ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਨੇ ਜਨਤਕ ਸਲਾਹ-ਮਸ਼ਵਰੇ ਲਈ ਡਰਾਫਟ 5ਵੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਨੀਤੀ ਜਾਰੀ ਕੀਤੀ


ਨਵੀਂ ਨੀਤੀ, ਐੱਸਟੀਆਈਪੀ, ਵਿਕੇਂਦਰੀਕਰਣ, ਸਬੂਤ-ਜਾਣਕਾਰੀ, ਬੋਟਮ-ਅੱਪ, ਮਾਹਿਰ-ਸੰਚਾਲਿਤ, ਅਤੇ ਸੰਮਿਲਿਤ ਕਰਨ ਦੇ ਮੂਲ ਸਿਧਾਂਤਾਂ ‘ਤੇ ਕੇਂਦ੍ਰਤ ਹੈ

Posted On: 01 JAN 2021 6:41PM by PIB Chandigarh

5ਵੀਂ ਰਾਸ਼ਟਰੀ ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਨੀਤੀ ਦੇ ਖਰੜੇ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਅਤੇ ਹੁਣ ਇਹ ਜਨਤਕ ਸਲਾਹ-ਮਸ਼ਵਰੇ ਲਈ ਉਪਲਬਧ ਹੈ। ਪਾਲਸੀ ਪਿਛਲੇ 6 ਮਹੀਨਿਆਂ ਦੌਰਾਨ ਸਲਾਹ-ਮਸ਼ਵਰੇ ਦੀ ਏ4 ਟਰੈਕ ਪ੍ਰਕਿਰਿਆ ਦੁਆਰਾ ਤਿਆਰ ਕੀਤੀ ਗਈ ਹੈ, ਇੱਕ ਪੋਸ਼ਿਤ ਈਕੋਸਿਸਟਮ ਦਾ ਨਿਰਮਾਣ ਕਰਕੇ ਛੋਟੇ, ਦਰਮਿਆਨੇ ਅਤੇ ਲੰਬੇ ਸਮੇਂ ਦੇ ਮਿਸ਼ਨ ਮੋਡ ਪ੍ਰੋਜੈਕਟਾਂ ਜ਼ਰੀਏ ਬਹੁਤ ਜ਼ਿਆਦਾ ਤਬਦੀਲੀਆਂ ਲਿਆਉਣ ਲਈ ਜੋ ਦੋਵਾਂ ਵਿਅਕਤੀਆਂ ਅਤੇ ਸੰਸਥਾਵਾਂ ਲਈ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੀ ਹੈ। 

 

 ਇਸਦਾ ਉਦੇਸ਼ ਭਾਰਤ ਵਿੱਚ ਸਬੂਤ ਅਤੇ ਹਿਤਧਾਰਕ ਸੰਚਾਲਿਤ ਐੱਸਟੀਆਈ ਯੋਜਨਾਬੰਦੀ, ਜਾਣਕਾਰੀ, ਮੁਲਾਂਕਣ, ਅਤੇ ਨੀਤੀਗਤ ਖੋਜਾਂ ਲਈ ਇੱਕ ਮਜ਼ਬੂਤ ​​ਪ੍ਰਣਾਲੀ ਨੂੰ ਫੋਸਟਰ ਕਰਨਾ, ਵਿਕਸਿਤ ਕਰਨਾ ਅਤੇ ਉਸਦਾ ਪਾਲਣ ਪੋਸ਼ਣ ਕਰਨਾ ਹੈ। ਨੀਤੀ ਦਾ ਉਦੇਸ਼ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਪੰਨ ਕਰਨ ਲਈ ਭਾਰਤੀ ਐੱਸਟੀਆਈ ਈਕੋਸਿਸਟਮ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਪਛਾਣਨਾ ਅਤੇ ਉਹਨਾਂ ਨੂੰ ਦੂਰ ਕਰਨਾ ਹੈ ਅਤੇ ਭਾਰਤੀ ਐੱਸਟੀਆਈ ਈਕੋਸਿਸਟਮ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣਾ ਹੈ।

 

 ਜਿਵੇਂ ਕਿ ਕੋਵਿਡ -19 ਸੰਕਟ ਦੇ ਮੌਜੂਦਾ ਪ੍ਰਸੰਗ ਵਿੱਚ ਭਾਰਤ ਅਤੇ ਦੁਨੀਆ ਪੁਨਰਨਵੀਂਕਰਨ ਕਰ ਰਹੇ ਹਨ, ਸਾਲ 2020 ਦੇ ਅੱਧ ਵਿੱਚ ਇਸ ਮਹੱਤਵਪੂਰਣ ਮੋੜ ‘ਤੇ ਇੱਕ ਨਵੀਂ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾਕਾਰੀ ਨੀਤੀ (ਐੱਸਟੀਆਈਪੀ) ਦੀ ਸ਼ੁਰੂਆਤ ਕੀਤੀ ਗਈ ਸੀ।  ਭਾਰਤ ਨੂੰ “ਆਤਮਨਿਰਭਰ ਭਾਰਤ” ਦੀ ਪ੍ਰਾਪਤੀ ਲਈ ਆਰਥਿਕ ਵਿਕਾਸ, ਸਮਾਜਿਕ ਸ਼ਮੂਲੀਅਤ ਅਤੇ ਵਾਤਾਵਰਣਕ ਸਥਿਰਤਾ ਨੂੰ ਸ਼ਾਮਲ ਕਰਨ ਲਈ ਇੱਕ ਸਥਿਰ ਵਿਕਾਸ ਮਾਰਗ 'ਤੇ ਅੱਗੇ ਵਧਣ ਲਈ, ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ, ਸਵਦੇਸ਼ੀ ਤਕਨੀਕਾਂ ਵਿਕਸਤ ਕਰਨ ਅਤੇ ਹੇਠਲੇ ਪੱਧਰ ‘ਤੇ ਕਾਢਾਂ ਨੂੰ ਉਤਸ਼ਾਹਿਤ ਕਰਨ 'ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੋ ਸਕਦੀ ਹੈ।  ਵਿਘਟਨਕਾਰੀ ਅਤੇ ਪ੍ਰਭਾਵਸ਼ਾਲੀ ਤਕਨਾਲੋਜੀਆਂ ਦੇ ਉਭਰਨ ਨਾਲ ਨਵੀਆਂ ਚੁਣੌਤੀਆਂ ਆਉਂਦੀਆਂ ਹਨ ਅਤੇ ਇਸਦੇ ਨਾਲ ਹੀ ਵਧੇਰੇ ਅਵਸਰ ਵੀ ਮਿਲਦੇ ਹਨ। ਕੋਵਿਡ -19 ਮਹਾਮਾਰੀ ਨੇ ਆਰਐਂਡਡੀ ਸੰਸਥਾਵਾਂ, ਅਕਾਦਮਿਕਤਾ ਅਤੇ ਉਦਯੋਗ ਨੂੰ ਉਦੇਸ਼ਾਂ, ਸਾਂਝਾਂ, ਸਹਿਕਾਰਤਾ ਅਤੇ ਸਹਿਯੋਗ ਦੀ ਸਾਂਝ ਲਈ ਇਕਜੁੱਟਤਾ ਨਾਲ ਕੰਮ ਕਰਨ ਦਾ ਮਜ਼ਬੂਤ ਮੌਕਾ ਪ੍ਰਦਾਨ ਕੀਤਾ।

 

 ਐੱਸਟੀਆਈਪੀ ਆਉਣ ਵਾਲੇ ਦਹਾਕੇ ਵਿੱਚ ਇੱਕ 'ਲੋਕ ਕੇਂਦ੍ਰਤ' ਵਿਗਿਆਨ, ਤਕਨਾਲੋਜੀ ਜ਼ਰੀਏ ਨਾਜ਼ੁਕ ਮਨੁੱਖੀ ਪੂੰਜੀ ਨੂੰ ਆਕਰਸ਼ਿਤ, ਪਾਲਣ ਪੋਸ਼ਣ ਕਰਨ, ਮਜ਼ਬੂਤ ​​ਅਤੇ ਬਰਕਰਾਰ ਰੱਖਣ ਲਈ ਅਤੇ ਨਵੀਨਤਾ (ਐੱਸਟੀਆਈ) ਈਕੋਸਿਸਟਮ, ਫੁੱਲ-ਟਾਈਮ ਇਕੁਇਵਿਲੈਂਟ (ਐੱਫਟੀਈ) ਖੋਜਕਰਤਾਵਾਂ ਦੀ ਗਿਣਤੀ ਨੂੰ ਦੁਗਣਾ ਕਰਨ ਲਈ ਆਰਐਂਡਡੀ 'ਤੇ ਕੁੱਲ ਘਰੇਲੂ ਖਰਚੇ  (ਜੀਈਆਰਡੀ) ਅਤੇ ਜੀਈਆਰਡੀ ਵਿੱਚ ਪ੍ਰਾਈਵੇਟ ਸੈਕਟਰ ਦੇ ਯੋਗਦਾਨ ਨੂੰ ਹਰ 5 ਸਾਲਾਂ ਵਿੱਚ ਵਧਾਉਣ ਅਤੇ ਐੱਸਟੀਆਈ ਵਿੱਚ ਵਿਅਕਤੀਗਤ ਅਤੇ ਸੰਸਥਾਗਤ ਉੱਤਮਤਾ ਨੂੰ ਵਧਾਉਣ ਲਈ ਅਤੇ ਆਉਣ ਵਾਲੇ ਦਹਾਕੇ ਵਿੱਚ ਗਲੋਬਲ ਮਾਨਤਾ ਅਤੇ ਅਵਾਰਡਾਂ ਦੇ ਸਭ ਤੋਂ ਉੱਚੇ ਪੱਧਰ ਨੂੰ ਪ੍ਰਾਪਤ ਕਰਨ ਦੀ ਲਾਲਸਾ ਦੀ ਪ੍ਰਾਪਤੀ ਲਈ ਆਪਣੀ ਤਕਨੀਕੀ ਸਵੈ-ਨਿਰਭਰਤਾ ਅਤੇ ਭਾਰਤ ਦੇ ਸਿਖਰਲੀਆਂ ਤਿੰਨ ਵਿਗਿਆਨਕ ਮਹਾਂ-ਸ਼ਕਤੀਆਂ ਦੀ ਸਥਿਤੀ ਵਿੱਚ ਸ਼ਾਮਲ ਹੋਣ ਦੀ ਵਿਆਪਕ ਦ੍ਰਿਸ਼ਟੀ ਨੂੰ ਸੇਧ ਦੇਵੇਗਾ।

 

 ਨਵੀਂ ਨੀਤੀ, ਐੱਸਟੀਆਈਪੀ, ਵਿਕੇਂਦਰੀਕਰਨ, ਸਬੂਤ-ਜਾਣਕਾਰੀ, ਹੇਠੋਂ-ਉੱਤੇ, ਮਾਹਿਰ-ਸੰਚਾਲਿਤ, ਅਤੇ ਸੰਮਿਲਿਤ ਕਰਨ ਦੇ ਮੂਲ ਸਿਧਾਂਤਾਂ ਦੇ ਦੁਆਲੇ ਘੁੰਮਦੀ ਹੈ। ਇਸ ਦੇ ਨਾਲ, ਇਸਦਾ ਉਦੇਸ਼ ਲਾਗੂਕਰਨ ਦੀ ਰਣਨੀਤੀ, ਸਮੇਂ ਦੀ ਸਮੀਖਿਆ, ਨੀਤੀ ਮੁਲਾਂਕਣ, ਫੀਡਬੈਕ, ਅਤੇ ਅਨੁਕੂਲਤਾ ਵਰਗੀਆਂ ਵਿਸ਼ੇਸ਼ਤਾਵਾਂ ਅਤੇ ਸਭ ਤੋਂ ਮਹੱਤਵਪੂਰਨ, ਵਿਭਿੰਨ ਨੀਤੀ ਸਾਧਨਾਂ ਲਈ ਸਮੇਂ ਸਿਰ ਨਿਕਾਸ ਰਣਨੀਤੀ ਨੂੰ ਸ਼ਾਮਲ ਕਰਦਿਆਂ ਇੱਕ ਸ਼ਕਤੀਸ਼ਾਲੀ ਨੀਤੀ ਸ਼ਾਸਨ ਪ੍ਰਣਾਲੀ ਨਾਲ 'ਗਤੀਸ਼ੀਲ ਨੀਤੀ' ਦੀ ਧਾਰਣਾ ਲਿਆਉਣਾ ਹੈ।

 

 ਇਸ ਪ੍ਰਕਿਰਿਆ ਵਿੱਚ ਹੁਣ ਤੱਕ 40,000 ਤੋਂ ਵੱਧ ਹਿੱਸੇਦਾਰਾਂ ਨਾਲ ਖਿੱਤੇ, ਉਮਰ, ਲਿੰਗ, ਸਿੱਖਿਆ, ਆਰਥਿਕ ਸਥਿਤੀ ਆਦਿ ਦੇ ਮਾਮਲੇ ਵਿੱਚ ਚੰਗੀ ਤਰ੍ਹਾਂ ਵੰਡੇ ਗਏ 300 ਦੌਰਾਂ ਦੌਰਾਨ ਕੀਤੇ ਗਏ ਸਲਾਹ-ਮਸ਼ਵਰੇ ਸ਼ਾਮਲ ਹਨ। ਐੱਸਟੀਆਈਪੀ ਦੇ ਸਕੱਤਰੇਤ ਨੂੰ ਪੀਐੱਸਏ ਦਫਤਰ, ਨੀਤੀ ਆਯੋਗ ਅਤੇ ਡੀਐੱਸਟੀ ਦੁਆਰਾ ਤਾਲਮੇਲ, ਸਮਰਥਨ ਅਤੇ ਨਿਰਦੇਸ਼ਿਤ ਕੀਤਾ ਗਿਆ ਸੀ। ਤਿਆਰ ਕਰਨ ਦੀ ਪ੍ਰਕਿਰਿਆ ਦੀ ਕਲਪਨਾ ਨੂੰ, ਗਤੀਵਿਧੀਆਂ ਦੇ ਵੱਖ ਵੱਖ ਟਰੈਕਾਂ ਵਿੱਚ ਗੂੜ੍ਹੀ ਤਰ੍ਹਾਂ ਨਾਲ ਆਪਸ ਵਿੱਚ ਜੁੜੇ ਹੋਏ ਇੱਕ ਬਹੁਤ ਹੀ ਸ਼ਾਮਲ ਅਤੇ ਭਾਗੀਦਾਰ ਮਾਡਲ ਵਜੋਂ ਡਿਜ਼ਾਇਨ ਕੀਤਾ ਗਿਆ ਹੈ।

 

 ਖਰੜਾ ਡੀਐੱਸਟੀ ਦੀ ਵੈੱਬਸਾਈਟ 'ਤੇ ਜਨਤਕ ਸਲਾਹ-ਮਸ਼ਵਰੇ ਲਈ ਰੱਖਿਆ ਗਿਆ ਹੈ।

 

 ਡਰਾਫਟ ਪਾਲਿਸੀ 'ਤੇ ਸੁਝਾਅ, ਟਿੱਪਣੀਆਂ ਅਤੇ ਇਨਪੁੱਟਸ ਨੂੰ ਸੋਮਵਾਰ 25 ਜਨਵਰੀ, 2021 ਤੱਕ ਈਮੇਲ ‘ਤੇ ਸਾਂਝਾ ਕੀਤਾ ਜਾ ਸਕਦਾ ਹੈ: india.stip[at]gmail[dot]com ਅਤੇ ਨੀਤੀ ਦਾ ਖਰੜਾ  https://dst.gov.in/draft-5th-national-science-technology-and-innovation-policy-public-consultation  ‘ਤੇ ਉਪਲਬਧ ਹੈ।

 

      

*********

 

ਐੱਨਬੀ / ਕੇਜੀਐੱਸ

 


(Release ID: 1685521) Visitor Counter : 199


Read this release in: English , Urdu , Tamil