ਪ੍ਰਧਾਨ ਮੰਤਰੀ ਦਫਤਰ
ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਰੇਵਾੜੀ-ਮਦਾਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
07 JAN 2021 2:58PM by PIB Chandigarh
ਨਮਸਕਾਰ ਜੀ,
ਰਾਜਸਥਾਨ ਦੇ ਗਵਰਨਰ ਸ਼੍ਰੀ ਕਲਰਾਜ ਮਿਸ਼੍ਰ ਜੀ, ਹਰਿਆਣਾ ਦੇ ਗਵਰਨਰ ਸ਼੍ਰੀ ਸਤਿਯਦੇਵ ਨਾਰਾਇਣ ਆਰੀਆ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਜੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜੀ, ਉਪ-ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਪੀਯੂਸ਼ ਗੋਇਲ ਜੀ, ਰਾਜਸਥਾਨ ਦੇ ਹੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਸ਼੍ਰੀ ਅਰਜੁਨ ਰਾਮ ਮੇਘਵਾਲ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ, ਹਰਿਆਣਾ ਦੇ ਹੀ ਰਾਓ ਇੰਦ੍ਰਜੀਤ ਸਿੰਘ ਜੀ, ਸ਼੍ਰੀ ਰਤਨ ਲਾਲ ਕਟਾਰਿਆ ਜੀ, ਸ਼੍ਰੀ ਕ੍ਰਿਸ਼ਨ ਪਾਲ ਜੀ, ਸੰਸਦ ਦੇ ਮੇਰੇ ਹੋਰ ਸਾਰੇ ਸਹਿਯੋਗੀ ਗਣ, ਵਿਧਾਇਕਗਣ, ਭਾਰਤ ਵਿੱਚ ਜਪਾਨ ਦੇ ਰਾਜਦੂਤ His Excellency ਸ਼੍ਰੀ ਸਤੋਸ਼ੀ ਸੁਜੂਕੀ ਜੀ,ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਰ ਮਹਾਨੁਭਾਵ।
ਭਾਈਓ ਅਤੇ ਭੈਣੋਂ,
ਤੁਹਾਨੂੰ ਸਭ ਨੂੰ ਵੀ ਮੇਰੇ ਤਰਫੋਂ 2021 ਦੇ ਇਸ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ। ਦੇਸ਼ ਦੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਚਲ ਰਹੇ ਮਹਾਯੱਗ ਨੇ ਅੱਜ ਇੱਕ ਨਵੀਂ ਗਤੀ ਹਾਸਲ ਕੀਤੀ ਹੈ। ਸਿਰਫ ਬੀਤੇ 10-12 ਦਿਨ ਦੀ ਹੀ ਗੱਲ ਕਰੀਏ ਤਾਂ ਆਧੁਨਿਕ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਮਦਦ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ 18 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਟ੍ਰਾਂਸਫਰ ਕੀਤੇ ਗਏ, ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ ਸ਼ੁਰੂਆਤ ਹੋਈ, ਉਸੇ ਤਰ੍ਹਾਂ ਨਾਲ ਡਰਾਈਵਰਲੈੱਸ ਮੈਟਰੋ ਦਾ ਵੀ ਆਰੰਭ ਹੋਇਆ।
ਗੁਜਰਾਤ ਦੇ ਰਾਜਕੋਟ ਵਿੱਚ AIIMS ਤਾਂ ਓਡੀਸ਼ਾ ਦੇ ਸੰਬਲਪੁਰ ਵਿੱਚ IIM ਦੇ ਪਰਮਾਨੈਂਟ ਕੈਂਪਸ ਦਾ ਕੰਮ ਸ਼ੁਰੂ ਹੋਇਆ, ਦੁਨੀਆ ਦੀ ਬਿਹਤਰੀਨ ਟੈਕਨੋਲੋਜੀਆਂ ਦੇ ਨਾਲ ਦੇਸ਼ ਦੇ 6 ਸ਼ਹਿਰਾਂ ਵਿੱਚ 6 ਹਜ਼ਾਰ ਘਰ ਬਣਾਉਣ ਦਾ ਕੰਮ ਸ਼ੁਰੂ ਹੋਇਆ, National Atomic Timescale ਅਤੇ ‘ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ’ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ, ਦੇਸ਼ ਦੀ ਪਹਿਲੀ National Environmental Standards Laboratory ਦਾ ਨੀਂਹ ਪੱਥਰ ਰੱਖਿਆ, 450 ਕਿਲੋਮੀਟਰ ਲੰਬੀ ਕੋਚੀ-ਮੰਗਲੁਰੂ ਗੈਸ ਪਾਈਪਲਾਈਨ ਦਾ ਲੋਕਾਰਪਣ ਹੋਇਆ, ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਦੇ ਲਈ ਸੌਵੀਂ ਕਿਸਾਨ ਰੇਲ ਚਲੀ, ਅਤੇ ਇਸੇ ਦੌਰਾਨ, Western Dedicated freight Corridor ਦੇ ਨਿਊ ਭਾਉਪੁਰ-ਨਿਊ ਖੁਰਜਾ ਫ੍ਰੇਟ ਕੌਰੀਡੋਰ ਰੂਟ ‘ਤੇ ਪਹਿਲੀ ਮਾਲਗੱਡੀ ਦੌੜ੍ਹੀ ਅਤੇ ਹੁਣ, ਅੱਜ Western Dedicated freight Corridor ਦਾ 306 ਕਿਲੋਮੀਟਰ ਲੰਬਾ ਕੌਰੀਡੋਰ ਦੇਸ਼ ਨੂੰ ਸਮਰਪਿਤ ਹੋਇਆ ਹੈ।
ਸੋਚੋ, ਸਿਰਫ 10-12 ਦਿਨ ਵਿੱਚ ਇਤਨਾ ਕੁਝ। ਜਦੋਂ ਨਵੇਂ ਸਾਲ ਵਿੱਚ ਦੇਸ਼ ਦਾ ਆਗਾਜ ਚੰਗਾ ਹੈ, ਤਾਂ ਆਉਣ ਵਾਲਾ ਸਮਾਂ ਹੋਰ ਵੀ ਚੰਗਾ ਹੋਵੇਗਾ। ਇਤਨੇ ਲੋਕਾਰਪਣ, ਇਤਨੇ ਨੀਂਹ ਪੱਥਰ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਭਾਰਤ ਨੇ ਇਹ ਸਭ ਕੋਰੋਨਾ ਦੇ ਇਸ ਸੰਕਟ ਭਰੇ ਕਾਲਖੰਡ ਵਿੱਚ ਕੀਤਾ ਹੈ। ਕੁਝ ਹੀ ਦਿਨ ਪਹਿਲਾਂ ਭਾਰਤ ਨੇ ਕੋਰੋਨਾ ਦੀਆਂ ਦੋ Made In India ਵੈਕਸੀਨਾਂ ਵੀ ਸਵੀਕ੍ਰਿਤ ਕੀਤੀਆਂ ਹਨ। ਭਾਰਤ ਦੀ ਆਪਣੀ ਵੈਕਸੀਨ ਨੇ ਦੇਸ਼ਵਾਸੀਆਂ ਵਿੱਚ ਨਵਾਂ ਆਤਮਵਿਸ਼ਵਾਸ ਪੈਦਾ ਕੀਤਾ ਹੈ। 2021 ਦੀ ਸ਼ੁਰੂਆਤ ਦੇ ਮਾਹੌਲ ਵਿੱਚ ਆਰੰਭ ਤੋਂ ਹੀ ਭਾਰਤ ਦੀ ਇਹ ਤੇਜ਼ੀ, ਆਤਮਨਿਰਭਰਤਾ ਲਈ ਇਹ ਗਤੀ, ਇਹ ਸਾਰੀਆਂ ਗੱਲਾਂ ਦੇਖ ਕੇ, ਸੁਣ ਕੇ ਕਿਹੜਾ ਹਿੰਦੁਸਤਾਨੀ ਹੋਵੇਗਾ, ਕਿਹੜਾ ਮਾਂ ਭਾਰਤੀ ਦਾ ਲਾਲ ਹੋਵੇਗਾ, ਕਿਹੜਾ ਭਾਰਤ ਨੂੰ ਪ੍ਰੇਮ ਕਰਨ ਵਾਲਾ ਵਿਅਕਤੀ ਹੋਵੇਗਾ, ਜਿਸ ਦਾ ਮੱਥਾ ਮਾਣ ਨਾਲ ਉੱਚਾ ਨਾ ਹੋਵੇ। ਅੱਜ ਹਰ ਭਾਰਤੀ ਦਾ ਸੱਦਾ ਹੈ- ਅਸੀਂ ਨਾ ਰੁਕਾਂਗੇ, ਨਾ ਥੱਕਾਂਗੇ, ਅਸੀਂ ਭਾਰਤੀ ਮਿਲ ਕੇ ਹੋਰ ਤੇਜ਼ੀ ਨਾਲ ਅੱਗੇ ਵਧਾਂਗੇ।
ਸਾਥੀਓ,
Dedicated freight Corridor ਦੇ ਇਸ ਪ੍ਰੋਜੈਕਟ ਨੂੰ 21ਵੀਂ ਸਦੀ ਵਿੱਚ ਭਾਰਤ ਲਈ Game changer ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਪਿਛਲੇ 5-6 ਵਰ੍ਹਿਆਂ ਦੀ ਸਖਤ ਮਿਹਨਤ ਦੇ ਬਾਅਦ ਅੱਜ ਇਸ ਦਾ ਇੱਕ ਵੱਡਾ ਹਿੱਸਾ ਹਕੀਕਤ ਬਣ ਚੁੱਕਿਆ ਹੈ। ਕੁਝ ਦਿਨ ਪਹਿਲਾਂ ਜੋ ਨਿਊ ਭਾਉਪੁਰ-ਨਿਊ ਖੁਰਜਾ ਸੈਕਸ਼ਨ ਸ਼ੁਰੂ ਹੋਇਆ ਹੈ ਉੱਥੇ ਮਾਲ ਗੱਡੀਆਂ ਦੀ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਉਪਰ ਤੱਕ ਦਰਜ ਕੀਤੀ ਗਈ ਹੈ। ਜਿਸ ਰਸਤੇ ਵਿੱਚ ਮਾਲ ਗੱਡੀਆਂ ਦੀ ਔਸਤ ਸਪੀਡ ਸਿਰਫ 25 ਕਿਲੋਮੀਟਰ ਰਹੀ ਹੋਵੇ, ਉੱਥੇ ਹੁਣ ਪਹਿਲਾਂ ਤੋਂ ਕਰੀਬ-ਕਰੀਬ 3 ਗੁਣਾ ਜ਼ਿਆਦਾ ਤੇਜ਼ ਮਾਲ ਗੱਡੀ ਚਲਣ ਲੱਗੀ ਹੈ। ਭਾਰਤ ਨੂੰ ਪਹਿਲਾਂ ਦੇ ਮੁਕਾਬਲੇ ਵਿਕਾਸ ਦੀ ਇਹੀ ਸਪੀਡ ਚਾਹੀਦੀ ਹੈ ਅਤੇ ਦੇਸ਼ ਨੂੰ ਅਜਿਹੀ ਹੀ ਪ੍ਰਗਤੀ ਚਾਹੀਦੀ ਹੈ।
ਸਾਥੀਓ,
ਅੱਜ ਹਰਿਆਣਾ ਦੇ ਨਿਊ ਅਟੇਲੀ ਤੋਂ ਰਾਜਸਥਾਨ ਦੇ ਨਿਊ ਕਿਸ਼ਨਗੜ੍ਹ ਦੇ ਲਈ ਪਹਿਲੀ ਡਬਲ ਸਟੇਕ ਕੰਟੇਨਰ ਮਾਲ ਗੱਡੀ ਰਵਾਨਾ ਕੀਤੀ ਗਈ ਹੈ। ਯਾਨੀ ਡੱਬੇ ਦੇ ਉਪਰ ਡੱਬੇ, ਉਹ ਵੀ ਡੇਢ ਕਿਲੋਮੀਟਰ ਲੰਬੀ ਮਾਲ ਗੱਡੀ ਵਿੱਚ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲੱਬਧੀ ਹੈ। ਭਾਰਤ ਇਸ ਸਮਰੱਥਾ ਵਾਲੇ ਦੁਨੀਆ ਦੇ ਗਿਣੇ-ਚੁਣੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦੇ ਪਿੱਛੇ ਸਾਡੇ ਇੰਜੀਨੀਅਰਾਂ, ਟੈਕਨੀਸ਼ਿਅਨਸ ਅਤੇ ਸ਼੍ਰਮਿਕਾਂ ਦੀ ਬਹੁਤ ਵੱਡੀ ਮਿਹਨਤ ਰਹੀ ਹੈ। ਦੇਸ਼ ਨੂੰ ਮਾਣ ਕਰਨ ਵਾਲੀ ਉਪਲੱਬਧੀ ਦੇਣ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਦਾ ਦਿਨ NCR, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ, ਉੱਦਮੀਆਂ, ਵਪਾਰੀਆਂ, ਹਰ ਕਿਸੇ ਲਈ ਨਵੀਆਂ ਉਮੀਦਾਂ, ਨਵੇਂ ਅਵਸਰ ਲੈ ਕੇ ਆਇਆ ਹੈ। Dedicated freight Corridor, ਚਾਹੇ Eastern ਹੋਵੇ ਜਾਂ Western, ਇਹ ਸਿਰਫ ਆਧੁਨਿਕ ਮਾਲ ਗੱਡੀਆਂ ਦੇ ਲਈ ਆਧੁਨਿਕ ਰੂਟ ਹੀ ਨਹੀਂ ਹਨ। ਇਹ Dedicated freight Corridor ਦੇਸ਼ ਦੇ ਤੇਜ਼ ਵਿਕਾਸ ਦੇ ਕੌਰੀਡੋਰ ਵੀ ਹਨ। ਇਹ ਕੌਰੀਡੋਰ, ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਨਵੇਂ ਗ੍ਰੋਥ ਸੈਂਟਰ ਅਤੇ ਗ੍ਰੋਥ ਪੁਆਇੰਟ ਦੇ ਵਿਕਾਸ ਦਾ ਅਧਾਰ ਵੀ ਬਣਨਗੇ।
ਭਾਈਓ ਅਤੇ ਭੈਣੋਂ,
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੀ ਸਮਰੱਥਾ ਨੂੰ ਇਹ ਕਿਵੇਂ ਵਧਾ ਰਹੇ ਹਨ, ਇਹ ਪੂਰਬੀ ਫ੍ਰੇਟ ਕੌਰੀਡੋਰ ਨੇ ਦਿਖਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਨਿਊ ਭਾਉਪਰ-ਨਿਊ ਖੁਰਜਾ ਸੈਕਸ਼ਨ ‘ਤੇ ਇੱਕ ਪਾਸੇ ਪੰਜਾਬ ਤੋਂ ਹਜ਼ਾਰਾਂ ਟਨ ਅਨਾਜ ਦੀ ਖੇਪ ਲੈ ਕੇ ਗੱਡੀ ਨਿਕਲੀ, ਉੱਥੇ ਹੀ ਦੂਸਰੇ ਪਾਸੇ ਝਾਰਖੰਡ ਤੋਂ, ਮੱਧ ਪ੍ਰਦੇਸ਼ ਦੇ ਸਿੰਗਰੌਲੀ ਤੋਂ ਹਜ਼ਾਰਾਂ ਟਨ ਕੋਲਾ ਲੈ ਕੇ ਮਾਲ ਗੱਡੀ NCR, ਪੰਜਾਬ ਅਤੇ ਹਰਿਆਣਾ ਪਹੁੰਚੀ। ਇਹੀ ਕੰਮ ਪੱਛਮੀ ਫ੍ਰੇਟ ਕੌਰੀਡੋਰ ਵੀ ਯੂਪੀ, ਹਰਿਆਣਾ ਤੋਂ ਲੈ ਕੇ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕਰੇਗਾ। ਹਰਿਆਣਾ ਅਤੇ ਰਾਜਸਥਾਨ ਵਿੱਚ ਖੇਤੀ ਅਤੇ ਉਸ ਨਾਲ ਜੁੜੇ ਵਪਾਰ ਨੂੰ ਤਾਂ ਅਸਾਨ ਬਣਾਏਗਾ ਹੀ, ਨਾਲ ਹੀ ਮਹੇਂਦ੍ਰਗੜ੍ਹ, ਜੈਪੁਰ, ਅਜਮੇਰ, ਸੀਕਰ, ਅਜਿਹੇ ਅਨੇਕ ਜ਼ਿਲ੍ਹਿਆਂ ਵਿੱਚ ਉਦਯੋਗਾਂ ਨੂੰ ਨਵੀਂ ਊਰਜਾ ਵੀ ਦੇਵੇਗਾ। ਇਨ੍ਹਾਂ ਰਾਜਾਂ ਦੀ ਮੈਨੂਫੈਕਚਰਿੰਗ ਯੂਨਿਟਸ ਅਤੇ ਉੱਦਮੀਆਂ ਦੇ ਲਈ ਕਾਫੀ ਘੱਟ ਲਾਗਤ ‘ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਤੇਜ਼ੀ ਨਾਲ ਪਹੁੰਚਣ ਦਾ ਮਾਰਗ ਖੁੱਲ੍ਹ ਗਿਆ ਹੈ। ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੱਕ ਤੇਜ਼ ਅਤੇ ਸਸਤੀ ਕਨੈਕਟੀਵਿਟੀ ਮਿਲਣ ਨਾਲ ਇਸ ਖੇਤਰ ਵਿੱਚ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਬਲ ਮਿਲੇਗਾ।
ਸਾਥੀਓ,
ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ ਕਿ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ, ਜਿਤਨਾ ਜੀਵਨ ਲਈ ਜ਼ਰੂਰੀ ਹੈ ਉਤਨਾ ਹੀ ਕਾਰੋਬਾਰ ਲਈ ਜ਼ਰੂਰੀ ਹੈ ਅਤੇ ਹਰ ਨਵੀਂ ਵਿਵਸਥਾ ਨੂੰ ਅੱਗੇ ਵਧਾਉਣ ਲਈ ਵੀ ਇਸੇ ਤੋਂ ਜਨਮ ਮਿਲਦਾ ਹੈ, ਇਸੇ ਤੋਂ ਸਮਰੱਥਾ ਮਿਲਦੀ ਹੈ। ਇਸ ਨਾਲ ਜੁੜਿਆ ਕਾਰਜ, ਅਰਥਵਿਵਸਥਾ ਦੇ ਅਨੇਕ ਇੰਜਣਾਂ ਨੂੰ ਗਤੀ ਦਿੰਦਾ ਹੈ। ਇਸ ਨਾਲ ਸਿਰਫ ਮੌਕੇ ‘ਤੇ ਹੀ ਰੋਜ਼ਗਾਰ ਨਹੀਂ ਬਣਦਾ ਬਲਕਿ ਦੂਸਰੇ ਉਦਯੋਗ ਜਿਵੇਂ ਕਿ ਸੀਮਿੰਟ, ਸਟੀਲ, ਟਰਾਂਸਪੋਰਟ, ਅਜਿਹੇ ਅਨੇਕ ਸੈਕਟਰਸ ਵਿੱਚ ਵੀ ਨਵੇਂ ਰੋਜ਼ਗਾਰ ਦਾ ਨਿਰਮਾਣ ਹੁੰਦਾ ਹੈ। ਜਿਵੇਂ ਇਸ ਡੈਡੀਕੇਡਿਟ ਫ੍ਰੇਟ ਕੌਰੀਡੋਰ ਨਾਲ ਹੀ 9 ਰਾਜਾਂ ਵਿੱਚ 133 ਰੇਲਵੇ ਸਟੇਸ਼ਨ ਕਵਰ ਹੁੰਦਾ ਹੈ। ਇਨ੍ਹਾਂ ਸਟੇਸ਼ਨਾਂ ‘ਤੇ, ਇਨ੍ਹਾਂ ਨਾਲ ਨਵੇਂ ਮਲਟੀ ਮਾਡਲ ਲੌਜਿਸਟਿਕ ਪਾਰਕ, ਫ੍ਰੇਟ ਟਰਮਿਨਲ, ਕੰਟੇਨਰ ਡਿਪੂ, ਕੰਟੇਨਰ ਟਰਮਿਨਲ, ਪਾਰਸਲ ਹੱਬ ਜਿਹੀਆਂ ਅਨੇਕ ਵਿਵਸਥਾਵਾਂ ਵਿਕਸਿਤ ਹੋਣਗੀਆਂ। ਇਨ੍ਹਾਂ ਸਭ ਦਾ ਲਾਭ ਕਿਸਾਨਾਂ ਨੂੰ ਹੋਵੇਗਾ, ਛੋਟੇ ਉਦਯੋਗਾਂ ਨੂੰ ਹੋਵੇਗਾ, ਕੁਟੀਰ ਉਦਯੋਗਾਂ ਨੂੰ ਹੋਵੇਗਾ, ਵੱਡੇ ਮੈਨੂਫੈਕਚਰਸ ਨੂੰ ਹੋਵੇਗਾ।
ਸਾਥੀਓ,
ਅੱਜ ਇਹ ਰੇਲਵੇ ਦਾ ਪ੍ਰੋਗਰਾਮ ਹੈ, ਪਟੜੀਆਂ ਦੀ ਗੱਲ ਸੁਭਾਵਿਕ ਹੈ ਇਸ ਲਈ ਪਟੜੀਆਂ ਨੂੰ ਹੀ ਅਧਾਰ ਬਣਾ ਕੇ ਇੱਕ ਹੋਰ ਉਦਾਹਰਣ ਦੇਵਾਂਗਾ। ਅੱਜ ਭਾਰਤ ਵਿੱਚ Infrastructure ਦਾ ਕੰਮ ਦੋ ਪਟੜੀਆਂ ‘ਤੇ ਇਕੱਠੇ ਚਲ ਰਿਹਾ ਹੈ। ਇੱਕ ਪਟੜੀ- Individual- ਵਿਅਕਤੀ ਦੇ ਵਿਕਾਸ ਨੂੰ ਅੱਗੇ ਵਧਾ ਰਹੀ ਹੈ, ਦੂਸਰੀ ਪਟੜੀ ਨਾਲ ਦੇਸ਼ ਦੇ ਗ੍ਰੋਥ ਇੰਜਣਸ ਨੂੰ ਨਵੀਂ ਊਰਜਾ ਮਿਲ ਰਹੀ ਹੈ। ਅਗਰ ਵਿਅਕਤੀ ਦੇ ਵਿਕਾਸ ਦੀ ਗੱਲ ਕਰੀਏ ਤਾਂ ਅੱਜ ਦੇਸ਼ ਵਿੱਚ ਆਮ ਜਨਤਾ ਲਈ ਘਰ, ਟਾਇਲਟ, ਪਾਣੀ, ਬਿਜਲੀ, ਗੈਸ, ਸੜਕ, ਇੰਟਰਨੈੱਟ ਜਿਹੀ ਹਰ ਸੁਵਿਧਾ ਨੂੰ ਉਪਲੱਬਧ ਕਰਵਾਉਣ ਦਾ ਅਭਿਯਾਨ ਚਲ ਰਿਹਾ ਹੈ। ਪੀਐੱਮ ਆਵਾਸ ਯੋਜਨਾ, ਸਵੱਛ ਭਾਰਤ ਅਭਿਯਾਨ, ਸੌਭਾਗਯ, ਉਜੱਵਲਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ, ਅਜਿਹੀਆਂ ਅਨੇਕ ਯੋਜਨਾਵਾਂ ਨਾਲ ਕਰੋੜਾਂ ਭਾਰਤੀਆਂ ਦਾ ਜੀਵਨ ਸਰਲ ਹੋਵੇ, ਸਹਿਜ ਹੋਵੇ, ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੋਵੇ ਅਤੇ ਸਨਮਾਨ ਨਾਲ ਜੀਣ ਦਾ ਅਵਸਰ ਮਿਲੇ ਇਸ ਲਈ ਇਹ ਕਲਿਆਣ ਦੇ ਕੰਮ ਵੀ ਤੇਜ਼ੀ ਨਾਲ ਚਲ ਰਹੇ ਹਨ। ਉੱਥੇ ਹੀ ਦੂਸਰੇ ਪਾਸੇ, Infrastructure ਦੀ ਦੂਸਰੀ ਪਟੜੀ ਦਾ ਲਾਭ ਦੇਸ਼ ਦੇ ਗ੍ਰੋਥ ਇੰਜਣਸ, ਸਾਡੇ ਉੱਦਮੀ, ਸਾਡੀ Industry ਨੂੰ ਹੋ ਰਿਹਾ ਹੈ। ਅੱਜ ਹਾਈਵੇ, ਰੇਲਵੇ, ਏਅਰਵੇ, ਵਾਟਰਵੇ ਦੀ ਕਨੈਕਟੀਵਿਟੀ ਪੂਰੇ ਦੇਸ਼ ਵਿੱਚ ਪਹੁੰਚਾਈ ਜਾ ਰਹੀ ਹੈ ਅਤੇ ਤੇਜ਼ੀ ਨਾਲ ਪਹੁੰਚਾਈ ਜਾ ਰਹੀ ਹੈ। ਆਪਣੇ Ports ਨੂੰ, ਟਰਾਂਸਪੋਰਟ ਦੇ ਅਲੱਗ-ਅਲੱਗ ਮਾਧਿਅਮਾਂ ਨੂੰ ਕਨੈਕਟ ਕੀਤਾ ਜਾ ਰਿਹਾ ਹੈ, ਮਲਟੀਮਾਡਲ ਕਨੈਕਟੀਵਿਟੀ ‘ਤੇ ਫੋਕਸ ਕੀਤਾ ਜਾ ਰਿਹਾ ਹੈ।
ਅੱਜ ਦੇਸ਼ ਭਰ ਵਿੱਚ ਫ੍ਰੇਟ corridors ਦੀ ਤਰ੍ਹਾਂ ਹੀ economic corridors, defense corridors, tech clusters, ਇੰਡਸਟ੍ਰੀ ਲਈ ਅਜਿਹੀ ਵਿਸ਼ੇਸ਼ ਵਿਵਸਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਅਤੇ ਸਾਥੀਓ, ਜਦੋਂ ਦੁਨੀਆ ਦੇਖਦੀ ਹੈ ਕਿ Individual ਅਤੇ Industry ਦੇ ਲਈ ਬਿਹਤਰੀਨ Infrastructure ਭਾਰਤ ਵਿੱਚ ਬਣ ਰਿਹਾ ਹੈ, ਤਾਂ ਉਸ ਦਾ ਇੱਕ ਹੋਰ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਪ੍ਰਭਾਵ ਦਾ ਹੀ ਨਤੀਜਾ ਹੈ- ਭਾਰਤ ਵਿੱਚ ਆ ਰਹੀ ਰਿਕਾਰਡ FDI ਇਸ ਪ੍ਰਭਾਵ ਦਾ ਨਤੀਜਾ ਹੈ- ਭਾਰਤ ਦਾ ਵਧਦਾ ਵਿਦੇਸ਼ੀ ਮੁਦਰਾ ਦਾ ਭੰਡਾਰ ਇਸ ਪ੍ਰਭਾਵ ਦਾ ਨਤੀਜਾ ਹੈ- ਦੁਨੀਆ ਦਾ ਭਾਰਤ ‘ਤੇ ਲਗਾਤਾਰ ਵਧਦਾ ਭਰੋਸਾ। ਇਸ ਪ੍ਰੋਗਰਾਮ ਵਿੱਚ ਜਪਾਨ ਦੇ ਰਾਜਦੂਤ ਸ਼੍ਰੀ ਸੁਜੂਕੀ ਜੀ ਵੀ ਹਨ। ਜਪਾਨ ਅਤੇ ਜਪਾਨ ਦੇ ਲੋਕ, ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਭਰੋਸੇਮੰਦ ਮਿੱਤਰ ਦੀ ਤਰ੍ਹਾਂ ਹਮੇਸ਼ਾ ਭਾਰਤ ਦੇ ਸਾਥੀ ਰਹੇ ਹਨ। Western Dedicated freight Corridor ਦੇ ਨਿਰਮਾਣ ਵਿੱਚ ਵੀ ਜਪਾਨ ਨੇ ਆਰਥਿਕ ਸਹਿਯੋਗ ਦੇ ਨਾਲ ਹੀ ਭਰਪੂਰ ਟੈਕਨੋਲੋਜੀ ਸਪੋਰਟ ਵੀ ਦਿੱਤੀ ਹੈ। ਮੈਂ ਜਪਾਨ ਅਤੇ ਜਪਾਨ ਲੋਕਾਂ ਦਾ ਅਭਿਨੰਦਨ ਕਰਦਾ ਹਾਂ, ਵਿਸ਼ੇਸ਼ ਧੰਨਵਾਦ ਕਰਦਾ ਹਾਂ।
ਸਾਥੀਓ,
Individual, Industry ਅਤੇ Investment ਦਾ ਇਹ ਤਾਲਮੇਲ ਭਾਰਤੀ ਰੇਲਵੇ ਨੂੰ ਵੀ ਨਿਰੰਤਰ ਆਧੁਨਿਕ ਬਣਾ ਰਿਹਾ ਹੈ। ਕੌਣ ਭੁੱਲ ਸਕਦਾ ਹੈ ਸਾਡੇ ਇੱਥੇ ਰੇਲ ਯਾਤਰੀਆਂ ਦੇ ਕੀ ਅਨੁਭਵ ਹੁੰਦੇ ਸਨ? ਅਸੀਂ ਵੀ ਉਨ੍ਹਾਂ ਮੁਸ਼ਕਿਲਾਂ ਦੇ ਸਾਖੀ ਰਹੇ ਹਾਂ। ਬੁਕਿੰਗ ਤੋਂ ਲੈ ਕੇ ਯਾਤਰਾ ਸਮਾਪਤੀ ਤੱਕ ਸ਼ਕਾਇਤਾਂ ਦਾ ਹੀ ਅੰਬਾਰ ਰਹਿੰਦਾ ਸੀ। ਸਾਫ-ਸਫਾਈ ਹੋਵੇ, ਸਮੇਂ ‘ਤੇ ਟ੍ਰੇਨ ਚਲੇ, ਸਰਵਿਸ ਹੋਵੇ, ਸੁਵਿਧਾ ਹੋਵੇ ਜਾਂ ਸੁਰੱਖਿਆ, ਮਾਨਵਰਹਿਤ ਫਾਟਕਾਂ ਨੂੰ ਖਤਮ ਕੀਤਾ ਜਾਵੇ, ਹਰ ਪੱਧਰ ‘ਤੇ ਰੇਲਵੇ ਵਿੱਚ ਬਦਲਾਅ ਲਿਆਉਣ ਦੀ ਮੰਗ ਹੁੰਦੀ ਰਹੀ ਹੈ। ਬਦਲਾਅ ਦੇ ਇਨ੍ਹਾਂ ਕੰਮਾਂ ਨੂੰ ਬੀਤੇ ਵਰ੍ਹਿਆਂ ਵਿੱਚ ਨਵੀਂ ਗਤੀ ਦਿੱਤੀ ਗਈ ਹੈ। ਸਟੇਸ਼ਨ ਤੋਂ ਲੈ ਕੇ ਡੱਬਿਆਂ ਦੇ ਅੰਦਰ ਤੱਕ ਸਾਫ-ਸਫਾਈ ਹੋਵੇ ਜਾਂ Bio-degradable Toilets, ਖਾਣ-ਪੀਣ ਨਾਲ ਜੁੜੀਆਂ ਵਿਵਸਥਾਵਾਂ ਵਿੱਚ ਸੁਧਾਰ ਹੋਵੇ ਜਾਂ ਟਿਕਟ ਬੁਕਿੰਗ ਲਈ ਆਧੁਨਿਕ ਵਿਵਸਥਾ, ਤੇਜਸ ਐਕਸਪ੍ਰੈੱਸ ਹੋਵੇ, ਬੰਦੇ ਭਾਰਤ ਐਕਸਪ੍ਰੈੱਸ ਹੋਵੇ ਜਾਂ ਫਿਰ Vista-dome Coaches ਦਾ ਨਿਰਮਾਣ, ਭਾਰਤੀ ਰੇਲਵੇ ਆਧੁਨਿਕ ਹੋ ਰਹੀ ਹੈ, ਤੇਜ਼ੀ ਨਾਲ ਹੋ ਰਹੀ ਹੈ ਅਤੇ ਭਾਰਤ ਨੂੰ ਤੇਜ਼ ਗਤੀ ਨਾਲ ਅੱਗੇ ਲੈ ਜਾਣ ਲਈ ਹੋ ਰਹੀ ਹੈ।
ਸਾਥੀਓ,
ਬੀਤੇ 6 ਸਾਲ ਵਿੱਚ ਨਵੀਂ ਰੇਲ ਲਾਈਨ, ਰੇਲ ਲਾਈਨਾਂ ਦੇ ਚੌੜੀਕਰਨ ਅਤੇ ਬਿਜਲੀਕਰਨ ‘ਤੇ ਜਿੰਨਾ ਨਿਵੇਸ਼ ਕੀਤਾ ਗਿਆ ਹੈ, ਉਤਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਰੇਲ ਨੈੱਟਵਰਕ ‘ਤੇ ਫੋਕਸ ਕਰਨ ਨਾਲ ਭਾਰਤੀ ਰੇਲ ਦੀ ਸਪੀਡ ਵੀ ਵਧੀ ਹੈ ਅਤੇ ਉਸ ਦਾ ਦਾਇਰਾ ਵੀ ਵਧਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਨੌਰਥ ਈਸਟ ਦੇ ਹਰ ਰਾਜ ਦੀ ਰਾਜਧਾਨੀ ਰੇਲਵੇ ਨਾਲ ਜੁੜ ਜਾਵੇਗੀ। ਅੱਜ ਭਾਰਤ ਵਿੱਚ ਸੈਮੀ ਹਾਈ ਸਪੀਡ ਟ੍ਰੇਨ ਚਲ ਰਹੀ ਹੈ। ਹਾਈ ਸਪੀਡ ਟ੍ਰੇਨ ਲਈ Track ਵਿਛਾਉਣ ਤੋਂ ਲੈ ਕੇ ਬਿਹਤਰੀਨ Technology ਤੱਕ ਲਈ ਭਾਰਤ ਵਿੱਚ ਹੀ ਕੰਮ ਹੋ ਰਿਹਾ ਹੈ। ਭਾਰਤੀ ਰੇਲਵੇ ਅੱਜ ਮੇਕ ਇਨ ਇੰਡੀਆ ਤੋਂ ਲੈ ਕੇ ਬਿਹਤਰੀਨ ਇੰਜੀਨੀਅਰਿੰਗ ਦੀ ਵੀ ਮਿਸਾਲ ਬਣ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਰੇਲਵੇ ਦੀ ਇਹ ਗਤੀ ਭਾਰਤ ਦੀ ਪ੍ਰਗਤੀ ਨੂੰ ਨਵੀਂ ਉਚਾਈ ਦਿੰਦੀ ਰਹੇਗੀ। ਭਾਰਤੀ ਰੇਲਵੇ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੀ ਰਹੇ, ਇਸ ਲਈ ਮੇਰੀਆਂ ਬਹੁਤ ਸ਼ੁਭਕਾਮਨਾਵਾਂ। ਕੋਰੋਨਾ ਕਾਲ ਵਿੱਚ ਰੇਲਵੇ ਦੇ ਸਾਥੀਆਂ ਨੇ ਜਿਸ ਤਰ੍ਹਾਂ ਕੰਮ ਕੀਤਾ, ਸ਼੍ਰਮਿਕਾਂ ਨੂੰ ਆਪਣੇ ਘਰ ਪਹੁੰਚਾਇਆ, ਤੁਹਾਨੂੰ ਖੂਬ ਸਾਰਾ ਅਸ਼ੀਰਵਾਦ ਮਿਲਿਆ ਹੈ। ਦੇਸ਼ ਦੇ ਲੋਕਾਂ ਨੂੰ ਰੇਲਵੇ ਦੇ ਹਰ ਕਰਮਚਾਰੀ ‘ਤੇ ਸਨੇਹ ਅਤੇ ਅਸ਼ੀਰਵਾਦ ਦਿਨ-ਪ੍ਰਤੀਦਿਨ ਵਧੇ, ਮੇਰੀ ਇਹੀ ਕਾਮਨਾ ਹੈ।
ਇੱਕ ਵਾਰ ਫਿਰ ਦੇਸ਼ ਦੇ ਲੋਕਾਂ ਨੂੰ Western Dedicated freight Corridor ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਵੀਜੇ/ਬੀਐੱਮ
(Release ID: 1686979)
Visitor Counter : 257
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam