ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਾਲ ਦੇ ਅੰਤ ਦੀ ਸਮੀਖਿਆ: ਖੇਡ ਵਿਭਾਗ


ਫਿੱਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ, ਪ੍ਰਧਾਨ ਮੰਤਰੀ ਨੇ ਫਿੱਟ ਇੰਡੀਆ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲਿਆ, ਉਮਰ ਅਨੁਕੂਲ ਤੰਦਰੁਸਤੀ ਪ੍ਰੋਟੋਕੋਲ ਦੀ ਸ਼ੁਰੂਆਤ ਕੀਤੀ

WHO ਨੇ "ਤੰਦਰੁਸਤੀ ਕਾ ਡੋਜ਼ ਆਧਾ ਘੰਟਾ ਰੋਜ਼" ਮੁਹਿੰਮ ਦੀ ਸ਼ਲਾਘਾ ਕੀਤੀ

1000 ਖੇਲੋ ਇੰਡੀਆ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ

20 ਨਵੇਂ ਖੇਡ ਵਰਗ ਹੁਣ ਸਪੋਰਟਸ ਕੋਟੇ ਅਧੀਨ ਸਰਕਾਰੀ ਨੌਕਰੀਆਂ ਲਈ ਯੋਗ

ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਮਾਨਤਾ ਮਿਲੀ

ਨੈਸ਼ਨਲ ਸਪੋਰਟਸ ਅਵਾਰਡਾਂ ਦੀ ਇਨਾਮੀ ਰਾਸ਼ੀ ਵਿੱਚ ਵਾਧਾ ਹੋਇਆ

Posted On: 08 JAN 2021 10:35AM by PIB Chandigarh

 ਸਾਲ 2020 ਦੌਰਾਨ ਖੇਡ ਵਿਭਾਗ ਦੀਆਂ ਮੁੱਖ ਝਲਕੀਆਂ ਹੇਠ ਲਿਖੀਆਂ ਹਨ:

 

 ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ 05-18 ਸਾਲ, 18-65 ਸਾਲ ਅਤੇ 65+ ਸਾਲ ਦੇ ਸ਼੍ਰੇਣੀਬੱਧ ਭਿੰਨ-ਭਿੰਨ ਉਮਰ ਸਮੂਹਾਂ ਲਈ ਗੋਲ (ਸਕ੍ਰਿਆ ਜੀਵਨ ਸ਼ੈਲੀ ਲਈ ਟੀਚੇ) ਦੇ ਨਾਮ ਨਾਲ ਉਮਰ ਅਨੁਕੂਲ ਤੰਦਰੁਸਤੀ ਪ੍ਰੋਟੋਕੋਲ ਦੀ 24 ਸਤੰਬਰ, 2020 ਨੂੰ ਵਰਚੁਅਲ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਯੋਜਿਤ ਕੀਤੇ ਗਏ ਫਿੱਟ ਇੰਡੀਆ ਸੰਵਾਦ ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਡ ਵਿਅਕਤੀਆਂ, ਤੰਦਰੁਸਤੀ ਮਾਹਿਰਾਂ ਅਤੇ ਹੋਰਾਂ ਨਾਲ ਗੱਲਬਾਤ ਕੀਤੀ। ਵਰਚੁਅਲ ਵਾਰਤਾਲਾਪ ਵਿਚ ਹਿੱਸਾ ਲੈਣ ਵਾਲਿਆਂ ਨੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਜੀਵਨ ਦੇ ਤਜ਼ਰਬੇ ਅਤੇ ਤੰਦਰੁਸਤੀ ਮੰਤਰ ਸਾਂਝੇ ਕੀਤੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਆਯੋਜਿਤ ਪ੍ਰੋਗਰਾਮ ਦੀ ਐਂਕ੍ਰਿੰਗ ਕੀਤੀ।

 

 ਫਿੱਟ ਇੰਡੀਆ ਮੂਵਮੈਂਟ ਦੇ ਤਹਿਤ ਪਹਿਲਾਂ / ਗਤੀਵਿਧੀਆਂ:

 

 ਫਿੱਟ ਇੰਡੀਆ ਸਾਈਕਲੋਥੌਨ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਫਿਟ ਇੰਡੀਆ ਸਾਈਕਲੋਥਨ ਦਾ ਦੂਜਾ ਐਡੀਸ਼ਨ ਸੋਸ਼ਲ ਮੀਡੀਆ ਰਾਹੀਂ ਲਾਂਚ ਕੀਤਾ।  7 ਦਸੰਬਰ 2020 ਨੂੰ ਸ਼ੁਰੂ ਹੋਇਆ ਇਹ ਮੈਗਾ ਸਾਈਕਲਿੰਗ ਈਵੈਂਟ 31 ਦਸੰਬਰ 2020 ਤੱਕ 25 ਦਿਨਾਂ ਤੱਕ ਚਲਿਆ। ਇਹ ਪੂਰੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਨਾਗਰਿਕਾਂ ਨੇ ਫਿੱਟ ਇੰਡੀਆ ਦੀ ਵੈੱਬਸਾਈਟ ‘ਤੇ ਰਜਿਸਟਰਡ ਹੋ ਕੇ ਹਿੱਸਾ ਲਿਆ ਸੀ। ਫਿੱਟ ਇੰਡੀਆ ਸਾਈਕਲੋਥੌਨ ਦੇ ਦੂਜੇ ਐਡੀਸ਼ਨ ਵਿੱਚ 48 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।  ਜਨਵਰੀ, 2020 ਵਿੱਚ ਆਯੋਜਿਤ ਕੀਤੀ ਗਈ ਫਸਟ ਫਿੱਟ ਇੰਡੀਆ ਸਾਈਕਲੋਥੌਨ ਵਿੱਚ 35 ਲੱਖ ਲੋਕਾਂ ਨੇ ਭਾਗ ਲਿਆ ਸੀ।

 

 ਤੰਦਰੁਸਤੀ ਕਾ ਡੋਜ਼ ਆਧਾ ਘੰਟਾ ਰੋਜ਼: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ‘ਤੰਦਰੁਸਤੀ ਕਾ ਡੋਜ਼ ਆਧਾ ਘੰਟਾ ਰੋਜ਼’ ਦੇ ਸਾਰੇ ਭਾਰਤੀਆਂ ਨੂੰ ਦਿੱਤੇ ਗਏ ਜੋਸ਼ੀਲੇ ਸੱਦੇ ਦੀ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ। ਇੱਕ ਟਵੀਟ ਵਿੱਚ, WHO ਨੇ ਕਿਹਾ, “WHO ਆਪਣੀ ਮੁਹਿੰਮ ‘ਤੰਦਰੁਸਤੀ ਕਾ ਡੋਜ਼ ਆਧਾ ਘੰਟਾ ਰੋਜ਼’ ਜ਼ਰੀਏ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਉੱਦਮ ਦੀ ਸ਼ਲਾਘਾ ਕਰਦਾ ਹੈ।”

ਹਰ ਰੋਜ਼ 30 ਮਿੰਟ ਦੀ ਤੰਦਰੁਸਤੀ ਦੇ ਮੁੱਢਲੇ ਮੰਤਰ ਦੀ ਪਾਲਣਾ ਕਰਨ ਲਈ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਦੁਆਰਾ 1 ਦਸੰਬਰ ਨੂੰ, ਦੇਸ਼ ਵਿਆਪੀ ਫਿੱਟ ਇੰਡੀਆ ਮੂਵਮੈਂਟ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਦਾ ਸਮਰਥਨ ਪ੍ਰਾਪਤ ਹੋਇਆ। ਫਿੱਟ ਇੰਡੀਆ ਪ੍ਰਭਾਤ ਫੇਰੀ 1 ਤੋਂ 6 ਦਸੰਬਰ, 2020 ਤੱਕ ਇੱਕ ਹਫ਼ਤੇ ਤੱਕ ਚੱਲਣ ਵਾਲਾ ਪ੍ਰੋਗਰਾਮ ਸੀ, ਜਿੱਥੇ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਦੇ ਨੌਜਵਾਨਾਂ ਨੇ ਦੇਸ਼ ਭਰ ਵਿੱਚ ਪ੍ਰਭਾਤ ਫੇਰੀਆਂ ਦੀ ਅਗਵਾਈ ਕੀਤੀ ਅਤੇ “ਤੰਦਰੁਸਤੀ ਕਾ ਡੋਜ਼ ਆਧਾ ਘੰਟਾ ਰੋਜ਼” ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

 

 

 ਫਿੱਟ ਇੰਡੀਆ ਵਾਕਾਥੌਨ: ਰਾਸ਼ਟਰੀ ਏਕਤਾ ਦਿਵਸ (ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ) ਦੇ ਮੌਕੇ 'ਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਅਤੇ ਬਾਲੀਵੁੱਡ ਅਭਿਨੇਤਾ ਵਿਦਯੁਤ ਜਾਮਵਾਲ ਨੇ 31 ਅਕਤੂਬਰ 2020 ਨੂੰ 200 ਕਿਲੋਮੀਟਰ ਲੰਬੇ ‘ਫਿੱਟ ਇੰਡੀਆ ਵਾਕਾਥੌਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 'ਫਿੱਟ ਇੰਡੀਆ ਵਾਕਾਥੌਨ' ਦਾ ਉਦੇਸ਼ ਭਾਰਤ ਵਿੱਚ ਤੰਦਰੁਸਤ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

 

 ਫਿੱਟ ਇੰਡੀਆ ਸਕੂਲ ਵੀਕ: ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ 25 ਨਵੰਬਰ 2020 ਨੂੰ “ਫਿੱਟ ਇੰਡੀਆ ਸਕੂਲ ਵੀਕ” ਪ੍ਰੋਗਰਾਮ ਦੇ ਦੂਜੇ ਸੰਸਕਰਣ ਦੀ ਸ਼ੁਰੂਆਤ ਕੀਤੀ। 2019 ਵਿੱਚ ਫਿੱਟ ਇੰਡੀਆ ਸਕੂਲ ਵੀਕ ਦਾ ਸੰਕਲਪ, ਨਾ ਸਿਰਫ ਬੱਚਿਆਂ ਤੱਕ ਹੀ ਸੀਮਤ ਬਲਕਿ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਸਟਾਫ ਲਈ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਨੂੰ ਸਮਝਦੇ ਹੋਏ ਕੀਤਾ ਗਿਆ ਸੀ। ਇਸ ਤਹਿਤ ਹਫ਼ਤੇ ਦੇ 4 ਤੋਂ 6 ਦਿਨ ਸਿਹਤ ਅਤੇ ਤੰਦਰੁਸਤੀ ਸਬੰਧੀ ਗਤੀਵਿਧੀਆਂ ਆਯੋਜਿਤ ਕਰਨ ਦਾ ਸੰਕਲਪ ਕੀਤਾ ਗਿਆ ਹੈ, ਜਿਸ ਵਿੱਚ ਸਿਹਤ ਅਤੇ ਤੰਦਰੁਸਤੀ ‘ਤੇ ਆਧਾਰਿਤ, ਕਿਸੇ ਵੀ ਕਿਸਮ ਦੀਆਂ ਸਰੀਰਕ ਗਤੀਵਿਧੀਆਂ ਅਤੇ / ਜਾਂ ਈਵੈਂਟਸ ਜਿਵੇਂ ਪੇਂਟਿੰਗ ਮੁਕਾਬਲੇ, ਸਿਮਪੋਜ਼ੀਅਮ ਆਦਿ ਸ਼ਾਮਲ ਹੋ ਸਕਦੇ ਹਨ। ਫਿੱਟ ਇੰਡੀਆ ਸਕੂਲ ਵੀਕ ਦਾ ਦੂਜਾ ਸੰਸਕਰਣ 31 ਦਸੰਬਰ 2020 ਤੱਕ ਜਾਰੀ ਰਿਹਾ। 2.5 ਲੱਖ ਤੋਂ ਵੱਧ ਸਕੂਲਾਂ ਨੇ ਫਿੱਟ ਇੰਡੀਆ ਸਕੂਲ ਵੀਕ ਮਨਾਇਆ। 

 

 ਫਿੱਟ ਇੰਡੀਆ ਟਾਕਸ: ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਨੇ ਫਿੱਟ ਇੰਡੀਆ ਟਾਕਸ ਲਾਂਚ ਕੀਤੀ, ਜੋ ਸਾਡੇ ਦੇਸ਼ ਦੇ ਕੁਝ ਚੋਟੀ ਦੇ ਖਿਡਾਰੀਆਂ ਨਾਲ ਸਕੂਲ ਦੇ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਇੰਟਰਐਕਟਿਵ ਸੈਸ਼ਨਾਂ ਦੀ ਇੱਕ ਲੜੀ ਹੈ। ਫਿੱਟ ਇੰਡੀਆ ਗੱਲਬਾਤ ਦੇ ਸੈਸ਼ਨ ਸਪੋਰਟਸ ਅਥਾਰਟੀ ਆਫ ਇੰਡੀਆ ਅਤੇ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਨ।


 

ਫਿੱਟ ਇੰਡੀਆ ਫ੍ਰੀਡਮ ਰਨ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ 15 ਅਗਸਤ ਤੋਂ 2 ਅਕਤੂਬਰ, 2020 ਤੱਕ, ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਤੱਕ ਸਾਡੇ 74ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ‘ਫਿੱਟ ਇੰਡੀਆ ਫ੍ਰੀਡਮ ਰਨ’ ਦੀ ਸ਼ੁਰੂਆਤ ਕੀਤੀ। ਕੋਵਿਡ ਮਹਾਮਾਰੀ ਦੇ ਅਸਧਾਰਣ ਸਮੇਂ ਵਿੱਚ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਤੰਦਰੁਸਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਫਿੱਟ ਇੰਡੀਆ ਰਨ ਦੀ ਕਲਪਨਾ ਕੀਤੀ ਗਈ ਸੀ ਅਤੇ ਇਹ ਵਰਚੁਅਲ ਰਨ ਦੇ ਸੰਕਲਪ 'ਤੇ ਅਧਾਰਤ ਸੀ। ਮਲਟੀਪਲ ਭਾਈਵਾਲ (ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰ) ਫਿੱਟ ਇੰਡੀਆ ਫ੍ਰੀਡਮ ਰਨ ਲਈ ਸਹਿਭਾਗੀ ਬਣੇ।  ਸਰਕਾਰੀ ਭਾਈਵਾਲਾਂ ਵਿੱਚ ਸੀਆਰਪੀਏਐੱਫ, ਬੀਐੱਸਐੱਫ, ਆਈਟੀਬੀਪੀ, ਇੰਡੀਅਨ ਰੇਲਵੇ, ਐੱਨਐੱਸਐੱਸ, ਐੱਨਵਾਈਕੇਐੱਸ ਅਤੇ ਸਿੱਖਿਆ ਬੋਰਡਾਂ ਵਿੱਚ ਸੀਬੀਐੱਸਸੀ ਅਤੇ ਸੀਆਈਐੱਸਸੀਈ ਸ਼ਾਮਲ ਹੋਏ। ਦੌੜ ਵਿੱਚ 7 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ 18 ਕਰੋੜ ਕਿਲੋਮੀਟਰ ਕਵਰ ਕੀਤੇ। ਇਹ ਮੁਹਿੰਮ ਸੋਸ਼ਲ ਮੀਡੀਆ 'ਤੇ 30 ਕਰੋੜ ਤੋਂ ਵੀ ਵੱਧ ਲੋਕਾਂ ਤੱਕ ਪਹੁੰਚੀ।

 

 ਫਿੱਟ ਇੰਡੀਆ ਯੂਥ ਕਲੱਬ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਕੀਰੇਨ ਰਿਜੀਜੂ ਨੇ 15 ਅਗਸਤ 2020 ਨੂੰ ਦੇਸ਼ ਦੇ 73ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਫਿੱਟ ਇੰਡੀਆ ਯੂਥ ਕਲੱਬਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਦੁਆਰਾ ਕਲਪਿਤ ਫਿੱਟ ਇੰਡੀਆ ਮੂਵਮੈਂਟ ਦਾ ਇੱਕ ਹਿੱਸਾ, ਫਿੱਟ ਇੰਡੀਆ ਯੂਥ ਕਲੱਬ, ਦੇਸ਼ ਭਰ ਵਿੱਚ ਤੰਦਰੁਸਤੀ ਦੀ ਮਹੱਤਤਾ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਨੌਜਵਾਨਾਂ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। 47,133 ਯੂਥ ਕਲੱਬਾਂ ਨੇ ਆਪਣੇ ਆਪ ਨੂੰ “ਫਿਟ ਇੰਡੀਆ ਯੂਥ ਕਲੱਬ” ਵਜੋਂ ਰਜਿਸਟਰ ਕੀਤਾ ਹੈ।

 

 ਫਿੱਟ ਇੰਡੀਆ ਯੋਗਾ ਦਿਵਸ 21 ਜੂਨ 2020 ਨੂੰ ਇੱਕ ਔਨਲਾਈਨ ਪ੍ਰੋਗਰਾਮ ਦੇ ਰੂਪ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਅਤੇ ਸਪੋਰਟਸ ਅਤੇ ਫਿਟਨੈੱਸ ਆਈਕੋਨਸ ਨਾਲ ਮਨਾਇਆ ਗਿਆ। 

 

 ਮੰਤਰਾਲੇ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ਵਿਚ ਗੱਤਕਾ, ਕਲਾਰੀਪਯੱਟੂ, ਥੰਗ-ਤਾ ਅਤੇ ਮੱਲਖੰਬ ਨੂੰ ਸ਼ਾਮਲ ਕੀਤਾ: ਖੇਲੋ ਇੰਡੀਆ ਯੂਥ ਖੇਡਾਂ ਦਾ ਚੌਥਾ ਐਡੀਸ਼ਨ 2021 ਵਿੱਚ ਹਰਿਆਣਾ ਵਿੱਚ ਆਯੋਜਿਤ ਕੀਤੇ ਜਾਣ ਦੀ ਯੋਜਨਾ ਹੈ। ਖੇਲੋ ਇੰਡੀਆ ਯੂਥ ਗੇਮਜ਼ (ਕੇਆਈਵਾਈਜੀ) ਹਰਿਆਣਾ, 2021 ਵਿੱਚ 5 ਸਵਦੇਸ਼ੀ ਖੇਡ ਵਰਗਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

 

 KIYG-2021 ਵਿੱਚ 5 ਸਵਦੇਸ਼ੀ ਖੇਡ ਵਰਗ ਹਨ:

 

 ਕਲਾਰੀਪਯੱਟੂ

 ਗਤਕਾ

 ਥੰਗ-ਤਾ

 ਮੱਲਖੰਬ

 ਯੋਗਾਸਨਾ

 

 ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 6 ਵਿਸ਼ਵ ਪੱਧਰੀ ਸਕੁਐਸ਼ ਕੋਰਟ ਬਣਾਏ ਜਾਣਗੇ: ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੀ ਹਾਜ਼ਰੀ ਵਿੱਚ 16 ਦਸੰਬਰ 2020 ਨੂੰ ਨਵੀਂ ਦਿੱਲੀ ਵਿਖੇ 6 ਸਕੁਐਸ਼ ਕੋਰਟਾਂ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ‘ਤੇ 5.52 ਕਰੋੜ ਰੁਪਏ ਦੀ ਲਾਗਤ ਨੂੰ ਮੰਨਜ਼ੂਰੀ ਦਿੱਤੀ ਗਈ ਹੈ ਜੋ 6 ਮਹੀਨਿਆਂ ਦੇ ਅੰਦਾਜ਼ਨ ਸਮੇਂ ਵਿੱਚ ਸੰਪੂਰਨ ਹੋ ਜਾਏਗਾ। ਇਸ ਸੁਵਿਧਾ ਵਿੱਚ 6 ਸਿੰਗਲ ਸਕਵੈਸ਼ ਕੋਰਟ ਹੋਣਗੇ, ਜਿਨ੍ਹਾਂ ਵਿੱਚੋਂ 3 ਕੋਰਟ ਮੂਵੇਬਲ ਕੰਧਾਂ ਦੀ ਵਰਤੋਂ ਕਰਦਿਆਂ ਡਬਲਜ਼ ਕੋਰਟ ਵਜੋਂ ਬਦਲੇ ਜਾ ਸਕਦੇ ਹਨ।

 

 ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ 'ਤੇ ਮਾਨਤਾ: ਆਯੂਸ਼ ਮੰਤਰਾਲੇ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਯੂਸ਼ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀਪਦ ਨਾਇਕ, ਅਤੇ ਯੂਥ ਮਾਮਲਿਆਂ ਅਤੇ ਖੇਡਾਂ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਦੁਆਰਾ 17 ਦਸੰਬਰ 2020 ਨੂੰ ਨਵੀਂ ਦਿੱਲੀ ਵਿੱਚ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਯੋਗਾਸਨ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਰਸਮੀ ਤੌਰ ‘ਤੇ ਮਾਨਤਾ ਦੇਣ ਦਾ ਐਲਾਨ ਕੀਤਾ।  ਯੋਗਾਸਨ ਖੇਡ ਵਰਗ ਦੀਆਂ 4 ਈਵੈਂਟਸ ਅਤੇ 7 ਸ਼੍ਰੇਣੀਆਂ ਵਿੱਚ 51 ਤਗਮੇ ਹੋਣ ਦੀ ਸੰਭਾਵਨਾ ਹੈ।ਪੁਰਸ਼ ਅਤੇ ਮਹਿਲਾ ਦੋਵਾਂ ਲਈ ਪ੍ਰਸਤਾਵਿਤ ਪ੍ਰੋਗਰਾਮਾਂ ਵਿੱਚ ਰਵਾਇਤੀ ਯੋਗਾਸਨ, ਕਲਾਤਮਕ ਯੋਗਾਸਨ (ਸਿੰਗਲ), ਕਲਾਤਮਕ ਯੋਗਾਸਨ (ਜੋੜਾ), ਤਾਲਬੱਧ ਯੋਗਾਸਨ (ਜੋੜਾ), ਫ੍ਰੀ ਫਲੋਅ / ਸਮੂਹਕ ਯੋਗਾਸਨ, ਵਿਅਕਤੀਗਤ ਆਲ ਰਾਊਂਡ - ਚੈਂਪੀਅਨਸ਼ਿਪ ਅਤੇ ਟੀਮ ਚੈਂਪੀਅਨਸ਼ਿਪ ਸ਼ਾਮਲ ਹਨ।

 

 ਟਾਰਗਿਟ ਓਲੰਪਿਕ ਪੋਡਿਅਮ ਸਕੀਮ (ਟੌਪਸ) ਵਿੱਚ ਚਾਰ ਵਿਭਿੰਨ ਖੇਡਾਂ ਦੇ ਪੈਰਾ ਅਥਲੀਟਸ ਸ਼ਾਮਲ ਕੀਤੇ ਗਏ: ਟੌਕੀਓ 2021 ਲਈ ਟੌਪਸ ਸਕੀਮ ਦੇ ਤਹਿਤ 105 ਵਿਅਕਤੀਗਤ ਅਥਲੀਟਾਂ ਅਤੇ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਹਾਕੀ ਟੀਮਾਂ ਲਈ ਸਹਾਇਤਾ ਵਧਾ ਦਿੱਤੀ ਗਈ ਹੈ।ਇਸ ਤੋਂ ਇਲਾਵਾ, ਪੈਰਿਸ 2024 ਅਤੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਟੌਪਸ ਵਿਕਾਸ ਸਮੂਹ ਅਧੀਨ 269 ਨੌਜਵਾਨ ਅਥਲੀਟ ਲਏ ਗਏ ਸਨ।

 

 ਓਲੰਪਿਕ ਬਾਉਂਡ ਐਥਲੀਟਾਂ ਲਈ ਰਾਸ਼ਟਰੀ ਕੋਚਿੰਗ ਕੈਂਪਾਂ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਜੋ SAI ਦੁਆਰਾ ਤੈਅ ਕੀਤੀ ਗਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ ਅਤੇ ਲਾਗੂ ਕੀਤੇ ਸਾਰੇ ਸਰਕਾਰੀ ਅਤੇ ਸਥਾਨਕ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ।  ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਟ੍ਰੇਨਿੰਗ ਅਤੇ ਮੁਕਾਬਲੇ ਦੇ ਐਕਸਪੋਜਰ ਵੀ ਦੁਬਾਰਾ ਸ਼ੁਰੂ ਕੀਤੇ ਗਏ ਸਨ।

 

 ਟੌਪਸ ਦੇ ਤਹਿਤ 34 ਪੈਰਾ-ਅਥਲੀਟਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ। ਇਸ ਤੋਂ ਇਲਾਵਾ ਲੌਕਡਾਊਨ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਪੈਰਾ ਉਲੰਪਿਕਸ ਵਿੱਚ ਭਾਗ ਜਾਣ ਵਾਲੇ ਅਥਲੀਟਾਂ ਲਈ ਰਾਸ਼ਟਰੀ ਕੋਚਿੰਗ ਕੈਂਪ ਦੁਬਾਰਾ ਸ਼ੁਰੂ ਕੀਤੇ ਗਏ।



 

ਬ੍ਰਿਕਸ ਦੇਸ਼ਾਂ ਦਰਮਿਆਨ ਫਿਜ਼ੀਕਲ ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ ਮੰਤਰੀ ਮੰਡਲ ਨੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ: ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਬ੍ਰਿਕਸ ਦੇਸ਼ਾਂ ਵਿਚਾਲੇ ਫਿਜ਼ੀਕਲ ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ 25 ਨਵੰਬਰ 2020 ਨੂੰ ਦਸਤਖਤ ਕੀਤੇ ਗਏ ਸਹਿਮਤੀ ਪੱਤਰ (MoU) ਬਾਰੇ ਜਾਣੂ ਕਰਵਾਇਆ ਗਿਆ। ਪੰਜ ਦੇਸ਼ਾਂ ਦਰਮਿਆਨ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਦੇ ਨਾਲ ਖੇਡ ਵਿਗਿਆਨ, ਸਪੋਰਟਸ ਮੈਡੀਸਿਨ, ਕੋਚਿੰਗ ਤਕਨੀਕਾਂ ਆਦਿ ਦੇ ਖੇਤਰ ਵਿੱਚ ਗਿਆਨ ਅਤੇ ਮੁਹਾਰਤ ਦੇ ਵਿਸਤਾਰ ਵਿਚ ਸਹਾਇਤਾ ਮਿਲੇਗੀ, ਜਿਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਸਾਡੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇਗਾ ਅਤੇ ਬ੍ਰਿਕਸ ਮੈਂਬਰ ਦੇਸ਼ਾਂ ਨਾਲ ਦੁਵੱਲੇ ਸੰਬੰਧ ਹੋਰ ਮਜ਼ਬੂਤ ਹੋਣਗੇ।

 

 ਖੇਡ ਮੰਤਰਾਲੇ ਨੇ 500 ਨਿੱਜੀ ਅਕਾਦਮੀਆਂ ਨੂੰ ਫੰਡ ਦੇਣ ਲਈ ਨਵਾਂ ਪ੍ਰੋਤਸਾਹਨ ਢਾਂਚਾ ਐਲਾਨਿਆ: ਖੇਡ ਮੰਤਰਾਲੇ ਨੇ ਵਿੱਤੀ ਸਾਲ 2020-21 ਤੋਂ ਅਗਲੇ ਚਾਰ ਸਾਲਾਂ ਦੌਰਾਨ ਖੇਲੋ ਇੰਡੀਆ ਯੋਜਨਾ ਦੇ ਜ਼ਰੀਏ 500 ਪ੍ਰਾਈਵੇਟ ਅਕਾਦਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰੋਤਸਾਹਨ ਢਾਂਚਾ ਪੇਸ਼ ਕੀਤਾ ਹੈ।

 

 20 ਨਵੇਂ ਖੇਡ ਵਰਗ ਹੁਣ ਸਪੋਰਟਸ ਕੋਟੇ ਤਹਿਤ ਸਰਕਾਰੀ ਨੌਕਰੀਆਂ ਲਈ ਯੋਗ ਹਨ: ਸਰਕਾਰ ਨੇ ਹਾਲ ਹੀ ਵਿੱਚ 22 ਸਤੰਬਰ 2020 ਨੂੰ ਖੇਡ ਕੋਟੇ ਅਧੀਨ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 20 ਨਵੇਂ ਖੇਡ ਵਰਗਾਂ ਨੂੰ ਸ਼ਾਮਲ ਕੀਤਾ ਹੈ। ਖੇਡਾਂ ਦੀ ਸੂਚੀ ਜੋ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਹੋਣਹਾਰ ਖਿਡਾਰੀਆਂ ਦੀ ਨਿਯੁਕਤੀ ਲਈ ਯੋਗ ਹੁੰਦੀ ਹੈ, ਵਿੱਚ ਸੋਧ ਕਰਕੇ 43 ਤੋਂ 63 ਕੀਤਾ ਗਿਆ ਹੈ। ਡੀਓਪੀਟੀ ਦੁਆਰਾ ਜਾਰੀ ਕੀਤੀ ਗਈ ਸੋਧੀ ਸੂਚੀ ਵਿੱਚ 20 ਨਵੇਂ ਵਿਸ਼ੇ ਸ਼ਾਮਲ ਹਨ: ਬੇਸਬਾਲ, ਬਾਡੀ ਬਿਲਡਿੰਗ (ਪਹਿਲਾਂ ਜਿੰਮਨਾਸਟਿਕ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਸੀ), ਸਾਈਕਲਿੰਗ ਪੋਲੋ, ਡੈਫ ਸਪੋਰਟਸ, ਫੈਂਸਿੰਗ, ਕੁਡੋ, ਮੱਲਖੰਬ, ਮੋਟਰਸਪੋਰਟਸ, ਨੈੱਟ  ਬਾਲ, ਪੈਰਾ ਸਪੋਰਟਸ (ਪੈਰਾਲੰਪਿਕਸ ਅਤੇ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਮਲ ਖੇਡ ਵਰਗ), ਪੈਨਕੇਕ ਸਿਲੇਟ, ਰੋਲ ਬਾਲ, ਰੱਗਬੀ, ਸੇਪਕਟਰਾ, ਸਾਫਟ ਟੈਨਿਸ, ਸ਼ੂਟਿੰਗ ਗੇਂਦ, ਟੇਨਪਿਨ ਬੌਲਿੰਗ, ਟ੍ਰਾਇਅਥਲੌਨ, ਟਗ-ਆਫ-ਵਾਰ ਅਤੇ ਵੂਸ਼ੂ। ਇਹ ਨਾ ਸਿਰਫ ਉਨ੍ਹਾਂ ਖੇਡ ਵਿਅਕਤੀਆਂ ਦੇ ਮਨੋਬਲ ਨੂੰ ਉਤਸ਼ਾਹਿਤ ਕਰਨ ਲਈ ਲਾਭਕਾਰੀ ਹੋਵੇਗਾ ਜਿਹੜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਈਵੈਂਟਸ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਬਲਕਿ ਦੇਸ਼ ਵਿੱਚ ਖੇਡਾਂ ਦੇ ਸਰਵਪੱਖੀ ਵਿਕਾਸ ਲਈ ਸਕਾਰਾਤਮਕ ਵਾਤਾਵਰਣ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ।

 

 ਸਰਕਾਰ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਇਨਾਮੀ ਰਾਸ਼ੀ ਵਿੱਚ ਵਾਧਾ ਕੀਤਾ: ਸਰਕਾਰ ਨੇ 29 ਅਗਸਤ 2020 ਨੂੰ ਰਾਸ਼ਟਰੀ ਖੇਡ ਅਤੇ ਅਡਵੈਂਚਰ ਅਵਾਰਡਾਂ ਦੀਆਂ ਸੱਤ ਵਿੱਚੋਂ ਚਾਰ ਸ਼੍ਰੇਣੀਆਂ ਵਿੱਚ ਇਨਾਮੀ ਰਾਸ਼ੀ ਵਿੱਚ ਵਾਧਾ ਕੀਤਾ ਹੈ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੀ ਇਨਾਮੀ ਰਾਸ਼ੀ ਪਿਛਲੇ 7.5 ਲੱਖ ਰੁਪਏ ਦੀ ਰਕਮ ਤੋਂ ਵਧਾ ਕੇ 25 ਲੱਖ ਰੁਪਏ ਕੀਤੀ ਗਈ ਹੈ, ਅਰਜੁਨ ਅਵਾਰਡ ਨੂੰ 5 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ, ਦ੍ਰੋਣਾਚਾਰੀਆ (ਲਾਈਫਟਾਈਮ) ਪੁਰਸਕਾਰਾਂ, ਜਿਨ੍ਹਾਂ ਨੂੰ ਪਹਿਲਾਂ 5 ਲੱਖ ਰੁਪਏ ਦਿੱਤੇ ਜਾਂਦੇ ਸਨ, ਨੂੰ ਹੁਣ 15 ਲੱਖ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ, ਜਦੋਂਕਿ ਦ੍ਰੋਣਾਚਾਰੀਆ (ਨਿਯਮਤ) ਨੂੰ ਪ੍ਰਤੀ ਪੁਰਸਕਾਰ 5 ਲੱਖ ਰੁਪਏ ਦੀ ਥਾਂ 10 ਲੱਖ ਰੁਪਏ ਦਿੱਤੇ ਜਾਣਗੇ। ਧਿਆਨਚੰਦ ਅਵਾਰਡੀ ਨੂੰ 5 ਲੱਖ ਰੁਪਏ ਦੀ ਥਾਂ 10 ਲੱਖ ਰੁਪਏ ਦਿੱਤੇ ਜਾਣਗੇ। ਇਹ ਖਿਡਾਰੀਆਂ ਦੇ ਮਨੋਬਲ ਨੂੰ ਹੁਲਾਰਾ ਦੇਵੇਗਾ ਅਤੇ ਸਕਾਰਾਤਮਕ ਵਾਤਾਵਰਣ ਵੀ ਬਣਾਏਗਾ।

 

 ਸੇਵਾਮੁਕਤ ਖਿਡਾਰੀਆਂ ਦੀ ਸਹਾਇਤਾ ਲਈ ਸਰਕਾਰ 1000 ਖੇਲੋ ਇੰਡੀਆ ਸੈਂਟਰ ਸ਼ੁਰੂ ਕਰੇਗੀ: ਸਰਕਾਰ ਨੇ ਵਿਭਿੰਨ ਨੀਤੀਗਤ ਤਬਦੀਲੀਆਂ ਕੀਤੀਆਂ ਹਨ ਅਤੇ ਖਿਡਾਰੀਆਂ ਅਤੇ ਖੇਡ ਭਾਈਚਾਰੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਤਸ਼ਾਹ ਅਤੇ ਸਹਾਇਤਾ ਦੇਣ ਲਈ ਪਹਿਲਾਂ ਕੀਤੀਆਂ ਹਨ। ਖੇਡ ਮੰਤਰਾਲੇ ਨੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ 1000 ਖੇਲੋ ਇੰਡੀਆ ਸੈਂਟਰ (ਕੇਆਈਸੀ) ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕੇਂਦਰ ਜਾਂ ਤਾਂ ਕਿਸੇ ਪਿਛਲੇ ਚੈਂਪੀਅਨ ਦੁਆਰਾ ਚਲਾਏ ਜਾਣਗੇ ਜਾਂ ਉਹ ਉਥੇ ਕੋਚ ਵਜੋਂ ਕੰਮ ਕਰਨਗੇ।ਇਹ ਫੈਸਲਾ ਜ਼ਮੀਨੀ ਪੱਧਰ ਦੀਆਂ ਖੇਡਾਂ ਨੂੰ ਮਜ਼ਬੂਤ ​​ਕਰਨ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਏਗਾ ਕਿ ਪਿਛਲੇ ਚੈਂਪੀਅਨ ਖੇਡਾਂ ਤੋਂ ਆਜੀਵਕਾ ਕਮਾਉਣ ਦੌਰਾਨ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਣ। 1000 ਖੇਲੋ ਇੰਡੀਆ ਸੈਂਟਰਾਂ ਵਿਚੋਂ ਸਾਲ 2020-21 ਦੌਰਾਨ ਇਸ ਵੇਲੇ 46 ਖੇਲੋ ਇੰਡੀਆ ਸੈਂਟਰ (ਕੇਆਈਸੀ) ਘੋਸ਼ਿਤ ਕੀਤੇ ਗਏ ਹਨ।ਇਸ ਤੋਂ ਇਲਾਵਾ, 60 SAI ਵਿਸਤਾਰ ਕੇਂਦਰਾਂ ਨੇ ਸਹਿਮਤੀ ਜਤਾਈ ਅਤੇ ਕੇਆਈਸੀ ਵਿੱਚ ਤਬਦੀਲ ਕੀਤੇ ਗਏ।

 

 2020 ਵਿੱਚ ਖੇਲੋ ਇੰਡੀਆ ਸਕੀਮ ਤਹਿਤ ਵਿਭਿੰਨ ਪਹਿਲਾਂ:

 · SLKIC: 24 ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ (ਕੇਆਈਐੱਸਸੀਈ) ਨੂੰ ਮਨਜ਼ੂਰੀ ਮਿਲ ਗਈ ਹੈ (ਸੂਚੀ) ਅਤੇ 08 ਕੇਆਈਐੱਸਸੀਈ ਲਾਂਚ ਕੀਤੇ ਗਏ।

 

 · ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦਾ ਪਹਿਲਾ ਸੰਸਕਰਣ ਓਡੀਸ਼ਾ ਦੇ ਕੇਆਈਆਈਟੀ ਯੂਨੀਵਰਸਿਟੀ, ਭੁਵਨੇਸ਼ਵਰ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।

 

 ·  ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਪਹਿਲਾ ਸੰਸਕਰਣ ਮਾਰਚ, 2020 ਵਿੱਚ ਗੁਲਮਰਗ, ਜੰਮੂ ਅਤੇ ਕਸ਼ਮੀਰ ਵਿੱਚ ਕਰਵਾਇਆ ਗਿਆ ਸੀ।

 

 ·  ਹੇਠਲੇ ਪੱਧਰ ਅਤੇ ਵਿਚਕਾਰਲੇ ਪੱਧਰ 'ਤੇ ਗ੍ਰਾਸ ਰੂਟ ਜ਼ੋਨਲ ਟੇਲੈਂਟ ਆਈਡੈਂਟੀਫਿਕੇਸ਼ਨ ਕਮੇਟੀਆਂ ਅਤੇ ਪ੍ਰਤਿਭਾ ਖੋਜ ਅਤੇ ਵਿਕਾਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

 

 ·  ਅੰਡਰ -17 ਖੇਲੋ ਇੰਡੀਆ ਬਾਸਕਿਟਬਾਲ ਗਰਲਜ਼ ਲੀਗ ਅਤੇ ਅੰਡਰ -21 ਖੇਲੋ ਇੰਡੀਆ ਮਹਿਲਾ ਹਾਕੀ ਲੀਗ ਲਈ ਪਹਿਲ ਕੀਤੀ ਗਈ ਸੀ, ਹਾਲਾਂਕਿ ਕੋਵਿਡ ਮਹਾਮਾਰੀ ਦੇ ਕਾਰਨ ਲੀਗਾਂ 'ਤੇ ਰੋਕ ਲਗਾ ਦਿੱਤੀ ਗਈ ਹੈ।

 

 ·  ਸਾਡੀਆਂ ਸਵਦੇਸ਼ੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੇ ਬੈਨਰ ਹੇਠ ਇੱਕ ਵੀਡੀਓ ਲੜੀ, ਇੰਡੀਜਿਨੱਸ ਸਪੋਰਟਸ ਆਫ ਇੰਡੀਆ,  ਫਿੱਟ ਇੰਡੀਆ ਮੂਵਮੈਂਟ ਦੇ ਫੇਸਬੁੱਕ ਪੇਜ, ਫਿੱਟ ਇੰਡੀਆ ਮੂਵਮੈਂਟ ਦੇ ਯੂਟਿਊਬ ਚੈਨਲ ਅਤੇ ਮਾਈ ਗੋਵ ਇੰਡੀਆ ਦੇ ਯੂਟਿਊਬ ਚੈਨਲ ‘ਤੇ, ਹਰ ਮਹੀਨੇ ਲਗਾਤਾਰ ਜੂਨ, 2020 ਤੋਂ 31 ਦਸੰਬਰ, 2020 ਤੱਕ, ਤਕਰੀਬਨ 1.7 ਮਿਲੀਅਨ ਤੱਕ ਪਹੁੰਚ ਦੇ ਨਾਲ, ਸਿੱਧਾ ਪ੍ਰਸਾਰਿਤ ਕੀਤੀ ਗਈ। ਹੁਣ ਤੱਕ 20 ਤੋਂ ਵੱਧ ਸਵਦੇਸ਼ੀ ਖੇਡਾਂ ਇਸ ਲੜੀ ਤਹਿਤ ਆ ਚੁੱਕੀਆਂ ਹਨ।

 

 

 ਦੀਨਦਿਆਲ ਉਪਾਧਿਆਏ ਫੰਡ ਅਧੀਨ ਖਿਡਾਰੀਆਂ ਦੀ ਭਲਾਈ ਕੀਤੇ ਗਏ ਉਪਾਅ: ‘ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਭਲਾਈ ਫੰਡ’ ਯੋਜਨਾ ਦੇ ਤਹਿਤ ਹੇਠਾਂ ਦਿੱਤੇ ਉਦੇਸ਼ਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ:

 

  • ਅਨੌਖੇ ਹਾਲਾਤਾਂ ਵਿਚ ਰਹਿਣ ਵਾਲੇ ਖਿਡਾਰੀਆਂ ਨੂੰ ਸਹਾਇਤਾ 

  • ਮ੍ਰਿਤਕ ਖਿਡਾਰੀਆਂ ਦੇ ਪਰਿਵਾਰਾਂ ਲਈ ਸਹਾਇਤਾ, ਖਿਡਾਰੀਆਂ ਜਾਂ ਪਰਿਵਾਰਕ ਮੈਂਬਰਾਂ ਨੂੰ ਡਾਕਟਰੀ ਇਲਾਜ ਲਈ ਸਹਾਇਤਾ

  •  ਖੇਡ ਮੁਕਾਬਲਿਆਂ ਵਿੱਚ ਟ੍ਰੇਨਿੰਗ ਅਤੇ ਭਾਗੀਦਾਰੀ ਦੌਰਾਨ ਜ਼ਖਮੀ ਹੋਏ ਜ਼ਖਮੀਆਂ ਲਈ ਸਹਾਇਤਾ 

  • ਟ੍ਰੇਨਿੰਗ, ਉਪਕਰਣਾਂ ਦੀ ਖਰੀਦ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੇਡ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਸਹਾਇਤਾ 

  • ਕੋਚਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਸਹਾਇਤਾ 

  • ਕੋਚਾਂ ਅਤੇ ਸਹਾਇਕ ਕਰਮਚਾਰੀਆਂ ਲਈ ਡਾਕਟਰੀ ਇਲਾਜ ਲਈ ਸਹਾਇਤਾ

 

 25 ਖਿਡਾਰੀਆਂ ਨੂੰ ਯੋਜਨਾ ਦੇ ਤਹਿਤ 1 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।


 

 ਖਿਡਾਰੀਆਂ ਲਈ ਕੋਵਿਡ ਨਾਲ ਸਬੰਧਤ ਪਹਿਲਾਂ: ਐੱਸਓਪੀਜ਼ ਤਿਆਰ ਕੀਤੇ ਗਏ ਅਤੇ SAI ਦੇ ਸਾਰੇ ਕੇਂਦਰਾਂ ਤੱਕ ਭੇਜੇ ਗਏ। ਸਾਰੇ ਅਧਿਕਾਰੀਆਂ ਅਤੇ ਕੋਚਾਂ ਨੂੰ ਕੋਵਿਡ ਪ੍ਰੋਟੋਕੋਲ ਬਾਰੇ ਵੀਡੀਓ ਕਾਨਫਰੰਸਾਂ ਰਾਹੀਂ ਜਾਣਕਾਰੀ ਦਿੱਤੀ ਗਈ। ਵਿਭਿੰਨ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (ਐੱਨਸੀਓਈਜ਼) ਵਿਖੇ ਟ੍ਰੇਨਿੰਗ ਪੜਾਅਵਾਰ ਮੁੜ ਸ਼ੁਰੂ ਕੀਤੀ ਗਈ। ਖਿਡਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਇਹ ਯਕੀਨੀ ਬਣਾਉਣ ਲਈ ਧਿਆਨ ਰੱਖਿਆ ਗਿਆ ਹੈ। ਐੱਸਏਆਈ ਨੇ ਕੋਵਿਡ ਲੌਕਡਾਉਨ ਤੋਂ ਬਾਅਦ ਟ੍ਰੇਨਿੰਗ ਨੂੰ ਮੁੜ ਸ਼ੁਰੂ ਕਰਨ ਲਈ 500 ਕਿਲੋਮੀਟਰ ਤੋਂ ਵੱਧ ਦੂਰੀ ਤੋਂ ਆ ਰਹੇ ਖਿਡਾਰੀਆਂ ਲਈ ਹਵਾਈ ਟਿਕਟ ਅਤੇ 500 ਕਿਲੋਮੀਟਰ ਤੋਂ ਘੱਟ ਦੂਰੀ ਤੋਂ ਆਉਣ ਵਾਲੇ ਲੋਕਾਂ ਲਈ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੇ ਬੋਰਡਿੰਗ / ਰਹਿਣ ਲਈ ਸਭ ਤੋਂ ਵਧੀਆ ਸੰਭਵ ਯਤਨ ਕੀਤੇ ਗਏ ਹਨ ਅਤੇ ਬਾਇਓ-ਬੱਬਲ ਬਣਾਇਆ ਗਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਸਭ ਤੋਂ ਸੁਰੱਖਿਅਤ ਵਾਤਾਵਰਣ ਵਿੱਚ ਹਨ ਅਤੇ ਹਰ ਸੰਭਵ ਚੀਜ਼ ਦੀ ਉਪਲਬਧਤਾ ਕਰਾਈ ਗਈ ਹੈ।

 

 ਕੋਵਿਡ ਮਹਾਮਾਰੀ ਦੇ ਕਠਿਨ ਸਮੇਂ ਦੌਰਾਨ ਉਨ੍ਹਾਂ ਦੀ ਸਹਾਇਤਾ ਕਰਨ ਲਈ ਖੇਲੋ ਇੰਡੀਆ ਅਥਲੀਟਾਂ ਨੂੰ ਪ੍ਰਤੀ ਮਹੀਨਾ 10,000/- ਰੁਪਏ Out of Pocket allowance ਦੀ ਵਿੱਤੀ ਸਹਾਇਤਾ ਜਾਰੀ ਰੱਖੀ ਗਈ ਸੀ।

 

********

 

ਐੱਨਬੀ/ਓਏ

 



(Release ID: 1687239) Visitor Counter : 170