ਮੰਤਰੀ ਮੰਡਲ

ਕੈਬਿਨਟ ਨੇ ਵਿਗਿਆਨਿਕ ਤੇ ਤਕਨੀਕੀ ਸਹਿਯੋਗ ਦੇ ਲਈ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 13 JAN 2021 1:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਿਨਟ ਨੇ ਅੱਜ ਭਾਰਤ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨੈਸ਼ਨਲ ਸੈਂਟਰ ਆਵ੍ ਮਿਟਿਓਰੋਲੋਜੀ (ਮੌਸਮ ਵਿਗਿਆਨ) ਦਰਮਿਆਨ ਵਿਗਿਆਨ ਤੇ ਤਕਨੀਕੀ ਸਹਿਯੋਗ ਦੇ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਹਿਮਤੀ ਪੱਤਰ ਦੇ ਤਹਿਤ ਰਡਾਰ, ਉਪਗ੍ਰਹਿ, ਅਤੇ ਜਵਾਰ ਮਾਪਣ ਭੁਚਾਲ ਅਤੇ ਮੌਸਮ ਵਿਗਿਆਨਕ ਸਟੇਸ਼ਨਾਂ  ਜਿਹੀਆਂ ਸੇਵਾਵਾਂ ਨਾਲ ਸਬੰਧਿਤ ਜਾਣਕਾਰੀ, ਆਂਕੜੇ ਅਤੇ ਮੌਸਮ ਵਿਗਿਆਨ, ਭੁਚਾਲ ਵਿਗਿਆਨ ਅਤੇ ਸਮੁੰਦਰ ਵਿਗਿਆਨ ਨਾਲ ਸਬੰਧਿਤ ਅਪਰੇਸ਼ਨਲ ਉਤਪਾਦਾਂ ਆਦਿ ਦੇ ਅਦਾਨ-ਪ੍ਰਦਾਨ ਦਾ ਪ੍ਰਸਤਾਵ ਹੈ।

 

  • ਵਿਗਿਆਨੀਆਂ, ਰਿਸਰਚ ਸਕਾਲਰਾਂ ਅਤੇ ਮਾਹਿਰਾਂ ਆਦਿ ਦੀ ਰਿਸਰਚ, ਟੈਸਟਿੰਗ, ਸਲਾਹ-ਮਸ਼ਵਰੇ ਆਦਿ ਦੇ ਲਈ ਦੋਹਾਂ ਦੇਸ਼ਾਂ ਦਰਮਿਆਨ ਯਾਤਰਾਵਾਂ ਅਤੇ ਅਨੁਭਵਾਂ ਦਾ ਅਦਾਨ-ਪ੍ਰਦਾਨ, ਜਲਵਾਯੂ ਸਬੰਧੀ ਜਾਣਕਾਰੀ ‘ਤੇ ਕੇਂਦ੍ਰਿਤ ਸੇਵਾਵਾਂ, ਟਰੌਪੀਕਲ ਚਕਰਵਾਤ ਦੀ ਚੇਤਾਵਨੀ ਨਾਲ ਸਬੰਧਿਤ ਉਪਗ੍ਰਹਿ ਡੇਟਾ ਦਾ ਉਪਯੋਗ ਕਰਨ ਦੇ ਸਬੰਧ ਵਿੱਚ ਅਦਾਨ-ਪ੍ਰਦਾਨ।

 

  • ਸਮਾਨ ਹਿਤ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਵਿਗਿਆਨਕ ਅਤੇ ਤਕਨੀਕੀ ਜਾਣਕਾਰੀ ਦਾ ਅਦਾਨ-ਪ੍ਰਦਾਨ।

 

  • ਦੁਵੱਲੇ ਵਿਗਿਆਨਕ ਅਤੇ ਤਕਨੀਕੀ ਸੈਮੀਨਾਰ/ਵਰਕਸ਼ਾਪ/ਕਾਨਫਰੰਸਾਂ ਦਾ ਆਯੋਜਨ ਅਤੇ ਦੋਹਾਂ ਦੇਸ਼ਾਂ ਦੇ ਸਮਾਨ ਹਿਤ ਦੇ ਵਿਸ਼ਿਆਂ ਤੇ ਸਹਿਮਤੀ ਪੱਤਰ ਵਿੱਚ ਵਰਣਨ ਕੀਤੇ ਸਹਿਯੋਗ ਦੇ ਖੇਤਰਾਂ ਦੇ ਸਬੰਧ ਵਿੱਚ ਮੌਜੂਦ ਸਮੱਸਿਆਵਾਂ ‘ਤੇ ਟ੍ਰੇਨਿੰਗ ਕੋਰਸ ਚਲਾਏ ਜਾਣੇ।

 

  • ਦੋਹਾਂ ਪੱਖਾਂ ਦੁਆਰਾ ਆਪਸੀ ਤੌਰ ‘ਤੇ ਸਹਿਮਤੀ ਬਣਾ ਕੇ ਹੋਰ ਖੇਤਰਾਂ ਵਿੱਚ ਸਹਿਯੋਗ।

 

  • ਆਪਸੀ ਸਹਿਮਤੀ ਨਾਲ ਸਮੁੰਦਰੀ ਜਲ ‘ਤੇ ਮੌਸਮ ਵਿਗਿਆਨ ਸਬੰਧੀ ਅਬਜ਼ਰਵੇਸ਼ਨ ਨੈੱਟਵਰਕ ਸਥਾਪਿਤ ਕਰਨਾ।

 

  • ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਉੱਤਰ-ਪੂਰਬ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਓਮਾਨ ਸਾਗਰ ਅਤੇ ਅਰਬ ਸਾਗਰ ਵਿੱਚ ਉੱਠਣ ਵਾਲੇ ਸੁਨਾਮੀ ਦੇ ਅਧਿਕ ਭਰੋਸੇਯੋਗ ਅਤੇ ਤੇਜ਼ ਪੂਰਵ-ਅਨੁਮਾਨ ਦੇ ਲਈ ਸੁਨਾਮੀ ਮਾਡਲ ਬਾਰੇ ਖੋਜ ਦੀ ਵਿਸ਼ੇਸ਼ ਸਮਰੱਥਾਵਾਂ ਦੇ ਨਿਰਮਾਣ ਵਿੱਚ ਸਹਿਯੋਗ।

 

  • ਸੁਨਾਮੀ ਪੂਰਵ-ਚੇਤਾਵਨੀ ਕੇਂਦਰਾਂ ਵਿੱਚ, ਸੁਨਾਮੀ ਪੂਰਵ-ਅਨੁਮਾਨ ਕਾਰਜ ਦੇ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਪੂਰਵ-ਅਨੁਮਾਨ ਸਬੰਧੀ ਸੌਫਟਵੇਅਰ ਸਥਾਪਿਤ ਕਰਨ ਦੇ ਲਈ ਸਹਿਯੋਗ।

 

  • ਅਰਬ ਸਾਗਰ ਅਤੇ ਓਮਾਨ ਸਾਗਰ ਵਿੱਚ ਸੁਨਾਮੀ ਦੀ ਸਥਿਤੀ ਉਤਪੰਨ ਕਰਨ ਵਿੱਚ ਸਹਾਇਕ ਭੁਚਾਲ ਸਬੰਧੀ ਗਤੀਵਿਧੀਆਂ ਦੀ ਨਿਗਰਾਨੀ ਦੇ ਲਈ ਭਾਰਤ ਦੇ ਦੱਖਣ-ਪੱਛਮ ਅਤੇ ਸੰਯੁਕਤ ਅਰਬ ਅਮੀਰਾਤ ਦੇ ਉੱਤਰ ਵਿੱਚ ਸਥਾਪਿਤ ਭੁਚਾਲ ਮਾਪੀ ਕੇਂਦਰਾਂ ਤੋਂ ਪ੍ਰਾਪਤ ਰੀਅਲ-ਟਾਈਮ ਅੰਕੜਿਆਂ ਦਾ ਅਦਾਨ-ਪ੍ਰਦਾਨ।

 

  • ਭੁਚਾਲ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਜਿਸ ਦੇ ਤਹਿਤ ਅਰਬ ਸਾਗਰ ਅਤੇ ਓਮਾਨ ਸਾਗਰ ਵਿੱਚ ਸੁਨਾਮੀ ਪੈਦਾ ਕਰਨ ਵਿੱਚ ਸਮਰੱਥ ਭੁਚਾਲ ਸਬੰਧੀ ਗਤੀਵਿਧੀਆਂ ਦਾ ਅਧਿਐਨ ਕੀਤਾ ਜਾ ਸਕੇ।

 

  • ਰੇਤ ਅਤੇ ਧੂੜ੍ਹ ਭਰੀ ਹਨੇਰੀ ਦੇ ਸਬੰਧ ਵਿੱਚ ਪੂਰਵ-ਚੇਤਾਵਨੀ ਪ੍ਰਣਾਲੀ ਦੇ ਖੇਤਰ ਵਿੱਚ ਜਾਣਕਾਰੀ ਦਾ ਅਦਾਨ-ਪ੍ਰਦਾਨ।

 

 

 

ਪਿਛੋਕੜ:

ਮੌਸਮ ਸਬੰਧੀ ਸੇਵਾਵਾਂ ਅਰਥਵਿਵਸਥਾ ਦੇ ਮੌਸਮ ‘ਤੇ ਨਿਰਭਰ ਖੇਤਰਾਂ ਦੀ ਕਾਰਜਕੁਸ਼ਲਤਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਕਰਦੀਆਂ ਹਨ। ਇਸ ਦੇ ਨਾਲ ਹੀ ਉਹ ਖੇਤਰ ਦੀ ਆਰਥਿਕ ਪ੍ਰਗਤੀ ਦੇ ਮਹੱਤਵਪੂਰਨ ਕਾਰਕਾਂ-ਖੇਤੀਬਾੜੀ, ਟਰਾਂਸਪੋਰਟ ਅਤੇ ਜਲ ਆਦਿ ਜਿਹੇ ਮੌਸਮ ‘ਤੇ ਨਿਰਭਰ ਆਰਥਿਕ ਖੇਤਰਾਂ ਨੂੰ ਉਤਪੰਨ ਖਤਰੇ ਦਾ ਵੀ ਪ੍ਰਬੰਧਨ ਕਰਦੀਆਂ ਹਨ। ਖੇਤਰੀ ਅਤੇ ਆਲਮੀ ਸਹਿਯੋਗ ਦੇ ਮਾਧਿਅਮ ਨਾਲ ਇਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਉਂਕਿ ਦੇਸ਼ ਪੂਰਵ-ਚੇਤਾਵਨੀ ਪ੍ਰਣਾਲੀਆਂ ਵਿੱਚ ਨਿਵੇਸ਼ ਕਰਦੇ ਹਨ ਅਤੇ ਮੌਸਮ ਅਤੇ ਪੂਰਵ-ਅਨੁਮਾਨ ਸੇਵਾਵਾਂ ਦਾ ਆਧੁਨਿਕੀਕਰਨ ਕਰਦੇ ਹਨ। ਮੌਸਮ ਦੀ ਹਮੇਸ਼ਾ ਬਦਲਣ ਵਾਲੀ ਪ੍ਰਕਿਰਤੀ ਦੇ ਕਾਰਨ, ਖੇਤਰੀ ਸਹਿਯੋਗ ਬਦਲਦੇ ਮੌਸਮ ਪੈਟਰਨ ਦੀ ਸਮਝ ਨੂੰ ਬਿਹਤਰ ਬਣਾਉਣ, ਪ੍ਰਭਾਵੀ ਪ੍ਰਤੀਕਿਰਿਆ ਰਣਨੀਤੀਆਂ, ਘੱਟ ਨਿਵੇਸ਼ ਲਾਗਤ ਅਤੇ ਖੇਤਰੀ ਰੂਪ ਨਾਲ ਪ੍ਰਾਸੰਗਿਕ ਤਕਨੀਕੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਮੌਸਮ ਸੇਵਾਵਾਂ ਦੇ ਆਧੁਨਿਕੀਕਰਨ ਅਤੇ ਸਥਿਰਤਾ ਵਿੱਚ ਸਬੰਧਿਤ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਦਦ ਕਰ ਸਕਦਾ ਹੈ।

ਬਹੁਵਿਧ ਆਪਦਾ ਨੂੰ ਲੈ ਕੇ ਪੂਰਵ -ਚੇਤਾਵਨੀ ਪ੍ਰਣਾਲੀ ਅਤੇ ਜਲਵਾਯੂ ਨਾਲ ਸਬੰਧਿਤ ਗਤੀਵਿਧੀਆਂ ਦੇ ਸੰਦਰਭ ਵਿੱਚ ਐੱਮਓਈਐੱਸ (ਭਾਰਤ) ਅਤੇ ਐੱਨਸੀਐੱਮ-ਯੂਏਈ ਦਰਮਿਆਨ ਸਹਿਯੋਗਾਤਮਕ ਭਾਗੀਦਾਰੀ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੀ ਹੈ।

 

8 ਨਵੰਬਰ, 2019 ਨੂੰ ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪ੍ਰਤੀਨਿਧੀ ਮੰਡਲ ਦੇ ਦੌਰੇ ਦੌਰਾਨ ਭਾਰਤ ਵਿੱਚ ਸਬੰਧਿਤ ਸੰਸਥਾਨਾਂ ਅਤੇ ਐੱਨਸੀਐੱਮ-ਯੂਏਈ ਦੁਆਰਾ ਕੀਤੀਆਂ ਜਾ ਰਹੀਆਂ ਵਿਗਿਆਨਕ ਗਤੀਵਿਧੀਆਂ ‘ਤੇ ਚਰਚਾ ਕੀਤੀ ਗਈ ਅਤੇ ਅਜਿਹੇ ਕਈ ਸਮਾਨ ਖੇਤਰ ਪਾਏ ਗਏ ਜਿਨ੍ਹਾਂ ਵਿੱਚ ਖੋਜ ਦੀ ਜ਼ਰੂਰਤ ਹੈ। ਦੋਹਾਂ ਪੱਖਾਂ ਨੇ ਭਾਰਤ ਦੇ ਤਟਵਰਤੀ ਖੇਤਰਾਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਉੱਤਰ-ਪੂਰਬ ਨੂੰ ਪ੍ਰਭਾਵਿਤ ਕਰਨ ਵਾਲੇ ਅਤੇ ਓਮਾਨ ਸਾਗਰ ਅਤੇ ਅਰਬ ਸਾਗਰ ਵਿੱਚ ਉਤਪੰਨ ਸੁਨਾਮੀ ਦੇ ਤੇਜ਼ ਅਤੇ ਅਧਿਕ ਭਰੋਸੇ-ਯੋਗ ਪੂਰਵ-ਅਨੁਮਾਨਾਂ ਦੇ ਸਬੰਧ ਵਿੱਚ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਵਿੱਚ ਰੁਚੀ ਦਿਖਾਈ।

 

 

****************

ਡੀਐੱਸ

 


(Release ID: 1688357) Visitor Counter : 289