ਵਣਜ ਤੇ ਉਦਯੋਗ ਮੰਤਰਾਲਾ
ਕੈਬਨਿਟ ਨੇ ਸੀਬੀਆਈਸੀ ਮਲਟੀ ਮੋਡਲ ਲੌਜਿਸਟਿਕਸ ਦੇ ਤਹਿਤ ਕ੍ਰਿਸ਼ਣਾਪਟਨਮ ਅਤੇ ਤੁਮਕੁਰ ਵਿੱਚ ਇੰਡਸਟ੍ਰੀਅਲ ਕੌਰੀਡੋਰ ਨੋਡਸ ਨੂੰ ਪ੍ਰਵਾਨਗੀ ਦਿੱਤੀ
ਗ੍ਰੇਟਰ ਨੌਇਡਾ ਵਿੱਚ ਮਲਟੀ ਮੋਡਲ ਲੌਜਿਸਟਿਕਸ ਹੱਬ ਅਤੇ ਮਲਟੀ ਮੋਡਲ ਟਰਾਂਸਪੋਰਟ ਹੱਬ (ਐੱਮਐੱਮਟੀਐੱਚ) ਵੀ ਪ੍ਰਵਾਨ
ਸਵੀਕ੍ਰਿਤ ਪ੍ਰਸਤਾਵਾਂ ਦੀ ਕੁੱਲ ਅਨੁਮਾਨਿਤ ਲਾਗਤ 7,725 ਕਰੋੜ ਰੁਪਏ ਹੈ ਅਤੇ ਇਨ੍ਹਾਂ ਨਾਲ 2.8 ਲੱਖ ਤੋਂ ਜ਼ਿਆਦਾ ਲੋਕਾਂ ਦੇ ਲਈ ਰੋਜਗਾਰ ਪੈਦਾ ਹੋਣ ਦਾ ਅਨੁਮਾਨ ਹੈ
ਉਦਯੋਗਾਂ ਦੇ ਲਈ ਗੁਣਵੱਤਾਪੂਰਨ, ਭਰੋਸੇਯੋਗ, ਟਿਕਾਊ ਅਤੇ ਉਤਕ੍ਰਿਸ਼ਟ ਢਾਂਚਾ ਉਪਲੱਬਧ ਕਰਵਾ ਕੇ ਦੇਸ਼ ਵਿੱਚ ਮੈਨੂਫੈਕਚਰਿੰਗ ਨਿਵੇਸ਼ ਸੁਗਮ ਹੋਵੇਗਾ
ਨਿਵੇਸ਼ ਲੁਭਾਉਣ ਲਈ ਸ਼ਹਿਰਾਂ ਵਿੱਚ ਤਤਕਾਲ ਵਿਕਸਿਤ ਭੂ-ਖੰਡਾਂ ਦੀ ਵੰਡ ਦੇ ਨਾਲ ਭਾਰਤ ਗਲੋਬਲ ਵੈਲਿਊ ਚੇਨ ਵਿੱਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ਵਿੱਚ ਸਥਾਪਿਤ ਹੋਵੇਗਾ
ਸਵੀਕ੍ਰਿਤ ਪ੍ਰਸਤਾਵਾਂ ਨਾਲ ਲੌਜਿਸਟਿਕਸ ਲਾਗਤ ਵਿੱਚ ਕਮੀ ਅਤੇ ਯਾਤਰੀਆਂ ਲਈ ਰੇਲ, ਸੜਕ ਅਤੇ ਐੱਮਆਰਟੀਐੱਸ ਸੰਪਰਕ ਨਾਲ ਲੌਜਿਸਟਿਕਸ ਲਾਗਤ ਵਿੱਚ ਕਮੀ ਅਤੇ ਬਿਹਤਰ ਪਰਿਚਾਲਨ ਦਕਸ਼ਤਾ ਨਾਲ “ਆਤਮਨਿਰਭਰ ਭਾਰਤ” ਅਤੇ “ਮੇਕ ਇਨ ਇੰਡੀਆ” ਨੂੰ ਗਤੀ ਮਿਲੇਗੀ
Posted On:
30 DEC 2020 3:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕਈ ਟ੍ਰੰਕ ਇਨਫ੍ਰਾਸਟ੍ਰਕਚਰ ਕੰਪੋਨੈਂਟਸ ਦੇ ਨਿਰਮਾਣ ਲਈ ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ :
ਕ. ਆਂਧਰ ਪ੍ਰਦੇਸ਼ ਵਿੱਚ ਕ੍ਰਿਸ਼ਣਾਪਟਨਮ ਇੰਡਸਟ੍ਰੀਅਲ ਏਰੀਆ ਵਿੱਚ 2,139.44 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪ੍ਰੋਜੈਕਟ ਦਾ ਨਿਰਮਾਣ;
ਖ. ਕਰਨਾਟਕ ਵਿੱਚ ਤੁਮਕੁਰ ਇੰਡਸਟ੍ਰੀਅਲ ਏਰੀਆ ਵਿੱਚ 1,701.81 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਿਰਮਾਣ;
ਗ. ਉੱਤਰ ਪ੍ਰਦੇਸ਼ ਵਿੱਚ 3,883.80 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਗ੍ਰੇਟਰ ਨੌਇਡਾ ਸਥਿਤ ਮਲਟੀ ਮੋਡਲ ਲੌਜਿਸਟਿਕਸ ਹੱਬ (ਐੱਮਐੱਮਐੱਲਐੱਚ) ਅਤੇ ਮਲਟੀ ਮੋਡਲ ਟਰਾਂਸਪੋਰਟ ਹੱਬ (ਐੱਮਐੱਮਟੀਐੱਚ) ਦਾ ਨਿਰਮਾਣ।
ਬੰਦਰਗਾਹਾਂ, ਹਵਾਈ ਅੱਡਿਆਂ ਆਦਿ ਨਾਲ ਲਗਦੇ ਈਸਟਰਨ ਐਂਡ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰਸ, ਐਕਸਪ੍ਰੈੱਸਵੇ ਅਤੇ ਰਾਸ਼ਟਰੀ ਰਾਜਮਾਰਗਾਂ ਜਿਹੇ ਵੱਡੇ ਟ੍ਰਾਂਸਪੋਰਟ ਕੌਰੀਡੋਰਾਂ ਦੇ ਅਧਾਰ ਦੇ ਰੂਪ ਵਿੱਚ ਸੰਕਲਪਿਤ ਇੰਡਸਟ੍ਰੀਅਲ ਕੌਰੀਡੋਰ ਪ੍ਰੋਗਰਾਮ ਦਾ ਉਦੇਸ਼ ਉਦਯੋਗਾਂ ਨੂੰ ਗੁਣਵੱਤਾਪੂਰਨ, ਭਰੋਸੇਯੋਗ, ਟਿਕਾਊ ਅਤੇ ਉਤਕ੍ਰਿਸ਼ਟ ਢਾਂਚੇ ਉਪਲੱਬਧ ਕਰਵਾ ਕੇ ਦੇਸ਼ ਵਿੱਚ ਮੈਨੂਫੈਕਚਰਿੰਗ ਨਿਵੇਸ਼ ਨੂੰ ਸੁਗਮ ਬਣਾਉਣ ਲਈ ਟਿਕਾਊ, ‘ਪਲੱਗ ਐੱਨ ਪਲੇ’ (ਇਸਤੇਮਾਲ ਲਈ ਪੂਰੀ ਤਰ੍ਹਾਂ ਤਿਆਰ), ਆਈਸੀਟੀ ਕੁਸ਼ਲ ਇਕਾਈਆਂ ਨਾਲ ਲੈਸ ਗ੍ਰੀਨਫੀਲਡ ਇੰਡਸਟ੍ਰੀਅਲ ਸ਼ਹਿਰਾਂ ਦਾ ਨਿਰਮਾਣ ਕਰਨਾ ਹੈ। ਮੈਨੂਫੈਕਚਰਿੰਗ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਭਾਰਤ ਨੂੰ ਗਲੋਬਲ ਵੈਲਿਊ ਚੇਨ ਵਿੱਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਇਨ੍ਹਾਂ ਸ਼ਹਿਰਾਂ ਵਿੱਚ ਵਿਕਸਿਤ ਭੂ-ਖੰਡ ਤਤਕਾਲ ਵੰਡ ਲਈ ਤਿਆਰ ਹੋ ਜਾਣਗੇ। ਇੰਡਸਟ੍ਰੀਅਲ ਕੌਰੀਡੋਰ ਪ੍ਰੋਗਰਾਮ ਉਦਯੋਗਾਂ ਦੇ ਵਿਕਾਸ ਨੂੰ ਗਤੀ ਦੇਣ ਅਤੇ ਦੇਸ਼ ਭਰ ਵਿੱਚ ਨਿਵੇਸ਼ ਲਈ ਪ੍ਰਮੁੱਖ ਸਥਲ ਤਿਆਰ ਕਰਨ ਲਈ “ਆਤਮਨਿਰਭਰ” ਭਾਰਤ ਤਿਆਰ ਕਰਨ ਦੇ ਉਦੇਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ।
ਮਲਟੀ ਮੋਡਲ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਦੇ ਅਧਾਰ ਦੇ ਰੂਪ ਵਿੱਚ ਇਨ੍ਹਾਂ ਪ੍ਰੋਜੈਕਟਾਂ ਦੀ ਕਲਪਨਾ ਕੀਤੀ ਗਈ ਹੈ। ਚੇਨਈ ਬੰਗਲੁਰੂ ਇੰਡਸਟ੍ਰੀਅਲ ਕੌਰੀਡੋਰ ਪ੍ਰੋਜੈਕਟ ਵਿੱਚ ਵਿਕਾਸ ਦੀ ਸ਼ੁਰੂਆਤ ਕਰਦੇ ਹੋਏ ਚੇਨਈ ਬੰਗਲੁਰੂ ਇੰਡਸਟ੍ਰੀਅਲ ਕੌਰੀਡੋਰ (ਸੀਬੀਆਈਸੀ) ਅਨੁਸਾਰ ਆਂਧਰ ਪ੍ਰਦੇਸ਼ ਵਿੱਚ ਕ੍ਰਿਸ਼ਣਾਪਟਨਮ ਇੰਡਸਟ੍ਰੀਅਲ ਏਰੀਆ ਅਤੇ ਕਰਨਾਟਕ ਵਿੱਚ ਤੁਮਕੁਰ ਇੰਡਸਟ੍ਰੀਅਲ ਏਰੀਆ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਗ੍ਰੀਨਫੀਲਡ ਇੰਡਸਟ੍ਰੀਅਲ ਸ਼ਹਿਰ ਭਰੋਸੇਯੋਗ ਬਿਜਲੀ ਅਤੇ ਗੁਣਵੱਤਾਪੂਰਨ ਲੈਸ ਸਮਾਜਿਕ ਢਾਂਚੇ ਦੇ ਨਾਲ ਬੰਦਰਗਾਹਾਂ ਅਤੇ ਲੌਜਿਸਟਿਕਸ ਹੱਬਾਂ ਨਾਲ ਅਤੇ ਉੱਥੋਂ ਤੱਕ ਮਾਲ-ਢੁਆਈ ਦੇ ਲਈ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ, ਸੜਕ ਅਤੇ ਰੇਲ ਸੰਪਰਕ ਨਾਲ ਪੂਰੀ ਤਰ੍ਹਾਂ ਆਤਮਨਿਰਭਰ ਹੋਣਗੇ।
ਇਨ੍ਹਾਂ ਪ੍ਰੋਜੈਕਟਾਂ ਨਾਲ ਉਦਯੋਗੀਕਰਨ ਦੇ ਮਾਧਿਅਮ ਨਾਲ ਵੱਡੀ ਸੰਖਿਆ ਵਿੱਚ ਰੋਜਗਾਰ ਦੇ ਅਵਸਰ ਪੈਦਾ ਹੋਣਗੇ। ਕ੍ਰਿਸ਼ਣਾਪਟਨਮ ਨੋਡ ਲਈ, ਪਹਿਲੇ ਪੜਾਅ ਦਾ ਵਿਕਾਸ ਪੂਰਾ ਹੋਣ ਉੱਤੇ 98,000 ਲੋਕਾਂ ਲਈ ਰੋਜਗਾਰ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ 58,000 ਲੋਕਾਂ ਨੂੰ ਉਸੇ ਸਥਾਨ ਉੱਤੇ ਰੋਜਗਾਰ ਮਿਲਣ ਦੀ ਸੰਭਾਵਨਾ ਹੈ। ਤੁਮਕੁਰ ਨੋਡ ਦੇ ਲਈ, ਲਗਭਗ 88,500 ਲੋਕਾਂ ਨੂੰ ਰੋਜਗਾਰ ਮਿਲਣ ਦਾ ਅਨੁਮਾਨ ਹੈ, ਜਿਸ ਵਿੱਚੋਂ 17,700 ਲੋਕਾਂ ਨੂੰ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਖੁਦਰਾ, ਦਫ਼ਤਰ ਅਤੇ ਹੋਰ ਕਮਰਸ਼ੀਅਲ ਅਵਸਰਾਂ ਵਿੱਚ ਰੋਜਗਾਰ ਮਿਲਣਗੇ।
ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਮਲਟੀ ਮੋਡਲ ਲੌਜਿਸਟਿਕਸ ਹੱਬ (ਐੱਮਐੱਮਐੱਲਐੱਚ) ਅਤੇ ਮਲਟੀ ਮੋਡਲ ਟਰਾਂਸਪੋਰਟ ਹੱਬ (ਐੱਮਐੱਮਟੀਐੱਚ) ਪ੍ਰੋਜੈਕਟਾਂ ਈਸਟਰਨ ਪੈਰੀਫੇਰਲ ਐਕਸਪ੍ਰੈੱਸਵੇ, ਐੱਨਐੱਚ91, ਨੌਇਡਾ-ਗ੍ਰੇਟਰ ਨੌਇਡਾ ਐਕਸਪ੍ਰੈੱਸਵੇ, ਯਮੁਨਾ ਐਕਸਪ੍ਰੈੱਸਵੇ, ਈਸਟਰਨ ਐਂਡ ਵੈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰਸ ਦੇ ਨਜ਼ਦੀਕ ਹਨ। ਲੌਜਿਸਟਿਕ ਹੱਬਸ ਪ੍ਰੋਜੈਕਟ ਨੂੰ ਇੱਕ ਵਿਸ਼ਵ ਪੱਧਰੀ ਸੁਵਿਧਾ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿੱਥੇ ਉਚਿਤ ਭੰਡਾਰਣ ਅਤੇ ਡੈਡੀਕੇਟਿਡ ਫ੍ਰੇਟ ਕੌਰੀਡੋਰਸ (ਡੀਐੱਫਸੀ) ਨਾਲ ਸਮਾਨ ਦੀ ਢੁਆਈ ਦੀ ਸੁਵਿਧਾ ਉਪਲੱਬਧ ਹੋਵੇਗੀ। ਨਾਲ ਹੀ ਮਾਲ ਢੁਆਈ ਕੰਪਨੀਆਂ ਅਤੇ ਗਾਹਕਾਂ ਨੂੰ ਇੱਕ ਹੀ ਬਿੰਦੂ ਉੱਤੇ ਸਾਰੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਕੇਂਦਰ ਉੱਤੇ ਨਾ ਸਿਰਫ ਮਿਆਰੀ ਕੰਟੇਨਰ ਰੱਖ-ਰਖਾਅ ਗਤੀਵਿਧੀਆਂ ਉਪਲੱਬਧ ਹੋਣਗੀਆਂ, ਬਲਕਿ ਪਰਿਚਾਲਨ ਦੀ ਬਿਹਤਰ ਦਕਸ਼ਤਾ ਦੇ ਨਾਲ ਲੌਜਿਸਟਿਕਸ ਲਾਗਤ ਵਿੱਚ ਕਮੀ ਲਿਆਉਣ ਲਈ ਕਈ ਵੈਲਿਊ ਐਡਡ ਸੇਵਾਵਾਂ ਵੀ ਉਪਲੱਬਧ ਹੋਣਗੀਆਂ।
ਪਹਿਲਾਂ ਤੋਂ ਹੀ ਭਾਰਤੀ ਰੇਲ ਦੇ ਬੋੜਾਕੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਮਲਟੀ ਮੋਡਲ ਟਰਾਂਸਪੋਰਟ ਹੱਬ (ਐੱਮਐੱਮਟੀਐੱਚ) ਪ੍ਰੋਜੈਕਟ ਰੇਲ ਨਿਰਵਿਘਨ ਰੂਪ ਨਾਲ ਯਾਤਰੀਆਂ ਦੀ ਰੇਲ, ਸੜਕ ਅਤੇ ਐੱਮਆਰਟੀਐੱਸ ਤੱਕ ਸੁਗਮ ਪਹੁੰਚ ਦੇ ਨਾਲ ਇੱਕ ਟ੍ਰਾਂਸਪੋਰਟ ਹੱਬ ਦੇ ਰੂਪ ਵਿੱਚ ਕੰਮ ਕਰੇਗੀ। ਐੱਮਐੱਮਟੀਐੱਚ ਵਿੱਚ ਇੰਟਰ ਸਟੇਟ ਬੱਸ ਟਰਮੀਨਲ (ਆਈਐੱਸਬੀਟੀ), ਲੋਕਲ ਬੱਸ ਟਰਮੀਨਲ (ਐੱਲਬੀਟੀ), ਮੈਟਰੋ, ਕਮਰਸ਼ੀਅਲ, ਖੁਦਰਾ ਅਤੇ ਹੋਟਲ ਖੇਤਰ ਅਤੇ ਖੁੱਲ੍ਹੇ ਹਰਿਆਲੀ ਵਾਲੇ ਸਥਲਾਂ ਲਈ ਸਥਾਨ ਉਪਲੱਬਧ ਹੋਵੇਗਾ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਵਿੱਚ ਭਵਿੱਖ ਵਿੱਚ ਹੋਣ ਵਾਲੇ ਵਿਕਾਸ, ਐੱਨਸੀਆਰ ਦੇ ਉਪ ਖੇਤਰ ਅਤੇ ਭੀੜ-ਭਾੜ ਵਾਲੀ ਦਿੱਲੀ ਨੂੰ ਸੇਵਾਵਾਂ ਦੇਣ ਵਾਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਵਧਦੀ ਆਬਾਦੀ ਨੂੰ ਵਿਸ਼ਵ ਪੱਧਰੀ ਯਾਤਰੀ ਟ੍ਰਾਂਸਪੋਰਟ ਸੁਵਿਧਾਵਾਂ ਉਪਲੱਬਧ ਕਰਵਾਏਗਾ। ਇਨ੍ਹਾਂ ਦੋਹਾਂ ਪ੍ਰੋਜੈਕਟਾਂ ਨਾਲ 2040 ਤੱਕ 1,00,000 ਲੋਕਾਂ ਦੇ ਲਈ ਰੋਜਗਾਰ ਪੈਦਾ ਹੋਣ ਦਾ ਅਨੁਮਾਨ ਹੈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਕਾਸ ਦੇ ਅਵਸਰਾਂ ਉੱਤੇ ਇਸ ਦਾ ਸਕਾਰਾਤਮਕ ਅਸਰ ਹੋਵੇਗਾ।
*****
ਡੀਐੱਸ
(Release ID: 1684968)
Visitor Counter : 115
Read this release in:
English
,
Malayalam
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Telugu