ਵਿੱਤ ਮੰਤਰਾਲਾ

ਡੀ ਜੀ ਜੀ ਆਈ ਗੁਰੂਗ੍ਰਾਮ ਨੇ 8 ਕਰੋੜ ਰੁਪਏ ਦੇ ਇਨਪੁੱਟ ਟੈਕਸ ਕਰੈਡਿਟ ਦੀ ਉਪਲਬੱਧਤਾ ਲਈ ਧੋਖਾਧੜੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

Posted On: 08 JAN 2021 7:08PM by PIB Chandigarh

ਹਰਿਆਣਾ ਦੇ ਗੁਰੂਗ੍ਰਾਮ ਜ਼ੋਨਲ ਯੁਨਿਟ (ਜੀ ਜ਼ੈੱਡ ਯੂ) , ਡਾਇਰੈਕਟੋਰੇਟ ਜਨਰਲ ਆਫ ਜੀ ਐੱਸ ਟੀ ਇੰਟੈਲੀਜੈਂਸ (ਡੀ ਜੀ ਜੀ ਆਈ) ਗੁਰੂਗ੍ਰਾਮ ਨੇ ਨਵੀਂ ਦਿੱਲੀ ਦੇ ਨਿਵਾਸੀ ਸ਼੍ਰੀ ਸੰਜੇ ਗੋਇਲ ਨੂੰ ਗੈਰ ਕਾਨੂੰਨੀ ਢੰਗ ਨਾਲ ਗੁਡਸ ਲੈੱਸ ਇਨਵੌਇਸਿਸ ਤੇ ਇਨਪੁੱਟ ਟੈਕਸ ਕਰੈਡਿਟ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ । ਹੁਣ ਤੱਕ ਕੀਤੀ ਗਈ ਜਾਂਚ ਦੇ ਅਧਾਰ ਤੇ ਸ਼੍ਰੀ ਸੰਜੇ ਗੋਇਲ ਨੇ ਮਿਸ ਰੇਡਾਮੈਂਸੀ ਵਰਲਡ ਦੇ ਸੰਬੰਧ ਵਿੱਚ ਮਲਕੀਅਤ ਰਾਹੀਂ ਧੋਖਾਧੜੀ ਇਨਵੌਇਸਿਸ ਵਰਤਿਆਂ ਹੋਇਆਂ ਨਾਨ ਐਗਜਿ਼ਸਟੈਂਟ ਕੰਸਰਨਸ ਤੋਂ ਲੀਡ ਇਨਗੋਟਸ ਖਰੀਦੀਆਂ ਦਿਖਾਈਆਂ ਹਨ । ਇਹਨਾਂ ਧੋਖਾਧੜੀ ਇਨਵੌਇਸਿਸ ਵਿੱਚ ਵਸਤਾਂ ਦੀ ਸਪਲਾਈ ਨਹੀਂ ਦਿਖਾਈ ਗਈ ਬਲਕਿ ਜਾਅਲੀ ਆਵਾਜਾਈ ਰਿਕਾਰਡ ਦਿਖਾਏ ਗਏ ਹਨ । ਇਸ ਤਰ੍ਹਾਂ ਐੱਮ/ਐੱਸ ਰੈਡਾਮੈਂਸੀ ਵਰਲਡ ਨੇ ਬਿਨਾਂ ਵਸਤਾਂ ਤੋਂ ਵੱਖ ਵੱਖ ਯੂਜ਼ਰ ਨੂੰ ਧੋਖਾਧੜੀ ਨਾਲ 8,17,24,829 ਕਰੋੜ ਰੁਪਏ ਦੀਆਂ ਇਨਵੌਇਸਿਸ ਦਿੱਤੀਆਂ ਗਈਆਂ ਹਨ । ਇਹ ਜਾਂਚ ਦਿੱਲੀ ਅਤੇ ਐੱਨ ਸੀ ਆਰ ਖੇਤਰ ਦੀਆਂ ਬਹੁਪੱਖੀ ਥਾਵਾਂ ਤੇ ਚੱਲ ਰਹੀ ਹੈ ਅਤੇ ਦਰਜ ਕੀਤੇ ਗਏ ਬਿਆਨਾਂ ਤੇ ਸਬੂਤ ਦੇ ਅਧਾਰ ਤੇ ਇਹ ਪਾਇਆ ਗਿਆ ਹੈ ਕਿ ਸੰਜੇ ਗੋਇਲ ਜਾਅਲੀ ਕੰਪਨੀਆਂ ਅਤੇ ਟਰਾਂਸਪੋਰਟਾਂ ਦੇ ਨੈੱਟਵਰਕ ਵਿੱਚ ਇੱਕ ਮੁੱਖ ਖਿਡਾਰੀ ਸੀ ।


ਇਸ ਅਨੁਸਾਰ ਸ਼੍ਰੀ ਸੰਜੇ ਗੋਇਲ ਨੂੰ 08—01—2021 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਡਿਊਟੀ ਮੈਜਿਸਟ੍ਰੇਟ ਦਿੱਲੀ ਅੱਗੇ ਪੇਸ਼ ਕੀਤਾ ਗਿਆ , ਜਿਸ ਨੇ ਉਸ ਦੀ ਜੁਡੀਸ਼ੀਅਲ ਕਸਟੱਡੀ ਲਈ ਹੁਕਮ ਜਾਰੀ ਕੀਤੇ ਨੇ । ਇਵੇਂ ਦੋਸ਼ੀ ਵੱਲੋਂ 8 ਕਰੋੜ ਤੋਂ ਜਿ਼ਆਦਾ ਦੇ ਜਾਅਲੀ ਆਈ ਟੀ ਸੀ ਦਿੱਤੇ ਗਏ ਡੈਸ਼ ਉਪਲਬੱਧ ਕਰਵਾਏ ਗਏ ।
ਇਸ ਤਹਿਤ ਹੋਰ ਜਾਂਚ ਜਾਰੀ ਹੈ ।

 

ਆਰ ਐੱਮ / ਕੇ ਐੱਮ ਐੱਨ



(Release ID: 1687187) Visitor Counter : 139