ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਏਅਰ ਕੁਆਲਿਟੀ ਕਮਿਸ਼ਨ ਨੇ ਦਿੱਲੀ ਦੇ 13 ਟੋਲ ਪਲਾਜਿ਼ਆਂ ਤੇ ਰੇਡੀਓ ਫ੍ਰਿਕੂਐਂਸੀ ਆਈਡੈਂਟੀਫਿਕੇਸ਼ਨ (ਆਰ ਐੱਫ ਆਈ ਡੀ) ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ

01 ਜਨਵਰੀ ਤੋਂ ਬਿਨਾਂ ਆਰ ਐੱਫ ਆਈ ਡੀ ਟੈਗਸ ਜਾਂ ਟੈਗਸ ਦੇ ਵਿੱਚ ਘੱਟ ਬੈਲੇਂਸ ਵਾਲੇ ਵਪਾਰਕ ਵਾਹਨਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਇਸ ਨਾਲ ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਤੋਂ ਪ੍ਰਦੂਸ਼ਨ ਘੱਟ ਕਰਨ ਵਿੱਚ ਮਦਦ ਮਿਲੇਗੀ

Posted On: 29 DEC 2020 5:14PM by PIB Chandigarh

ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਨ ਨੂੰ ਰੋਕਣ ਲਈ ਦਿੱਲੀ ਦੇ 13 ਟੋਲ ਪਲਾਜਿ਼ਆਂ ਵਿੱਚ ਰੇਡੀਓ ਫ੍ਰਿਕੂਐਂਸੀ ਆਈਡੈਂਟੀਫਿਕੇਸ਼ਨ ਸਿਸਟਮ (ਆਰ ਐੱਫ ਆਈ ਡੀ) ਲਗਾਇਆ ਗਿਆ ਹੈ । ਇਹਨਾਂ 13 ਟੋਲ ਪਲਾਜਿ਼ਆਂ ਰਾਹੀਂ 70% ਵਪਾਰਕ ਵਾਹਨ ਦਿੱਲੀ ਵਿੱਚ ਦਾਖ਼ਲ ਹੁੰਦੇ ਹਨ । ਦਿੱਲੀ ਐੱਨ ਸੀ ਆਰ ਲਈ ਏਅਰ ਕੁਆਲਿਟੀ ਪ੍ਰਬੰਧ ਕਰਨ ਵਾਲੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਐੱਨ ਸੀ ਆਰ ਅਤੇ ਲਾਗਲੇ ਇਲਾਕਿਆਂ ਵਿੱਚ ਆਰ ਐੱਫ ਆਈ ਡੀ ਨੂੰ ਦਿੱਲੀ ਦੇ 13 ਟੋਲ ਪਲਾਜਿ਼ਆਂ ਵਿੱਚ 14—08—2020 ਤੋਂ ਮੁਕੰਮਲ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਅਤੇ ਉਹਨਾਂ ਵਪਾਰਕ ਵਾਹਨਾਂ ਨੂੰ ਜਿਹਨਾਂ ਉੱਪਰ ਆਰ ਐੱਫ ਆਈ ਡੀ ਟੈਗਸ ਜਾਂ ਟੈਗਸ ਵਿੱਚ ਘੱਟ ਬੈਲੇਂਸ ਹੈ , ਨੂੰ ਛੋਟ ਦਿੱਤੀ ਜਾ ਰਹੀ ਹੈ ।
ਦਿੱਲੀ ਵਿੱਚ ਪ੍ਰਦੂਸਿ਼ਤ ਵਾਤਾਵਰਣ ਦੇ ਮੱਦੇਨਜ਼ਰ ਅਤੇ ਇਸ ਸੱਚਾਈ ਨੂੰ ਧਿਆਨ ਵਿੱਚ ਰੱਖਦਿਆਂ ਕਿ ਵਾਹਨ ਪ੍ਰਦੂਸ਼ਨ ਲਈ ਗੱਡੀਆਂ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ, ਦੱਖਣੀ ਦਿੱਲੀ ਦੇ ਨਗਰ ਨਿਗ਼ਮ (ਐੱਸ ਡੀ ਐੱਮ ਸੀ) ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ 01 ਜਨਵਰੀ 2021 ਤੋਂ 13 ਟੋਲ ਪਲਾਜਿ਼ਆਂ ਉੱਤੇ ਆਰ ਐੱਫ ਆਈ ਡੀ ਦੀ ਪਾਲਣਾ ਨੂੰ ਯਕੀਨੀ ਬਣਾਵੇ ਅਤੇ ਆਰ ਐੱਫ ਆਈ ਟੈਗਸ ਜਾਂ ਟੈਗਸ ਵਿੱਚ ਘੱਟ ਬੈਲੇਂਸ ਵਾਲੇ ਵਾਹਨਾਂ ਦੇ ਦਾਖ਼ਲੇ ਨੂੰ ਰੋਕੇ । ਐੱਸ ਡੀ ਐੱਮ ਸੀ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਬਾਰੇ ਵਿੱਚ ਲੋੜੀਂਦੀ ਪਬਲਿਸਿਟੀ ਅਤੇ ਅਗਾਂਊਂ ਜਾਣਕਾਰੀ ਦੇਣ ਤਾਂ ਜੋ ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਵਪਾਰਕ ਵਾਹਨਾਂ ਦੇ ਡਰਾਈਵਰਾਂ ਨੂੰ ਘੱਟੋ ਘੱਟ ਖੇਚਲ ਹੋਵੇ ।

 

ਜੀ ਕੇ


(Release ID: 1684472) Visitor Counter : 180