ਰੇਲ ਮੰਤਰਾਲਾ
ਸਮਰਪਿਤ ਫਰੇਟ ਕੋਰੀਡੋਰ ਦੇ ਦੱਸੇ ਗਏ ਵੇਰਵੇ
ਸਮਰਪਿਤ ਫਰੇਟ ਕੋਰੀਡੋਰ - ਆਰਥਿਕ ਵਿਕਾਸ ਵਿੱਚ ਇੱਕ ਗੇਮ ਚੇਂਜਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਕੋਰੀਡੋਰ 'ਤੇ ਰਿਵਾੜੀ - ਮਦਾਰ ਭਾਗ ਰਾਸ਼ਟਰ ਨੂੰ ਸਮਰਪਿਤ ਕੀਤਾ
Posted On:
07 JAN 2021 4:10PM by PIB Chandigarh
ਸਮਰਪਿਤ ਫਰੇਟ ਕੋਰੀਡੋਰ, ਜਿਸ ਦਾ ਪੱਛਮੀ ਕੋਰੀਡੋਰ 'ਤੇ ਰਿਵਾੜੀ - ਮਦਾਰ ਭਾਗ, ਜੋ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ, ਦੇਸ਼ ਦੇ ਆਰਥਿਕ ਵਿਕਾਸ ਵਿੱਚ ਗੇਮ ਚੇਂਜਰ ਸਾਬਿਤ ਹੋਵੇਗਾ।
ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਪੱਛਮੀ ਡੀਐੱਫਸੀ (1506 ਰੂਟ ਕਿਮੀ) ਅਤੇ ਪੂਰਬੀ ਡੀਐੱਫਸੀ (ਸੋਨਨਗਰ-ਦਨਕੁਨੀ ਪੀਪੀਪੀ ਸੈਕਸ਼ਨ ਸਮੇਤ 1875 ਰੂਟ ਕਿਮੀ) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਲੁਧਿਆਣਾ (ਪੰਜਾਬ) ਨੇੜੇ ਸਾਹਨੇਵਾਲ ਤੋਂ ਸ਼ੁਰੂ ਹੋ ਕੇ ਈਡੀਐੱਫਸੀ ਪੱਛਮੀ ਬੰਗਾਲ ਦੇ ਦਨਕੁਨੀ ਵਿਖੇ ਸਮਾਪਤ ਹੋਣ ਤੋਂ ਪਹਿਲਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਰਾਜਾਂ ਵਿਚੋਂ ਲੰਘੇਗਾ। ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ (ਜੇਐੱਨਪੀਟੀ) ਨਾਲ ਜੋੜਨ ਵਾਲਾ ਪੱਛਮੀ ਲਾਂਘਾ ਡਬਲਯੂਡੀਐੱਫਸੀ ਦੇ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ।
ਵੇਰਵਾ -
306 ਕਿਲੋਮੀਟਰ ਰਿਵਾੜੀ - ਮਦਾਰ ਭਾਗ
● ਇਹ ਭਾਗ ਹਰਿਆਣਾ ਰਾਜ ਵਿੱਚ ਪੈਂਦਾ ਹੈ (ਮਹੇਂਦਰਗੜ੍ਹ ਅਤੇ ਰੇਵਾੜੀ ਜ਼ਿਲ੍ਹਿਆਂ ਵਿੱਚ ਲਗਭਗ 79 ਕਿਲੋਮੀਟਰ ਲਈ) ਅਤੇ ਰਾਜਸਥਾਨ ਰਾਜ (ਜੈਪੁਰ, ਅਜਮੇਰ, ਸੀਕਰ, ਨਾਗੌਰ ਅਤੇ ਅਲਵਰ ਜ਼ਿਲ੍ਹਿਆਂ ਵਿੱਚ ਲਗਭਗ 227 ਕਿਲੋਮੀਟਰ ਲਈ)।
● ਡਬਲਯੂਡੀਐੱਫਸੀ ਦਾ ਤਕਰੀਬਨ 40% ਰਾਜਸਥਾਨ ਵਿੱਚ ਹੈ।
● ਤਕਰੀਬਨ 250 ਕਿਲੋਮੀਟਰ ਡੀਐੱਫਸੀ ਹਰਿਆਣਾ ਰਾਜ ਵਿੱਚ ਹੈ।
● ਇਸ ਭਾਗ ਵਿੱਚ 148 ਵੱਡੇ ਲੈਵਲ ਕਰਾਸਿੰਗਸ ਨੂੰ ਖਤਮ ਕਰਨ ਵਾਲੇ 16 ਵੱਡੇ ਪੁਲ ਅਤੇ ਵਾਇਆਡਕਟ (1 ਵਾਇਆਡਕਟ ਅਤੇ 15 ਵੱਡੇ ਪੁਲ), 269 ਛੋਟੇ ਪੁਲ, 4 ਰੇਲ ਫਲਾਈ ਓਵਰ, 22 ਰੋਡ ਓਵਰ ਬ੍ਰਿਜ ਅਤੇ 177 ਅੰਡਰ ਬ੍ਰਿਜ ਸ਼ਾਮਲ ਹਨ।
● ਇਸ ਸੈਕਸ਼ਨ ਵਿੱਚ 9 ਨਵੇਂ ਬਣੇ ਡੀਐੱਫਸੀ ਸਟੇਸ਼ਨ ਹਨ, ਛੇ ਕਰਾਸਿੰਗ ਸਟੇਸ਼ਨ (ਭਾਵ ਨਵਾਂ ਡਾਬਲਾ, ਨਵਾਂ ਭਾਗੇਗਾ, ਨਿਊ ਸ੍ਰੀ ਮਾਧੋਪੁਰ, ਨਵਾਂ ਪਚਾਰ ਮਲਿਕਪੁਰ, ਨਵਾਂ ਸਾਖੂਨ ਅਤੇ ਨਵਾਂ ਕਿਸ਼ਨਗੜ) ਅਤੇ ਤਿੰਨ ਜੰਕਸ਼ਨ ਸਟੇਸ਼ਨ (ਭਾਵ ਨਵਾਂ ਰੇਵਾੜੀ, ਨਵਾਂ ਅਟੇਲੀ ਅਤੇ ਨਵਾਂ ਫੁਲੇਰਾ)
● ਇਸ ਭਾਗ ਵਿੱਚ ਜ਼ਮੀਨ ਨੂੰ ਛੱਡ ਕੇ ਸਿਵਲ, ਇਲੈਕਟ੍ਰੀਕਲ ਅਤੇ ਐੱਸਐਂਡਟੀ ਸਮੇਤ ਠੇਕਿਆਂ ਦਾ ਕੁਲ ਮੁੱਲ 5800 ਕਰੋੜ ਰੁਪਏ ਹੈ।
● ਇਸ ਖੰਡ ਦੇ ਖੁੱਲ੍ਹਣ ਨਾਲ ਰਾਜਸਥਾਨ, ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਰੇਵਾੜੀ - ਮਾਨੇਸਰ, ਨਾਰਨੌਲ, ਫੁਲੇਰਾ ਅਤੇ ਕਿਸ਼ਨਗੜ ਖੇਤਰਾਂ ਦੇ ਵੱਖ-ਵੱਖ ਉਦਯੋਗਾਂ ਨੂੰ ਲਾਭ ਮਿਲੇਗਾ।
● ਇਸ ਤੋਂ ਇਲਾਵਾ, ਕਾਠੂਵਾਸ ਵਿਖੇ CONCOR ਦਾ ਕੰਨਟੇਨਰ ਡਿੱਪੂ ਵੀ ਡੀਐੱਫਸੀ ਦੇ ਨਕਸ਼ੇ 'ਤੇ ਆਵੇਗਾ ਅਤੇ ਤੇਜ਼ ਥ੍ਰੂਅਪੁੱਟ ਦੇ ਰੂਪ ਵਿੱਚ ਲਾਭ ਪ੍ਰਾਪਤ ਕਰੇਗਾ।
● ਗੁਜਰਾਤ ਦੀਆਂ ਬੰਦਰਗਾਹਾਂ ਜਿਵੇਂ ਕਾਂਡਲਾ, ਪੀਪਾਵਾਵ, ਮੁੰਧਰਾ, ਦਹੇਜ ਆਦਿ ਦਾ ਭਾਰਤ ਦੇ ਉੱਤਰੀ ਹਿੱਸਿਆਂ ਨਾਲ ਨਿਰਵਿਘਨ ਸੰਪਰਕ ਸਥਾਪਿਤ ਹੋਵੇਗਾ।
● 351 ਕਿਲੋਮੀਟਰ ਭਾਉਪੁਰ-ਖੁਰਜਾ ਭਾਗ ਦਾ ਰਾਸ਼ਟਰ ਨੂੰ ਸਮਰਪਣ ਅਤੇ ਖੁਰਜਾ - ਬੋੜਾਕੀ-ਦਾਦਰੀ-ਰੇਵਾੜੀ ਦਰਮਿਆਨ ਆਪਸ ਵਿੱਚ ਜੋੜਨ ਵਾਲੇ ਲਿੰਕ ਦੀ ਉਸਾਰੀ ਨਾਲ, ਡਬਲਯੂਡੀਐਫਸੀ ਅਤੇ ਈਡੀਐਫਸੀ ਦਰਮਿਆਨ ਨਿਰਵਿਘਨ ਆਵਾਜਾਈ ਸ਼ੁਰੂ ਹੋ ਸਕਦੀ ਹੈ।
● ਡੀਐੱਫਸੀਸੀਆਈਐੱਲ ਨੇ ਇਸ ਸੈਕਸ਼ਨ 'ਤੇ ਇੰਡੀਅਨ ਰੇਲਵੇ (ਆਈਆਰ) ਫਰੇਟ ਟ੍ਰੇਨਾਂ ਦੀ ਇੱਕ ਅਜ਼ਮਾਇਸ਼-ਸੰਚਾਲਿਤ ਕੀਤੀ ਸੀ।
● ਆਰਡੀਐੱਸਓ ਦੀ ਟ੍ਰੈਕ ਰਿਕਾਰਡਿੰਗ ਕਾਰ ਨੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ 'ਤੇ BOXNS ਵੈਗਨਾਂ ਦੇ ਓਸੀਲੇਸ਼ਨ ਟਰਾਇਲ ਕਰਵਾਏ ਸਨ। ਇਨ੍ਹਾਂ ਵੈਗਨਾਂ ਦਾ ਖਾਲੀ ਭਾਰ 19.85 ਟਨ ਹੈ ਅਤੇ ਇਸ ਦੀ ਸਮਰੱਥਾ 80.15 ਟਨ ਹੈ। ਇਨ੍ਹਾਂ ਵੈਗਨਾਂ ਵਿੱਚ ਇਸ ਸਮੇਂ ਭਾਰਤੀ ਰੇਲਵੇ 'ਤੇ ਵਰਤੀਆਂ ਜਾ ਰਹੀਆਂ ਵੈਗਨਾਂ ਦੇ ਮੁਕਾਬਲੇ ਭਾਰ ਚੁੱਕਣ ਦੀ ਸਮਰੱਥਾ 14% ਵਧੇਰੇ ਹੈ। ਇਨ੍ਹਾਂ ਵੈਗਨਾਂ ਦੀ ਢੋਣ ਦੀ ਸਮਰੱਥਾ ਦੀ ਵਰਤੋਂ ਕਰਨ ਲਈ ਢੁੱਕਵਾਂ ਡੀਐੱਫਸੀਸੀਆਈਐੱਲ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ, ਭਾਰਤੀ ਰੇਲਵੇ ਦੀਆਂ ਫਰੇਟ ਟ੍ਰੇਨਾਂ ਲਗਭਗ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਪ੍ਰਤੀ ਫਰੇਟ ਵਾਹਨ 61 ਤੋਂ 71 ਟਨ ਭਾਰ ਲਿਜਾ ਸਕਦੀਆਂ ਹਨ। ਨਵੀਂਆਂ, ਅਡਵਾਂਸਡ ਵੈਗਨਾਂ 81 ਟਨ ਪ੍ਰਤੀ ਵੈਗਨ ਤੱਕ ਦੇ ਭਾਰ ਨੂੰ ਤਕਰੀਬਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਲਿਜਾ ਸਕਦੀਆਂ ਹਨ। ਨਵੀਂਆਂ ਵੈਗਨਾਂ ਵਧੇਰੇ ਸੁਰੱਖਿਅਤ ਅਤੇ ਆਧੁਨਿਕ ਵੀ ਹਨ।
● ਇਸ ਭਾਗ ਵਿੱਚ ਬੀਐੱਲਸੀਐੱਸ-ਏ ਅਤੇ ਬੀਐੱਲਸੀਐੱਸ-ਬੀ ਵੈਗਨ ਪ੍ਰੋਟੋਟਾਈਪ ਦੇ ਟ੍ਰਾਇਲ ਰਨ ਵੀ ਪੂਰੇ ਹੋ ਚੁੱਕੇ ਹਨ। ਇਨ੍ਹਾਂ ਵੈਗਨਾਂ ਵਿੱਚ 25 ਟਨ ਦਾ ਐਕਸਲ ਲੋਡ ਵਧਾਇਆ ਗਿਆ ਹੈ ਅਤੇ ਆਰਡੀਐੱਸਓ ਦੇ ਵੈਗਨ ਵਿਭਾਗ ਦੁਆਰਾ ਡੀਐੱਫਸੀਸੀਆਈਐੱਲ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਡਿਜ਼ਾਈਨ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਇਕਸਾਰ ਵੰਡੇ ਗਏ ਅਤੇ ਪੁਆਇੰਟ ਲੋਡਿੰਗ ਨੂੰ ਵਧਾਏਗਾ। ਡਬਲਯੂਡੀਐੱਫਸੀ ਉੱਤੇ ਲੰਬੀ ਦੂਰੀ ਵਾਲੀ ਡਬਲ ਸਟੈਕ ਕੰਟੇਨਰ ਟ੍ਰੇਨ ਵਾਲੀਆਂ ਇਹ ਵੈਗਨਾਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਦੌੜ ਸਕਦੀਆਂ ਹਨ।
● ਡੀਐੱਫਸੀਸੀਆਈਐੱਲ ਭਾਰਤੀ ਰੇਲਵੇ ਟਰੈਕਾਂ 'ਤੇ ਮੌਜੂਦਾ ਵੱਧ ਤੋਂ ਵੱਧ 75 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਮੁਕਾਬਲੇ ਵੱਧ ਤੋਂ ਵੱਧ 100 ਕਿਮੀ ਪ੍ਰਤੀ ਘੰਟਾ ਦੀ ਸਪੀਡ ‘ਤੇ ਫਰੇਟ ਟ੍ਰੇਨ ਚਲਾਏਗੀ ਜਦਕਿ ਫਰੇਟ ਟ੍ਰੇਨਾਂ ਦੀ ਔਸਤ ਸਪੀਡ ਵੀ ਮੌਜੂਦਾ 26 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧਾ ਕੇ ਸਮਰਪਿਤ ਫਰੇਟ ਕੋਰੀਡੋਰਜ਼ (ਡੀਐੱਫਸੀ) ‘ਤੇ 70 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ।
ਏ) ਡੀਐੱਫਸੀਸੀਆਈਐੱਲ ਦੇ ਮੁੱਖ ਉਦੇਸ਼:
1. ਮੌਜੂਦਾ ਭਾਰਤੀ ਰੇਲਵੇ ਨੈੱਟਵਰਕ ਵਿੱਚ ਭੀੜ ਨੂੰ ਘਟਾਉਣਾ।
2. ਫਰੇਟ ਟ੍ਰੇਨਾਂ ਦੀ ਔਸਤ ਸਪੀਡ ਨੂੰ ਮੌਜੂਦਾ 25 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣਾ।
3. ਭਾਰੀ ਢੋਆ-ਢੁੱਆਈ (25 / 32.5 ਟਨ ਦਾ ਉੱਚੇਰਾ ਐਕਸਲ ਲੋਡ) ਅਤੇ 13,000 ਟਨ ਦੇ ਸਮੁੱਚੇ ਲੋਡ ਵਾਲੀਆਂ ਟ੍ਰੇਨਾਂ ਚਲਾਉਣਾ।
4. ਲੰਬੀਆਂ (1.5 ਕਿਲੋਮੀਟਰ) ਅਤੇ ਡਬਲ ਸਟੈਕ ਕੰਟੇਨਰ ਟ੍ਰੇਨਾਂ ਦੇ ਚੱਲਣ ਦੀ ਸੁਵਿਧਾ ਪ੍ਰਦਾਨ ਕਰਨਾ।
5. ਮਾਲ ਦੀ ਤੇਜ਼ੀ ਨਾਲ ਆਵਾਜਾਈ ਲਈ ਮੌਜੂਦਾ ਪੋਰਟਾਂ ਅਤੇ ਉਦਯੋਗਿਕ ਖੇਤਰਾਂ ਨੂੰ ਜੋੜਨਾ।
6. ਗਲੋਬਲ ਮਾਪਦੰਡਾਂ ਅਨੁਸਾਰ ਊਰਜਾ ਦਕਸ਼ ਅਤੇ ਵਾਤਾਵਰਣ ਅਨੁਕੂਲ ਰੇਲ ਆਵਾਜਾਈ ਪ੍ਰਣਾਲੀ।
7. ਰੇਲ ਅੰਸ਼ ਨੂੰ ਮੌਜੂਦਾ 30% ਤੋਂ 45% ਤੱਕ ਵਧਾਉਣਾ।
8. ਆਵਾਜਾਈ ਦੀ ਲੌਜਿਸਟਿਕ ਲਾਗਤ ਨੂੰ ਘਟਾਉਣਾ।
ਬੀ) ਨਵੀਨਤਾ ਅਤੇ ਅਤਿ-ਆਧੁਨਿਕ ਤਕਨਾਲੋਜੀ:
1. ਭਾਰਤ ਵਿੱਚ ਪਹਿਲੀ ਵਾਰ 32.5 ਟਨ ਐਕਸਲ ਲੋਡ ਦੀ ਵਿਵਸਥਾ ਨਾਲ 25 ਐਕਸਲ ਟਨ ਦਾ ਭਾਰੀ ਅਤੇ ਲੰਮਾ ਦੌਰਾ ਕਰਨ ਵਾਲੀ ਟ੍ਰੇਨ।
2. ਪੱਛਮੀ ਡੀਐੱਫਸੀ ਵਿੱਚ ਡਬਲ ਸਟੈਕ ਦੇ ਕੰਟੇਨਰ।
3. ਉੱਚ ਰਫਤਾਰ 'ਤੇ ਵਧੇਰੇ ਢੋਆ-ਢੁੱਆਈ ਕਰਨ ਲਈ ਡਬਲ ਲਾਈਨ ਇਲੈਕਟ੍ਰਿਕ (2 ਬਾਈ 25 ਕੇ.ਵੀ.) ਟ੍ਰੈਕ।
4. ਆਟੋਮੈਟਿਕ ਨਿਊ ਟਰੈਕ ਕੰਸਟ੍ਰਕਸ਼ਨ (ਐੱਨਟੀਸੀ) ਮਸ਼ੀਨ ਜੋ ਪ੍ਰਤੀ ਦਿਨ 1.5 ਕਿਲੋਮੀਟਰ ਦੀ ਗਤੀ ਨਾਲ ਟਰੈਕ ਵਿਛਾ ਸਕਦੀ ਹੈ।
5. ਓਵਰਹੈੱਡ ਇਕੁਇਪਮੈਂਟ ਵਰਕ (OHE) ਲਈ 3 ਕਿਲੋਮੀਟਰ ਪ੍ਰਤੀ ਸ਼ਿਫਟ ਤਾਰਾਂ ਲਗਾਉਣ ਦੇ ਸਮਰੱਥ ਸਵੈਚਾਲਿਤ ਵਾਇਰਿੰਗ ਟ੍ਰੇਨ।
6. ਸੁਰੱਖਿਅਤ ਅਤੇ ਦਕਸ਼ ਕਾਰਜ ਲਈ ਟਰੇਨ ਪ੍ਰੋਟੈਕਸ਼ਨ ਅਤੇ ਚੇਤਾਵਨੀ ਪ੍ਰਣਾਲੀ (ਟੀਪੀਡਬਲਯੂਐੱਸ)।
7. ਸੜਕ ਲੈਵਲ ਕਰਾਸਿੰਗ ਨੂੰ ਖਤਮ ਕਰਨਾ।
8. ਮਲਟੀ ਮੋਡਲ ਲੌਜਿਸਟਿਕ ਹੱਬ ਵਿਕਸਤ ਕਰਨਾ ਅਤੇ ਦਿੱਲੀ-ਮੁੰਬਈ ਇੰਡਸਟਰੀਅਲ ਕੋਰੀਡੋਰ ਅਤੇ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ਨਾਲ ਏਕੀਕ੍ਰਿਤ ਕਰਨਾ।
ਦੁਨੀਆ ਦੇ ਪਹਿਲੇ ਇਲੈਕਟ੍ਰਿਕ ਲੋਕੋ ਦਾ ਵੇਰਵਾ ਡਬਲ ਸਟੈਕ 1.5 ਕਿਲੋਮੀਟਰ ਲੰਬੇ ਕੰਟੇਨਰ ਫਰੇਟ ਟ੍ਰੇਨਾਂ ਨੂੰ ਨਿਊ ਅਟੇਲੀ ਅਤੇ ਨਿਊ ਕਿਸ਼ਨਗੜ ਸਟੇਸ਼ਨਾਂ ਤੋਂ ਡਬਲਯੂਡੀਐੱਫਸੀ ਦੇ 7.5 ਮੀਟਰ ਓਐੱਚਈ ਭਾਗ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਅੱਜ ਮਾਨਯੋਗ ਪ੍ਰਧਾਨਮੰਤਰੀ ਨੇ ਹਰੀ ਝੰਡੀ ਦੇ ਕੇ ਦੋਨੋਂ ਟ੍ਰੇਨਾਂ ਦੇ ਜਿਹੜੇ ਫਰੰਟ ਲੋਕੋ WAG 12 ਨੂੰ ਰਵਾਨਾ ਕੀਤਾ, ਉਨ੍ਹਾਂ ਨੂੰ ਭਾਰਤੀ ਰੇਲਵੇ ਦੀ ਮੇਕ ਇਨ ਇੰਡੀਆ ਫੈਕਟਰੀ ਮਧੇਪੁਰਾ, ਬਿਹਾਰ ਵਿੱਚ ਬਣਾਇਆ ਗਿਆ ਹੈ।
12,000 ਐੱਚਪੀ ਦੀ ਸ਼ਕਤੀ ਵਾਲੇ ਡਬਲਯੂਏਜੀ -12 ਇਲੈਕਟ੍ਰਿਕ ਸੁਪਰ ਸੰਚਾਲਿਤ ਡਬਲ-ਸੈਕਸ਼ਨ ਲੋਕੋਮੋਟਿਵਜ਼, 120 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ 6000 ਟਨ ਵਜ਼ਨ ਨੂੰ ਢੋਣ ਦੇ ਸਮਰੱਥ ਹਨ। ਉਨ੍ਹਾਂ ਨੂੰ ਭਾਰਤ ਦੇ ਭਾਰੀ ਮਾਲ ਢੋਆ- ਢੁੱਆਈ ਦੇ ਢਾਂਚੇ ਨੂੰ ਬਦਲਣ ਲਈ ਸਮਰਪਿਤ ਫਰੇਟ ਕੋਰੀਡੋਰਜ਼ (ਡੀਐੱਫਸੀ) ਸਮੇਤ ਪ੍ਰਮੁੱਖ ਫਰੇਟ ਮਾਰਗਾਂ 'ਤੇ ਕੰਮ ਕਰਨ ਲਈ ਤਾਇਨਾਤ ਕਰਨ ਦੀ ਯੋਜਨਾ ਹੈ। ਮਧੇਪੁਰਾ ਵਿਖੇ ਨਿਰਮਿਤ ਇਹ ਲੋਕੋਮੋਟਿਵ ਜੋ ਕਿ ਦੋ ਜੁੜਵੇਂ ਬੋ-ਬੋ ਡਿਜ਼ਾਈਨ ਨਾਲ 12,000- ਹਾਰਸ ਪਾਵਰ ਦੇ ਹਨ, ਜਿਨ੍ਹਾਂ ਨੂੰ ਨਿਯਮਤ ਲੋਕੋਮੋਟਿਵ ਨਾਲੋਂ ਦੋ ਗੁਣਾ ਤੇਜ਼ ਸਪੀਡ ਨਾਲ ਚੱਲਣ ਲਈ ਤਿਆਰ ਕੀਤਾ ਗਿਆ ਹੈ, ਅਤੇ ਇੱਕ ਵਾਰ ਵਿੱਚ 6000 ਟਨ ਸਾਮਾਨ ਲਿਜਾਣ ਲਈ ਬਣਾਇਆ ਗਿਆ ਹੈ। ਇੰਸੂਲੇਟਡ ਗੇਟ ਬਾਈਪੋਲਰ ਟ੍ਰਾਂਸਿਸਟਰਸ (ਆਈਜੀਬੀਟੀ) ਅਧਾਰਿਤ ਪ੍ਰੋਪਲਸ਼ਨ ਟੈਕਨੋਲੋਜੀ ਨਾਲ ਲੈਸ, ਡਬਲਯੂਏਜੀ 12ਬੀ ਰੀਜਨਰੇਟਿਵ ਬ੍ਰੇਕਿੰਗ ਦੀ ਵਰਤੋਂ ਕਰਦਿਆਂ, ਊਰਜਾ ਦੀ ਖਪਤ ਨੂੰ ਘਟਾਉਂਦਾ ਹੈ। 1676 ਮਿਲੀਮੀਟਰ ਦੇ ਬ੍ਰੌਡ ਗੇਜ ਦੇ ਨਾਲ, ਇਹ ਈ-ਲੋਕੋਸ ਤਿੱਖੇ ਕਰਵ ‘ਤੇ ਵੀ ਨਿਰਵਿਘਨ ਮੋੜ ਲੈਣ ਲਈ ਤਿਆਰ ਕੀਤੇ ਗਏ ਹਨ।
ਦੂਜਾ ਲੋਕੋ ਜੋ ਕਿ ਮੱਧ ਵਿੱਚ ਜੋੜਿਆ ਗਿਆ ਹੈ ਅਤੇ ਲੰਬੇ ਹਾਉਲ ਵਾਲੀ ਟ੍ਰੇਨ ਦੇ ਪਾਈਪ ਲੋਕੋ ਦਾ ਕੰਮ ਕਰਦਾ ਹੈ, ਪੱਛਮੀ ਬੰਗਾਲ, ਭਾਰਤ ਦੇ ਚਿਤਰੰਜਨ ਲੋਕੋਮੋਟਿਵ ਵਰਕਸ (ਸੀਐੱਲਡਬਲਯੂ) ਵਿੱਚ ਬਣਾਇਆ ਗਿਆ 6000 ਐੱਚਪੀ ਦਾ WAG 9 ਹੈ।
ਇੱਕ ਪਹਿਲ ਵਿੱਚ, ਡਬਲ ਸਟੈਕ 1.5 ਕਿਲੋਮੀਟਰ ਲੰਬੀ ਇਲੈਕਟ੍ਰਿਕ ਟ੍ਰੇਨ ਨਵੇਂ ਕਮਿਸ਼ਨ ਕੀਤੇ ਗਏ ਡੀਐੱਫਸੀਸੀਆਈਐੱਲ ਦੇ 7.5 ਮੀਟਰ ਉੱਚੇ ਓਐੱਚਈ ਸੈਕਸ਼ਨ ਵਿੱਚ ਚਲਾਈ ਗਈ ਸੀ। ਇਕ ਟ੍ਰੇਨ ਵਿੱਚ, 360 ਦਸ ਫੁੱਟ ਲੰਬੀਆਂ ਕੰਟੇਨਰ ਇਕੁਇਵੇਲੇਂਟ ਇਕਾਈਆਂ (ਟੀਈਯੂ) ਚਲ ਰਹੀਆਂ ਹਨ ਜੋ 270 ਉੱਚ ਸਮਰੱਥਾ ਵਾਲੇ ਰੋਡ ਟ੍ਰੇਲਰ ਟਰੱਕਾਂ ਦੇ ਬਰਾਬਰ ਹਨ।
ਡਬਲਯੂਡੀਐੱਫਸੀ ਦੇ ਨਿਊ ਅਟੇਲੀ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਟ੍ਰੇਨ ਦੇ ਵੇਰਵੇ
● ਇਹ ਟ੍ਰੇਨ ਕੁਝ ਹੱਦ ਤਕ CONCOR ਦੇ ਕਾਠੂਵਾਸ ਕੰਟੇਨਰ ਸਾਈਡਿੰਗ ਤੋਂ ਭਰੀ ਗਈ ਹੈ ਅਤੇ ਕੁਝ ਹੱਦ ਤੱਕ ਗੇਟਵੇ ਲੌਜਿਸਟਿਕਸ ਦੇ ਗੜ੍ਹੀ ਸਾਈਡਿੰਗ ਤੋਂ ਭਰੀ ਗਈ ਹੈ। 1.5 ਕਿਲੋਮੀਟਰ ਲੰਮੀਆਂ ਟ੍ਰੇਨਾਂ ਵਿੱਚ 90 ਬੀਐੱਲਸੀ ਵੈਗਨਾਂ ਅਤੇ ਦੋ ਬ੍ਰੇਕ ਵੈਨਾਂ ਹਨ ਜਿਨ੍ਹਾਂ ਦਾ ਕੁਲ ਭਾਰ 4941 ਟਨ ਹੈ ਅਤੇ WAG12 12000 ਐੱਚਪੀ ਦੁਆਰਾ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਤੱਕ ਲਿਜਾਇਆ ਜਾਏਗਾ, ਜਿਸ ਨੂੰ ਭਾਰਤੀ ਰੇਲਵੇ ਦੀ ਮੇਕ ਇਨ ਇੰਡੀਆ ਫੈਕਟਰੀ ਮਧੇਪੁਰਾ, ਬਿਹਾਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ WAG9 ਲੋਕੋਮੋਟਿਵ ਨੂੰ ਚਿਤਰੰਜਨ ਲੋਕੋਮੋਟਿਵ ਵਰਕਸ, ਪੱਛਮੀ ਬੰਗਾਲ ਵਿੱਚ ਬਣਾਇਆ ਗਿਆ ਹੈ।
● ਕੰਟੇਨਰਾਂ ਦੇ ਵੇਰਵੇ:
ਲੋਹੇ ਦੇ ਆਰਟਵੇਅਰ, ਅਲਮੀਨੀਅਮ ਆਰਟਵੇਅਰ, ਡੈਕੋਰੇਟਿਡ ਲੈਮੀਨੇਟਿਡ ਸ਼ੀਟਸ, ਲੱਕੜ ਦੇ ਹਾਰਡਵੇਅਰ, ਲੈਂਪ, ਫਰਨੀਚਰ ਦੀਆਂ ਚੀਜ਼ਾਂ, ਆਟੋ ਪਾਰਟਸ, ਸਟੀਲ ਦੇ ਉਤਪਾਦ, ਟਾਈਲਾਂ ਨਾਲ ਭਰੇ ਕੰਟੇਨਰ
● ਲੋਡਿੰਗ ਪੁਆਇੰਟਸ: ਕਨਕੋਰ ਮਲਟੀਮੋਡਲ ਲੌਜਿਸਟਿਕਸ ਪਾਰਕ, ਕਾਠੂਵਾਸ ਅਤੇ ਆਈਸੀਡੀ ਗੜ੍ਹੀਹਰਸਾਰੂ (ਗੁਰੂਗਰਾਮ) ਗੇਟ ਵੇਅ ਰੇਲ
● ਮੰਜ਼ਿਲ ਦੇ ਵੇਰਵੇ: ਮੁਰਾਦਾਬਾਦ ਖੇਤਰ ਤੋਂ ਅਮਰੀਕਾ ਅਤੇ ਜਰਮਨੀ ਜਾਣ ਲਈ ਭਰੇ ਗਏ ਲੋਹੇ ਦੇ ਆਰਟਵੇਅਰ ਅਤੇ ਅਲਮੀਨੀਅਮ ਆਰਟਵੇਅਰ ਅਤੇ ਲੈਂਪ, ਗੁਰੂਗ੍ਰਾਮ ਦੀਆਂ ਯੂਕੇ ਜਾਣ ਵਾਲੀਆਂ ਚੀਜ਼ਾਂ, ਸੋਨੀਪਤ ਤੋਂ ਯੂਐੱਸਏ ਲਈ ਆਟੋ ਪਾਰਟਸ, ਹਿਸਾਰ ਤੋਂ ਦੱਖਣੀ ਅਤੇ ਪੂਰਬੀ ਅਫਰੀਕਾ ਤੱਕ ਭੇਜੇ ਜਾਣ ਵਾਲੇ ਸਟੀਲ ਦੇ ਉਤਪਾਦ, ਬਹਾਦੁਰਗੜ ਤੋਂ ਕ੍ਰੋਏਸ਼ੀਆ ਲਈ ਟਾਈਲਾਂ, ਲੱਕੜ ਦੇ ਆਰਟਵੇਅਰ, ਲੈਂਪ ਅਤੇ ਸਜਾਵਟੀ ਲੈਮੀਨੇਟਿਡ ਸ਼ੀਟਾਂ ਦੁਬੱਈ ਅਤੇ ਇੰਡੋਨੇਸ਼ੀਆ ਲਈ।
ਡਬਲਯੂਡੀਐੱਫਸੀ ਦੇ ਨਿਊ ਕਿਸ਼ਨਗੜ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਟ੍ਰੇਨ ਦੇ ਵੇਰਵੇ
● ਲੰਬੀ ਟ੍ਰੇਨ ਦਾ ਅੱਧਾ ਹਿੱਸਾ ਪੀਪਾਵਾਵ ਬੰਦਰਗਾਹ ਤੋਂ ਲੱਦਿਆ ਗਿਆ ਹੈ ਅਤੇ ਬਾਕੀ ਅੱਧ ਮੁੰਦਰਾ ਪੋਰਟ ਤੋਂ ਲੱਦਿਆ ਗਿਆ ਹੈ। ਇਸ ਰੇਕ ਵਿੱਚ 90 ਬੀਐੱਲਸੀ ਵੈੱਗਨਾਂ ਅਤੇ ਦੋ ਬ੍ਰੇਕ ਵੈਨਾਂ ਹਨ ਜਿਨ੍ਹਾਂ ਦਾ ਕੁੱਲ ਵਜ਼ਨ 5966 ਟਨ ਹੈ, ਨੂੰ WAG12 12000 ਐੱਚਪੀ ਦੁਆਰਾ ਲਿਜਾਇਆ ਗਿਆ ਹੈ, ਜੋ ਭਾਰਤੀ ਰੇਲਵੇ ਦੀ ਮੇਕ ਇਨ ਇੰਡੀਆ ਫੈਕਟਰੀ ਮਧੇਪੁਰਾ, ਬਿਹਾਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ WAG9 ਲੋਕੋਮੋਟਿਵ ਨੂੰ ਚਿਤਰੰਜਨ ਲੋਕੋਮੋਟਿਵ ਵਰਕਸ, ਪੱਛਮੀ ਬੰਗਾਲ ਵਿੱਚ ਬਣਾਇਆ ਗਿਆ ਹੈ।
● ਕੰਟੇਨਰਾਂ ਦੇ ਵੇਰਵੇ: ਟੀਕੇਡੀ (Concor ਦੇ ਤੁਗਲਕਾਬਾਦ ਕੰਟੇਨਰ ਡੀਪੂ) ਅਤੇ ਡੀਈਆਰ (Concor ਦੇ ਦਾਦਰੀ ਕੰਟੇਨਰ ਡਿਪੂ) ਲਈ ਭਰੇ ਕੰਟੇਨਰਾਂ ਵਿੱਚ ਸਪੇਅਰ ਪਾਰਟਸ, ਇਲੈਕਟ੍ਰਿਕ ਪਾਰਟਸ, ਮਸ਼ੀਨ, ਸਪਰੇਅ ਪਾਰਟਸ, ਬੁਣਾਈ ਮਸ਼ੀਨਾਂ, ਪੋਲਿਸਟਰ ਫੈਬਰਿਕ ਪ੍ਰਮੁੱਖ ਵਸਤੂਆਂ ਹਨ। ਪ੍ਰਮੁੱਖ ਕੰਟੇਨਰਾਂ ਦੀ ਸ਼ੁਰੂਆਤ ਸੰਯੁਕਤ ਅਰਬ ਅਮੀਰਾਤ ਤੋਂ ਹੈ। ਹੋਰ ਵਸਤੂਆਂ ਹਨ ਪੀਵੀਸੀ ਚੀਜ਼ਾਂ, ਕਾਗਜ਼, ਪੋਲੀਮਰ, ਇਥਲੀਨ, ਆਟੋ ਕੰਪੋਨੈਂਟ, ਤਾਂਬੇ ਦੇ ਟਿਊਬ, ਫਰਨੀਚਰ ਅਤੇ ਅਲਮੀਨੀਅਮ ਕੋਇਲ ਜੋ ਕਿ ਖਾੜੀ ਦੇਸ਼ਾਂ ਅਤੇ ਫਾਰ ਈਸਟ ਲਾਈਨ (ਇੰਡੋਨੇਸ਼ੀਆ ਅਤੇ ਸਿੰਗਾਪੁਰ) ਤੋਂ ਭਰੀਆਂ ਗਈਆਂ ਹਨ।
● ਲੋਡਿੰਗ ਪੁਆਇੰਟਸ: ਪੀਪਾਵਾਵ ਅਤੇ ਮੁੰਦਰਾ ਪੋਰਟ, ਗੁਜਰਾਤ
● ਮੰਜ਼ਿਲ ਦੇ ਵੇਰਵੇ: ਕੋਨਕੋਰ ਮਲਟੀਮੋਡਲ ਲੌਜਿਸਟਿਕ ਪਾਰਕ, ਕਾਠੂਵਾਸ
*********
ਡੀਜੇਐੱਨ
(Release ID: 1687050)
Visitor Counter : 251