ਵਿੱਤ ਮੰਤਰਾਲਾ
ਸੀਬੀਡੀਟੀ ਨੇ ਟੈਕਸ ਚੋਰੀ , ਬੇਨਾਮੀ ਜਾਇਦਾਦਾਂ / ਅਣ - ਐਲਾਨੀਆਂ ਵਿਦੇਸ਼ੀ ਸੰਪਤੀਆਂ ਦੇ ਸਬੰਧ ਵਿੱਚ ਸ਼ਿਕਾਇਤਾਂ ਦਰਜ ਕਰਨ ਲਈ ਈ-ਪੋਰਟਲ ਲਾਂਚ ਕੀਤਾ
Posted On:
12 JAN 2021 7:48PM by PIB Chandigarh
ਟੈਕਸ ਚੋਰੀ ਨੂੰ ਠੱਲ ਪਾਉਣ ਵਿਚ ਹਿੱਤਧਾਰਕਾਂ ਵਜੋਂ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਈ-ਗਵਰਨੈਂਸ ਦੀ ਦਿਸ਼ਾ ਵੱਲ ਇਕ ਹੋਰ ਕਦਮ ਵਧਾਉਂਦਿਆਂ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ ਬੀ ਡੀ ਟੀ) ਨੇ ਵਿਭਾਗ ਦੀ ਈ-ਫਾਈਲਿੰਗ ਵੈਬਸਾਈਟ ਤੇ ਟੈਕਸ ਚੋਰੀ, ਵਿਦੇਸ਼ਾਂ ਵਿਚ ਅਣ- ਐਲਾਨੀਆਂ ਸੰਪਤੀਆਂ ਦੇ ਨਾਲ ਨਾਲ ਬੇਨਾਮੀ ਜਾਇਦਾਦਾਂ ਦੇ ਸੰਬੰਧ ਵਿਚ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਲਈ ਇੱਕ ਸਵੈਚਾਲਤ ਸਮਰਪਤ ਈ-ਪੋਰਟਲ ਲਾਂਚ ਕੀਤਾ।
ਜਨਤਾ ਹੁਣ ਵਿਭਾਗ ਦੀ ਈ-ਫਾਈਲਿੰਗ ਵੈਬਸਾਈਟ ਤੇ ਇਕ ਲਿੰਕ
https://www.incometaxindiaefiling.gov.in/ under
ਰਾਹੀਂ ਜੋ "ਟੈਕਸ ਚੋਰੀ /ਅਣ -ਐਲਾਨੀਆਂ ਵਿਦੇਸ਼ੀ ਸੰਪਤੀਆਂ /ਬੇਨਾਮੀ ਜਾਇਦਾਦਾਂ" ਦੇ ਸਿਰਲੇਖ ਹੇਠ ਹੈ, ਇਹ ਸਹੂਲਤ ਉਨ੍ਹਾਂ ਵਿਅਕਤੀਆਂ ਨੂੰ ਸ਼ਿਕਾਇਤਾਂ ਦਾਖਲ ਕਰਨ ਦੀ ਇਜਾਜ਼ਤ ਦੇਂਦੀ ਹੈ ਜੋ ਮੌਜੂਦਾ ਪੈਨ/ ਆਧਾਰ ਕਾਰਡ ਧਾਰਕ ਹਨ ਅਤੇ ਨਾਲ ਦੇ ਨਾਲ ਉਨ੍ਹਾਂ ਵਿਅਕਤੀਆਂ ਨੂੰ ਵੀ ਜਿਨ੍ਹਾਂ ਕੋਲ ਪੈਨ/ਆਧਾਰ ਨਹੀਂ ਹੈ। ਇਕ ਓਟੀਪੀ ਆਧਾਰਤ ਤਸਦੀਕਸ਼ੁਦਾ ਪ੍ਰੋਸੈਸ (ਮੋਬਾਇਲ ਅਤੇ / ਜਾਂ ਈਮੇਲ) ਤੋਂ ਬਾਅਦ ਸ਼ਿਕਾਇਤਕਰਤਾ ਇੰਕਮ ਟੈਕਸ ਐਕਟ, 1961, ਕਾਲਾ ਧਨ (ਅਣ -ਐਲਾਨੀਆਂ ਵਿਦੇਸ਼ੀ ਸੰਪਤੀਆਂ ਅਤੇ ਆਮਦਨ) ਇੰਪੋਜ਼ੀਸ਼ਨ ਆਫ ਟੈਕਸ ਐਕਟ, 1961 ਅਤੇ ਬੇਨਾਮੀ ਲੈਣ-ਦੇਣ ਐਕਟ (ਜਿਵੇਂ ਸੋਧ ਕੀਤੀ ਗਈ ਹੈ ) ਦੀ ਉਲੰਘਣਾ ਦੇ ਸਬੰਧ ਵਿੱਚ ਆਪਣੀ ਸ਼ਿਕਾਇਤ ਤਿੰਨ ਵੱਖ-ਵੱਖ ਡਿਜ਼ਾਈਨ ਕੀਤੇ ਫਾਰਮਾਂ ਵਿਚ ਕਰ ਸਕਦਾ ਹੈ।
ਸ਼ਿਕਾਇਤ ਦੀ ਸਫਲ ਫਾਈਲਿੰਗ ਤੇ ਵਿਭਾਗ ਹਰੇਕ ਸ਼ਿਕਾਇਤ ਲਈ ਇਕ ਯੂਨੀਕ ਨੰਬਰ ਅਲਾਟ ਕਰੇਗਾ ਅਤੇ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਦੀ ਸਥਿਤੀ ਵਿਭਾਗ ਦੀ ਵੈਬਸਾਈਟ ਤੇ ਵੇਖਣ ਦੇ ਯੋਗ ਹੋਵੇਗਾ। ਇਹ ਈ-ਪੋਰਟਲ ਇੰਕਮ ਟੈਕਸ ਵਿਭਾਗ ਦੀ ਇਕ ਹੋਰ ਪਹਿਲਕਦਮੀ ਹੈ ਤਾਕਿ ਵਿਭਾਗ ਨਾਲ ਆਸਾਨ ਗੱਲਬਾਤ ਨੂੰ ਵਧਾਉਣ ਦੇ ਨਾਲ ਨਾਲ ਈ-ਗਵਰਨੈਂਸ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਜਾ ਸਕੇ।
--------------------------
ਆਰਐਮ/ਕੇਐਮਐਨ
(Release ID: 1688163)
Visitor Counter : 347