ਵਣਜ ਤੇ ਉਦਯੋਗ ਮੰਤਰਾਲਾ
ਅਪੀਡਾ ਨੇ ਏਪੀਡੀਐਮਪੀ ਦੇ ਐਫਪੀਓਜ਼ ਅਤੇ ਬਾਜਰਾ ਬਰਾਮਦਕਾਰਾਂ ਨਾਲ ਬਾਜਰਾ ਉਤਪਾਦਾਂ ਨੂੰ ਉਤਸ਼ਾਹਤ ਕਰਨ ਲਈ ਵੀਬੀਐਸਐਮ ਆਯੋਜਿਤ ਕੀਤੀ
Posted On:
13 JAN 2021 2:34PM by PIB Chandigarh
ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੌ਼ਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੀਡਾ) ਨੇ ਆਂਧਰ ਪ੍ਰਦੇਸ਼ ਡਰੌਟ ਮਿਟੀਗੇਸ਼ਨ ਪ੍ਰੋਜੈਕਟ (ਏਪੀਡੀਐਮਪੀ),ਜੋ ਆਈਐਫਏਡੀ ਵਲੋਂ ਫ਼ੰਡਡ ਬਾਹਰੀ ਸਹਾਇਤਾ ਪ੍ਰੋਜੈਕਟ ਹੈ, ਦੇ ਸਹਿਯੋਗ ਨਾਲ ਮਾਰਕੀਟਿੰਗ ਸੰਪਰਕ ਸਥਾਪਤ ਕਰਨ ਲਈ ਬਾਜਰਾ ਬਰਾਮਦਕਾਰਾਂ ਅਤੇ ਬਾਜਰੇ ਦੇ ਐਫਪੀਓਜ਼ ਨਾਲ ਵਰਚੁਅਲੀ ਤੌਰ ਤੇ ਖਰੀਦਦਾਰ-ਵਿਕਰੇਤਾ ਸੰਮੇਲਨ ਦਾ ਆਯੋਜਨ ਕੀਤਾ।
ਬਾਜਰਾ ਅਤੇ ਬਾਜਰਾ ਉਤਪਾਦਾਂ ਦੀ ਬਰਾਮਦ ਵਿਚ ਵਾਧੇ ਦੀ ਸੰਭਾਵਨਾ ਤੇ ਵਿਚਾਰ ਕਰਦਿਆਂ ਸਰਕਾਰ ਵਲੋਂ ਨਿਊਟਰੀ ਸੀਰੀਅਲਜ਼ ਦੇ ਬਾਜਰਾ ਖੇਤਰ ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ ਅਪੀਡਾ ਇੰਡੀਅਨ ਇੰਸਟੀਚਿਊਟ ਆਫ ਮਿਲੇਟ ਰਿਸਰਚ (ਆਈਆਈਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਨਿਊਟ੍ਰਿਸ਼ਨ (ਸੀਐਫਟੀਆਰਆਈ) ਅਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐਫਪੀਓਜ਼) ਵਰਗੇ ਹਿੱਤਧਾਰਕਾਂ ਲਈ ਬਾਜਰਾ ਅਤੇ ਬਾਜਰਾ ਉਤਪਾਦਾਂ ਵਾਸਤੇ ਆਉਂਦੇ 5 ਸਾਲਾਂ ਲਈ ਯੋਜਨਾਬੰਦੀ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਪਲੇਟਫਾਰਮ ਨੇ ਬਰਾਮਦਕਾਰਾਂ ਅਤੇ ਐਫਪੀਓਜ਼ ਨੂੰ ਸਪਲਾਈ ਅਤੇ ਉਤਪਾਦਾਂ ਦੀ ਸੋਰਸਿੰਗ ਲਈ ਇਕ-ਦੂਜੇ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।
ਅਪੀਡਾ ਅਗਲੇ 5 ਸਾਲਾਂ ਦੇ ਅਰਸੇ ਯਾਨੀਕਿ 2021-2026 ਲਈ ਬਾਜਰਾ ਅਤੇ ਬਾਜਰਾ ਉਤਪਾਦਾਂ ਦੀ ਬਰਾਮਦ ਵਧਾਉਣ ਲਈ ਇਕ ਕਾਰਜਯੋਜਨਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਕਿ ਟੀਚੇ ਦੀ ਸਮਾਂਬੱਧ ਢੰਗ ਨਾਲ ਪ੍ਰਾਪਤੀ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਜੈਵਿਕ ਬਾਜਰੇ ਦੇ ਸਮੂਹਾਂ ਦੀ ਪਛਾਣ, ਐਫਪੀਓਜ਼ ਅਤੇ ਬਾਜਰੇ ਦੇ ਬਰਾਮਦਕਾਰਾਂ ਦੀ ਰਜਿਸਟ੍ਰੇਸ਼ਨ ਅਪੀਡਾ ਵਲੋਂ ਵਿਕਸਤ ਕੀਤੇ ਗਏ ਫਾਰਮਰ ਕਨੈਕਟ ਪੋਰਟਲ ਤੇ ਖਰੀਦ ਅਤੇ ਵਿੱਕਰੀ ਦੀ ਗਤੀਵਿਧੀ ਲਈ ਗੱਲਬਾਤ ਅਤੇ ਭਾਰਤੀ ਬਾਜਰੇ ਦੀ ਪ੍ਰਮੋਸ਼ਨ ਲਈ ਸੰਭਾਵਤ ਨਵੀਆਂ ਅੰਤਰਰਾਸ਼ਟਰੀ ਮੰਡੀਆਂ ਦੀ ਪਛਾਣ ਕੀਤੀ ਜਾਵੇਗੀ।
ਭਾਰਤ ਵਿਚ ਹਾਲ ਦੇ ਹੀ ਸਾਲਾਂ ਵਿਚ ਅਤੇ ਬਰਾਮਦ ਲਈ ਵੱਖ-ਵੱਖ ਦੇਸ਼ਾਂ ਵਿਚ ਬਾਜਰੇ ਦੀ ਖਪਤ ਵਿਚ ਦਿਲਚਸਪੀ ਵਧ ਰਹੀ ਹੈ ਅਤੇ ਇਸ ਨੇ ਬਾਜਰੇ ਦੇ ਵਿਕਾਸ ਦੇ ਪ੍ਰੌਸਪੈਕਟਸ ਨੂੰ ਸਮਰਥਨ ਦਿੱਤਾ ਹੈ।
ਅਪੀਡਾ ਦੇ ਚੇਅਰਮੈਨ ਡਾ. ਐਮ ਅੰਗਾਮੁਥੂ, ਆਂਧਰ ਪ੍ਰਦੇਸ਼ ਸਰਕਾਰ ਦੇ ਖੇਤੀਬਾਡ਼ੀ ਕਮਿਸ਼ਨਰ ਸ਼੍ਰੀ ਐਚ ਅਰੁਨ ਕੁਮਾਰ, ਏਪੀਡੀਐਮਪੀ ਦੇ ਸੀਓਓ, ਸ਼੍ਰੀ ਜੀ ਵਿਨੇਚੰਦ, ਅਪੀਡਾ ਦੇ ਸੀਨੀਅਰ ਅਧਿਕਾਰੀਆਂ ਅਤੇ ਏਪੀਪੀਡੀਐਮਪੀ, ਐਫਪੀਓਜ਼ ਅਤੇ ਬਾਜਰੇ ਦੇ ਬਰਾਮਦਕਾਰਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।
ਬਾਜਰਾ ਆਮ ਤੌਰ ਤੇ ਛੋਟੇ ਬੀਜਾਂ ਵਾਲੇ ਘਾਹ ਦੀ ਸ਼੍ਰੇਣੀ ਦਾ ਉਤਪਾਦ ਹੈ ਜਿਸ ਨੂੰ ਅਕਸਰ ਨਿਊਟਰੀ ਸੀਰੀਅਲਜ਼ ਅਤੇ ਸੋਰਘਮ, ਪਰਲ ਮਿਲੇਟ, ਰਾਗੀ, ਸਮਾਲ ਮਿਲੇਟ, ਫਾਕਸਟੇਲ ਮਿਲੇਟ, ਪਰੋਸੋ ਮਿਲੇਟ, ਬਾਰਨਯਾਰਡ ਮਿਲੇਟ, ਕੋਡੋ ਮਿਲੇਟ ਅਤੇ ਹੋਰ ਬਾਜਰੇ ਦੇ ਵਰਗਾਂ ਵਿਚ ਸ਼੍ਰੇਣੀਬਧ ਕੀਤਾ ਗਿਆ ਹੈ। ਬਾਜਰਾ ਆਮ ਤੌਰ ਤੇ ਛੋਟੇ ਬੀਜਾਂ ਵਾਲੀ ਸੀਰੀਅਲਜ਼ ਫਸਲ ਹੈ ਅਤੇ ਆਪਣੀ ਪੌਸ਼ਟਿਕ ਗੁਣਾਂ ਲਈ ਮਸ਼ਹੂਰ ਹੈ।
----------------------
ਵਾਈਬੀ ਐਸਐਸ
(Release ID: 1688364)
Visitor Counter : 176