ਆਯੂਸ਼

ਆਯੁਸ਼ ਮੰਤਰਾਲੇ ਵੱਲੋਂ ਨਿਦਰਾ ਅਤੇ ਯੋਗ ਉੱਪਰ ਕਰਵਾਏ ਗਏ ਵੈਬੀਨਾਰ ਵਿੱਚ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਨੀਂਦ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ

Posted On: 11 JAN 2021 5:41PM by PIB Chandigarh

"ਨਿਦਰਾ—ਯੋਗ ਅਤੇ ਸਲੀਪ ਉੱਪਰ ਵੈਬੀਨਾਰ" ਆਯੁਸ਼ ਮੰਤਰਾਲੇ ਦੇ ਤਹਿਤ ਖੁਦਮੁਖਤਿਆਰ ਸੰਸਥਾ ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਯੋਗਾ ਤੇ ਨੈਚੁਰੋਪੈਥੀ (ਸੀ ਸੀ ਆਰ ਵਾਈ ਐੱਨ) ਵੱਲੋਂ ਕਰਵਾਇਆ ਗਿਆ , ਜੋ ਬਹੁਤ ਹੀ ਨਾਜ਼ੁਕ ਪਰ ਸਿਹਤ ਲਈ ਅਕਸਰ ਅਣਗੌਲੇ ਜਿਵੇਂ ਨੀਂਦ ਤੇ ਸਫ਼ਲਤਾਪੂਰਵਕ ਧਿਆਨ ਕੇਂਦਰਿਤ ਕਰਨ ਵਿੱਚ ਸਫ਼ਲ ਹੋਇਆ ਹੈ । ਇਹ ਵੈਬੀਨਾਰ 07 ਜਨਵਰੀ 2021 ਨੂੰ ਕਰਵਾਇਆ ਗਿਆ । ਇਸ ਵੈਬੀਨਾਰ ਵਿੱਚ ਨੀਂਦ ਮਾਹਿਰਾਂ ਜਿਹਨਾਂ ਵਿੱਚ ਨਿਊਰੋਲੋਜਿਸ , ਸਾਈਕੈਟ੍ਰਿਸ  , ਕਲੀਨਿਕ ਮਾਹਿਰ , ਖੋਜਾਰਥੀ ਅਤੇ ਯੋਗ ਤੇ ਨੈਚੁਰੋਪੈਥੀ ਫਿਜੀਸ਼ੀਅਨਸ ਸ਼ਾਮਲ ਹੋਏ । ਵਿਗਿਆਨਿਕ ਸੈਸ਼ਨ ਵਿੱਚ ਮਾਹਿਰਾਂ ਨੇ ਨੀਂਦ ਨਾਲ ਸੰਬੰਧਿਤ ਵਿਸਿ਼ਆਂ ਅਤੇ ਇਸ ਦੇ ਮਹੱਤਵ ਅਤੇ ਯੋਗ ਨਿਦਰਾ ਦੇ ਫਾਇਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ।
ਕਈ ਮਾਹਿਰਾਂ ਨੇ ਇਸ ਵੈਬੀਨਾਰ ਵਿੱਚ ਸਿ਼ਰਕਤ ਕੀਤੀ , ਡਾਕਟਰ ਐੱਚ ਐੱਨ ਮਲਿਕ ਸਾਬਕਾ ਪ੍ਰੋਫੈਸਰ ਏ ਆਈ ਆਈ ਐੱਮ ਐੱਸ ਨਵੀਂ ਦਿੱਲੀ ਨੇ ਨੀਂਦ ਦੇ ਮਹੱਤਵ ਅਤੇ ਬਾਇਓਲੋਜੀਕਲ ਰਿਦਮ , ਨੀਂਦ ਦੀ ਫਿਜ਼ੀਓਲੋਜੀ ਅਤੇ ਕਿਰਕਾਡੀਅਨ ਰਿਦਮ ਉੱਪਰ ਅਸਰ ਕਰਨ ਵਾਲੇ ਤੱਤਾਂ ਬਾਰੇ ਬੋਲਿਆ । ਅਬਸਟ੍ਰੇਕਟਿਵ ਸਲੀਪ ਐਪਨੀਆ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸ ਦੇ ਸਿਹਤ ਉੱਪਰ ਅਸਰ ਬਾਰੇ ਵੀ ਦੱਸਿਆ ਗਿਆ । ਡਾਕਟਰ ਰਵੀ ਗੁਪਤਾ , ਵਧੀਕ ਪ੍ਰੋਫੈਸਰ ਡਿਪਾਰਟਮੈਂਟ ਆਫ ਸਾਈਕੈਟਰੀ , ਡਵੀਜ਼ਨ ਆਫ ਸਲੀਪ ਮੈਡੀਸਨ , ਏਮਸ ਰਿਸ਼ੀਕੇਸ਼ ਨੇ ਅਬਸਟ੍ਰੇਕਟਿਵ ਸਲੀਪ ਐਪਨੀਆ ਜਿਵੇਂ ਭਾਰ ਦਾ ਘੱਟਣਾ , ਸਾਹ ਲੈਣ ਦੇ ਅਭਿਆਸ , ਯੋਗਾ ਅਤੇ ਪ੍ਰਣਾਯਾਮਾਂ ਤੇ ਹੋਰ ਇਲਾਜ ਦੀਆਂ ਵਿਧੀਆਂ ਬਾਰੇ ਜੋ ਅਬਸਟ੍ਰੇਕਟਿਵ ਸਲੀਪ ਐਪਨੀਆ ਦਾ ਸੁਧਾਰ ਕਰ ਸਕਦੇ ਹਨ , ਬਾਰੇ ਜ਼ੋਰ ਦਿੱਤਾ । ਡਾਕਟਰ ਕਰੁਣਾ ਦੱਤਾ , ਪ੍ਰੋਫੈਸਰ ਸਪੋਰਟਸ ਮੈਡੀਸਨ ਤੇ ਕੁਆਰਡੀਨੇਟਰ ਮੈਡੀਕਲ ਸਿੱਖਿਆ ਵਿਭਾਗ ਏ ਐੱਫ ਐੱਮ ਸੀ ਪੁਨਾ ਨੇ ਅਨਿਦਰਾ ਰੋਗੀਆਂ ਵਿੱਚ ਯੋਗ ਨਿਦਰਾ ਤੇ ਦਖ਼ਲ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ।
ਸ਼੍ਰੀ ਵਿਕਰਮ ਸਿੰਘ ਡਾਇਰੈਕਟਰ ਆਯੁਸ਼ ਮੰਤਰਾਲੇ ਨੇ ਆਮ ਆਦਮੀ ਦੇ ਪੱਖ ਤੋਂ ਇਹ ਦੱਸਿਆ ਕਿ ਚੰਗੀ ਨੀਂਦ ਨਾਲ ਰੋਜ਼ਾਨਾ ਜਿ਼ੰਦਗੀ ਵਿੱਚ ਉਤਪਾਦਕਤਾ ਵੱਧਦੀ ਹੈ । ਕੋਵਿਡ 19 ਤੋਂ ਬਾਅਦ ਦੀਆਂ ਹਾਲਤਾਂ ਵਿੱਚ ਨੀਂਦ ਹੋਰ ਵੀ ਜਿ਼ਆਦਾ ਮਹੱਤਵਪੂਰਨ ਹੋ ਗਈ ਹੈ ।
ਸਲੀਪ ਦੀ ਗੁਣਵਤਾ ਵਿੱਚ ਸੁਧਾਰ ਕਰਨ ਲਈ ਯੋਗਾ ਕਿਵੇਂ ਮਦਦਗਾਰ ਹੋ ਸਕਦਾ ਹੈ , ਨੂੰ ਉਜਾਗਰ ਕਰਦਿਆਂ ਡਾਕਟਰ ਰਘੂਵੇਂਦਰਾ ਰਾਓ , ਡਾਇਰੈਕਟਰ ਸੀ ਸੀ ਆਰ ਵਾਈ ਐੱਨ ਨੇ ਨੀਂਦ ਦੀ ਕੈਂਸਰ ਵਿੱਚ ਮਹੱਤਤਾ ਅਤੇ ਕੋਵਿਡ ਪੋਜ਼ੀਟਿਵ ਰੋਗੀਆਂ ਲਈ ਨੀਂਦ ਅਤੇ ਯੋਗ ਦੇ ਅਸਰ ਬਾਰੇ ਦੱਸਿਆ । ਉਹਨਾਂ ਨੇ ਵਿਸਥਾਰਪੂਰਵਕ ਦੱਸਿਆ ਕਿ ਕੋਵਿਡ ਪੋਜ਼ੀਟਿਵ ਮਰੀਜ਼ਾਂ ਵਿੱਚ ਸਾਹ ਲੈਣ ਦੀ ਪ੍ਰਕਿਰਿਆ ਤੰਦਰੂਸਤ ਵਿਅਕਤੀਆਂ ਦੇ ਮੁਕਾਬਲੇ ਕਿਵੇਂ ਘੱਟਦੀ ਵੱਧਦੀ ਹੈ । ਮਾਹਿਰਾਂ ਵੱਲੋਂ ਵੱਖ ਵੱਖ ਵਿਸਿ਼ਆਂ ਤੇ ਪੇਸ਼ਕਾਰੀਆਂ ਤੇ ਚੰਗੇ ਵਿਚਾਰ ਵਟਾਂਦਰੇ ਤੋਂ ਬਾਅਦ ਨੀਂਦ ਦੇ ਵੱਖ ਵੱਖ ਪਹਿਲੂਆਂ ਅਤੇ ਕਾਫੀ ਨੀਂਦ ਅਤੇ ਚੰਗੀ ਸਿਹਤ ਵਿਚਾਲੇ ਸੰਪਰਕ ਬਾਰੇ ਵਿਗਿਆਨਕ ਅਧਿਅਨਾਂ ਨੂੰ ਵਧਾਉਣ ਦੀ ਪੁਸ਼ਟੀ ਕੀਤੀ ਗਈ । ਸੀ ਸੀ ਆਰ ਵਾਈ ਐੱਨ ਨੇ "ਯੋਗ ਨਿਦਰਾ" ਦੇਣ ਬਾਰੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਸਮੇਤ ਵਿਸ਼ੇ ਉੱਪਰ ਖੋਜ ਪ੍ਰਾਜੈਕਟਾਂ ਲਈ ਤਾਲਮੇਲ ਕਰਨ ਲਈ ਨਿਸ਼ਚਾ ਦੁਹਰਾਇਆ ।

 

ਐੱਮ ਵੀ / ਐੱਸ ਜੇ



(Release ID: 1687747) Visitor Counter : 94