ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨਾਲ ਨਵੀਂ ਸਿੱਖਿਆ ਨੀਤੀ, 2020 ਦੇ ਅਮਲ ਈ ਸਮੀਖਿਆ ਕੀਤੀ।

Posted On: 13 JAN 2021 12:11PM by PIB Chandigarh

ਮੀਟਿੰਗ ਦੌਰਾਨ ਮੰਤਰੀ ਨੇ ਸਿਖਿਆ ਮੰਤਰਾਲਾ ਦੇ ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਦਰਮਿਆਨ ਨਵੀਂ ਸਿੱਖਿਆ ਨੀਤੀ ਦੇ ਅਮਲ ਲਈ ਤਾਲਮੇਲ ਵਾਸਤੇ ਇਕ ਟਾਸਕ ਫੋਰਸ ਗਠਿਤ ਕਰਨ ਦੀ ਸਿਫਾਰਸ਼ ਕੀਤੀ ਤਾਂ ਜੋ ਸਕੂਲ ਸਿੱਖਿਆ ਤੋਂ ਵਿਦਿਆਰਥੀਆਂ ਦੇ ਉੱਚ ਸਿੱਖਿਆ ਵੱਲ ਨਿਰਵਿਘਨ ਪਰਿਵਰਤਨ ਹੋ ਸਕੇ ਮੰਤਰੀ ਨੇ ਸੁਝਾਅ ਦਿੱਤਾ ਕਿ ਨਵੀਂ ਸਿੱਖਿਆ ਨੀਤੀ ਦੇ ਤੇਜੀ ਨਾਲ ਅਮਲ ਨੂੰ ਯਕੀਨੀ ਬਣਾਉਣ ਲਈ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਇਕ ਸਮੀਖਿਆ ਕਮੇਟੀ ਅਤੇ ਇਕ ਅਮਲ ਕਮੇਟੀ ਬਣਾਈ ਜਾਵੇ

 

ਸ਼੍ਰੀ ਪੋਖਰਿਯਾਲ ਨੇ ਪੈਕੇਜ ਸੱਭਿਆਚਾਰ ਤੋਂ ਪੇਟੈਂਟ ਸੱਭਿਆਚਾਰ ਵੱਲ ਤਬਦੀਲੀ ਦੀ ਜਰੂਰਤ ਤੇ ਜ਼ੋਰ ਦਿੱਤਾ ਰਾਸ਼ਟਰੀ ਸਿੱਖਿਆ ਟੈਕਨੋਲੋਜੀ ਫੋਰਮ (ਐਨਈਟੀਐਫ) ਅਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐਨਆਰਐਫ) ਨੀਤੀ ਦੀ ਸਫਲਤਾ ਲਈ ਮਹੱਤਵਪੂਰਨ ਹਨ ਇਸ ਲਈ ਇਹ ਸਾਲ 2021-22 ਵਿਚ ਸਥਾਪਤ ਕੀਤੇ ਜਾਣੇ ਚਾਹੀਦੇ ਹਨ ਉਨ੍ਹਾਂ ਹਿੱਤਧਾਰਕਾਂ ਨੂੰ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਅਤੇ ਸਰਕਾਰ ਦੀਆਂ ਮੌਜੂਦਾ ਨੀਤੀਆਂ ਦਰਮਿਆਨ ਸਿਨਰਜੀ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਉਨ੍ਹਾਂ ਉਦਯੋਗ ਅਤੇ ਸਿਖਿਆ ਵਿਦਵਾਨਾਂ ਵਿਚਾਲੇ ਸੰਪਰਕਾਂ ਨੂੰ ਵਧੀਆ ਨਤੀਜਿਆਂ ਦੇ ਯੋਗ ਬਣਾਉਣ ਤੇ ਵੀ ਜ਼ੋਰ ਦਿੱਤਾ

 

ਉੱਚ ਸਿੱਖਿਆ ਵਿਚ ਅਮਲ ਲਈ ਕੁਲ 181 ਕਾਰਜਾਂ ਦੀ ਪਛਾਣ ਕੀਤੀ ਗਈ ਹੈ ਅਤੇ ਸਪਸ਼ਟ ਸਮੇਂ ਰੇਖਾ ਨਾਲ ਨਵੀਂ ਸਿੱਖਿਆ ਨੀਤੀ ਦੇ ਇਨ੍ਹਾਂ ਪਛਾਣ ਕੀਤੇ 181 ਕਾਰਜਾਂ ਦੀ ਪ੍ਰਗਤੀ ਦੀ ਨਿਗਰਾਨੀ ਅਤੇ ਟੀਚਿਆਂ ਲਈ ਇਕ ਡੈਸ਼ਬੋਰ਼ਡ ਤਿਆਰ ਕੀਤਾ ਜਾ ਸਕਦਾ ਹੈ ਇਕ ਮਹੀਨਾਵਾਰ ਅਤੇ ਹਫਤਾਵਾਰ ਕੈਲੰਡਰ ਇਨ੍ਹਾਂ ਕਾਰਜਾਂ ਦੇ ਅਮਲ ਲਈ ਬਣਾਇਆ ਜਾਣਾ ਚਾਹੀਦਾ ਹੈ ਤਾਕਿ ਹਰੇਕ ਹਿੱਤਧਾਰਕ ਇਸ ਦੇ ਅਮਲ ਬਾਰੇ ਅੱਪਡੇਟ ਹੋ ਸਕੇ

-------------------------- 

ਐਮਸੀ/ ਕੇਪੀ /ਏਕੇ(Release ID: 1688310) Visitor Counter : 9