ਰੇਲ ਮੰਤਰਾਲਾ

ਰੇਲਵੇ ਅਤੇ ਵਣਜ ਅਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬੰਗਲੌਰ ਉਪਨਗਰ ਰੇਲਵੇ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਬੰਗਲੁਰੂ ਵਰਗੇ ਸ਼ਹਿਰ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਜੈਕਟ ਨੂੰ ਭਵਿੱਖਵਾਦੀ ਢੰਗ ਨਾਲ ਯੋਜਨਾਬੱਧ ਕੀਤਾ ਜਾਣਾ ਚਾਹੀਦਾ ਹੈ|
ਉਪਨਗਰ ਪ੍ਰੋਜੈਕਟ ਮੇਕ ਇਨ ਇੰਡੀਆ ਨੀਤੀ ’ਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਵਧਾਵਾ ਦੇਣ ਵਾਲਾ ਹੋਣਾ ਚਾਹੀਦਾ ਹੈ|
ਪ੍ਰੋਜੈਕਟ ਦੀ ਕੁੱਲ ਲੰਬਾਈ 148 ਕਿਲੋਮੀਟਰ ਹੈ ਅਤੇ ਇਸਦੀ ਲਾਗਤ 15767 ਕਰੋੜ ਰੁਪਏ ਹੈ|
ਪ੍ਰੋਜੈਕਟ 2026 ਤੱਕ ਪੂਰਾ ਕੀਤਾ ਜਾਵੇਗਾ
21 ਅਕਤੂਬਰ 2020 ਨੂੰ ਕੈਬਨਿਟ ਦੁਆਰਾ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ

Posted On: 11 JAN 2021 7:04PM by PIB Chandigarh

ਰੇਲਵੇ ਅਤੇ ਵਣਜ ਅਤੇ ਉਦਯੋਗ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਬੰਗਲੌਰ ਉਪਨਗਰ ਰੇਲਵੇ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਹੈ।

ਮੰਤਰੀ ਨੇ ਕਿਹਾ ਕਿ ਬੰਗਲੁਰੂ ਵਰਗੇ ਸ਼ਹਿਰ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਜੈਕਟ ਨੂੰ ਭਵਿੱਖਵਾਦੀ ਢੰਗ ਨਾਲ ਯੋਜਨਾਬੱਧ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਪਨਗਰ ਪ੍ਰੋਜੈਕਟ ਮੇਕ ਇਨ ਇੰਡੀਆ ਨੀਤੀ ’ਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਵਧਾਵਾ ਦੇਣ ਵਾਲਾ ਹੋਣਾ ਚਾਹੀਦਾ ਹੈ।

ਮੀਟਿੰਗ ਵਿੱਚ ਰੇਲਵੇ ਬੋਰਡ ਅਤੇ ਕਰਨਾਟਕ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੇ ਅਕਤੂਬਰ, 2020 ਮਹੀਨੇ ਵਿੱਚ ਰੇਲਵੇ ਮੰਤਰਾਲੇ ਦੇ ਬੈਂਗਲੁਰੂ ਸ਼ਹਿਰ ਵਿੱਚ ਬੰਗਲੁਰੂ ਉਪਨਗਰ ਰੇਲ ਪ੍ਰੋਜੈਕਟ (ਬੀਐੱਸਆਰਪੀ) ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਪ੍ਰੋਜੈਕਟ ਵਿੱਚ 148.17 ਕਿਲੋਮੀਟਰ ਦੀ ਕੁੱਲ ਮਾਰਗ ਦੀ ਲੰਬਾਈ ਵਾਲੇ 4 ਉਪਨਗਰ ਰੇਲਵੇ ਕੋਰੀਡੋਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਨੂੰ ਰੇਲ ਇੰਫ਼ਰਾਸਟ੍ਰਕਚਰ ਡਿਵੈਲਪਮੈਂਟ ਕੰਪਨੀ (ਕਰਨਾਟਕ) ਲਿਮਟਿਡ (ਕੇਆਰਆਈਡੀਈ) ਦੁਆਰਾ ਲਾਗੂ ਕੀਤਾ ਜਾਵੇਗਾ| ਇਹ ਰੇਲ ਮੰਤਰਾਲੇ ਦੁਆਰਾ ਕਰਨਾਟਕ ਸਰਕਾਰ ਨਾਲ ਇੱਕ ਵਿਸ਼ੇਸ਼ ਉਦੇਸ਼ ਵਾਹਨ ਵਜੋਂ ਸਥਾਪਤ ਕੀਤੀ ਗਈ ਇੱਕ ਸਾਂਝੀ ਵੈਂਚਰ ਕੰਪਨੀ ਹੈ। ਪ੍ਰੋਜੈਕਟ ਨੂੰ 6 ਸਾਲਾਂ ਵਿੱਚ ਪੂਰਾ ਕਰਨ ਦੀ ਤਜਵੀਜ਼ ਹੈ ਜਿਸਦੀ ਅਨੁਮਾਨ ਲਾਗਤ ਲਗਭਗ 15,767 ਕਰੋੜ ਰੁਪਏ ਹੈ।

ਇਹ ਪ੍ਰੋਜੈਕਟ ਬੰਗਲੁਰੂ ਸ਼ਹਿਰ ਵਿੱਚ ਇੱਕ ਸਮਰਪਿਤ ਉਪਨਗਰੀ ਰੇਲਵੇ ਪ੍ਰਣਾਲੀ ਦੇ ਨਿਰਮਾਣ ਦੀ ਕਲਪਨਾ ਕਰਦਾ ਹੈ ਤਾਂ ਜੋ ਜਨਤਕ ਆਵਾਜਾਈ ਨੂੰ ਇੱਕ ਸੁਰੱਖਿਅਤ, ਪਹੁੰਚਯੋਗ ਅਤੇ ਆਰਾਮਦਾਇਕ ਢੰਗ ਨਾਲ ਪ੍ਰਦਾਨ ਕੀਤਾ ਜਾ ਸਕੇ| ਇਹ ਪ੍ਰੋਜੈਕਟ ਆਵਾਜਾਈ ਦੀ ਭੀੜ ਨੂੰ ਘਟਾਏਗਾ, ਗ੍ਰਾਮੀਣ - ਸ਼ਹਿਰੀ ਸੰਪਰਕ ਨੂੰ ਵਧਾਏਗਾ ਅਤੇ ਲੱਖਾਂ ਰੋਜ਼ਾਨਾ ਯਾਤਰੀਆਂ ਲਈ ਇੱਕ ਸਾਫ਼ ਗਤੀਸ਼ੀਲਤਾ ਹੱਲ ਪ੍ਰਦਾਨ ਕਰੇਗਾ| ਇਹ ਗਾਰਡਨ ਸ਼ਹਿਰ - ਬੰਗਲੁਰੂ ਨੂੰ ਬੱਚਤ ਵਾਲਾ, ਕੁਸ਼ਲ ਅਤੇ ਵਾਤਾਵਰਣ - ਪੱਖੀ ਮਾਰਗ ਵਿਕਲਪ ਪ੍ਰਦਾਨ ਕਰੇਗਾ| ਇਹ ਬੰਗਲੁਰੂ ਦੀ ਵਿਸ਼ਾਲ ਆਵਾਜਾਈ ਦੀ ਸਮੱਸਿਆ ਨੂੰ ਘਟਾਏਗਾ ਅਤੇ ਸ਼ਹਿਰ ਦੇ ਸਾਰੇ ਹਿੱਸਿਆਂ ਨੂੰ ਸਹਿਜ ਢੰਗ ਨਾਲ ਜੋੜ ਦੇਵੇਗਾ| ਬੰਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ, ਆਈਟੀ ਹੱਬ ਅਤੇ ਵਪਾਰਕ ਕੇਂਦਰਾਂ ਨੂੰ ਤੇਜ਼ੀ ਨਾਲ ਜੋੜਨ ਦੇ ਨਾਲ, ਰੇਲ-ਅਧਾਰਤ ਇਹ ਨੈੱਟਵਰਕ ਆਉਣ-ਜਾਣ ਵਾਲੇ ਸਮੇਂ ਨੂੰ ਘਟਾ ਕੇ ਉਤਪਾਦਕਤਾ ਅਤੇ ਵਿਕਾਸ ਨੂੰ ਵਧਾਵਾ ਦੇਵੇਗਾ|

ਇੰਟਰਚੇਜ ਹੱਬਾਂ ਦੇ ਨਿਰਮਾਣ ਨਾਲ ਇਹ ਟ੍ਰਾਂਸਪੋਰਟ ਦੇ ਕਈ ਤਰੀਕਿਆਂ ਜਿਵੇਂ ਕਿ ਮੈਟਰੋ, ਰੇਲਵੇ ਅਤੇ ਬੱਸ ਟ੍ਰਾਂਸਪੋਰਟ ਨੂੰ ਏਕੀਕ੍ਰਿਤ ਕਰੇਗਾ| ਇਹ ਰੋਜ਼ਾਨਾ ਦੇ ਲੱਖਾਂ ਯਾਤਰੀਆਂ ਲਈ ਆਵਾਜਾਈ ਦੇ ਨਿਰਵਿਘਨ ਅਤੇ ਸਹਿਜ ਤਰੀਕੇ ਨੂੰ ਯਕੀਨੀ ਬਣਾਏਗਾ|

ਇਸ ਪ੍ਰੋਜੈਕਟ ਤੋਂ ਲੋਕਾਂ ਨੂੰ ਬਹੁਤ ਸਾਰੇ ਲਾਭ ਹੋਣਗੇ, ਜਿਨ੍ਹਾਂ ਵਿੱਚ ਇੱਕ ਸੁਰੱਖਿਅਤ, ਕੁਸ਼ਲ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਪ੍ਰਣਾਲੀ, ਆਉਣ-ਜਾਣ ਵਾਲੇ ਸਮੇਂ ਵਿੱਚ ਕਮੀ, ਬਾਲਣ ਦੀ ਖ਼ਪਤ ਘਟਾਉਣਾ, ਸੜਕੀ ਢਾਂਚੇ ਉੱਤੇ ਕੈਪੈਕਸ ਵਿੱਚ ਕਮੀ, ਪ੍ਰਦੂਸ਼ਣ ਅਤੇ ਹਾਦਸੇ ਵਿੱਚ ਕਮੀ, ਇਨਹਾਂਸਡ ਟ੍ਰਾਂਜ਼ਿਟ ਓਰੀਐਂਟਡ ਡਿਵੈਲਪਮੈਂਟ (ਟੀਓਡੀ), ਕੋਰੀਡੋਰ ਵਿੱਚ ਲੈਂਡ ਬੈਂਕ ਦੇ ਮੁੱਲ ਵਿੱਚ ਵਾਧਾ ਅਤੇ ਵਾਧੂ ਮਾਲੀਆ ਪੈਦਾ ਕਰਨਾ ਅਤੇ ਨੌਕਰੀਆਂ ਦੀ ਸਿਰਜਣਾ ਆਦਿ ਲਾਭ ਸ਼ਾਮਲ ਹਨ|

ਇਹ ਪ੍ਰੋਜੈਕਟ ਦੇ ਸਾਲ 2026 ਤੱਕ ਪੂਰਾ ਹੋਣ ਦੀ ਉਮੀਦ ਹੈ।

***

ਡੀਜੇਐੱਨ/ ਐੱਮਕੇਵੀ



(Release ID: 1687791) Visitor Counter : 86


Read this release in: English , Urdu , Hindi , Tamil