ਰੇਲ ਮੰਤਰਾਲਾ
ਤੇਜ਼ ਰਫ਼ਤਾਰ ਲਈ ਰੇਲ ਦੇ ਕੰਮ ਨੇ ਗਤੀ ਫੜ੍ਹੀ
ਦਿੱਲੀ - ਵਾਰਾਣਸੀ ਹਾਈ ਸਪੀਡ ਰੇਲ ਕੋਰੀਡੋਰ ਲਈ ਲਿਡਾਰ (ਏਰੀਅਲ ਗਰਾਉਂਡ) ਸਰਵੇਖਣ ਦੀ ਸ਼ੁਰੂਆਤ
प्रविष्टि तिथि:
10 JAN 2021 7:59PM by PIB Chandigarh
ਤੇਜ਼ ਰਫ਼ਤਾਰ ਲਈ ਰੇਲ ਦੇ ਕੰਮ ਨੇ ਗਤੀ ਫੜ੍ਹੀ ਹੈ। ਅੱਜ ਲਿਡਾਰ (ਏਰੀਅਲ ਗਰਾਉਂਡ) ਸਰਵੇਖਣ ਦੀ ਸ਼ੁਰੂਆਤ ਹੋਣ ਨਾਲ, ਦਿੱਲੀ - ਵਾਰਾਣਸੀ ਹਾਈ ਸਪੀਡ ਰੇਲ ਕੋਰੀਡੋਰ ਦੇ ਲਈ ਹਾਈ ਸਪੀਡ ਰੇਲ ਦੇ ਕੰਮ ਨੇ ਗਤੀ ਫੜ੍ਹੀ ਹੈ।
ਦਿੱਲੀ - ਵਾਰਾਣਸੀ ਹਾਈ ਸਪੀਡ ਰੇਲ ਕੋਰੀਡੋਰ ਲਈ ਲਿਡਾਰ ਸਰਵੇਖਣ ਦੀ ਸ਼ੁਰੂਆਤ ਅੱਜ ਗ੍ਰੇਟਰ ਨੋਇਡਾ ਤੋਂ ਕੀਤੀ ਗਈ ਜਿੱਥੇ ਏਰੀਆਲ ਲਿਡਾਰ ਅਤੇ ਇਮੇਜਰੀ ਸੈਂਸਰਾਂ ਨਾਲ ਲੈਸ ਇੱਕ ਹੈਲੀਕਾਪਟਰ ਨੇ ਪਹਿਲੀ ਉਡਾਣ ਭਰੀ ਅਤੇ ਜ਼ਮੀਨੀ ਸਰਵੇਖਣ ਨਾਲ ਜੁੜੇ ਅੰਕੜਿਆਂ ਨੂੰ ਹਾਸਲ ਕਰ ਲਿਆ।
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਸਰਵੇ (ਲਿਡਾਰ) ਤਕਨਾਲੋਜੀ ਅਪਣਾ ਰਹੀ ਹੈ ਜੋ 3-4 ਮਹੀਨਿਆਂ ਵਿੱਚ ਸਾਰੇ ਜ਼ਮੀਨੀ ਵੇਰਵੇ ਅਤੇ ਅੰਕੜੇ ਪ੍ਰਦਾਨ ਕਰਦੀ ਹੈ ਜਦੋਂ ਕਿ ਇਹ ਪ੍ਰਕਿਰਿਆ ਆਮ ਤੌਰ ’ਤੇ 10-12 ਮਹੀਨੇ ਲੈਂਦੀ ਹੈ।
ਕਿਸੇ ਵੀ ਰੇਖਾਬੱਧ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਲਈ ਜ਼ਮੀਨੀ ਸਰਵੇਖਣ ਇੱਕ ਮਹੱਤਵਪੂਰਣ ਗਤੀਵਿਧੀ ਹੈ ਕਿਉਂਕਿ ਸਰਵੇਖਣ ਅਲਾਈਨਮੈਂਟ ਦੇ ਆਲੇ ਦੁਆਲੇ ਦੇ ਖੇਤਰਾਂ ਦਾ ਸਹੀ ਵੇਰਵਾ ਦਿੰਦਾ ਹੈ। ਇਹ ਤਕਨੀਕ ਢੁੱਕਵਾਂ ਸਰਵੇਖਣ ਡੇਟਾ ਦੇਣ ਲਈ ਲੇਜ਼ਰ ਡੇਟਾ, ਜੀਪੀਐੱਸ ਡੇਟਾ, ਫਲਾਈਟ ਪੈਰਾਮੀਟਰ ਅਤੇ ਅਸਲ ਤਸਵੀਰਾਂ ਦੇ ਸੁਮੇਲ ਦੀ ਵਰਤੋਂ ਕਰਦੀ ਹੈ।
ਏਰੀਅਲ ਲਿਡਾਰ ਸਰਵੇਖਣ ਦੇ ਦੌਰਾਨ, ਪ੍ਰਸਤਾਵਿਤ ਅਲਾਈਨਮੈਂਟ ਦੇ ਆਲੇ ਦੁਆਲੇ ਦੇ 300 ਮੀਟਰ (ਦੋਵੇਂ ਪਾਸੇ 150 ਮੀਟਰ) ਦੇ ਖੇਤਰ ਨੂੰ ਸਰਵੇਖਣ ਦੇ ਉਦੇਸ਼ ਲਈ ਹਾਸਲ ਕੀਤਾ ਜਾਂਦਾ ਹੈ। ਅੰਕੜੇ ਇਕੱਠੇ ਕਰਨ ਤੋਂ ਬਾਅਦ, 1: 2500 ਦੇ ਪੈਮਾਨੇ ’ਤੇ ਪ੍ਰਸਤਾਵਿਤ ਅਲਾਈਨਮੈਂਟ ਦੇ ਕਿਸੇ ਵੀ ਇੱਕ ਪਾਸੇ 50 ਮੀਟਰ ਕੋਰੀਡੋਰ ਦਾ ਥ੍ਰੀ ਡਿਮੇਂਸ਼ਨਲ (3 ਡੀ) ਟੌਪੋਗ੍ਰਾਫਿਕਲ ਮੈਪ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਲੰਬਕਾਰੀ ਅਤੇ ਖਿਤਿਜੀ ਅਲਾਈਨਮੈਂਟ ਅਤੇ ਢਾਂਚਿਆਂ ਦੀ ਡਿਜ਼ਾਇਨਿੰਗ ਕੀਤੀ ਜਾ ਸਕੇ, ਸਟੇਸ਼ਨਾਂ ਅਤੇ ਡੀਪੂਆਂ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ, ਕੋਰੀਡੋਰ ਲਈ ਜ਼ਮੀਨ ਦੀ ਲੋੜ, ਪ੍ਰੋਜੈਕਟ ਦੁਆਰਾ ਪ੍ਰਭਾਵਿਤ ਪਲਾਟਾਂ/ ਢਾਂਚਿਆਂ ਦੀ ਪਛਾਣ ਕੀਤੀ ਜਾ ਸਕੇ, ਰਾਹ ਦਾ ਅਧਿਕਾਰ ਆਦਿ ਲਿਆ ਜਾ ਸਕੇ।
ਇਸ ਖੇਤਰ ਵਿੱਚ ਸਰਵੇ ਆਫ਼ ਇੰਡੀਆ ਦੁਆਰਾ ਨਿਰਧਾਰਤ ਕੀਤੇ 9 ਸਟੈਂਡਰਡ ਬੈਂਚਮਾਰਕਾਂ ਦੇ ਅਨੁਸਾਰ, 86 ਮਾਸਟਰ ਕੰਟਰੋਲ ਪੁਆਇੰਟ ਅਤੇ 350 ਸੈਕੰਡਰੀ ਕੰਟਰੋਲ ਪੁਆਇੰਟ ਸਥਾਪਤ ਕੀਤੇ ਗਏ ਹਨ ਅਤੇ ਇਹ ਕੋਆਰਡੀਨੇਟਸ ਦੀ ਵਰਤੋਂ ਦਿੱਲੀ-ਵਾਰਾਣਸੀ ਐੱਚਐੱਸਆਰ ਕੋਰੀਡੋਰ ’ਤੇ ਜਹਾਜ਼ ਉਡਾਣ ਲਈ ਕੀਤੀ ਜਾ ਰਹੀ ਹੈ।
ਢਾਂਚਿਆਂ, ਦਰੱਖਤਾਂ ਅਤੇ ਹੋਰ ਤਰ੍ਹਾਂ ਦੇ ਜ਼ਮੀਨੀ ਵੇਰਵਿਆਂ ਦੀ ਸਪਸ਼ਟ ਤਸਵੀਰ ਪ੍ਰਦਾਨ ਕਰਨ ਲਈ, ਲਿਡਾਰ ਦੇ ਸਰਵੇਖਣ ਲਈ 60 ਮੈਗਾਪਿਕਸਲ ਕੈਮਰੇ ਵਰਤੇ ਜਾ ਰਹੇ ਹਨ।
ਐੱਨਐੱਚਐੱਸਆਰਸੀਐੱਲ ਨੂੰ ਸੱਤ (7) ਹਾਈ ਸਪੀਡ ਰੇਲ ਕੋਰੀਡੋਰਾਂ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟਾਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਤੇ ਸਾਰੇ ਕੋਰੀਡੋਰਾਂ ਵਿੱਚ ਜ਼ਮੀਨੀ ਸਰਵੇਖਣ ਲਈ ਲਿਡਾਰ ਸਰਵੇਖਣ ਤਕਨੀਕ ਦੀ ਵਰਤੋਂ ਕੀਤੀ ਜਾਏਗੀ।
ਅਤਿਰਿਕਤ ਵੇਰਵੇ:
ਦਿੱਲੀ ਵਾਰਾਣਸੀ ਹਾਈ ਸਪੀਡ ਰੇਲ ਕੋਰੀਡੋਰ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ 29 ਅਕਤੂਬਰ 2020 ਨੂੰ ਰੇਲਵੇ ਮੰਤਰਾਲੇ ਨੂੰ ਸੌਂਪ ਦਿੱਤੀ ਗਈ ਹੈ। ਡੀਵੀਐੱਚਐੱਸਆਰ ਕੋਰੀਡੋਰ ਲਈ ਪ੍ਰਸਤਾਵਿਤ ਯੋਜਨਾ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਪ੍ਰਦੇਸ਼ (ਐੱਨਸੀਟੀ) ਨੂੰ ਮਥੁਰਾ, ਆਗਰਾ, ਇਟਾਵਾ, ਲਖਨਊ, ਰਾਏਬਰੇਲੀ, ਪ੍ਰਯਾਗਰਾਜ, ਭਦੋਹੀ, ਵਾਰਾਣਸੀ ਅਤੇ ਅਯੁੱਧਿਆ ਵਰਗੇ ਵੱਡੇ ਸ਼ਹਿਰਾਂ ਨਾਲ ਜੋੜ ਦੇਵੇਗੀ। ਦਿੱਲੀ ਤੋਂ ਵਾਰਾਣਸੀ (ਲਗਭਗ 800 ਕਿਲੋਮੀਟਰ) ਤੱਕ ਦੇ ਮੁੱਖ ਕੋਰੀਡੋਰ ਨੂੰ ਵੀ ਅਯੁੱਧਿਆ ਨਾਲ ਜੋੜਿਆ ਜਾਵੇਗਾ। ਹਾਈ ਸਪੀਡ ਰੇਲ (ਐੱਚਐੱਸਆਰ) ਮਾਰਗ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਾਰ ਵਿਖੇ ਬਣਨ ਵਾਲੇ ਅੰਤਰ ਰਾਸ਼ਟਰੀ ਹਵਾਈ ਅੱਡੇ ਨੂੰ ਵੀ ਜੋੜ ਦੇਵੇਗਾ।
ਉੱਚ ਰੈਜ਼ੋਲਿਊਸ਼ਨ ਲਿਡਾਰ ਫਲਾਈਟ ਵੀਡੀਓ ਡਾਊਨਲੋਡ ਕਰਨ ਲਈ ਲਿੰਕ:
https://drive.google.com/drive/folders/1p1WF3veRiUM2_gKuzgHQY1YynoZl_9RN?usp=sharing
ਇਸੇ ਵਿਸ਼ੇ ’ਤੇ ਪਿਛਲੇ ਪ੍ਰੈੱਸ ਰਿਲੀਜ਼ ਨੂੰ ਇੱਥੇ ਵੇਖਿਆ ਜਾ ਸਕਦਾ ਹੈ:
https://www.nhsrcl.in/en/media/press-release/nhsrcl-adopts-aerial-lidar-survey-technique-conduct-ground-survey-delhi
*****
ਡੀਜੇਐੱਨ/ ਐੱਮਕੇਵੀ
(रिलीज़ आईडी: 1687551)
आगंतुक पटल : 230