ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਿਹਤ ਅਤੇ ਪਰਿਵਾਰ ਕਲਯਾਣ ਮੰਤਰਾਲੇ (ਐੱਮਓਐੱਚ ਐਂਡ ਐੱਫਡਬਲਯੂ), ਆਈਸੀਐੱਮਆਰ, ਅਤੇ ਸੀਐੱਸਆਈਆਰ ਦੁਆਰਾ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਦੇ ਸਹਿਯੋਗ ਨਾਲ ਇੰਡੀਅਨ ਸਾਰਸ-ਕੋਵੀ-2 ਜੀਨੋਮਿਕ ਕੰਸੋਰਟੀਆ (INSACOG) ਦੀ ਸ਼ੁਰੂਆਤ ਹੋਈ

Posted On: 30 DEC 2020 7:15PM by PIB Chandigarh

ਕੰਸੋਰਟੀਅਮ ਦੁਆਰਾ ਦੇਸ਼ ਵਿੱਚ ਸਾਰਸ-ਕੋਵੀ -2 (ਸਾਰਸ-ਕੋਵੀ -2 ਵੀਯੂਆਈ 202012/01) ਦੇ ਨਵੇਂ ਰੂਪ ਦੀ ਸਥਿਤੀ ਦਾ ਪਤਾ ਲਗਾਇਆ ਜਾਵੇਗਾ।

 ਇਨਸੈਕੋਗ ਦੀ ਇੱਕ ਉੱਚ ਪੱਧਰੀ ਅੰਤਰ-ਮੰਤਰਾਲਾ ਸਟੀਅਰਿੰਗ ਕਮੇਟੀ ਹੋਵੇਗੀ;  ਕਮੇਟੀ ਵਿੱਚ ਵਿਗਿਆਨਕ ਅਤੇ ਤਕਨੀਕੀ ਮਾਰਗ ਦਰਸ਼ਨ ਲਈ ਇੱਕ ਵਿਗਿਆਨਕ ਸਲਾਹਕਾਰ ਸਮੂਹ ਸ਼ਾਮਲ ਹੋਵੇਗਾ: ਡਾ. ਰੇਨੂਸਵਰੂਪ, ਸਕੱਤਰ ਡੀਬੀਟੀ ਸਰਕਾਰ ਨੇ ਇੰਡੀਅਨ ਸਾਰਸ-ਕੋਵੀ -2 ਜੀਨੋਮਿਕ ਕੰਸੋਰਟੀਆ (ਇਨਸੈਕੋਗ) ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ 10 ਲੈਬਾਂ ਹਨ, ਜਿਨ੍ਹਾਂ ਵਿੱਚ ਡੀਬੀਟੀ-ਐੱਨਆਈਬੀਐੱਮਜੀ ਕਲਿਆਣੀ, ਡੀਬੀਟੀ-ਆਈਐੱਲਐੱਸ ਭੁਵਨੇਸ਼ਵਰ, ਆਈਸੀਐੱਮਆਰ-ਐੱਨਆਈਵੀ ਪੁਣੇ, ਡੀਬੀਟੀ-ਐੱਨਸੀਸੀਐੱਸ ਪੁਣੇ, ਸੀਐੱਸਆਈਆਰ-ਸੀਸੀਐੱਮਬੀ ਹੈਦਰਾਬਾਦ, ਡੀਬੀਟੀ-ਸੀਡੀਐੱਫਡੀ ਹੈਦਰਾਬਾਦ, ਡੀਬੀਟੀ-ਇਨਸਟੇਮ / ਐੱਨਸੀਬੀਐੱਸ ਬੈਂਗਲੁਰੂ, ਨਿਮਹੰਸ ਬੈਂਗਲੁਰੂ, ਸੀਐੱਸਆਈਆਰ-ਆਈਜੀਆਈਬੀ ਦਿੱਲੀ, ਅਤੇ ਐੱਨਸੀਡੀਸੀ ਦਿੱਲੀ ਸ਼ਾਮਲ ਹਨ।

 ਭਾਰਤੀ ਸਾਰਸ-ਕੋਵੀ -2 ਜੀਨੋਮਿਕਸ ਕਨਸੋਰਟੀਅਮ ਦਾ ਸਮੁੱਚਾ ਉਦੇਸ਼ ਇੱਕ ਬਹੁ-ਪ੍ਰਯੋਗਸ਼ਾਲਾ ਨੈੱਟਵਰਕ ਦੁਆਰਾ ਨਿਯਮਿਤ ਅਧਾਰ 'ਤੇ SARS-CoV-2 ਵਿੱਚ ਜੀਨੋਮਿਕ ਭਿੰਨਤਾਵਾਂ ਦੀ ਨਿਗਰਾਨੀ ਕਰਨਾ ਹੈ। ਇਹ ਮਹੱਤਵਪੂਰਣ ਖੋਜ ਸੰਗਠਨ ਭਵਿੱਖ ਵਿੱਚ ਸੰਭਾਵਿਤ ਟੀਕਿਆਂ ਦੇ ਵਿਕਾਸ ਵਿੱਚ ਵੀ ਸਹਾਇਤਾ ਕਰੇਗਾ। ਕਨਸੋਰਟੀਅਮ ਦੇਸ਼ ਵਿੱਚ ਸਾਰਸ-ਕੋਵੀ -2 (ਸਾਰਸ-ਕੋਵੀ -2 ਵੀਯੂਆਈ 202012/01) ਦੇ ਨਵੇਂ ਰੂਪ ਦੀ ਸਥਿਤੀ ਦਾ ਪਤਾ ਲਗਾਏਗਾ, ਜਨਤਕ ਸਿਹਤ ਦੇ ਪ੍ਰਭਾਵ ਨਾਲ ਜੀਨੋਮਿਕ ਰੂਪਾਂਤਰਾਂ ਦੀ ਛੇਤੀ ਖੋਜ ਲਈ ਇੱਕ ਪਹਿਰੇਦਾਰੀ ਵਾਲੀ ਨਿਗਰਾਨੀ ਵਿਵਸਥਾ ਸਥਾਪਿਤ ਕਰੇਗਾ, ਅਤੇ ਅਸਾਧਾਰਣ ਘਟਨਾਵਾਂ / ਰੁਝਾਨਾਂ (ਸੁਪਰ ਫੈਲਣ ਵਾਲੀਆਂ ਘਟਨਾਵਾਂ, ਉੱਚ ਮੌਤ ਦਰ/ ਘਾਤਕ ਰੁਝਾਨ ਵਾਲੇ ਖੇਤਰਾਂ ਆਦਿ) ਵਿੱਚ ਜੀਨੋਮਿਕ ਰੂਪਾਂ ਨੂੰ ਨਿਰਧਾਰਿਤ ਕਰੇਗਾ।

 ਸਕੱਤਰ ਡੀ ਬੀ ਟੀ, ਡਾ. ਰੇਨੂ ਸਵਰੂਪ ਨੇ ਦੱਸਿਆ ਕਿ INSACOG ਵਿੱਚ ਇੱਕ ਉੱਚ ਪੱਧਰੀ ਅੰਤਰ-ਮੰਤਰਾਲਾ ਸਟੀਅਰਿੰਗ ਕਮੇਟੀ ਹੋਵੇਗੀ ਜੋ ਕਿ ਕੰਸੋਰਟੀਅਮ ਨੂੰ ਵਿਸ਼ੇਸ਼ ਤੌਰ ‘ਤੇ ਨੀਤੀਗਤ ਮਾਮਲਿਆਂ ਲਈ ਮਾਰਗ ਦਰਸ਼ਨ ਅਤੇ ਨਿਗਰਾਨੀ ਪ੍ਰਦਾਨ ਕਰੇਗੀ ਅਤੇ ਇਸ ਵਿੱਚ ਵਿਗਿਆਨਕ ਅਤੇ ਤਕਨੀਕੀ ਮਾਰਗ ਦਰਸ਼ਨ ਲਈ ਇੱਕ ਵਿਗਿਆਨਕ ਸਲਾਹਕਾਰ ਸਮੂਹ ਸ਼ਾਮਲ ਹੋਵੇਗਾ।

 ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਦੇ ਨਾਲ-ਨਾਲ ਐੱਮਓਐੱਚ ਐਂਡ ਐੱਫਡਬਲਯੂ, ਆਈਸੀਐੱਮਆਰ, ਅਤੇ ਸੀਐੱਸਆਈਆਰ, ਦੇ ਸਹਿਯੋਗ ਨਾਲ ਨੈਸ਼ਨਲ ਸਾਰਸ ਕੋਵੀ -2 ਜੀਨੋਮ ਸੀਕਵੈਂਸਿੰਗ ਕੰਸੋਰਟੀਅਮ (INSACOG) ਦੀ ਰਣਨੀਤੀ ਅਤੇ ਰੋਡਮੈਪ ਤਿਆਰ ਕੀਤਾ ਗਿਆ ਹੈ।

 ਯੂਕੇ, ਦੱਖਣੀ ਅਫਰੀਕਾ ਅਤੇ ਦੁਨੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਨੋਵੇਲ ਸਾਰਸ-ਕੋਵੀ -2 ਵਾਇਰਸ ਦੇ ਨਵੇਂ ਪਹਿਚਾਣੇ ਗਏ ਰੂਪ ਦੇ ਉੱਭਰਨ ਦੇ ਪਿਛੋਕੜ ਵਿੱਚ, ਸਰਕਾਰ ਨੇ ਵਾਇਰਸ ਸਰਵਿਲੈਂਸ, ਜੀਨੋਮ ਸੀਕਵੈਂਸਿੰਗ ਅਤੇ ਚਰਿੱਤਰਕਰਣ ਨੂੰ ਤੇਜ਼ ਕਰਨ ਲਈ ਕਦਮ ਚੁੱਕੇ ਹਨ। ਇੱਕ ਨਵਾਂ ਰੂਪ, ਜੋ ਕਿ ਯੂਕੇ ਵਿੱਚ ਪਾਇਆ ਗਿਆ ਸੀ, ਖ਼ਾਸਕਰ ਲੰਡਨ ਖੇਤਰ ਵਿੱਚ, ਸਪਾਈਕ ਖੇਤਰ ਵਿੱਚ ਕਈ ਪਰਿਵਰਤਨਾਂ ਦੇ ਨਾਲ -ਨਾਲ ਹੋਰ ਜੀਨੋਮਿਕ ਖੇਤਰਾਂ ਵਿੱਚ ਪਰਿਵਰਤਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਡੀਬੀਟੀ ਅਨੁਸਾਰ, ਇਹ ਪਰਿਵਰਤਨ ਵਾਇਰਸ ਦੇ ਰੂਪਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਰਤਨ ਪਿਛਲੇ ਚੱਲ ਰਹੇ ਰੂਪਾਂ ਨਾਲੋਂ ਕਾਫ਼ੀ ਜ਼ਿਆਦਾ ਪਰਿਵਰਤਨਸ਼ੀਲ ਹੈ, ਜਿਸ ਦੀ 70% ਤੱਕ ਅਨੁਮਾਨਿਤ ਵਾਧੇ ਦੇ ਨਾਲ ਪ੍ਰਜਨਨ ਸੰਖਿਆ ਨੂੰ ਵਧਾਉਣ ਦੀ ਸੰਭਾਵਨਾ ਹੈ। 

 ਇੰਡੀਅਨ ਸਾਰਸ - ਕੋਵੀ-2 ਜੀਨੋਮਿਕਸ ਕੰਸੋਰਟੀਅਮ (ਇਨਸੈਕੋਗ) ਜੀਨੋਮਿਕ ਭਿੰਨਤਾਵਾਂ ਦੀ ਨਿਯਮਿਤ ਅਧਾਰ 'ਤੇ ਮਲਟੀ-ਲੈਬਾਰਟਰੀ ਨੈੱਟਵਰਕ ਰਾਹੀਂ ਨਿਗਰਾਨੀ ਕਰੇਗਾ।  ਇਸ ਮਹੱਤਵਪੂਰਣ ਖੋਜ ਸੰਗਠਨ ਜ਼ਰੀਏ ਪੈਦਾ ਹੋਇਆ ਗਿਆਨ, ਭਵਿੱਖ ਵਿੱਚ ਡਾਇਗਨੌਸਟਿਕਸ ਅਤੇ ਸੰਭਾਵੀ ਉਪਚਾਰ ਅਤੇ ਵੈਕਸੀਨ ਵਿਕਸਿਤ ਕਰਨ ਵਿੱਚ ਵੀ ਸਹਾਇਤਾ ਕਰੇਗਾ।

ਡੀਬੀਟੀ-ਐੱਨਆਈਬੀਐੱਮਜੀ ਦੁਆਰਾ ਜੀਨੋਮ ਸੀਕਵੈਂਸਿੰਗ ਕੰਸੋਰਟੀਅਮ ਦੀ ਕੋਆਰਡੀਨੇਟਿੰਗ ਯੂਨਿਟ ਦੇ ਤੌਰ ‘ਤੇ ਅਤੇ ਐੱਨਸੀਡੀਸੀ ਦੀ ਨੋਡਲ ਯੂਨਿਟ ਦੇ ਨਾਲ ਐੱਸਓਪੀਜ਼, ਡੇਟਾ ਐਨੋਟੇਸ਼ਨ, ਡਾਟਾ ਵਿਸ਼ਲੇਸ਼ਣ, ਡੇਟਾ ਰਿਲੀਜ਼ ਆਦਿ ਵਰਗੀਆਂ ਗਤੀਵਿਧੀਆਂ ਵਿੱਚ ਨੇੜਿਓਂ ਕੰਮ ਕੀਤਾ ਜਾਏਗਾ। ਐੱਨਸੀਡੀਸੀ ਦੁਆਰਾ ਜਨਤਕ ਸਿਹਤ ਦੀ ਮਹੱਤਤਾ ਵਾਲੇ ਨਵੇਂ ਰੂਪਾਂ ਦੇ ਸਾਰੇ ਨਮੂਨਿਆਂ ਦਾ ਡਾਟਾਬੇਸ ਵੀ ਕਾਇਮ ਰੱਖਿਆ ਜਾਏਗਾ।

 ਅੰਕੜਿਆਂ ਦਾ ਮਹਾਮਾਰੀ ਵਿਗਿਆਨਕ ਤੌਰ ‘ਤੇ ਵਿਸ਼ਲੇਸ਼ਣ ਕੀਤਾ ਜਾਏਗਾ, ਵਿਆਖਿਆ ਕੀਤੀ ਜਾਏਗੀ ਅਤੇ ਰਾਜ / ਜ਼ਿਲ੍ਹੇ ਨਾਲ ਜਾਂਚ, ਸੰਪਰਕ ਟਰੇਸਿੰਗ ਅਤੇ ਯੋਜਨਾਬੰਦੀ ਪ੍ਰਤਿਕ੍ਰਿਆ ਦੀਆਂ ਰਣਨੀਤੀਆਂ ਲਈ ਸਾਂਝਾ ਕੀਤਾ ਜਾਏਗਾ। ਸਾਰੇ ਜੀਨੋਮਿਕ ਸੀਕਵੈਂਸਿੰਗ ਡੇਟਾ ਨੂੰ ਦੋ ਸਾਈਟਾਂ ਡੀਬੀਟੀ-ਐੱਨਆਈਬੀਐੱਮਜੀ, ਕਲਿਆਣੀ ਅਤੇ ਸੀਐੱਸਆਈਆਰ-ਆਈਜੀਆਈਬੀ, ਨਵੀਂ ਦਿੱਲੀ ਵਿਖੇ ਇੱਕ ਰਾਸ਼ਟਰੀ ਡੇਟਾਬੇਸ ਵਿੱਚ ਬਰਕਰਾਰ ਰੱਖਿਆ ਜਾਵੇਗਾ। ਵੱਖ ਕੀਤਾ ਗਿਆ ਵਿਸ਼ਾਣੂ ਸਾਰਸ-ਕੋਵੀ -2 ਵਾਇਰਸ ਰਿਪੋਜ਼ਟਰੀਆਂ ਆਰਸੀਬੀ, ਫਰੀਦਾਬਾਦ ਅਤੇ ਐੱਨਆਈਵੀ, ਪੁਣੇ ਆਦਿ ਵਿੱਚ ਜਮ੍ਹਾ ਕੀਤਾ ਜਾਵੇਗਾ।

 

**********

ਐੱਨਬੀ/ਕੇਜੀਐੱਸ/ (ਡੀਬੀਟੀ ਇਨਪੁਟਸ)


(Release ID: 1684921) Visitor Counter : 239