ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ


ਸੁਆਮੀ ਵਿਵੇਕਾਨੰਦ ਦਾ ਅਸਰ ਤੇ ਪ੍ਰਭਾਵ ਸਾਡੇ ਰਾਸ਼ਟਰੀ ਜੀਵਨ ’ਤੇ ਜਿਉਂ ਦਾ ਤਿਉਂ ਕਾਇਮ ਹੈ: ਪ੍ਰਧਾਨ ਮੰਤਰੀ

ਨੌਜਵਾਨਾਂ ਨੂੰ ਦਿੱਤੀ ਸਿਆਸਤ ’ਚ ਨਿਸ਼ਕਾਮ ਤੇ ਸਿਰਜਣਾਤਮਕ ਢੰਗ ਨਾਲ ਯੋਗਦਾਨ ਪਾਉਣ ਦੀ ਸਲਾਹ

ਖ਼ਾਨਦਾਨੀ ਸਿਆਸਤ ਹੀ ਸਮਾਜਿਕ ਭ੍ਰਿਸ਼ਟਾਚਾਰ ਦਾ ਵੱਡਾ ਕਾਰਨ ਹੈ: ਪ੍ਰਧਾਨ ਮੰਤਰੀ

Posted On: 12 JAN 2021 1:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਸਮਾਰੋਹ ਕੇਂਦਰੀ ਹਾਲ ਵਿੱਚ ਹੋਇਆ ਤੇ ਪ੍ਰਧਾਨ ਮੰਤਰੀ ਨੇ ਇਸ ਮੇਲੇ ਦੇ ਤਿੰਨ ਨੌਜਵਾਨ ਰਾਸ਼ਟਰੀ ਜੇਤੂਆਂ ਦੇ ਵਿਚਾਰ ਵੀ ਸੁਣੇ। ਇਸ ਅਵਸਰ ‘ਤੇ ਲੋਕ ਸਭਾ ਸਪੀਕਰ, ਕੇਂਦਰ ਸਿੱਖਿਆ ਮੰਤਰੀ ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਮੌਜੂਦ ਸਨ।

ਸੁਆਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਬੀਤਣ ਦੇ ਬਾਵਜੂਦ ਸੁਆਮੀ ਵਿਵੇਕਾਨੰਦ ਦਾ ਅਸਰ ਅਤੇ ਪ੍ਰਭਾਵ ਸਾਡੇ ਰਾਸ਼ਟਰੀ ਜੀਵਨ ਤੇ ਜਿਉਂ ਦਾ ਤਿਉਂ ਕਾਇਮ ਹੈ। ਰਾਸ਼ਟਰਵਾਦ ਅਤੇ ਰਾਸ਼ਟਰਨਿਰਮਾਣ ਬਾਰੇ ਉਨ੍ਹਾਂ ਦੇ ਵਿਚਾਰ ਅਤੇ ਲੋਕਾਂ ਤੇ ਪੂਰੀ ਦੁਨੀਆ ਦੀ ਸੇਵਾ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸੁਆਮੀ ਜੀ ਦੀ ਵਿਅਕਤੀਗਤ ਤੇ ਸੰਸਥਾਨਾਂ ਨੂੰ ਦੇਣ ਦਾ ਜ਼ਿਕਰ ਕੀਤਾ। ਵਿਅਕਤੀ ਸੁਆਮੀ ਵਿਵੇਕਾਨੰਦ ਦੇ ਸੰਪਰਕ ਵਿੱਚ ਆਏ ਤੇ ਸੰਸਥਾਨਾਂ ਦੀ ਸਥਾਪਨਾ ਕੀਤੀ ਅਤੇ ਬਦਲੇ ਚ ਉਹ ਨਵੇਂ ਸੰਸਥਾਨਨਿਰਮਾਤਾ ਬਣੇ। ਇਸ ਨਾਲ ਵਿਅਕਤੀਗਤ ਵਿਕਾਸ ਤੋਂ ਸੰਸਥਾਨਨਿਰਮਾਣ ਤੇ ਇਸ ਦੇ ਉਲਟ ਇੱਕ ਵਧੀਆ ਚੱਕਰ ਦੀ ਸ਼ੁਰੂਆਤ ਹੋਈ। ਇਹ ਭਾਰਤ ਦੀ ਵੱਡੀ ਤਾਕਤ ਹੈ ਤੇ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਉੱਦਮਤਾ ਤੇ ਮਹਾਨ ਕੰਪਨੀਆਂ ਦਰਮਿਆਨ ਸੰਪਰਕਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਹਾਲੀਆ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਪ੍ਰਦਾਨ ਕੀਤੇ ਲਚਕਤਾ ਤੇ ਸਿੱਖਣ ਦੇ ਨਵੀਨ ਕਿਸਮ ਦੇ ਤਰੀਕੇ ਦਾ ਲਾਭ ਲੈਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਇੱਕ ਵਧੀਆ ਪ੍ਰਣਾਲੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਜਿਹੇ ਕਿਸੇ ਪ੍ਰਬੰਧ ਦੀ ਅਣਹੋਂਦ ਕਾਰਨ ਹੀ ਨੌਜਵਾਨ ਮਜਬੂਰਨ ਵਿਦੇਸ਼ਾਂ ਨੂੰ ਜਾਣ ਬਾਰੇ ਸੋਚਦੇ ਹਨ।

ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੱਤਾ ਕਿ ਇਹ ਸੁਆਮੀ ਵਿਵੇਕਾਨੰਦ ਹੀ ਸਨ, ਜਿਨ੍ਹਾਂ ਨੇ ਆਤਮਵਿਸ਼ਵਾਸ ਨਾਲਾ ਭਰਪੂਰ, ਸਾਫ਼ ਮਨ ਦੇ, ਨਿਡਰ ਤੇ ਬਹਾਦਰ ਨੌਜਵਾਨਾਂ ਦੀ ਪਹਿਚਾਣ ਰਾਸ਼ਟਰ ਦੀ ਨੀਂਹ ਵਜੋਂ ਕੀਤੀ। ਸ਼੍ਰੀ ਮੋਦੀ ਨੇ ਨੌਜਵਾਨਾਂ ਲਈ ਸੁਆਮੀ ਵਿਵੇਕਾਨੰਦ ਦੇ ਮੰਤਰ ਪੇਸ਼ ਕੀਤੇ। ਸਰੀਰਕ ਤੰਦਰੁਸਤੀ ਲਈ ਇਹ ਹੈ ਲੋਹੇ ਦੇ ਪੱਠੇ ਅਤੇ ਇਸਪਾਤ ਦੀਆਂ ਨਸਾਂ’; ਸ਼ਖ਼ਸੀਅਤ ਦੇ ਵਿਕਾਸ ਲਈ ਇਹ ਹੈ ਆਪਣੇਆਪ ਚ ਵਿਸ਼ਵਾਸ ਕਰੋ’; ਲੀਡਰਸ਼ਿਪ ਤੇ ਟੀਮਵਰਕ ਲਈ ਸੁਆਮੀ ਜੀ ਨੇ ਕਿਹਾ ਸਭ ਚ ਵਿਸ਼ਵਾਸ ਕਰੋ।

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਿਆਸਤ ਵਿੱਚ ਨਿਸ਼ਕਾਮ ਤੇ ਸਿਰਜਣਾਤਮਕ ਢੰਗ ਨਾਲ ਯੋਗਦਾਨ ਪਾਉਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਅੱਜ ਈਮਾਨਦਾਰ ਲੋਕਾਂ ਨੂੰ ਸਿਆਸਤ ਦੇ ਉਸ ਪੁਰਾਣੇ ਵਿਚਾਰ ਨੂੰ ਤਬਦੀਲ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਵਿੱਚ ਇਸ ਨੂੰ ਸਿਧਾਂਤਹੀਣ ਗਤੀਵਿਧੀਆਂ ਦਾ ਇੱਕ ਸਥਾਨ ਮੰਨਿਆ ਜਾਂਦਾ ਸੀ। ਅੱਜ ਇਮਾਨਦਾਰੀ ਤੇ ਕਾਰਗੁਜ਼ਾਰੀ ਸਮੇਂ ਦੀ ਜ਼ਰੂਰਤ ਗਈਆਂ ਹਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਖ਼ਾਨਦਾਨੀ ਸਿਆਸਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭ੍ਰਸ਼ਟਾਚਾਰ ਉਨ੍ਹਾਂ ਲੋਕਾਂ ਲਈ ਇੱਕ ਬੋਝ ਬਣ ਕਾ ਹੈ, ਜਿਨ੍ਹਾਂ ਦੀ ਵਿਰਾਸਤ ਹੀ ਭ੍ਰਸ਼ਟਾਚਾਰ ਸੀ। ਉਨ੍ਹਾਂ ਨੌਜਵਾਨਾਂ ਨੂੰ ਖ਼ਾਨਦਾਨੀ ਪ੍ਰਣਾਲੀ ਦਾ ਖ਼ਾਤਮਾ ਕਰਨ ਦਾ ਸੱਦਾ ਦਿੱਤਾ। ਖ਼ਾਨਦਾਨੀ ਸਿਆਸਤ ਇੱਕ ਜਮਹੂਰੀ ਢਾਂਚੇ ਵਿੱਚ ਅਸਮਰੱਥਾ ਤੇ ਤਾਨਾਸ਼ਾਹੀ ਨੂੰ ਉਭਾਰਦੀ ਹੈ ਅਤੇ ਅਜਿਹੇ ਲੋਕ ਪਰਿਵਾਰ ਦੀ ਸਿਆਸਤ ਤੇ ਸਿਆਸਤ ਚ ਪਰਿਵਾਰ ਨੂੰ ਬਚਾਉਣ ਲਈ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ, ਹੁਣ ਉਪਨਾਮ ਦੀਆਂ ਫਹੁੜੀਆਂ ਨਾਲ ਚੋਣ ਜਿੱਤਣ ਦੇ ਦਿਨ ਚਲੇ ਗਏ ਹਨ ਪਰ ਫਿਰ ਵੀ ਖ਼ਾਨਦਾਨੀ ਸਿਆਸਤ ਦੀ ਬੁਰਾਈ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਖ਼ਾਨਦਾਨੀ ਸਿਆਸਤ ਦੇਸ਼ ਨੂੰ ਅੱਵਲ ਰੱਖਣ ਦੀ ਥਾਂ ਸਵੈ ਤੇ ਪਰਿਵਾਰ ਨੂੰ ਉਤਸ਼ਾਹਿਤ ਕਰਦੀ ਹੈ। ਇਹੋ ਭਾਰਤ ਚ ਸਮਾਜਿਕ ਭ੍ਰਸ਼ਟਾਚਾਰ ਦਾ ਵੱਡਾ ਕਾਰਣ ਹੈ।

ਭੁਜ ਚ ਆਏ ਭੁਚਾਲ ਦੇ ਬਾਅਦ ਮੁੜਉਸਾਰੀ ਦੇ ਕਾਰਜਾਂ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦੱਸਿਆ ਕਿ ਆਪਦਾ ਦੇ ਸਮੇਂ ਸਮਾਜ ਆਪਣਾ ਰਾਹ ਖ਼ੁਦ ਬਣਾਉਣਾ ਜਾਣਦਾ ਹੈ ਤੇ ਆਪਣੀ ਕਿਸਮਤ ਖ਼ੁਦ ਲਿਖਦਾ ਹੈ। ਇਸੇ ਤਰ੍ਹਾਂ ਸਾਰੇ 130 ਕਰੋੜ ਭਾਰਤੀ ਅੱਜ ਆਪਣੀ ਕਿਸਮਤ ਆਪ ਲਿਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਹਰੇਕ ਕੋਸ਼ਿਸ਼, ਇਨੋਵੇਸ਼ਨ, ਇਮਾਨਦਾਰਾਨਾ ਸੰਕਲਪ ਸਾਡੇ ਭਵਿੱਖ ਦੀ ਇੱਕ ਮਜ਼ਬੂਤ ਨੀਂਹ ਰੱਖ ਰਿਹਾ ਹੈ।

****

ਡੀਐੱਸ



(Release ID: 1687995) Visitor Counter : 106