ਵਿੱਤ ਮੰਤਰਾਲਾ

ਏਡੀਬੀ ਅਤੇ ਭਾਰਤ ਨੇ ਬੰਗਲੁਰੂ ਵਿਚ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਅੱਪਗ੍ਰੇਡ ਕਰਨ ਲਈ 100 ਮਿਲੀਅਨ ਡਾਲਰ ਦੇ ਕਰਜ਼ੇ ਤੇ ਦਸਤਖਤ ਕੀਤੇ

Posted On: 04 JAN 2021 2:14PM by PIB Chandigarh

ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਅਤੇ ਭਾਰਤ ਸਰਕਾਰ ਨੇ ਕਰਨਾਟਕ ਰਾਜ ਦੇ ਬੰਗਲੁਰੂ ਸ਼ਹਿਰ ਵਿਚ ਬਿਜਲੀ ਸਪਲਾਈ ਦੀ ਗੁਣਵਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਬਿਜਲੀ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਅੱਪਗ੍ਰੇਡ ਕਰਨ ਲਈ 31 ਦਸੰਬਰ, 2020 ਨੂੰ 100 ਮਿਲੀਅਨ ਡਾਲਰ ਦੇ ਕਰਜ਼ੇ ਤੇ ਦਸਤਖ਼ਤ ਕੀਤੇ।

 

ਬੰਗਲੁਰੂ ਸਮਾਰ਼ਟ ਐਨਰਜੀ ਐਫੀਸ਼ਿਐਂਟ ਪਾਵਰ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੇ ਹਸਤਾਖਰੀਆਂ ਵਿਚ ਭਾਰਤ ਸਰਕਾਰ ਲਈ ਵਿੱਤ ਮੰਤਰਾਲਾ ਵਿਚ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਐਡੀਸ਼ਨਲ ਸਕੱਤਰ ਡਾ. ਸੀ ਐਸ ਮੋਹਪਾਤਰਾ ਅਤੇ ਏਡੀਬੀ ਦੇ ਇੰਡੀਆ ਰੈਜ਼ੀਡੈਂਟ ਮਿਸ਼ਨ ਦੇ ਆਫਿਸਰ ਇਨਚਾਰਜ ਸ਼੍ਰੀ ਹੋ ਯੂਨ ਜਿਓਂਗ ਨੇ ਏਡੀਬੀ ਲਈ ਦਸਤਖਤ ਕੀਤੇ।

 100 ਮਿਲੀਅਨ ਡਾਲਰ ਦੇ ਸੋਵਰਨ ਕਰਜ਼ੇ ਤੋਂ ਇਲਾਵਾ ਏਡੀਬੀ ਬੰਗਲੌਰ ਇਲੈਕਟ੍ਰਿਸਿਟੀ ਕੰਪਨੀ ਲਿਮਟਿਡ (ਬੀਈਐਸਸੀਓਐਮ) ਜੋ ਕਰਨਾਟਕਾ ਵਿਚ ਪੰਜ ਸਰਕਾਰੀ ਬਿਜਲੀ ਵੰਡ ਸੇਵਾਵਾਂ ਵਿਚੋਂ ਇਕ ਹੈ, ਲਈ 90 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਭੁਤਾ ਗਾਰੰਟੀ ਤੋਂ ਬਿਨਾਂ ਮੁਹੱਈਆ ਕਰਵਾਏਗਾ।

 

ਕਰਜ਼ੇ ਦੇ ਇਕਰਾਰਨਾਮੇ ਤੇ ਦਸਤਖ਼ਤ ਕਰਨ ਤੋਂ ਬਾਅਦ ਡਾ. ਮੋਹਪਾਤਰਾ ਨੇ ਕਿਹਾ ਕਿ ਬਿਜਲੀ ਦੀਆਂ ਉੱਪਰੋਂ ਲੰਘਦੀਆਂ ਡਿਸਟ੍ਰੀਬਿਊਸ਼ਨ ਲਾਈਨਾਂ ਨੂੰ ਅੰਡਰਗ੍ਰਾਊਂਡ ਕੇਬਲ ਵਿਚ ਬਦਲਣ ਨਾਲ ਇਕ ਊਰਜਾ ਕੁਸ਼ਲ ਵੰਡ ਨੈੱਟਵਰਕ ਬਣਾਉਣ ਵਿਚ ਮਦਦ ਮਿਲੇਗੀ ਅਤੇ ਇਸ ਨਾਲ ਟੈਕਨਿਕਲ ਅਤੇ ਵਪਾਰਕ ਨੁਕਸਾਨ ਘੱਟ ਹੋਣਗੇ ਅਤੇ ਕੁਦਰਤੀ ਆਫਤਾਂ ਕਾਰਣ ਬਿਜਲੀ ਨੂੰ ਹੋਣ ਵਾਲਾ ਨੁਕਸਾਨ ਵੀ ਘੱਟ ਹੋਵੇਗਾ, ਜੋ ਤੂਫਾਨ ਆਉਣ ਅਤੇ ਉੱਪਰੋਂ ਲੰਘਦੀਆਂ ਲਾਈਨਾਂ ਦੇ ਟੁੱਟਣ ਕਾਰਣ ਹੁੰਦਾ ਹੈ।

 

ਸ਼੍ਰੀ ਜਿਓਂਗ ਨੇ ਕਿਹਾ ਕਿ ਇਹ ਪ੍ਰੋਜੈਕਟ ਨਵੀਨਤਾਕਾਰੀ ਵਿੱਤੀ ਪ੍ਰਬੰਧਨ ਦਾ ਪ੍ਰਦਰਸ਼ਨ ਕਰਦਾ ਹੈ ਜੋ ਏਡੀਬੀ ਲਈ ਕਿਸੇ ਰਾਜ ਸਰਕਾਰ ਦੇ ਆਪਣੇ ਉੱਦਮ ਲਈ ਪ੍ਰਭੁਤਾ ਅਤੇ ਗੈਰ-ਪ੍ਰਭੁਤਾ ਕਰਜ਼ਿਆਂ ਨੂੰ ਮਿਲਾ ਕੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ। ਇਸ ਨੂੰ ਵਿਸ਼ੇਸ਼ ਤੌਰ ਤੇ ਸੋਵਰਨ ਟੈਕਸ ਐਕਸਪੋਜ਼ਰ ਨੂੰ ਘੱਟ ਕਰਨ ਅਤੇ ਬੈੱਸਕਾਮ ਦੀ ਮਾਰਕੀਟ ਆਧਾਰਤ ਪਹੁੰਚ ਨੂੰ ਪੂੰਜੀ ਖਰਚਿਆਂ ਲਈ ਫੰਡ ਜੁਟਾਉਣ ਵਿਚ ਮਦਦ ਕਰੇਗਾ।

 

ਅੰਡਰਗ੍ਰਾਊਂਡ ਬਿਜਲੀ ਵੰਡ ਕੇਬਲਾਂ ਦੇ ਬਰਾਬਰ ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 2800 ਕਿਲੋਮੀਟਰ ਫਾਈਬਰ ਆਪਟਿਕਲ ਕੇਬਲ ਵਿਛਾਈ ਜਾਵੇਗੀ। ਤਕਰੀਬਨ 7,200 ਕਿਲੋਮੀਟਰ ਅੰਡਰਗ੍ਰਾਊਂਡ ਬਿਜਲੀ ਵੰਡ ਲਾਈਨਾਂ ਕੋਈ 30 ਪ੍ਰਤੀਸ਼ਤ ਤੱਕ ਟੈਕਨਿਕਲ, ਵਪਾਰਕ ਨੁਕਸਾਨ ਘੱਟ ਕਰਨ ਵਿਚ ਮਦਦ ਕਰਨਗੀਆਂ। ਫਾਈਬਰ ਆਪਟਿਕਲ ਕੇਬਲਜ਼, ਡਿਸਟ੍ਰੀਬਿਊਸ਼ਨ ਗ੍ਰਿਡ ਅਤੇ ਹੋਰ ਸੰਚਾਰ ਨੈੱਟਵਰਕਾਂ ਵਿਚ ਸਮਾਰਟ ਮੀਟ੍ਰਿੰਗ ਪ੍ਰਣਾਲੀਆਂ, ਡਿਸਟ੍ਰੀਬਿਊਸ਼ਨ ਆਟੌਮੇਸ਼ਨ ਸਿਸਟਮ (ਡੀਏਐਸ) ਲਈ ਫਾਈਬਰ ਆਪਟਿਕਲ ਕੇਬਲਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰੋਜੈਕਟ 1,700 ਆਟੋਮੇਟਿਡ ਰਿੰਗ ਮੁੱਖ ਇਕਾਈਆਂ ਨਿਗਰਾਨੀ ਲਈ ਇਕ ਡੀਏਐਸ ਨਾਲ ਸਥਾਪਤ ਕਰੇਗਾ ਅਤੇ ਕੰਟਰੋਲ ਸੈਂਟਰ ਤੋਂ ਡਿਸਟ੍ਰੀਬਿਊਸ਼ਨ ਲਾਈਨ ਸਵਿੱਚ ਗੀਅਰਾਂ ਨੂੰ ਕੰਟਰੋਲ ਕਰੇਗਾ।

 

ਕਰਜ਼ਾ,ਬੈਸਕਾਮ ਦੀ ਅੰਡਰਗ੍ਰਾਊਂਡ ਕੇਬਲਿੰਗ, ਵਾਤਾਵਰਨ ਅਤੇ ਸਮਾਜਿਕ ਸੁਰੱਖਿਆ, ਵਿੱਤੀ ਪ੍ਰਬੰਧਨ ਅਤੇ ਵਪਾਰਕ ਫਾਇਨੈਂਸਿੰਗ ਦੇ ਆਪ੍ਰੇਸ਼ਨ ਅਤੇ ਸਾਂਭ ਸੰਭਾਲ ਨੂੰ ਮਜ਼ਬੂਤ ਕਰੇਗਾ। ਬਿਹਤਰ ਵਿੱਤੀ ਪ੍ਰਬੰਧਨ ਯੋਗਤਾ ਬੈਸਕਾਮ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰਕ ਫਾਇਨੈਂਸਿੰਗ ਮਾਰਕੀਟ  ਤੱਕ ਪਹੁੰਚ ਬਣਾਉਣ ਤੱਕ ਮਦਦ ਕਰੇਗਾ।

 

ਏਡੀਬੀ ਅੱਤ ਦੀ ਗਰੀਬੀ ਨੂੰ ਖਤਮ ਕਰਨ ਦੀਆਂ ਆਪਣੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਜਾਰੀ ਰੱਖਦਿਆਂ ਏਸ਼ੀਆ ਅਤੇ ਪੈਸਿਫਿਕ ਦੀ ਖੁਸ਼ਹਾਲੀ ਸਰਵ-ਪੱਖੀ ਵਿਕਾਸ , ਲਚੀਲੇਪਨ ਅਤੇ ਸਥਿਰਤਾ ਨੂੰ ਹਾਸਿਲ ਕਰਨ ਲਈ ਵਚਨਬੱਧ ਹੈ। 1966 ਵਿਚ ਸਥਾਪਤ ਏਡੀਬੀ ਦੇ 68 ਮੈਂਬਰ ਹਨ, ਜਿਨ੍ਹਾਂ ਵਿਚੋਂ 49 ਇਸ ਖੇਤਰ ਤੋਂ ਹਨ।

-------------------------------- 

 

ਆਰਐਮ ਕੇਐਮਐਨ




(Release ID: 1686053) Visitor Counter : 279