ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨਵੇਂ ਸਾਲ-2021 ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 31 DEC 2020 2:58PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਨਵੇਂ ਸਾਲ-2021 ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ-

 

“ਨਵੇਂ-ਸਾਲ 2021 ਦੇ ਆਗਮਨ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।

 

ਨਵੇਂ ਸਾਲ ਦਾ ਸਾਨੂੰ ਸਭ ਨੂੰ ਇੰਤਜ਼ਾਰ ਰਹਿੰਦਾ ਹੈ। ਇਹ ਸਾਡੇ ਅੰਦਰ ਨਵੀਂ ਆਸ਼ਾ ਅਤੇ ਪ੍ਰਸੰਨਤਾ ਦਾ ਸੰਚਾਰ ਕਰਦਾ ਹੈ।

 

ਆਓ ਆਲਮੀ ਮਹਾਮਾਰੀ ਦੇ ਮਾਧਿਅਮ ਨਾਲ ਜੀਵਨ ਦੇ ਕਈ ਸਬਕ ਸਿਖਾਉਣ ਵਾਲੇ ਇਸ ਸਾਲ ਨੂੰ ਅਲਵਿਦਾ ਕਹਿੰਦੇ ਹਾਂ ਅਤੇ ਆਸ਼ਾ ਦੀ ਭਾਵਨਾ ਦੇ ਨਾਲ ਨਵੇਂ ਸਾਲ ਦਾ ਸੁਆਗਤ ਕਰਦੇ ਹਾਂ।

 

ਆਓ ਨਵੇਂ ਸਾਲ ਵਿੱਚ ਇਸ ਮਹਾਮਾਰੀ ਨੂੰ ਹਰਾਉਣ ਦਾ ਸੰਕਲਪ ਲੈ ਕੇ ਪ੍ਰਵੇਸ਼ ਕਰੀਏ। ਅਸੀਂ ਧੀਰਜ ਅਤੇ ਆਤਮਵਿਸ਼ਵਾਸ ਦੇ ਨਾਲ ਇਕਜੁੱਟ ਹੋ ਕੇ ਇਸ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਕੋਰੋਨਾ ਦਾ ਟੀਕਾ ਜਲਦੀ ਹੀ ਆਉਣ ਦੀ ਉਮੀਦ ਹੈ... ਸਾਨੂੰ 2021 ਦਾ ਨਵੀਂ ਊਰਜਾ ਅਤੇ ਉਤਸ਼ਾਹ ਦੇ ਨਾਲ ਸੁਆਗਤ ਕਰਨਾ ਚਾਹੀਦਾ ਹੈ। 

 

ਪਿਛਲੇ ਸਾਲ ਦੀ ਤੁਲਨਾ ਵਿੱਚ 2021 ਅਧਿਕ ਖੁਸ਼ਹਾਲੀ ਲਿਆਵੇ। ਜਿਵੇਂ ਕਿ ਵੈਦਿਕ ਰਿਸ਼ੀਆਂ ਨੇ ਦੋ ਹਜ਼ਾਰ ਸਾਲ ਪਹਿਲਾਂ ਪ੍ਰਾਰਥਨਾ ਕੀਤੀ ਸੀ, ਉਵੇਂ ਹੀ ਅਸੀਂ ਆਸ਼ਾ ਕਰਦੇ ਹਾਂ ਕਿ – ਅਸੀਂ ਸ਼ੁਭ ਸਮਾਚਾਰ ਸੁਣੀਏ, ਸੁਖਦ ਚੀਜ਼ਾਂ ਦੇਖੀਏ ਅਤੇ ਆਉਣ ਵਾਲੇ ਵਰ੍ਹੇ ਵਿੱਚ ਆਪਣਾ ਜੀਵਨ ਸਾਰਥਕ ਅਤੇ ਸ਼ਾਂਤੀਪੂਰਵਕ ਬਤੀਤ ਕਰੀਏ।

 

ਭਦ੍ਰੰ ਕਰਣੇਭਿ: ਸ਼੍ਰਿਣੁਯਾਮ ਦੇਵਾ ਭਦ੍ਰੰ ਪਸ਼ਯੇਮਾਕਸ਼ਭਿਯ੍ਰਜਤਰਾ: । 

ਸਥਿਰੈਰੜਗੈਸਤੁਸ਼ਟੁਵਾਂਸਸਤਨੂਭਿਵਯਰਸ਼ੇਮ ਦੇਵਹਿਤੰ ਯਦਾਯੁ: ।”

 

(  भद्रं कर्णेभिः शृणुयाम देवा भद्रं पश्येमाक्षभिर्यजत्राः।

स्थिरैरङ्गैस्तुष्टुवाँसस्तनूभिर्व्यशेम देवहितं यदायुः।”  )


 

****

ਐੱਮਐੱਸ/ਆਰਕੇ/ਡੀਪੀ



(Release ID: 1685232) Visitor Counter : 128