ਵਿੱਤ ਮੰਤਰਾਲਾ

ਵਿੱਤੀ ਸਾਲ 2020—21 ਲਈ ਨਵੰਬਰ 2020 ਤੱਕ ਭਾਰਤ ਸਰਕਾਰ ਦੇ ਖ਼ਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 31 DEC 2020 3:45PM by PIB Chandigarh

ਭਾਰਤ ਸਰਕਾਰ ਨੇ ਨਵੰਬਰ 2020 ਤੱਕ ਮਹੀਨਾਵਾਰ ਖ਼ਾਤਿਆਂ ਨੂੰ ਇੱਕਜੁੱਟ ਕਰਕੇ ਰਿਪੋਰਟਾਂ ਛਾਪੀਆਂ ਹਨ । ਇਨ੍ਹਾਂ ਰਿਪੋਰਟਾਂ ਦੇ ਮੁੱਖ ਅੰਸ਼ ਹੇਠ ਲਿਖੇ ਹਨ । 

— ਭਾਰਤ ਸਰਕਾਰ ਨੇ 830851 ਕਰੋੜ ਰੁਪਏ ਦੀ ਪ੍ਰਾਪਤੀ ਕੀਤੀ ਹੈ (ਕੁੱਲ ਪ੍ਰਾਪਤੀ 2020—21 ਦੇ ਬਜਟ ਅਨੁਮਾਨਾਂ ਅਨੁਸਾਰ 37 ਪ੍ਰਤੀਸ਼ਤ ਹੈ ) ਇਹ ਪ੍ਰਾਪਤੀਆਂ ਨਵੰਬਰ 2020 ਤੱਕ ਹੋਈਆਂ ਹਨ ਜਿਨ੍ਹਾਂ ਵਿੱਚ688430 ਕਰੋੜ ਕਰ ਮਾਲੀਆ ਹੈ (ਕੁੱਲ ਕੇਂਦਰ ਲਈ ) , 124280 ਕਰੋੜ ਰੁਪਏ ਗ਼ੈਰ ਟੈਕਸ ਮਾਲੀਆ ਹੈ ਅਤੇ 18141 ਕਰੋੜ ਰੁਪਏ ਗ਼ੈਰ ਕਰਜ਼ਾ ਪੂੰਜੀ ਪ੍ਰਾਪਤੀਆਂ ਹਨ । ਗ਼ੈਰ ਕਰਜ਼ਾ ਪੂੰਜੀ ਪ੍ਰਾਪਤੀਆਂ ਵਿੱਚ ਕਰਜਿ਼ਆਂ ਤੋਂ ਰਿਕਵਰੀ (11962 ਕਰੋੜ ਰੁਪਏ ) ਅਤੇ ਵਿਨਿਵੇਸ਼ ਤੋਂ (6179) ਕਰੋੜ ਰੁਪਏ ਸ਼ਾਮਲ ਹਨ । 

334407 ਕਰੋੜ ਰੁਪਏ ਸੂਬਾ ਸਰਕਾਰਾਂ ਨੂੰ ਤਬਦੀਲ ਕੀਤੇ ਗਏ ਹਨ ਜੋ ਭਾਰਤ ਸਰਕਾਰ ਦੁਆਰਾ ਪ੍ਰਾਪਤ ਕੀਤੇ ਟੈਕਸਾਂ ਦਾ ਹਿੱਸਾ ਨਵੰਬਰ 2020 ਤੱਕ ਹੈ । 

ਭਾਰਤ ਸਰਕਾਰ ਵੱਲੋਂ ਕੁੱਲ ਖਰਚਾ 1906358 ਕਰੋੜ ਰੁਪਏ   (2020—21 ਬਜਟ ਅਨੁਮਾਨਾਂ ਅਨੁਸਾਰ 63 ਪ੍ਰਤੀਸ਼ਤ) ਜਿਸ ਵਿੱਚੋਂ 1665200 ਕਰੋੜ ਰੁਪਏ ਮਾਲੀਆ ਖ਼ਾਤੇ ਵਿੱਚ ਅਤੇ 241158 ਕਰੋੜ ਰੁਪਏ ਪੂੰਜੀ ਖ਼ਾਤੇ ਵਿੱਚ ਖਰਚ ਕੀਤਾ ਗਿਆ ਹੈ । ਕੁੱਲ ਮਾਲੀਆ ਖਰਚੇ ਵਿੱਚੋਂ , 283425 ਕਰੋੜ ਰੁਪਏ ਵਿਆਜ ਭੁਗਤਾਨ ਦੇ ਖ਼ਾਤੇ ਵਿੱਚ ਅਤੇ 202119 ਕਰੋੜ ਰੁਪਏ ਮੁੱਖ ਸਬਸਿਡੀਜ਼ ਦੇ ਖ਼ਾਤੇ ਵਿੱਚ ਗਿਆ ਹੈ । 

 

ਆਰ ਐੱਮ ਕੇ ਐੱਮ ਐੱਨ



(Release ID: 1685328) Visitor Counter : 82


Read this release in: English , Urdu , Marathi