ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੀ ਪੀ ਸੀ ਬੀ ਨੇ ਐੱਨ ਸੀ ਆਰ ਸੂਬਿਆਂ ਦੇ ਪ੍ਰਦੂਸ਼ਨ ਬੋਰਡਾਂ ਅਤੇ ਏਜੰਸੀਆਂ ਨੂੰ ਹਵਾ ਪ੍ਰਦੂਸ਼ਨ ਤੇ ਕਾਬੂ ਪਾਉਣ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਕਿਹਾ ਹੈ


ਸੀ ਪੀ ਸੀ ਬੀ ਨੇ ਸਮੀਰ ਐਪ ਰਾਹੀਂ ਜਨਤਾ ਨੂੰ ਪ੍ਰਦੂਸ਼ਨ ਗਤੀਵਿਧੀਆਂ ਬਾਰੇ ਫੀਡਬੈਕ ਦੇਣ ਦੀ ਅਪੀਲ ਕੀਤੀ ਹੈ

ਆਉਂਦੇ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਰਹੇਗੀ

Posted On: 31 DEC 2020 5:11PM by PIB Chandigarh


ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ (ਸੀ ਪੀ ਸੀ ਬੀ ) ਲਗਾਤਾਰ ਦਿੱਲੀ ਐੱਨ ਸੀ ਆਰ ਵਿੱਚ ਹਵਾ ਗੁਣਵੱਤਾ ਅਤੇ ਮੌਸਮੀ ਦ੍ਰਿਸ਼ਾਂ ਦੀ ਸਮੀਖਿਆ ਕਰਦਾ ਆ ਰਿਹਾ ਹੈ । ਭਾਰਤੀ ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਵਿੱਚ ਦਿੱਲੀ ਵਿੱਚ ਹਵਾ ਦੀ ਹਾਲਤ ਘੱਟ ਰਹਿਣ ਦੀ ਸੰਭਾਵਨਾ ਹੈ , ਜਿਸ ਕਾਰਨ ਪ੍ਰਦੂਸ਼ਨ ਦੇ ਕਣ ਬਹੁਤ ਘੱਟ ਗਿਣਤੀ ਵਿੱਚ ਖਤਮ ਹੋਣਗੇ , ਜਿਸ ਦੇ ਸਿੱਟੇ ਵਜੋਂ ਆਉਂਦੇ ਕੁਝ ਦਿਨਾਂ ਵਿੱਚ ਹਵਾ ਗੁਣਵੱਤਾ ਇਨਡੈਕਸ ਬਹੁਤ ਖ਼ਰਾਬ ਰਹਿਣ ਦੀ ਭਵਿੱਖਵਾਣੀ ਕੀਤੀ ਗਈ ਹੈ ।
ਹਵਾ ਦੀ ਗੁਣਵੱਤਾ ਖ਼ਰਾਬ ਹੋਣ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਗਤੀਵਿਧੀਆਂ ਵਧਣ ਦੇ ਮੱਦੇਨਜ਼ਰ ਸੀ ਪੀ ਸੀ ਬੀ ਨੇ 23—12—2020 ਨੂੰ ਇੱਕ ਹੁਕਮ ਜਾਰੀ ਕਰਕੇ ਦਿੱਲੀ ਪ੍ਰਦੂਸ਼ਨ ਕੰਟਰੋਲ ਕਮੇਟੀ (ਡੀ ਪੀ ਸੀ ਸੀ ) ਤੇ ਐੱਨ ਸੀ ਆਰ ਸੂਬਿਆਂ / ਹਰਿਆਣਾ , ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਐੱਸ ਪੀ ਸੀ ਬੀਜ਼ ਨੂੰ ਹੇਠ ਲਿਖੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਹਨ ।
1— ਹਾਟ ਮਿਕਸ ਪਲਾਂਟਸ ਅਤੇ ਪੱਥਰ ਕ੍ਰੈਸ਼ਰਸ 2 ਜਨਵਰੀ 2021 ਤੱਕ ਸਾਰਾ ਸਮਾਂ ਬੰਦ ਰਹਿਣਗੇ ।
2— ਸੜਕਾਂ ਦੀ ਮਸ਼ੀਨੀ ਢੰਗ ਨਾਲ ਬਾਰ ਬਾਰ ਸਫ਼ਾਈ ਅਤੇ ਪਾਣੀ ਦੇ ਛਿੜਕਾਅ ਨੂੰ ਵਧਾਉਣ ਵਿਸ਼ੇਸ਼ ਕਰਕੇ ਸੜਕ ਦੇ ਉਨ੍ਹਾਂ ਹਿੱਸਿਆਂ ਵਿੱਚ ਜਿੱਥੇ ਜਿ਼ਆਦਾ ਧੂੜ ਉੱਡਣ ਦੀ ਸੰਭਾਵਨਾ ਹੈ ।
3— ਇਹ ਵੀ ਯਕੀਨੀ ਬਣਾਇਆ ਜਾਵੇ ਕਿ ਨਿਰਮਾਣ ਵਾਲੀਆਂ ਜਗ੍ਹਾ ਉੱਪਰ ਧੂੜ ਨੂੰ ਘੱਟ ਕਰਨ ਲਈ ਜਾਰੀ ਦਿਸ਼ਾ ਨਿਰਦੇਸ਼ / ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ । ਉਲੰਘਣਾ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ , ਜਿਵੇਂ , ਜੁਰਮਾਨਾ ਲਗਾਉਣਾ / ਨਿਰਮਾਣ ਅਧੀਨ ਗਤੀਵਿਧੀਆਂ ਨੂੰ ਅਸਥਾਈ ਤੌਰ ਤੇ ਬੰਦ ਕਰਨਾ ।
4— ਏਜੰਸੀਆਂ ਨੂੰ ਮਾਣਯੋਗ ਅਦਾਲਤਾਂ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਆਤਿਸ਼ਬਾਜ਼ੀ ਦੀ ਵਿੱਕਰੀ ਅਤੇ ਵਰਤੋਂ ਤੇ ਪਾਬੰਦੀ ਲਾਉਣ ਬਾਰੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ।
ਮਾਣਯੋਗ ਐੱਨ ਜੀ ਟੀ ਦੇ ਅਕਤੂਬਰ 15 , 2019 ਦੇ ਹੁਕਮ ਅਨੁਸਾਰ ਜੋ ਉਨ੍ਹਾਂ ਨੇ ਉਤਕਰਸ਼ ਪਵਾਰ ਬਨਾਮ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮਾਮਲੇ ਵਿੱਚ ਸੁਣਾਇਆ ਸੀ , ਰਾਹੀਂ ਪਹਿਲਾਂ ਹੀ ਐੱਨ ਸੀ ਆਰ ਵਿੱਚ ਸਾਰੇ ਇੱਟਾਂ ਦੇ ਭੱਠੇ ਬੰਦ ਕਰ ਦਿੱਤੇ ਹਨ ।
ਸੀ ਪੀ ਸੀ ਬੀ ਨੇ ਦਿੱਲੀ ਐੱਨ ਸੀ ਆਰ (ਖ਼ਾਸ ਤੌਰ ਤੇ ਹਾਟਸਪਾਟ) ਵਿੱਚ ਖੇਤਰੀ ਨਿਰੀਖਣ ਲਈ 15 ਟੀਮਾਂ ਤਾਇਨਾਤ ਕੀਤੀਆਂ ਹਨ ਤਾਂ ਜੋ ਜ਼ਮੀਨੀ ਪੱਧਰ ਤੇ ਜਾਇਜ਼ਾ ਲਿਆ ਜਾ ਸਕੇ ਅਤੇ ਦਿੱਲੀ ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਨ ਨੂੰ ਰੋਕਣ ਲਈ ਉਪਾਵਾਂ ਨੂੰ ਲਾਗੂ ਕਰਨ ਲਈ ਯਕੀਨੀ ਬਣਾਇਆ ਜਾ ਸਕੇ । ਇਹ ਟੀਮਾਂ ਦਿੱਲੀ ਐੱਨ ਸੀ ਆਰ ਖੇਤਰ ਵਿੱਚ ਪ੍ਰਦੂਸ਼ਨ ਦੇ ਹਾਟਸਪਾਟ ਤੇ ਹੋਰ ਇਲਾਕਿਆਂ ਦਾ ਦੌਰਾ ਕਰ ਰਹੀਆਂ ਹਨ ਅਤੇ ਵੱਖ ਵੱਖ ਦਿਸ਼ਾ ਨਿਰਦੇਸ਼ਾਂ / ਨਿਯਮਾਂ ਦੀ ਉਲੰਘਣਾ ਦੀ ਜਾਣਕਾਰੀ ਸਮੀਰ ਐਪ ਉੱਤੇ ਪੋਸਟ ਕਰ ਰਹੀਆਂ ਹਨ ।
ਐੱਨ ਸੀ ਆਰ ਸੂਬਿਆਂ ਦੇ ਡੀ ਪੀ ਸੀ ਸੀ , ਐੱਸ ਪੀ ਸੀ ਬੀਜ਼ ਅਤੇ ਵੱਖ ਵੱਖ ਕੇਂਦਰੀ ਅਤੇ ਸੂਬਾ ਏਜੰਸੀਆਂ ਨੂੰ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ , ਜੋ ਪ੍ਰਦੂਸ਼ਨ ਨੂੰ ਕਾਬੂ ਵਿੱਚ ਕਰਨ ਲਈ ਮਦਦਗਾਰ ਹੋਣਗੇ ।
ਸੀ ਪੀ ਸੀ ਬੀ ਨੇ ਜਨਤਾ ਨੂੰ ਪ੍ਰਦੂਸ਼ਨ ਗਤੀਵਿਧੀਆਂ ਬਾਰੇ ਸਮੀਰ ਐਪ ਰਾਹੀਂ ਫੀਡਬੈਕ ਦੇਣ ਦੀ ਅਪੀਲ ਕੀਤੀ ਹੈ । ਇਸ ਐਪ ਨੂੰ ਗੂਗਲ ਪਲੇਅ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ ।
(https://play.google.com/store/apps/details?id=com.cpcb) and App store(https://apps.apple.com/in/developer/central-pollution-control-board/id1186664743?l=hi)  

 

ਜੀ ਕੇ



(Release ID: 1685334) Visitor Counter : 170