ਪ੍ਰਿਥਵੀ ਵਿਗਿਆਨ ਮੰਤਰਾਲਾ
ਤਾਮਿਲਨਾਡੂ, ਪੁਡੂਚੇਰੀ ਤੇ ਕ੍ਰਾਈਕਲ ਅਤੇ ਕੇਰਲ ਅਤੇ ਮਹੇ ਉੱਪਰ ਕਿਤੇ ਕਿਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ
ਉੱਤਰ ਪੱਛਮੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਅਗਲੇ 4-5 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਬਹੁਤ ਘੱਟ ਰਹਿਣ ਦੀ ਸੰਭਾਵਨਾ
ਪੰਜਾਬ, ਹਰਿਆਣਾ, ਚੰਡੀਗਡ਼੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿਚ ਦਿਨ ਵੇਲੇ ਠੰਡ/ ਬਹੁਤ ਜਿਆਦਾ ਠੰਡ ਪੈਣ ਦੀ ਸੰਭਾਵਨਾ
ਪੰਜਾਬ, ਹਰਿਆਣਾ, ਚੰਡੀਗਡ਼੍ਹ ਤੇ ਦਿੱਲੀ ਅਤੇ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਠੰਡੀਆਂ ਹਵਾਵਾਂ/ ਬਹੁਤ ਜ਼ਿਆਦਾ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ
ਉੱਤਰ ਪੱਛਮੀ ਭਾਰਤ ਵਿਚ ਅਗਲੇ 4-5 ਦਿਨਾਂ ਦੌਰਾਨ ਕੁਝ ਇਕਾ-ਦੁੱਕਾ ਥਾਵਾਂ ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ
Posted On:
12 JAN 2021 1:32PM by PIB Chandigarh
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ -
ਅਸਾਧਾਰਨ ਮੌਸਮ ਦੀਆਂ ਵਿਸ਼ੇਸ਼ਤਾਵਾਂ -
∙ ਕਾਮਰਿਨ ਖੇਤਰ ਅਤੇ ਗਵਾਂਢ ਵਿਚ ਨੀਵੇਂ ਖੇਤਰੀ ਪੱਧਰਾਂ ਉੱਪਰ ਚੱਕਰਵਾਤੀ ਤੂਫਾਨ ਦੇ ਘੇਰੇ ਦੇ ਪ੍ਰਭਾਵ ਅਧੀਨ ਅਗਲੇ 2-3 ਦਿਨਾਂ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕ੍ਰਾਈਕਲ, ਕੇਰਲ ਅਤੇ ਮਹੇ ਅਤੇ ਲਕਸ਼ਦ੍ਵੀਪ ਦੇ ਇਕਾ-ਦੁੱਕਾ ਇਲਾਕਿਆਂ ਵਿਚ ਹਲਕੀ ਤੋਂ ਜ਼ਿਆਦਾ ਬਾਰਿਸ਼ ਹੋਣ ਅਤੇ ਹਲਕਾ ਗਰਜਦਾਰ ਤੂਫਾਨ ਆਉਣ ਅਤੇ ਅਸਮਾਨੀ ਬਿਜਲੀ ਚਮਕਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਇਨ੍ਹਾਂ ਖੇਤਰਾਂ ਵਿਚ ਬਾਰਿਸ਼ ਦੀ ਗਤੀਵਿਧੀ ਵਿਸ਼ੇਸ਼ ਤੌਰ ਤੇ ਘਟੇਗੀ। 12 ਅਤੇ 13 ਜਨਵਰੀ, 2021 ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕ੍ਰਾਈਕਲ ਵਿਚ ਇਕਾ-ਦੁੱਕਾ ਥਾਵਾਂ ਤੇ ਭਾਰੀ ਤੋਂ ਭਾਰੀ ਬਾਰਿਸ਼ ਅਤੇ 12 ਜਨਵਰੀ, 2021 ਨੂੰ ਕੇਰਲ ਅਤੇ ਮਹੇ ਵਿਚ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
∙ ਉੱਤਰ ਅਤੇ ਉੱਤਰ ਪੱਛਮੀ ਖੇਤਰ ਵਿਚ ਖੁਸ਼ਕ ਹਵਾਵਾਂ ਚੱਲਣ ਨਾਲ ਅਗਲੇ ਚਾਰ-ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ ਜੋ ਪੰਜਾਬ, ਹਰਿਆਣਾ, ਚੰਡੀਗਡ਼੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਅਗਲੇ 3 ਦਿਨਾਂ ਦੌਰਾਨ ਠੰਡਕ/ਬਹੁਤ ਜ਼ਿਆਦਾ ਠੰਡ ਹੋਣ ਦੀ ਸਥਿਤੀ ਬਣਾ ਸਕਦੀਆਂ ਹਨ। ਪੰਜਾਬ, ਹਰਿਆਣਾ, ਚੰਡੀਗਡ਼੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਠੰਡੀਆਂ ਹਵਾਵਾਂ /ਬਹੁਤ ਜ਼ਿਆਦਾ ਠੰਡੀਆੰ ਹਵਾਵਾਂ ਦੀ ਸਥਿਤੀ ਦੀ ਸੰਭਾਵਨਾ ਹੈ ਅਤੇ ਅਗਲੇ 3 ਦਿਨਾਂ ਦੌਰਾਨ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ ਠੰਡੀਆਂ ਹਵਾਵਾਂ /ਬਹੁਤ ਜ਼ਿਆਦਾ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
∙ ਉੱਤਰ ਪੱਛਮੀ ਭਾਰਤ ਵਿਚ ਅਗਲੇ 4-5 ਦਿਨਾਂ ਦੌਰਾਨ ਕੁਝ ਇਲਾਕਿਆਂ ਵਿਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਰਹਿ ਸਕਦੀ ਹੈ।
ਅਗਲੇ 5 ਦਿਨਾਂ ਦੌਰਾਨ ਮੌਸਮ ਬਾਰੇ ਚੇਤਾਵਨੀ
ਕਿਰਪਾ ਕਰਕੇ ਮੌਸਮ ਦੇ ਵੇਰਵਿਆਂ ਲਈ ਇਥੇ ਕਲਿੱਕ ਕਰੋ –
http://static.pib.gov.in/WriteReadData/userfiles/All%20India%20Weather%20Bulletin.pdf
ਮੌਸਮ ਦੇ ਪ੍ਰਭਾਵ ਤੇ ਆਧਾਰਤ ਚੇਤਾਵਨੀ ਦੇ ਵੇਰਵਿਆਂ ਲਈ ਇਥੇ ਕਲਿੱਕ ਕਰੋ
http://static.pib.gov.in/WriteReadData/userfiles/All%20India%20Impact%20Based%20Warning%20Bulletin%20(Mid-Day)%20Dated%2012-01-2021.pdf
ਕਿਰਪਾ ਕਰਕੇ ਵਿਸ਼ੇਸ਼ ਸਥਾਨ ਦੀ ਜਾਣਕਾਰੀ ਅਤੇ ਚੇਤਾਵਨੀ ਲਈ ਮੌਸਮ ਐਪ ਡਾਊਨਲੋਡ ਕਰੋ, ਐਗਰੋਮੈਟ ਸਲਾਹ ਲਈ ਮੇਘਦੂਤ ਐਪ ਅਤੇ ਅਸਮਾਨੀ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾਵਾਰ ਚੇਤਾਵਨੀ ਲਈ ਰਾਜ ਦੀਆਂ ਐਮਸੀ ਆਰਐਮਸੀ ਵੈਬਸਾਈਟਾਂ ਵੇਖੋ।
-------------------------
ਐਨਬੀ/ਕੇਜੀਐਸ
(Release ID: 1688049)
Visitor Counter : 124