਫ) ਦੀਆਂ ਅਪਰੇਸ਼ਨਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਹੋਵੇਗਾ।
ਇਹ ਪਹਿਲੀ “ਖਰੀਦ (ਭਾਰਤੀ-ਮੂਲ ਰੂਪ ਵਿੱਚ ਡਿਜ਼ਾਈਨਡ, ਵਿਕਸਿਤ ਅਤੇ ਨਿਰਮਿਤ)” ਸ਼੍ਰੇਣੀ ਦੀ ਲੜਾਕੂ ਹਵਾਈ ਜਹਾਜ਼ਾਂ ਦੀ ਖਰੀਦ ਹੈ ਜਿਸ ਵਿੱਚ 50% ਸਵਦੇਸ਼ੀ ਸਮੱਗਰੀ ਲਗਾਈ ਗਈ ਹੈ ਜੋ ਪ੍ਰੋਗਰਾਮ ਦੇ ਅੰਤ ਤੱਕ ਹੌਲ਼ੀ-ਹੌਲ਼ੀ 60% ਤੱਕ ਪਹੁੰਚ ਜਾਵੇਗੀ।
ਕੈਬਨਿਟ ਨੇ ਪ੍ਰੋਜੈਕਟ ਦੇ ਤਹਿਤ ਭਾਰਤੀ ਵਾਯੂ ਸੈਨਾ (ਆਈਏਐੱਫ) ਦੁਆਰਾ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਬੇਸ ਡਿਪੂ ਵਿਖੇ ਮੁਰੰਮਤ ਕਰਨ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਇਆ ਜਾ ਸਕੇ ਜਿਸ ਨਾਲ ਮਿਸ਼ਨ ਦੀਆਂ ਨਾਜ਼ੁਕ ਪ੍ਰਣਾਲੀਆਂ ਲਈ ਬਦਲਾਅ ਦਾ ਸਮਾਂ ਘੱਟ ਕੀਤਾ ਜਾ ਸਕੇਗਾ ਅਤੇ ਅਪਰੇਸ਼ਨਲ ਜ਼ਰੂਰਤਾਂ ਲਈ ਜਹਾਜ਼ਾਂ ਦੀ ਉਪਲਬਧਤਾ ਵੱਧ ਸਕੇਗੀ। ਇਹ ਆਈਏਐੱਫ ਨੂੰ ਸਬੰਧਿਤ ਬੇਸਾਂ 'ਤੇ ਮੁਰੰਮਤ ਢਾਂਚੇ ਦੀ ਉਪਲਬਧਤਾ ਦੇ ਕਾਰਨ ਬੇੜੇ ਨੂੰ ਵਧੇਰੇ ਅਸਰਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਰਕਰਾਰ ਰੱਖਣ ਦੇ ਯੋਗ ਬਣਾਏਗਾ।
ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ, ਭਾਰਤ ਰੱਖਿਆ ਸੈਕਟਰ ਵਿੱਚ ਅਤਿ ਆਧੁਨਿਕ ਕਟਿੰਗ ਐੱਜ ਤਕਨੀਕਾਂ ਅਤੇ ਪ੍ਰਣਾਲੀਆਂ ਦੇ ਸਵਦੇਸ਼ ਵਿੱਚ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਆਪਣੀ ਸ਼ਕਤੀ ਵਿਚ ਨਿਰੰਤਰ ਵਾਧਾ ਕਰ ਰਿਹਾ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ, ਐੱਚਏਐੱਲ ਦੁਆਰਾ ਲਾਈਟ ਕੰਬੈਟ ਏਅਰਕ੍ਰਾਫਟ ਦੇ ਨਿਰਮਾਣ ਨਾਲ ਆਤਮਨਿਰਭਰ ਭਾਰਤ ਪਹਿਲ ਅਤੇ ਦੇਸ਼ ਵਿੱਚ ਰੱਖਿਆ ਉਤਪਾਦਨ ਅਤੇ ਰੱਖਿਆ ਉਦਯੋਗ ਦੇ ਸਵਦੇਸ਼ੀਕਰਨ ਨੂੰ ਹੁਲਾਰਾ ਮਿਲੇਗਾ। ਡਿਜ਼ਾਈਨ ਅਤੇ ਮੈਨੂਫੈਕਚਰਿੰਗ ਸੈਕਟਰਾਂ ਵਿੱਚ ਕੰਮ ਕਰ ਰਹੀਆਂ ਸੂਖਮ, ਲਘੂ ਅਤੇ ਦਰਮਿਆਨੇ ਦਰਜੇ ਦੀਆਂ ਇਕਾਈਆਂ (ਐੱਮਐੱਸਐੱਮਈਜ਼) ਸਮੇਤ ਤਕਰੀਬਨ 500 ਭਾਰਤੀ ਕੰਪਨੀਆਂ ਇਸ ਖਰੀਦ ਵਿੱਚ ਐੱਚਏਐੱਲ ਨਾਲ ਕੰਮ ਕਰਨਗੀਆਂ। ਇਹ ਪ੍ਰੋਗਰਾਮ ਭਾਰਤੀ ਏਅਰੋਸਪੇਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਇੱਕ ਜੀਵੰਤ ਆਤਮਨਿਰਭਰ-ਸੈਲਫ-ਸਸਟੇਨਿੰਗ ਈਕੋਸਿਸਟਮ ਵਿੱਚ ਬਦਲਣ ਲਈ ਉਤਪ੍ਰੇਰਕ ਵਜੋਂ ਕੰਮ ਕਰੇਗਾ।
**********
ਏਬੀਬੀ/ਨੈਂਪੀ/ਕੇਏ/ਰਾਜੀਬ
(Release ID: 1688426)
Visitor Counter : 231
Read this release in:
Malayalam
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada