ਵਿੱਤ ਮੰਤਰਾਲਾ

ਸੀਜੀਐਸਟੀ ਦਿੱਲੀ ਪੱਛਮੀ ਕਮਿਸ਼ਨਰੇਟ ਨੇ ਡਿਊਟੀ ਦੀ ਕੋਈ 831.72 ਕਰੋਡ਼ ਰੁਪਏ ਦੀ ਚੋਰੀ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

Posted On: 03 JAN 2021 1:12PM by PIB Chandigarh

ਸੈਂਟਰਲ ਜੀਐਸਟੀ ਦਿੱਲੀ ਪੱਛਮੀ ਦੇ ਕਮਿਸ਼ਨਰੇਟ ਨੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਅਤੇ ਡਿਊਟੀ ਦੀ ਅਦਾਇਗੀ ਦੇ ਗੁਟਕਾ/ ਪਾਨ ਮਸਾਲਾ/ਤੰਬਾਕੂ ਦੀਆਂ ਵਸਤਾਂ ਦੇ ਨਿਰਮਾਣ ਅਤੇ ਚੋਰੀ ਛੁਪੀ ਸਪਲਾਈ ਰਾਹੀਂ ਜੀਐਸਟੀ ਦੀ ਚੋਰੀ ਦੇ ਇਕ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਨਿਰਮਾਤਾ ਦੇ ਪਰਿਸਰ ਦੀ ਤਲਾਸ਼ੀ ਦੇ ਅਧਾਰ ਤੇ ਇਹ ਪਾਇਆ ਗਿਆ ਕਿ ਫੈਕਟਰੀ ਅੰਦਰ ਨਾਜਾਇਜ਼ ਢੰਗ ਨਾਲ ਗੁਟਕਾ/ ਪਾਨ ਮਸਾਲਾ/ਤੰਬਾਕੂ ਵਸਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਜਿਸ ਲਈ ਇਕ ਗੁਦਾਮ, ਵਿੱਚ ਮਸ਼ੀਨਾਂ, ਕੱਚਾ ਸਾਮਾਨ ਅਤੇ ਨਿਰਮਾਣ ਕੀਤੀਆਂ ਗਈਆਂ ਵਸਤਾਂ ਮੌਜੂਦ ਸਨ। ਇਸ ਨਾਜਾਇਜ਼ ਫੈਕਟਰੀ ਵਿਚ ਤਕਰੀਬਨ 65 ਕਾਮੇ ਕੰਮ ਕਰਦੇ ਪਾਏ ਗਏ ਸਨ। ਤਿਆਰਸ਼ੁਦਾ ਗੁਟਕਾ ਵਸਤਾਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਸਨ। ਤਲਾਸ਼ੀਆਂ ਦੌਰਾਨ ਤਿਆਰਸ਼ੁਦਾ ਗੁਟਕੇ ਤੋਂ ਇਲਾਵਾ ਕੱਚਾ ਮਾਲ, ਜਿਵੇਂ ਕਿ ਚੂਨਾ, ਸਾਦਾ ਕੱਥਾ, ਤੰਬਾਕੂ ਦੇ ਪੱਤੇ ਆਦਿ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੀਮਤ ਲਗਭਗ 4.14 ਕਰੋਡ਼ ਰੁਪਏ ਹੈ।

 

ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਸਟਾਕ ਜ਼ਬਤ ਕੀਤਾ ਗਿਆ ਅਤੇ ਰਿਕਾਰਡ ਕੀਤੇ ਗਏ ਇਕਬਾਲੀਆਂ ਬਿਆਨਾਂ ਅਨੁਸਾਰ ਤਕਰੀਬਨ 831.72 ਕਰੋਡ਼ ਰੁਪਏ ਦੀ ਕੁਲ ਡਿਊਟੀ ਦੀ ਚੋਰੀ ਦਾ ਅਨੁਮਾਨ ਲਗਾਇਆ ਗਿਆ ਹੈ। ਹੋਰ ਜਾਂਚ ਪ੍ਰਗਤੀ ਵਿਚ ਹੈ। 

ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਬਿਨਾਂ ਕੋਈ ਇਨਵਾਇਸ ਜਾਰੀ ਕੀਤਿਆਂ ਟੈਕਸ ਚੋਰੀ ਦੇ ਇਰਾਦੇ ਦੇ ਨਾਲ ਨਾਲ ਸਮਾਨ ਦੀ ਟਰਾਂਸਪੋਰਟੇਸ਼ਨ, ਰਿਮੂਵਿੰਗ, ਡਿਪਾਜ਼ਿਟਿੰਗ, ਕੀਪਿੰਗ, ਕਨਸੀਲਿੰਗ, ਸਪਲਾਈ, ਪਰਚੇਜਿੰਗ ਦੇ ਆਧਾਰ ਤੇ ਸੀਜੀਐਸਟੀ ਐਕਟ, 2017 ਦੀ ਧਾਰਾ 132 (1) (ਏ) ਅਤੇ (ਐਚ) ਦੀਆਂ ਪ੍ਰੋਵਿਜ਼ਨਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਜੋ ਧਾਰਾ 132 (5) ਅਧੀਨ ਕਾਨੂੰਨੀ ਦਖ਼ਲਅੰਦਾਜ਼ੀ ਅਤੇ ਗੈਰ-ਜ਼ਮਾਨਤੀ ਹੈ ਅਤੇ ਇਸ ਐਕਟ ਦੀ ਧਾਰਾ 132(1)(i) ਅਧੀਨ ਸਜ਼ਾਯੋਗ ਹੈ, ਅਧੀਨ ਇਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ। ਗਿਰਫ਼ਤਾਰ ਕੀਤੇ ਗਏ ਦੋਸ਼ੀ ਵਿਅਕਤੀ ਨੂੰ  2 ਜਨਵਰੀ, 2021 ਨੂੰ ਪਟਿਆਲਾ ਹਾਊਸ ਦੇ ਮੈਟਰੋਪੋਲਿਟਨ ਮੈਜਿਸਟ੍ਰੇਟ (ਐਮਐਮ) ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮੈਟਰੋਪੋਲਿਟਨ ਮੈਜਿਸਟ੍ਰੇਟ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਮਾਮਲੇ ਦੇ ਮੁੱਖ ਸਾਜਿਸ਼ਕਰਤਾ / ਸਾਜਿਸ਼ਕਰਤਾਵਾਂ ਦੀ ਪਛਾਣ ਕਰਨ ਅਤੇ ਟੈਕਸ ਦੀ ਬਕਾਇਆ ਰਕਮ ਦੀ ਵਸੂਲੀ ਲਈ ਹੋਰ ਜਾਂਚ ਜਾਰੀ ਹੈ।

 

ਦਿੱਲੀ ਜ਼ੋਨ ਜੀਐਸਟੀ ਦੀ ਚੋਰੀ ਨੂੰ ਰੋਕਣ ਲਈ ਨਿਰੰਤਰ ਯਤਨ ਕਰ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਸਦਕਾ ਚਾਲੂ ਵਿੱਤੀ ਸਾਲ ਵਿਚ 4,327 ਕਰੋਡ਼ ਰੁਪਏ ਦੀ ਟੈਕਸ ਚੋਰੀ ਦਾ ਪਤਾ ਲੱਗਾ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

-----------------------------------  

 

ਆਰਐਮ/ਕੇਐਮਐਨ



(Release ID: 1685822) Visitor Counter : 155