ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਦੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵੀ.ਕੇ.ਯਾਦਵ "ਸਾਲ 2020 ਲਈ ਉੱਘੇ ਇੰਜੀਨੀਅਰ ਪੁਰਸਕਾਰ" ਨਾਲ ਸਨਮਾਨਿਤ

ਇਹ ਪੁਰਸਕਾਰ ਉਨ੍ਹਾਂ ਨੂੰ ਭਾਰਤੀ ਰੇਲਵੇ ਦੇ ਆਧੁਨਿਕੀਕਰਣ ਅਤੇ ਸੁਧਾਰਾਂ ਦੇ ਲਈ ਸ਼ਾਨਦਾਰ ਯੋਗਦਾਨ ਦੇ ਲਈ ਦਿੱਤਾ ਗਿਆ

Posted On: 30 DEC 2020 6:26PM by PIB Chandigarh

ਰੇਲਵੇ ਮੰਤਰਾਲੇ ਦੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵੀ.ਕੇ.ਯਾਦਵ ਨੂੰ ਭਾਰਤੀ ਰੇਲਵੇ ਦੇ ਆਧੁਨਿਕੀਕਰਣ ਅਤੇ ਇਸ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਸ਼ਾਨਦਾਰ ਕਾਰਜਾਂ ਦੇ ਲਈ ਇੰਸਟੀਚਿਊਟ ਆਵ ਇੰਜਨੀਅਰਿੰਗ ਐਂਡ ਟੈਕਨੋਲੋਜੀ (ਆਈਈਟੀ) ਸਾਲ 2020 ਲਈ ਉੱਘੇ ਇੰਜੀਨੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇੰਸਟੀਚਿਊਟ ਆਵ ਇੰਜਨੀਅਰਿੰਗ ਐਂਡ ਟੈਕਨੋਲੋਜੀ ਦਾ ਦਿੱਲੀ ਲੋਕਲ ਨੈੱਟਵਰਕ 15 ਸਤੰਬਰ ਨੂੰ ਹਰ ਸਾਲ ਭਾਰਤ ਰਤਨ ਸਰ ਐੱਮ. ਵਿਸ਼ਵੈਸਵਰਈਆ ਦੀ ਜਯੰਤੀ ਦੇ ਸਬੰਧ ਵਿੱਚ ਇੰਜਨੀਅਰਜ਼ ਦਿਵਸ ਮਨਾਉਂਦਾ ਹੈ। ਇਸ ਅਵਸਰ ਤੋਂ  ਸੰਸਥਾਨ ਤਕਨੀਕੀ ਗਤੀਵਿਧੀਆਂ ਦੇ ਇਲਾਵਾ, ਇੰਜਨੀਅਰਿੰਗ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇ ਲਈ ਇੰਜਨੀਅਰਿੰਗ ਖੇਤਰ ਦੀਆਂ ਉੱਘੀਆਂ ਹਸਤੀਆਂ ਨੂੰ ਇੰਜਨੀਅਰ ਪੁਰਸਕਾਰ ਪ੍ਰਦਾਨ ਕਰਦਾ ਹੈ।

ਇੰਸਟੀਚਿਊਟ ਆਵ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਬਾਰੇ ਵਿੱਚ :-

ਇੰਸਟੀਚਿਊਟ ਆਵ ਇੰਜਨੀਅਰਿੰਗ ਐਂਡ ਟੈਕਨੋਲੋਜੀ (ਆਈਈਟੀ) ਇੱਕ ਬਹੁ-ਅਨੁਸ਼ਾਸਨੀ ਪੇਸ਼ੇਵਰ ਇੰਜੀਨੀਅਰਿੰਗ ਸੰਸਥਾਨ ਹੈ, ਜਿਸ ਨੂੰ ਰਸਮੀ ਰੂਪ ਨਾਲ ਦ ਇੰਸਟੀਚਿਊਟ ਆਵ ਇਲੈਕਟ੍ਰੀਕਲ ਇੰਜੀਨੀਅਰਜ਼ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1871 ਵਿੱਚ ਕੀਤੀ ਗਈ ਸੀ। ਇਹ 150 ਦੇਸ਼ਾਂ ਵਿੱਚ 168,000 ਤੋਂ ਜ਼ਿਆਦਾ ਮੈਂਬਰਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਇੰਜਨੀਅਰਿੰਗ ਸੰਸਥਾਨਾਂ ਵਿੱਚੋਂ ਇੱਕ ਹੈ। ਇਹ ਸੰਸਥਾਨ ਆਪਣੀ ਸਥਾਪਨਾ ਦੇ 150 ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਿਹਾ ਹੈ। ਆਈਟੀ ਇੰਗਲੈਂਡ ਅਤੇ ਵੇਲਜ਼ (ਨੰਬਰ 211014) ਅਤੇ ਸਕਾਟਲੈਂਡ (ਨੰਬਰ ਐੱਸਸੀ 038698) ਵਿੱਚ ਚੈਰਿਟੀ ਦੇ ਰੂਪ ਵਿੱਚ ਰਜਿਸਟਰਡ ਹੈ। ਆਈਈਟੀ ਦਿੱਲੀ ਲੋਕਲ ਨੈੱਟਵਰਕ ਦੱਖਣੀ ਏਸ਼ੀਆ ਦੇ ਨੌ ਅਜਿਹੇ ਨੈੱਟਵਰਕਾਂ ਵਿੱਚੋਂ ਇੱਕ, ਜੋ ਆਈਈਟੀ ਦੀ ਭਾਰਤੀ ਸ਼ਾਖਾ ਦਾ ਗਠਨ ਕਰਦਾ ਹੈ।

 

                          *****

ਡੀਜੇਐੱਨ/ਐੱਮਕੇਵੀ 


(Release ID: 1685114) Visitor Counter : 157


Read this release in: English , Urdu , Hindi , Tamil