ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

5ਵੀਂ ਰਾਸ਼ਟਰੀ ਐੱਸਟੀਆਈ ਨੀਤੀ ਦਾ ਮਸੌਦਾ, ਸਵੈ-ਨਿਰਭਰਤਾ ਦੇ ਦ੍ਰਿਸ਼ਟੀਕੋਣ ਦੁਆਰਾ, ਭਾਰਤ ਨੂੰ ਚੋਟੀ ਦੀਆਂ 3 ਵਿਗਿਆਨਕ ਮਹਾਂ-ਸ਼ਕਤੀਆਂ ਵਿੱਚ ਸ਼ਾਮਲ ਕਰੇਗਾ


ਐੱਸਟੀਆਈਪੀ ਮਸੌਦੇ ਦੇ ਪ੍ਰਸਤਾਵਾਂ ਨਾਲ ਐਂਡ ਟੂ ਐਂਡ ਵਿਗਿਆਨ, ਟੈਕਨੋਲੋਜੀ ਅਤੇ ਨਵੀਨ ਈਕੋਸਿਸਟਮ ਸਿਰਜਣ ਵਿੱਚ ਸਹਾਇਤਾ ਹੋਵੇਗੀ: ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ

ਨਵੀਂ ਨੀਤੀ, ਐੱਸਟੀਆਈਪੀ, ਵਿਕੇਂਦਰੀਕਰਣ, ਸਬੂਤ ਅਧਾਰਿਤ ਜਾਣਕਾਰੀ, ਬੋਟਮ-ਅੱਪ, ਮਾਹਿਰ-ਸੰਚਾਲਿਤ ਅਤੇ ਸਮਾਵੇਸ਼ੀ ਜਹੇ ਮੂਲ ਸਿਧਾਂਤਾਂ ‘ਤੇ ਕੇਂਦ੍ਰਤ ਰਹੇਗੀ: ਡਾ.ਅਖਿਲੇਸ਼ ਗੁਪਤਾ, ਮੁੱਖ ਐੱਸਟੀਆਈਪੀ ਸਕੱਤਰੇਤ ਅਤੇ ਸਲਾਹਕਾਰ ਡੀਐੱਸਟੀ

Posted On: 06 JAN 2021 5:39PM by PIB Chandigarh

 “ਐੱਸਟੀਆਈਪੀ ਦੇ ਮਸੌਦੇ ਦਾ ਉਦੇਸ਼ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਈਕੋਸਿਸਟਮ ਦਾ ਐਂਡ ਟੂ ਐਂਡ ਸਿਰਜਣ ਕਰਨਾ ਹੈ, ਜੋ ਕਿ ਸਮਾਵੇਸ਼ੀ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਸਾਰੇ ਹਿਤਧਾਰਕਾਂ ਨੂੰ ਬਰਾਬਰ ਲਾਭ ਪਹੁੰਚਾਉਣ ਵਾਲਾ ਹੈ।” ਅੱਜ ਨਵੀਂ ਦਿੱਲੀ ਵਿੱਚ ਡਰਾਫਟ ਐੱਸਟੀਆਈਪੀ ਉੱਤੇ ਪ੍ਰੈਸ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਭਵਿੱਖ ਦਾ, ਬਹੁਤ ਤੇਜ਼ੀ ਨਾਲ, ਸਾਡੇ ਅੱਗੇ ਆਉਣ ਨਾਲ ਹੁਣ ਸਮਾਂ ਬਦਲ ਗਿਆ ਹੈ। ਇਹ ਨੀਤੀ, ਤਬਦੀਲੀ ਦੀ ਤੇਜ਼ ਗਤੀ ਪ੍ਰਤੀ ਤਿਆਰੀ ਵਿੱਚ, ਸਾਡੀ ਸਹਾਇਤਾ ਕਰੇਗੀ। ਨਵੀਆਂ ਸਮੱਸਿਆਵਾਂ ਉਭਰ ਰਹੀਆਂ ਹਨ ਜਿਨ੍ਹਾਂ ਨਾਲ ਸਿਰਫ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਨਾਲ ਨਜਿੱਠਿਆ ਜਾ ਸਕਦਾ ਹੈ, ਅਤੇ ਇਹ ਨੀਤੀ ਭਵਿੱਖ ਲਈ ਇੱਕ ਮਜ਼ਬੂਤ ​​ਨੀਂਹ ਬਣਾਉਣ ਲਈ ਉਸ ਦਿਸ਼ਾ ਵਿੱਚ ਇੱਕ ਸਹੀ ਕਦਮ ਹੈ।”

 

 ਪ੍ਰੋਫੈਸਰ ਸ਼ਰਮਾ ਨੇ ਅੱਗੇ ਕਿਹਾ ਕਿ ਇਹ ਨੀਤੀ ਇਸ ਸੰਦਰਭ ਵਿੱਚ ਤਿਆਰ ਕੀਤੀ ਗਈ ਹੈ ਕਿ    

ਇੱਕ “ਆਤਮਨਿਰਭਰ ਭਾਰਤ” ਦੀ ਪ੍ਰਾਪਤੀ ਲਈ ਆਰਥਿਕ ਵਿਕਾਸ, ਸਮਾਜਿਕ ਸ਼ਮੂਲੀਅਤ ਅਤੇ ਵਾਤਾਵਰਣ ਨਿਰੰਤਰਤਾ ਨੂੰ ਸ਼ਾਮਲ ਕਰਨ ਲਈ ਇੱਕ ਸਥਿਰ ਵਿਕਾਸ ਮਾਰਗ 'ਤੇ ਅੱਗੇ ਵਧਣ ਲਈ, ਭਾਰਤ ਨੂੰ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ, ਸਵਦੇਸ਼ੀ ਟੈਕਨੋਲੋਜੀਆਂ ਦਾ ਵਿਕਾਸ ਕਰਨ ਅਤੇ ਹੇਠਲੇ ਪੱਧਰ ਦੀਆਂ ਕਾਢਾਂ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਜ਼ੋਰ ਦੇਣ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਘਟਨਕਾਰੀ ਅਤੇ ਪ੍ਰਭਾਵਸ਼ਾਲੀ ਤਕਨਾਲੋਜੀਆਂ ਦੇ ਉਭਾਰ ਨਾਲ ਨਵੀਆਂ ਚੁਣੌਤੀਆਂ ਖੜ੍ਹੀਆਂ ਹੁੰਦੀਆਂ ਹਨ ਅਤੇ ਇਸ ਦੇ ਨਾਲ ਹੀ ਹੋਰ ਵੱਡੇ ਅਵਸਰ ਵੀ ਮਿਲਦੇ ਹਨ।

 

 5ਵੀਂ ਰਾਸ਼ਟਰੀ ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਨੀਤੀ, ਜਿਸ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਅਤੇ ਜਨਤਕ ਸਲਾਹ-ਮਸ਼ਵਰੇ ਲਈ ਉਪਲਬਧ ਹੈ, ਆਉਣ ਵਾਲੇ ਦਹਾਕੇ ਵਿੱਚ ਤਕਨੀਕੀ ਸਵੈ-ਨਿਰਭਰਤਾ ਅਤੇ ਭਾਰਤ ਨੂੰ ਸਿਖਰਲੀਆਂ ਤਿੰਨ ਵਿਗਿਆਨਕ ਮਹਾਂ-ਸ਼ਕਤੀਆਂ ਵਿੱਚ ਸ਼ਾਮਲ ਕਰਨ, ਸੰਵੇਦਨਸ਼ੀਲ ਮਨੁੱਖੀ ਪੂੰਜੀ ਨੂੰ ਆਕਰਸ਼ਿਤ ਕਰਨ, ਪਾਲਣ ਪੋਸ਼ਣ ਕਰਨ, ਮਜ਼ਬੂਤ ​​ਕਰਨ ਅਤੇ ਬਰਕਰਾਰ ਰੱਖਣ ਦੀ ਵਿਆਪਕ ਦ੍ਰਿਸ਼ਟੀ ਦੁਆਰਾ ਦਰਸਾਏ ਗਏ 'ਲੋਕ-ਕੇਂਦ੍ਰਤ' ਵਿਗਿਆਨ ਤਕਨਾਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਦੁਆਰਾ ਨਿਰਦੇਸ਼ਿਤ ਹੈ।

 

 ਸਲਾਹ-ਮਸ਼ਵਰੇ ਦੀ a4 ਟਰੈਕ ਪ੍ਰਕਿਰਿਆ ਦੁਆਰਾ ਤਿਆਰ ਕੀਤੀ ਗਈ ਨੀਤੀ ਦਾ ਉਦੇਸ਼ ਵਿਅਕਤੀਆਂ ਅਤੇ ਸੰਗਠਨਾਂ ਦੋਵਾਂ ਵਿੱਚ ਗਲੋਬਲ ਮਾਪਦੰਡਾਂ ਦੇ ਅਨੁਕੂਲ ਟ੍ਰਾਂਸਲੇਸ਼ਨਲ ਦੇ ਨਾਲ-ਨਾਲ ਬੁਨਿਆਦੀ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੇ ਇੱਕ ਪੋਸ਼ਿਤ ਈਕੋਸਿਸਟਮ ਦਾ ਨਿਰਮਾਣ ਕਰਨ ਜ਼ਰੀਏ ਛੋਟੇ, ਦਰਮਿਆਨੇ ਅਤੇ ਲੰਮੇ ਸਮੇਂ ਦੇ ਮਿਸ਼ਨ ਮੋਡ ਪ੍ਰੋਜੈਕਟਾਂ ਦੁਆਰਾ ਗਹਿਰਾਈ ਨਾਲ ਤਬਦੀਲੀਆਂ ਲਿਆਉਣਾ ਹੈ।

 

 ਡਰਾਫਟ ਨੀਤੀ ਦਾ ਉਦੇਸ਼ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਤੀਵਰ ਕਰਨ ਲਈ ਭਾਰਤੀ ਐੱਸਟੀਆਈ ਈਕੋਸਿਸਟਮ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦੀ ਪਹਿਚਾਣ ਕਰਨਾ ਅਤੇ ਉਹਨਾਂ ਨੂੰ ਹੱਲ ਕਰਨਾ, ਅਤੇ ਭਾਰਤੀ ਐੱਸਟੀਆਈ ਈਕੋਸਿਸਟਮ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣਾ ਹੈ। ਇਸਦਾ ਉਦੇਸ਼ ਭਾਰਤ ਵਿੱਚ ਸਬੂਤ ਅਤੇ ਹਿਤਧਾਰਕਾਂ ਦੁਆਰਾ ਸੰਚਾਲਿਤ ਐੱਸਟੀਆਈ ਯੋਜਨਾਬੰਦੀ, ਜਾਣਕਾਰੀ, ਮੁਲਾਂਕਣ, ਅਤੇ ਨੀਤੀਗਤ ਖੋਜਾਂ ਲਈ ਇੱਕ ਮਜ਼ਬੂਤ ​​ਪ੍ਰਣਾਲੀ ਦੀ ਪਾਲਣਾ, ਉਸ ਦਾ ਵਿਕਾਸ ਅਤੇ ਉਤਸ਼ਾਹਿਤ ਕਰਨਾ ਹੈ।

 

 ਕੋਵਿਡ -19 ਸੰਕਟ ਦੇ ਮੌਜੂਦਾ ਪ੍ਰਸੰਗ ਵਿੱਚ ਜਿਵੇਂ ਕਿ ਭਾਰਤ ਅਤੇ ਦੁਨੀਆ ਨਵੀਂ ਦਿਸ਼ਾ ਵੱਲ ਵੱਧ ਰਹੇ ਹਨ, ਤਿਆਰ ਕੀਤੀ ਗਈ ਇਹ ਨੀਤੀ, ਦੇਸ਼ ਵਿੱਚ ਹਰੇਕ ਲਈ ਅਤੇ ਉਨ੍ਹਾਂ ਸਾਰਿਆਂ, ਜੋ ਬਰਾਬਰ ਸਾਂਝੇਦਾਰੀ ਦੇ ਅਧਾਰ ‘ਤੇ ਭਾਰਤੀ ਐੱਸਟੀਆਈ ਵਾਤਾਵਰਣ ਪ੍ਰਣਾਲੀ ਨਾਲ ਜੁੜੇ ਹੋਏ ਹਨ, ਲਈ ਵਿਗਿਆਨਕ ਡਾਟਾ, ਜਾਣਕਾਰੀ, ਗਿਆਨ ਅਤੇ ਸਰੋਤਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਲਈ ਇੱਕ ਭਵਿੱਖ-ਮੁੱਖੀ, ਸਭ ਦੀ ਸ਼ਮੂਲੀਅਤ ਵਾਲਾ ਖੁੱਲਾ ਵਿਗਿਆਨਕ ਢਾਂਚਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। 

 

 ਇੱਕ ਰਾਸ਼ਟਰੀ ਐੱਸਟੀਆਈ ਓਬਜ਼ਰਵੇਟਰੀ, ਜਿਵੇਂ ਕਿ ਨੀਤੀ ਵਿੱਚ ਸੁਝਾਅ ਦਿੱਤਾ ਗਿਆ ਹੈ, ਐੱਸਟੀਆਈ ਈਕੋਸਿਸਟਮ ਨਾਲ ਸਬੰਧਤ ਅਤੇ ਤਿਆਰ ਕੀਤੇ ਗਏ ਹਰ ਕਿਸਮ ਦੇ ਡੇਟਾ ਲਈ ਕੇਂਦਰੀ ਭੰਡਾਰ ਵਜੋਂ ਕੰਮ ਕਰੇਗੀ। ਇਹ ਈਕੋਸਿਸਟਮ ਵਿੱਚ ਮੌਜੂਦ ਸਾਰੀਆਂ ਯੋਜਨਾਵਾਂ, ਪ੍ਰੋਗਰਾਮਾਂ, ਗ੍ਰਾਂਟਾਂ ਅਤੇ ਪ੍ਰੋਤਸਾਹਨ ਲਈ ਇੱਕ ਖੁੱਲਾ ਕੇਂਦਰੀ ਡਾਟਾਬੇਸ ਪਲੇਟਫਾਰਮ ਸ਼ਾਮਲ ਕਰੇਗੀ, ਅਤੇ ਅਜਿਹੀਆਂ ਪਬਲਿਕ ਫੰਡਡ ਖੋਜਾਂ ਦੇ ਨਤੀਜਿਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਪੋਰਟਲ ਬਣਾਇਆ ਜਾਵੇਗਾ।

 

 ਵਿਗਿਆਨ ਸੰਚਾਰ ਅਤੇ ਜਨਤਕ ਰੁਝੇਵੇਂ ਨੂੰ ਸਿਰਜਣਾਤਮਕ ਅਤੇ ਅੰਤਰ-ਅਨੁਸ਼ਾਸਨੀ ਪਲੇਟਫਾਰਮਾਂ, ਖੋਜ ਪਹਿਲਾਂ ਅਤੇ ਆਊਟਰੀਚ ਪਲੇਟਫਾਰਮਾਂ ਦੁਆਰਾ ਸਮਰੱਥਾ ਵਧਾਉਣ ਦੇ ਤਰੀਕਿਆਂ ਦੇ ਵਿਕਾਸ ਦੁਆਰਾ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਥਾਨਕ ਤੌਰ 'ਤੇ ਢੁੱਕਵੇਂ ਅਤੇ ਸਭਿਆਚਾਰਕ-ਪ੍ਰਸੰਗ ਸੰਬੰਧੀ ਵਿਸ਼ੇਸ਼ ਮਾਡਲਾਂ ਦਾ ਵਿਕਾਸ ਵੀ ਕੀਤਾ ਜਾਵੇਗਾ। ਐੱਸਟੀਆਈ ਵਿੱਚ ਹਰ ਕਿਸਮ ਦੇ ਵਿਤਕਰੇ, ਅਲਹਿਦਗੀਆਂ ਅਤੇ ਅਸਮਾਨਤਾਵਾਂ ਨਾਲ ਨਜਿੱਠਣ ਲਈ ਇੱਕ ਇੰਡੀਆ-ਸੈਂਟ੍ਰਿਕ ਇਕੁਇਟੀ ਐਂਡ ਇਨਕਲੂਜ਼ਨ (ਈਐਂਡਆਈ) ਚਾਰਟਰ ਬਣਾਇਆ ਜਾਵੇਗਾ, ਜਿਸ ਨਾਲ ਸੰਸਥਾਗਤ ਢਾਂਚੇ ਅਤੇ ਹਾਸ਼ੀਏ 'ਤੇ ਚੱਲਣ ਵਾਲੇ ਸਾਰੇ ਸਮੂਹਾਂ ਲਈ ਬਰਾਬਰ ਅਵਸਰ ਪ੍ਰਾਪਤ ਕਰਨ ਵਾਲੀ ਸਹੂਲਤ ਵਾਲੀ ਸਭਿਆਚਾਰਕਤਾ ਪੈਦਾ ਹੁੰਦੀ ਹੈ। ਅਰਥਵਿਵਸਥਾ ਅਤੇ ਸਮਾਜ ਨਾਲ ਸੰਮਿਲਿਤ ਕਰਨ ਅਤੇ ਵਧੇਰੇ ਜੋੜਨ ਲਈ, ਐੱਸਟੀਆਈ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਰਣਨੀਤੀਆਂ ਬਣਾਈਆਂ ਜਾਣਗੀਆਂ। 

 

  ਇਹ ਨੀਤੀ ਹਰ 5 ਸਾਲਾਂ ਬਾਅਦ GERD ‘ਤੇ ਪੂਰੇ ਸਮੇਂ ਦੇ ਹਮਰੁਤਬਾ (FTE) ਖੋਜਕਰਤਾਵਾਂ, ਆਰਐਂਡਡੀ ‘ਤੇ ਸਕਲ ਘਰੇਲੂ ਖਰਚ (ਜੀਈਆਰਡੀ) ਅਤੇ ਨਿੱਜੀ ਖੇਤਰ ਦੇ ਯੋਗਦਾਨਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਅਤੇ ਆਉਣ ਵਾਲੇ ਦਹਾਕੇ ਵਿੱਚ ਵਿਸ਼ਵ ਪੱਧਰੀ ਮਾਨਤਾ ਅਤੇ ਅਵਾਰਡਾਂ ਦੇ ਉੱਚ ਪੱਧਰ ਦੀ ਪ੍ਰਾਪਤੀ ਦੀ ਇੱਛਾ ਨਾਲ ਐੱਸਟੀਆਈ ਵਿੱਚ ਵਿਅਕਤੀਗਤ ਅਤੇ ਸੰਸਥਾਗਤ ਉੱਤਮਤਾ ਦਾ ਨਿਰਮਾਣ ਕਰਨ ਦਾ ਕੇਸ ਬਣਾਉਂਦੀ ਹੈ।

 

 ਐੱਸਟੀਆਈਪੀ ਸਕੱਤਰੇਤ ਦੇ ਮੁੱਖੀ ਅਤੇ ਸਲਾਹਕਾਰ ਡੀਐੱਸਟੀ ਡਾ. ਅਖਿਲੇਸ਼ ਗੁਪਤਾ ਨੇ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਝਲਕ ਪੇਸ਼ ਕੀਤੀ। ਉਨ੍ਹਾਂ ਧਿਆਨ ਦਿਵਾਇਆ ਕਿ ਨਵੀਂ ਨੀਤੀ ਐੱਸਟੀਆਈਪੀ, ਵਿਕੇਂਦਰੀਕਰਣ, ਸਬੂਤ-ਜਾਣਕਾਰੀ, ਬੋਟਮ-ਅੱਪ, ਮਾਹਿਰ-ਸੰਚਾਲਿਤ ਅਤੇ ਸਮਾਵੇਸ਼ ਦੇ ਮੂਲ ਸਿਧਾਂਤਾਂ ਦੇ ਦੁਆਲੇ ਘੁੰਮਦੀ ਹੈ। ਇਸ ਦੇ ਨਾਲ, ਇਸਦਾ ਉਦੇਸ਼ ਲਾਗੂਕਰਨ ਦੀ ਰਣਨੀਤੀ, ਸਮਾਂਬੱਧ ਸਮੀਖਿਆ, ਨੀਤੀ ਮੁਲਾਂਕਣ, ਫੀਡਬੈੱਕ, ਅਤੇ ਅਨੁਕੂਲਤਾ ਅਤੇ ਸਭ ਤੋਂ ਮਹੱਤਵਪੂਰਨ, ਵੱਖ ਵੱਖ ਨੀਤੀ ਸਾਧਨਾਂ ਲਈ ਸਮੇਂ ਸਿਰ ਨਿਕਾਸ ਰਣਨੀਤੀ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦਿਆਂ ਇੱਕ ਸ਼ਕਤੀਸ਼ਾਲੀ ਨੀਤੀ ਸ਼ਾਸਨ ਪ੍ਰਣਾਲੀ ਨਾਲ 'ਗਤੀਸ਼ੀਲ ਨੀਤੀ' ਦੀ ਧਾਰਣਾ ਲਿਆਉਣਾ ਹੈ।

 

 ਡਾ. ਗੁਪਤਾ ਨੇ ਕਿਹਾ, ਵਿਚਾਰ ਵਟਾਂਦਰੇ ਦੀ ਇਸ ਪ੍ਰਕਿਰਿਆ ਵਿੱਚ ਹੁਣ ਤੱਕ ਵਿਭਿੰਨ ਖੇਤਰਾਂ, ਉਮਰ, ਲਿੰਗ, ਸਿੱਖਿਆ, ਆਰਥਿਕ ਸਥਿਤੀ ਆਦਿ ਨਾਲ ਸਬੰਧਿਤ 40,000 ਤੋਂ ਵੱਧ ਹਿਤਧਾਰਕਾਂ ਨਾਲ 300 ਦੇ ਕਰੀਬ ਦੌਰ ਹੋਏ ਹਨ। ਉਨ੍ਹਾਂ ਕਿਹਾ ਐੱਸਟੀਆਈਪੀ ਸਕੱਤਰੇਤ ਨਾਲ PSA, ਨੀਤੀ ਆਯੋਗ, ਅਤੇ ਡੀਐੱਸਟੀ ਦੇ ਦਫਤਰ ਨੇ ਤਾਲਮੇਲ ਕੀਤਾ, ਸਮਰਥਨ ਕੀਤਾ ਅਤੇ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਗਠਨ ਦੀ ਪ੍ਰਕਿਰਿਆ, ਡਿਜ਼ਾਇਨ ਦੁਆਰਾ ਬਹੁਤ ਸਾਰੇ ਸਮਾਵੇਸ਼ੀ ਅਤੇ ਭਾਗੀਦਾਰ ਨਮੂਨੇ ਵਜੋਂ ਕਲਪਿਤ ਕੀਤੀ ਗਈ ਹੈ ਜੋ ਗਤੀਵਿਧੀਆਂ ਦੇ ਵਿਭਿੰਨ ਟਰੈਕਾਂ ਵਿੱਚ ਇੱਕ ਦੂਜੇ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ।

 

ਵੱਡੀਆਂ ਸਿਫਾਰਸ਼ਾਂ ਦੇ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

ਇਹ ਮਸੌਦਾ ਡੀਐੱਸਟੀ ਦੀ ਵੈੱਬਸਾਈਟ 'ਤੇ ਪਬਲਿਕ ਸਲਾਹ-ਮਸ਼ਵਰੇ ਲਈ ਰੱਖਿਆ ਗਿਆ ਹੈ।

 

 ਡਰਾਫਟ ਪਾਲਿਸੀ ਬਾਰੇ ਸੁਝਾਅ, ਟਿਪਣੀਆਂ ਅਤੇ ਇਨਪੁਟਸ ਸੋਮਵਾਰ 25 ਜਨਵਰੀ, 2021 ਤੱਕ ਈਮੇਲ: india-stip[at]gmail[dot]com  ‘ਤੇ ਸਾਂਝੇ ਕੀਤੇ ਜਾ ਸਕਦੇ ਹਨ। ਨੀਤੀ ਦਾ ਮਸੌਦਾ  https://dst.gov.in/draft-5th-national-science-technology-and-innovation-policy-public-consultation  'ਤੇ ਉਪਲਬਧ ਹੈ।


 

*********


 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1686910) Visitor Counter : 158