ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਮੱਧ ਪ੍ਰਦੇਸ਼ ਵਿੱਚ ਟ੍ਰਾਈਫੂਡ ਪਾਰਕ ਸਥਾਪਤ ਕਰਨ ਲਈ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮ ਨਾਲ ਸਮਝੌਤਾ ਕੀਤਾ

Posted On: 04 JAN 2021 5:48PM by PIB Chandigarh

ਕਬਾਇਲੀਆਂ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਫੈੱਡ ਨੇ ਆਦੀਵਾਸੀਆਂ (ਦੋਨੋਂ ਜੰਗਲ ਵਸਨੀਕਾਂ ਅਤੇ ਕਾਰੀਗਰਾਂ) ਦੀ ਰੋਜ਼ੀ ਰੋਟੀ ਨੂੰ ਬਿਹਤਰ ਬਣਾਉਣ ਅਤੇ ਆਦਿਵਾਸੀਆਂ ਦੇ ਸਸ਼ਕਤੀਕਰਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਦਿਆਂਅਖਿਲ ਭਾਰਤੀ ਵਣਵਾਸੀ ਕਲਿਆਣ ਕੇਂਦਰ ਨਾਲ ਸਾਂਝੇਦਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਇੱਕ ਮੋਢੀ ਸੰਸਥਾ ਹੈ, ਜੋ 1952 ਤੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਆਦਿਵਾਸੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਸਬੰਧ ਵਿੱਚ, 03 ਜਨਵਰੀ, 2021 ਨੂੰ ਦੋਹਾਂ ਸੰਗਠਨਾਂ ਦਰਮਿਆਨ ਮੱਧ ਪ੍ਰਦੇਸ਼ ਦੇ 5ਜ਼ਿਲ੍ਹਿਆਂ ਵਿੱਚ ਟ੍ਰਾਈਫੂਡ ਪਾਰਕ ਸਥਾਪਤ ਕਰਨ ਲਈ ਇੱਕ ਸਮਝੌਤਾ ਹੋਇਆ। ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਸੰਸਦ ਮੈਂਬਰ ਸ਼੍ਰੀ ਦੁਰਗਾ ਦਾਸ ਉਈਕੀ ਦੀ ਹਾਜ਼ਰੀ ਵਿੱਚ ਟ੍ਰਾਈਫੈੱਡ ਦੇ ਐੱਮਡੀ ਸ਼੍ਰੀ ਪ੍ਰਵੀਰ ਕ੍ਰਿਸ਼ਨਾ ਅਤੇ ਅਖਿਲ ਭਾਰਤੀ ਵਣਵਾਸੀ ਆਸ਼ਰਮ ਦੇ ਜਨਰਲ ਸਕੱਤਰ ਸ਼੍ਰੀ ਯੋਗੇਸ਼ ਬਾਪਤ ਨੇ ਇਸ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ।

ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ ਕਿ ਟ੍ਰਾਈਫੈੱਡ ਕਬੀਲਿਆਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਣ ਲਈ ਆਪਣੇ ਨਾਲ ਮੇਲ ਖਾਂਦੀ ਵਿਚਾਰਧਾਰਾ ਵਾਲੀਆਂ ਵੱਖ-ਵੱਖ ਸੰਸਥਾਵਾਂ ਦੀ ਸਰਗਰਮੀ ਨਾਲ ਖੋਜ ਕਰ ਰਹੀ ਹੈ। ਅਰਥਪੂਰਨ ਕੰਮ ਕਰਨ ਲਈ ਵਣਵਾਸੀ ਕਲਿਆਣ ਆਸ਼ਰਮ ਨਾਲ ਜੁੜੇ ਰਹਿਣ ਨਾਲ ਆਦਿਵਾਸੀਆਂ ਨੂੰ ਸੂਖਮ ਜੰਗਲਾਤ ਉਤਪਾਦਾਂ ਤੋਂ ਪਰ੍ਹੇਖੇਤੀਬਾੜੀ, ਬਾਗਬਾਨੀ, ਫੁੱਲਾਂ ਦੀ ਖੇਤੀ, ਮੈਡੀਸੀਨਲ ਅਤੇ ਖੁਸ਼ਬੂ ਵਾਲੇ ਪੌਦਿਆਂ ਆਦਿ ਦੀ ਖੇਤੀ ਵਰਗੀਆਂ ਵਿਭਿੰਨ ਆਰਥਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਪੂਰਾ ਸਾਲ ਆਮਦਨੀ ਕਮਾਉਣ ਦੇ ਅਵਸਰ ਨੂੰ ਯਕੀਨੀ ਬਣਾਇਆ ਜਾਏਗਾ।”

ਵੱਖ-ਵੱਖ ਪਹਿਲਕਦਮੀਆਂ ਰਾਹੀਂ ਦੋਵੇਂ ਸੰਸਥਾਵਾਂ ਇਕੱਠੇ ਕੰਮ ਕਰਨਗੀਆਂ, ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਕਬਾਇਲੀ ਲੋਕਾਂ ਦੀ ਰੋਜ਼ੀ ਰੋਟੀ ਨੂੰ ਬਿਹਤਰ ਬਣਾਉਣਾ ਅਤੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ)/ ਵਣ ਧਨ ਵਿਕਾਸ ਕੇਂਦਰਾਂ (ਵੀਡੀਵੀਕੇ)/ ਵੀਪੀਸੀ / ਟਰਾਈਫੂਡ ਪਾਰਕਾਂ ਦੀ ਲਾਮਬੰਦੀ ਰਾਹੀਂ ਵਣ ਧਨ ਯੋਜਨਾ ਨੂੰ ਲਾਗੂ ਕਰਨਾ ਹੋਵੇਗਾਇਸ ਗੱਲ ’ਤੇ ਸਹਿਮਤੀ ਬਣ ਗਈ ਹੈ ਕਿ ਵਣਵਾਸੀ ਕਲਿਆਣ ਆਸ਼ਰਮ ਐੱਸਐੱਚਜੀਦੀ ਪਛਾਣ ਕਰਨ, ਸਿਖਲਾਈ ਦਾ ਪ੍ਰਬੰਧ ਕਰਨ, ਬੁਨਿਆਦੀ ਢਾਂਚੇ ਦਾ ਨਿਰਮਾਣ, ਮਸ਼ੀਨਰੀ ਅਤੇ ਉਪਕਰਣ ਅਤੇ ਹੋਰ ਸਹਾਇਤਾ ਦੇ ਕੇ ਕਬਾਇਲੀ ਖੇਤਰਾਂ ਵਿੱਚ ਨਵੇਂ ਵਣ ਧਨ ਕੇਂਦਰਾਂ ਦੀ ਸਥਾਪਨਾ ਕਰੇਗਾ, ਇਸ ਵਿੱਚ ਟ੍ਰਾਈਫੈੱਡ ਇੱਕ ਸਲਾਹਕਾਰ ਸੰਗਠਨ ਵਜੋਂ ਰਹੇਗਾਗਤੀਵਿਧੀਆਂ ਦੇ ਹੋਰ ਖੇਤਰਾਂ ਨੂੰ ਵਧਾਉਣ ਲਈ ਕਲਿਆਣ ਆਸ਼ਰਮ ਹੋਰ ਖੇਤਰਾਂ, ਜਿਵੇਂ ਕਿ ਖੇਤੀਬਾੜੀ, ਬਾਗਬਾਨੀ, ਫੁੱਲਾਂ ਦੀ ਖੇਤੀ, ਮੱਛੀ ਪਾਲਣ, ਪਸ਼ੂ ਪਾਲਣ, ਦਸਤਕਾਰੀ, ਸ਼ਿਲਪਕਾਰੀ ਆਦਿ ਰਾਹੀਂ ਸਾਲ ਭਰ ਕੰਮਾਂ ਨੂੰ ਚਲਦਾ ਰੱਖੇਗਾ ਅਤੇ ਸਭ ਨੂੰ ਵਣ ਧਨ ਯੋਜਨਾ ਵਿੱਚ ਸ਼ਾਮਲ ਕਰਕੇ ਹੋਰ ਯੋਗ ਬਣਾਇਆ ਜਾਵੇਗਾ।

*****

ਐੱਨਬੀ/ ਐੱਸਕੇ/ ਜੇਕੇ/ ਐੱਮਓਟੀਏ – ਟ੍ਰਾਈਫੈੱਡ/ 04.01.2021



(Release ID: 1686097) Visitor Counter : 151